Back ArrowLogo
Info
Profile

ਦੇਖਣ ਲੱਗਾ, ਜਿਵੇਂ ਕਿ ਉਹ ਉਸਨੂੰ ਦੇਖ ਨਾ ਰਿਹਾ ਹੋਵੇ।

“ਮੈਂ ਪੁੱਛਦਾ ਹਾਂ ਕੀ ਸੋਚਦਾ ਪਿਐਂ ?"

"ਕੁਝ ਵੀ ਨਹੀਂ।"

ਇੱਕ ਦਿਨ ਵਾਸਿਲੀ ਵਾਸਿਲੀਏਵਿਚ ਵਾਰਡ ਵਿੱਚ ਆਇਆ।

"ਕਿਉਂ, ਰੀਂਗੂ, ਜਿਊਂਦੇ? ਕੀ ਹਾਲ ਹੈ ? ਤੂੰ ਯੋਧਾ ਏਂ ਯੋਧਾ। ਅਵਾਜ ਤੱਕ ਨਹੀਂ ਸੀ ਕੱਢੀ। ਹੁਣ, ਭਰਾ, ਮੈਂ ਯਕੀਨ ਕਰ ਸਕਦਾ ਹਾਂ ਕਿ ਹੱਥਾਂ ਪੈਰਾਂ ਦੇ ਭਾਰ ਅਠਾਰਾਂ ਦਿਨ ਤੱਕ ਰਿੜ੍ਹਦਾ ਰਿਹਾ ਸੈਂ, ਜਰਮਨਾਂ ਤੋਂ ਦੂਰ ਹੋਣ ਲਈ, ਏਨੇ ਤੂੰ ਹੁਣ ਤੱਕ ਆਲੂ ਨਹੀਂ ਖਾਧੇ ਹੋਣੇ ਜਿੰਨੇ ਮੈਂ ਹੁਣ ਤੱਕ ਆਪਣੀ ਉਮਰ ਵਿੱਚ ਤੇਰੇ ਭਰਾ ਦੇਖ ਚੁੱਕਾ ਹਾਂ, ਪਰ ਤੇਰੇ ਵਾਂਗ ਅੰਗ ਕਿਸੇ ਨੇ ਨਹੀਂ ਕੱਟਣ ਦਿੱਤਾ ।" ਪ੍ਰੋਫ਼ੈਸਰ ਨੇ ਆਪਣੇ ਹੱਥ ਮਲੇ; ਉਹ ਲਾਲ ਹੋਏ ਹੋਏ ਤੇ ਛਿੱਲੇ ਹੋਏ ਸਨ ਤੇ ਉਂਗਲਾਂ ਦੇ ਨਹੂੰ ਦੁਆਈਆਂ ਨਾਲ ਰੰਗੇ ਪਏ ਸਨ । " ਤੂੰ ਕਾਹਦੇ ਲਈ ਘੂਰੀਆਂ ਵੱਟਦਾ ਪਿਐਂ ? ਮੈਂ ਇਸਦੀ ਸਿਫਤ ਕਰ ਰਿਹਾਂ, ਹਾਂ ਤੇ ਇਹ ਘੂਰੀਆਂ ਵੱਟੀ ਜਾਂਦੈ। ਮੈਂ ਮੈਡੀਕਲ ਕੋਰ ਦਾ ਲੈਫ਼ਟੀਨੈਂਟ-ਜਰਨਲ ਹਾਂ। ਮੈਂ ਹੁਕਮ ਦੇਂਦਾ ਹਾਂ, ਮੁਸਕਰਾ।"

ਆਪਣੇ ਬੁਲ੍ਹਾਂ ਨੂੰ ਮੁਸ਼ਕਲ ਨਾਲ ਖਾਲੀ ਖਾਲੀ ਰਬੜ ਵਰਗੀ ਮੁਸਕਾਨ ਵਿੱਚ ਫੈਲਾਉਂਦਾ ਹੋਇਆ, ਮਰੇਸੇਯੇਵ ਸੋਚ ਰਿਹਾ ਸੀ: “ਜੇ ਮੈਨੂੰ ਪਤਾ ਹੁੰਦਾ ਕਿ ਇਸਦਾ ਅੰਤ ਇਹ ਹੋਣਾ ਹੈ, ਤਾਂ ਮੈਂ ਰੀਂਗਣ ਦਾ ਕਸ਼ਟ ਹੀ ਨਾ ਕਰਦਾ। ਮੇਰੀ ਪਿਸਤੋਲ ਵਿੱਚ ਅਜੇ ਤਿੰਨ ਗੋਲੀਆਂ ਹੋਰ ਪਈਆਂ ਸਨ ।"

