Back ArrowLogo
Info
Profile

ਹਮੇਸ਼ਾ ਗਲ ਵਿੱਚ ਪਾਉਂਦੀ ਹਾਂ। ਜਦੋਂ ਮੇਰਾ ਦਿਲ ਉਦਾਸ ਹੁੰਦਾ ਹੈ ਤਾਂ ਮੈਂ ਲਾਕਟ ਖੋਹਲ ਲੈਂਦੀ ਹਾਂ ਤੇ ਤੇਰੇ ਵੱਲ ਦੇਖਦੀ ਹਾਂ। ਮੈਨੂੰ ਯਕੀਨ ਹੈ ਕਿ ਜਦੋਂ ਤੱਕ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ, ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀ ।" ਉਸਨੇ ਇਹ ਵੀ ਲਿਖਿਆ ਹੋਇਆ ਸੀ ਕਿ ਪਿਛਲੇ ਕੁਝ ਸਮੇਂ ਤੋਂ ਉਸਦੀ ਮਾਂ ਉਸ ਬਾਰੇ ਬੜੀ ਫਿਕਰਮੰਦ ਰਹਿੰਦੀ ਹੈ, ਤੇ ਫਿਰ ਉਸਨੂੰ ਜ਼ੋਰ ਦਿੱਤਾ ਹੋਇਆ ਸੀ ਉਹ ਬਜ਼ੁਰਗ ਸੁਆਣੀ ਨੂੰ ਵਧੇਰੇ ਵਾਰੀ ਲਿਖਿਆ ਕਰੇ, ਪਰ ਕਿਸੇ ਭੈੜੀ ਖ਼ਬਰ ਨਾਲ ਉਸਨੂੰ ਬੇਚੈਨ ਨਾ ਕਰੇ।

ਆਪਣੇ ਸ਼ਹਿਰ ਤੋਂ ਆਉਂਦੀਆਂ ਇਹ ਚਿੱਠੀਆਂ ਹਮੇਸ਼ਾ ਹੀ ਇਕ ਖੁਸ਼ੀਭਰੀ ਘਟਨਾ ਹੁੰਦੀਆਂ ਸਨ, ਐਸੀ ਘਟਨਾ ਜਿਹੜੀ ਮਹਾਜ ਉੱਪਰਲੇ ਜੀਵਨ ਦੀਆਂ ਮੁਸੀਬਤਾਂ ਵਿਚਕਾਰ ਉਸਦੇ ਦਿਲ ਨੂੰ ਨਿੱਘ ਦੇਂਦੀ ਸੀ; ਪਰ ਹੁਣ, ਪਹਿਲੀ ਵਾਰੀ, ਉਹਨਾਂ ਤੋਂ ਕੋਈ ਖੁਸ਼ੀ ਨਾ ਮਿਲੀ। ਉਹਨਾਂ ਨੇ ਸਗੋਂ ਉਸਦਾ ਦਿਲ ਅੱਗੇ ਨਾਲੋਂ ਵੀ ਭਾਰੀ ਕਰ ਦਿਤਾ ਤੇ ਉਹ ਐਸੀ ਗ਼ਲਤੀ ਕਰ ਬੈਠਾ ਜਿਹੜੀ ਮਗਰੋਂ ਜਾ ਕੇ ਉਸ ਲਈ ਏਡਾ ਵੱਡਾ ਤਸੀਹਾ ਬਣੀ ਰਹੀ: ਉਸਨੂੰ ਘਰ ਇਹ ਲਿਖਣ ਦੀ ਹਿੰਮਤ ਨਾ ਪਈ ਕਿ ਉਸਦੇ ਪੈਰ ਕੱਟ ਦਿਤੇ ਗਏ ਹਨ।

ਇੱਕੋ ਇੱਕ ਜੀਵ, ਜਿਸਨੂੰ ਉਸਨੇ ਆਪਣੀ ਬਦਕਿਸਮਤੀ ਬਾਰੇ ਤੇ ਆਪਣੀਆਂ ਖੁਸ਼ੀਹੀਣ ਸੋਚਾਂ ਬਾਰੇ ਵਿਸਥਾਰ ਨਾਲ ਦੱਸਿਆ, ਉਹ ਸੀ ਰੁੱਤ-ਵਿਗਿਆਨਕ ਸਟੇਸ਼ਨ ਦੀ ਉਹ ਕੁੜੀ। ਉਹ ਇੱਕ ਦੂਜੇ ਨੂੰ ਬਹੁਤ ਘੱਟ ਜਾਣਦੇ ਸਨ, ਇਸ ਲਈ ਉਸਨੂੰ ਇਹਨਾਂ ਚੀਜ਼ਾਂ ਬਾਰੇ ਦੱਸਣਾ ਵਧੇਰੇ ਸੋਖਾ ਸੀ । ਉਸਦੇ ਨਾਂ ਦਾ ਪਤਾ ਨਾ ਹੋਣ ਕਰਕੇ ਉਸਨੇ ਚਿੱਠੀ ਉਤੇ ਇਸ ਤਰ੍ਹਾਂ ਸਿਰਨਾਵਾਂ ਲਿਖਿਆ: “ਐਫ. ਪੀ.ਓ. ਫਲਾਣਾ ਰੁੱਤ-ਵਿਗਿਆਨਕ ਸਟੇਸ਼ਨ, ਮਿਲੇ 'ਰੁੱਤ-ਵਿਗਿਆਨਕ ਸਟੇਸ਼ਨ ਸਾਰਜੰਟ ਨੂੰ ।” ਉਸਨੂੰ ਪਤਾ ਸੀ ਕਿ ਮਹਾਜ਼ ਉੱਤੇ ਚਿੱਠੀਆਂ ਨੂੰ ਕਿਵੇਂ ਕੀਮਤੀ ਸਮਝਿਆ ਜਾਂਦਾ ਹੈ, ਤੇ ਉਸਨੂੰ ਆਸ ਸੀ ਕਿ ਇਸ ਅਜ਼ੀਬੋ-ਗਰੀਬ ਸਿਰਨਾਵੇਂ ਨਾਲ ਵੀ ਜਲਦੀ ਜਾਂ ਸਮਾਂ ਪਾ ਕੇ ਇਹ ਚਿੱਠੀ ਟਿਕਾਣੇ ਪੁੱਜ ਹੀ ਜਾਏਗੀ। ਤੇ ਇਹ ਉਸ ਲਈ ਕੋਈ ਮਹੱਤਤਾ ਵਾਲੀ ਗੱਲ ਵੀ ਨਹੀਂ ਸੀ। ਉਹ ਤਾਂ ਸਿਰਫ਼ ਕਿਸੇ ਸਾਮ੍ਹਣੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨਾ ਚਾਹੁੰਦਾ ਸੀ।

ਇਸ ਤਰ੍ਹਾਂ ਕੌੜੀਆਂ ਸੋਚਾਂ ਨਾਲ ਅਲੈਕਸੇਈ ਲਈ ਹਸਪਤਾਲ ਦੇ ਇੱਕੋ ਜਿਹੇ ਅਕਾਵੇਂ ਦਿਨ ਲੰਘਦੇ ਗਏ । ਤੇ ਭਾਵੇਂ ਉਸਦਾ ਫੌਲਾਦੀ ਸਰੀਰ ਬੜੀ ਨਿਪੁੰਨਤਾ ਨਾਲ ਕੀਤੇ ਗਏ ਅੰਗ ਕੱਟਣ ਦੇ ਅਪਰੇਸ਼ਨ ਨੂੰ ਸੌਖੀ ਤਰ੍ਹਾਂ ਸਹਿ ਗਿਆ ਸੀ ਤੇ ਜ਼ਖਮ ਬੜੀ ਜਲਦੀ ਨਾਲ ਭਰ ਗਏ ਸਨ, ਪਰ ਉਹ ਪ੍ਰਤੱਖ ਤੌਰ ਉੱਤੇ ਕਮਜ਼ੋਰ ਹੋ ਗਿਆ, ਤੇ ਇਸਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਬਾਵਜੂਦ, ਹਰ ਕੋਈ ਦੇਖ ਸਕਦਾ ਸੀ ਕਿ ਉਹ ਸੁੱਕਦਾ ਤੇ ਮੁਰਝਾਉਂਦਾ ਜਾ ਰਿਹਾ ਸੀ।

7

ਤੇ ਇੱਧਰ ਬਾਹਰ ਬਸੰਤ ਪੂਰੇ ਜ਼ੋਬਨ ਉੱਤੇ ਸੀ।

ਇਸ ਨੇ ਵਾਰਡ ਨੰਬਰ ਬਤਾਲੀ ਵਿੱਚ ਵੀ ਆਪਣਾ ਰਾਹ ਬਣਾ ਲਿਆ, ਇਸ ਕਮਰੇ ਵਿੱਚ ਜਿਹੜਾ ਆਇਓਡਫਾਰਮ ਦੀ ਵਾਸ਼ਨਾ ਨਾਲ ਭਰਿਆ ਪਿਆ ਸੀ । ਪਿਘਲਦੀ ਬਰਫ਼

128 / 372
Previous
Next