ਜਿਵੇਂ ਸਿਰਫ਼ ਕੋਈ ਜੰਗਲੀ ਜਾਨਵਰ ਹੀ ਬੈਠ ਸਕਦਾ ਹੈ।
ਇਸਦੀਆਂ ਗੰਦੀਆਂ ਨਾਸਾਂ ਹੌਲੀ ਹੌਲੀ ਫ਼ਰਕ ਰਹੀਆਂ ਸਨ। ਇਸਦੇ ਅੱਧ-ਖੁੱਲ੍ਹੇ ਜਬਾੜਿਆਂ ਵਿੱਚੋਂ, ਜਿਨ੍ਹਾਂ ਵਿਚ ਪੁਰਾਣੇ, ਪੀਲੇ, ਪਰ ਅਜੇ ਵੀ ਤਗੜੇ ਦੰਦ ਦਿਖਾਈ ਦੇਂਦੇ ਸਨ, ਹਵਾ ਵਿੱਚ ਲਹਿਰਾਉਂਦੀ ਗਾਹੜੇ ਥੁੱਕ ਦੀ ਇੱਕ ਡੋਰ ਲਟਕ ਰਹੀ ਸੀ।
ਜੰਗ ਨੇ ਇਸ ਤੋਂ ਇਸਦੀ ਸਿਆਲੇ ਦੀ ਨੀਂਦ ਖੋਹ ਲਈ ਸੀ, ਤੇ ਇਹ ਹੁਣ ਭੁੱਖਾ ਸੀ ਤੇ ਗੁੱਸੇ ਵਿੱਚ ਸੀ। ਪਰ ਰਿੱਛ ਲਾਸ਼ ਨਹੀਂ ਖਾਂਦੇ। ਬੇਹਰਕਤ ਪਏ ਸਰੀਰ ਨੂੰ ਸੁੰਘਣ ਤੋਂ ਮਗਰੋਂ, ਜਿਸ ਵਿੱਚੋਂ ਪੈਟਰੋਲ ਦੀ ਸਖ਼ਤ ਬੋਅ ਆ ਰਹੀ ਸੀ, ਰਿੱਛ ਨੇ ਸੁਸਤ-ਚਾਲ ਮੈਦਾਨ ਦਾ ਚੱਕਰ ਲਾਇਆ ਜਿਥੇ ਇਹੋ ਜਿਹੀਆਂ ਬਹੁਤ ਸਾਰੀਆਂ ਮਨੁੱਖੀ ਲਾਸ਼ਾਂ ਸੁੱਕੀ ਬਰਫ਼ ਵਿੱਚ ਜੰਮੀਆਂ ਪਈਆਂ ਸਨ; ਪਰ ਸਰਸਰ ਤੇ ਕਰਾਹਟ ਨੇ ਇਸਨੂੰ ਵਾਪਸ ਅਲੈਕਸੇਈ ਵੱਲ ਲੈ ਆਂਦਾ।
ਤੇ ਇਸ ਲਈ ਹੁਣ ਇਹ ਅਲੈਕਸੇਈ ਦੇ ਕੋਲ ਬੈਠਾ ਸੀ । ਭੁੱਖ ਦੀ ਤੜਪ ਮੁਰਦੇ ਦਾ ਮਾਸ ਖਾਣ ਲਈ ਇਸਦੀ ਘਿਰਣਾ ਨਾਲ ਲੜਾਈ ਕਰ ਰਹੀ ਸੀ। ਭੁੱਖ ਦਾ ਪੱਲਾ ਭਾਰੀ ਹੋਣਾ ਸ਼ੁਰੂ ਹੋ ਗਿਆ ਸੀ । ਜਾਨਵਰ ਨੇ ਹਉਂਕਾ ਭਰਿਆ, ਉਠਿਆ, ਸਰੀਰ ਨੂੰ ਆਪਣੇ ਪੰਜੇ ਨਾਲ ਉਲਟਾਇਆ ਤੇ ਆਪਣੀਆਂ ਨਹੁੰਦਰਾ ਨਾਲ ਉਡਾਣ ਵੇਲੇ ਦਾ ਸੂਟ ਪਾੜਣ ਲੱਗ ਪਿਆ। ਪਰ ਇਹ ਪੱਕਾ ਨਿਕਲਿਆ। ਰਿੱਛ ਮੱਧਮ ਜਿਹੀ ਅਵਾਜ਼ ਵਿੱਚ ਗੁਰਾਇਆ। ਉਸ ਵੇਲੇ ਅਲੈਕਸੇਈ ਨੂੰ ਬੇਹੱਦ ਕੋਸ਼ਿਸ਼ ਕਰਕੇ ਆਪਣੀ ਅੱਖਾਂ ਖੋਹਲਣ, ਪਾਸਾ ਪਰਤਣ, ਚੀਕਾਂ ਮਾਰਨ, ਤੇ ਆਪਣੀ ਛਾਤੀ ਉੱਤੇ ਆ ਪਏ ਭਾਰੀ-ਭਰਕਮ ਵਜੂਦ ਨੂੰ ਪਰੇ ਧੱਕਣ ਦੀ ਇੱਛਾ ਨੂੰ ਦਬਾਉਣਾ ਪਿਆ। ਉਸਦੀ ਸਾਰੀ ਹੋਂਦ ਉਸਨੂੰ ਸਖ਼ਤ ਤੇ ਜਾਨ-ਹੂਲਵੀਂ ਰਾਖੀ ਕਰਨ ਲਈ ਪ੍ਰੇਰ ਰਹੀ ਸੀ, ਪਰ ਉਸਨੇ ਆਪਣੇ ਆਪ ਨੂੰ ਮਜ਼ਬੂਰ ਕੀਤਾ ਕਿ ਹੌਲੀ ਹੌਲੀ ਤੇ ਅਪੋਹ ਢੰਗ ਨਾਲ ਆਪਣਾ ਹੱਥ ਆਪਣੀ ਜੇਬ ਵਿੱਚ ਖਿਸਕਾਏ, ਆਪਣੀ ਪਿਸਤੌਲ ਦੇ ਦਸਤੇ ਨੂੰ ਲੱਭੇ, ਇਸਦਾ ਘੋੜਾ ਧਿਆਨ ਨਾਲ ਚੜ੍ਹਾਏ ਤਾਂ ਕਿ ਜ਼ਰਾ ਵੀ ਅਵਾਜ਼ ਨਾ ਆਏ, ਤੇ ਅਪੋਹ ਢੰਗ ਨਾਲ ਹੀ ਇਸਨੂੰ ਦਬਾ ਦੇਵੇ।
ਰਿੱਛ ਹੋਰ ਵੀ ਕਰੋਧ ਵਿੱਚ ਆ ਕੇ ਉਸਦਾ ਸੂਟ ਪਾੜਨ ਲੱਗਾ। ਮਜ਼ਬੂਤ ਕੱਪੜਾ ਕਿੜ-ਕਿੜ ਕਰਨ ਲੱਗਾ, ਪਰ ਤਾਂ ਵੀ ਫਟਿਆ ਨਾ। ਰਿੱਛ ਪਾਗ਼ਲ ਹੋ ਕੇ ਗਰਜਣ ਲੱਗਾ: ਉਸਨੇ ਸੂਟ ਨੂੰ ਆਪਣੇ ਦੰਦਾਂ ਵਿੱਚ ਲੈ ਲਿਆ, ਤੇ ਜੱਤ ਤੇ ਰੂੰ ਦੀ ਭਰਤੀ ਦੇ ਵਿੱਚੋਂ ਦੀ ਆਪਣੇ ਦੰਦ ਉਸਦੇ ਪਿੰਡੇ ਵਿੱਚ ਖੋਭ ਦਿੱਤੇ। ਆਪਣੀ ਇੱਛਾ-ਸ਼ਕਤੀ ਦੇ ਆਖ਼ਰੀ ਯਤਨ ਨਾਲ ਅਲੈਕਸੇਈ ਨੇ ਪੀੜ ਕਾਰਨ ਨਿਕਲਦੀ ਕੱਰਾਹਟ ਨੂੰ ਦਬਾਇਆ, ਤੇ ਐਨ ਉਸ ਵੇਲੇ, ਜਦੋਂ ਰਿੱਛ ਨੇ ਉਸਨੂੰ ਬਰਫ਼ ਦੇ ਢੇਰ ਵਿੱਚੋਂ ਕਢਿਆ, ਉਸਨੇ ਪਿਸਤੌਲ ਚੁੱਕੀ ਤੇ ਘੋੜਾ ਦਬਾ ਦਿੰਦਾ।
ਗੋਲੀ ਚੱਲਣ ਦੀ ਤਿੱਖੀ ਤੇ ਗੂੰਜਵੀਂ ਕੜਕ ਸੁਣਾਈ ਦਿੱਤੀ।
ਕਾਲਕੂਟ ਨੇ ਖੰਭ ਫੜਫੜਾਏ ਤੇ ਤੇਜ਼ੀ ਨਾਲ ਉੱਥੋਂ ਉੱਡ ਗਈ। ਹਿੱਲ ਗਈਆਂ ਟਾਹਣਾਂ ਤੋਂ ਖੁਸ਼ਕ ਬਰਫ਼ ਝੜਨ ਲੱਗ ਪਈ। ਰਿੱਛ ਨੇ ਹੌਲੀ ਹੌਲੀ ਆਪਣਾ ਸ਼ਿਕਾਰ ਛੱਡ ਦਿੱਤਾ।ਅਲੈਕਸੇਈ, ਰਿੱਛ ਉੱਤੇ ਨਜ਼ਰਾਂ ਗੱਡੀ, ਮੁੜ ਪਿੱਛੇ ਬਰਫ਼ ਵਿੱਚ ਜਾ ਡਿੱਗਾ। ਰਿੱਛ