ਇੱਕ ਅਖ਼ਬਾਰ ਵਿੱਚ ਕੋਮੀਸਾਰ ਨੇ ਇੱਕ ਜੰਗ ਵਿਚਲੇ ਪੱਤਰਪ੍ਰੇਰਕ ਵੱਲੋਂ ਇੱਕ ਦਿਲਚਸਪ ਲੜਾਈ ਦਾ ਵਰਨਣ ਪੜ੍ਹਿਆ । ਸਾਡੇ ਛੇ ਲੜਾਕਾ ਹਵਾਈ ਜਹਾਜ਼ਾਂ ਨੇ ਬਾਈ ਜਰਮਨ ਜਹਾਜ਼ਾਂ ਦੇ ਨਾਲ ਲੜਾਈ ਕੀਤੀ, ਅੱਠ ਡੇਗੇ ਤੇ ਆਪਣਾ ਸਿਰਫ਼ ਇੱਕ ਗੁਆਇਆ। ਕੋਮੀਸਾਰ ਇਸ ਕਹਾਣੀ ਨੂੰ ਇੰਝ ਜੋਸ਼ ਨਾਲ ਪੜ੍ਹ ਰਿਹਾ ਸੀ ਜਿਵੇਂ ਕਿ ਪਾਇਲਟਾਂ ਨੇ ਨਹੀਂ, ਜਿਨ੍ਹਾਂ ਬਾਰੇ ਉਹ ਕੁਝ ਨਹੀਂ ਸੀ ਜਾਣਦਾ, ਸਗੋਂ ਉਸਦੀ ਰਸਾਲਾ ਫ਼ੌਜ ਦੇ ਸਿਪਾਹੀਆਂ ਨੇ ਇਹ ਨਾਮਣਾ ਖੱਟਿਆ ਹੁੰਦਾ ਹੈ। ਇਥੋਂ ਤੱਕ ਕਿ ਇਸਤੋਂ ਮਗਰੋਂ ਛਿੜੀ ਬਹਿਸ ਵਿੱਚ ਕੁਕੁਸ਼ਕਿਨ ਨੇ ਵੀ ਉਤਸ਼ਾਹ ਦਿਖਾਇਆ, ਜਦੋਂ ਸਾਰਿਆ ਨੇ ਇਹ ਖਾਕਾ ਬੰਨ੍ਹਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਹੋਵੇਗਾ। ਪਰ ਅਲੈਕਸੇਈ ਪਿਆ ਸੋਚ ਰਿਹਾ ਸੀ: “ਖੁਸ਼ਕਿਸਮਤ ਨੇ ਉਡਾਰੀਆਂ ਲਾਉਂਦੇ ਨੇ, ਪਰ ਮੈਂ ਕਦੀ ਵੀ ਨਹੀਂ ਹੁਣ ਉਡ ਸਕਾਂਗਾ।"

ਸੋਵੀਅਤ ਸੂਚਨਾ ਵਿਭਾਗ ਦੇ ਐਲਾਨਨਾਮੇ ਦਿਨੋ ਦਿਨ ਵਧੇਰੇ ਸੰਖੇਪ ਹੁੰਦੇ ਗਏ। ਸਾਰੀਆਂ ਨਿਸ਼ਾਨੀਆਂ ਇਸ ਚੀਜ਼ ਦੀਆਂ ਸੂਚਕ ਸਨ ਕਿ ਸੋਵੀਅਤ ਫ਼ੌਜ ਦੇ ਪਿੱਛੇ ਕਿਤੇ ਨਵੇਂ ਧਾਵੇ ਲਈ ਸ਼ਕਤੀਸਾਲੀ ਤਾਕਤ ਇੱਕਠੀ ਕੀਤੀ ਜਾ ਰਹੀ ਹੈ। ਕੋਮੀਸਾਰ ਤੇ ਸਤੇਪਾਨ ਈਵਾਨੋਵਿਚ ਸਰਗਰਮ ਬਹਿਸ ਕਰਦੇ ਹੁੰਦੇ ਸਨ ਕਿ ਇਹ ਧਾਵਾ ਕਿਥੋਂ ਬੋਲਿਆ ਜਾਏਗਾ ਤੇ ਜਰਮਨਾਂ ਉੱਪਰ ਇਸਦਾ ਕੀ ਅਸਰ ਹੋਵੇਗਾ। ਅਜੇ ਕੁਝ ਹੀ ਸਮਾਂ ਪਹਿਲਾਂ ਤੱਕ ਅਲੈਕਸੇਈ ਇਹੋ ਜਿਹੀ ਗੱਲਬਾਤ ਦਾ ਅਰੰਭ ਕਰਦਾ ਹੁੰਦਾ ਸੀ । ਪਰ ਹੁਣ ਉਹ ਕੋਸ਼ਿਸ਼ ਕਰਦਾ ਸੀ ਕਿ ਉਹਨਾਂ ਨੂੰ ਸੁਣੇ ਹੀ ਨਾ। ਉਹ ਵੀ ਘਟਨਾਵਾਂ ਦੇ ਇਹੋ ਜਿਹਾ ਰੂਪ ਧਾਰਨ ਬਾਰੇ ਅੰਦਾਜ਼ਾ ਲਾ

125 / 372
Previous
Next