ਸੀ ਕਿ ਜੰਗਲ ਵਿੱਚ ਗੁਜ਼ਾਰੀ ਉਸ ਪਹਿਲੀ ਰਾਤ ਨੂੰ ਉਹ ਇਸਨੂੰ ਵਰਤਣ ਦੇ ਸਮਰਥ ਹੁੰਦਾ ਜਾਂ ਨਾ । ਉਹ ਘੂਕ ਸੁੱਤਾ, ਲੱਕੜ ਵਾਂਗ ਪਿਆ ਰਿਹਾ; ਉਸਨੂੰ ਨਾ ਤਾਂ ਦਿਆਰਾਂ ਦੀ ਸਰਸਰ ਸੁਣਾਈ ਦੇ ਰਹੀ ਸੀ, ਨਾ ਉੱਲੂ ਦੀ ਹੂਕ ਤੇ ਨਾ ਹੀ ਦੂਰੋਂ ਆ ਰਹੀ ਭੇੜੀਆਂ ਦੀ ਹੁਆਂਕਣ ਦੀ ਅਵਾਜ਼ - ਜੰਗਲ ਦੀਆਂ ਅਵਾਜ਼ਾਂ ਵਿੱਚੋਂ ਕੋਈ ਵੀ ਅਵਾਜ਼ ਨਹੀਂ ਸੀ ਸੁਣਾਈ ਦੇ ਰਹੀ, ਜਿਨ੍ਹਾਂ ਨੇ ਉਸ ਸੰਘਣੇ ਅੰਧਕਾਰ ਨੂੰ ਭਰਿਆ ਹੋਇਆ ਸੀ, ਜਿਸ ਅੰਧਕਾਰ ਨੇ ਉਸਨੂੰ ਚੰਗੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਰਖਿਆ ਸੀ।
ਉਹ ਤ੍ਰਭਕ ਕੇ ਉਠਿਆ, ਜਿਵੇਂ ਕਿ ਕਿਸੇ ਨੇ ਉਸਨੂੰ ਝੰਜੋੜ ਦਿੱਤਾ ਹੋਵੇ; ਪਹੁਫੁਟਾਲੇ ਦੀਆਂ ਪਹਿਲੀਆਂ ਰਿਸ਼ਮਾਂ ਅਜੇ ਦਿਖਾਈ ਦਿੱਤੀਆਂ ਹੀ ਸਨ ਤੇ ਕੱਕਰੀਲੇ ਹਨੇਰੇ ਵਿੱਚ ਦਰਖਤਾਂ ਦੇ ਧੁੰਦਲੇ ਜਿਹੇ ਕਾਲੇ ਅਕਾਰ ਦਿਸਣ ਲੱਗ ਪਏ ਸਨ । ਜਾਗਦਿਆਂ ਹੀ ਉਸਨੂੰ ਯਾਦ ਆਇਆ ਕਿ ਉਸ ਨਾਲ ਕੀ ਵਾਪਰਿਆ ਸੀ, ਤੇ ਉਹ ਕਿੱਥੇ ਸੀ, ਤੇ ਜਿਸ ਲਾਪ੍ਰਵਾਹੀ ਨਾਲ ਉਹ ਰਾਤੀਂ ਜੰਗਲ ਵਿੱਚ ਪਿਆ ਰਿਹਾ ਸੀ, ਇਸਨੂੰ ਯਾਦ ਕਰਕੇ ਉਹ ਡਰ ਗਿਆ। ਸਖਤ ਪਾਲਾ ਉਸਦੇ ਜੱਤ ਦੇ ਅੰਦਰਸ ਵਾਲੇ ਉਡਾਣ ਵੇਲੇ ਦੇ ਸੂਟ ਨੂੰ ਚੀਰ ਕੇ ਲੰਘ ਗਿਆ ਸੀ ਤੇ ਹੱਡੀਆਂ ਵਿੱਚ ਜਾ ਵੜਿਆ ਸੀ । ਉਹ ਕੰਬਣ ਲੱਗਾ, ਜਿਵੇਂ ਬੁਖਾਰ ਚੜ੍ਹਿਆ ਹੋਵੇ। ਪਰ ਸਭ ਤੋਂ ਭੈੜੀ ਹਾਲਤ ਉਸਦੇ ਪੈਰਾਂ ਦੀ ਸੀ; ਪੀੜ ਪਹਿਲਾਂ ਨਾਲੋਂ ਵੀ ਤੀਖਣ ਸੀ,ਉਸ ਵੇਲੇ ਵੀ ਜਦੋਂ ਕਿ ਉਹ ਅਰਾਮ ਕਰ ਰਿਹਾ ਸੀ । ਖੜਣ ਦਾ ਖਿਆਲ ਕਰਕੇ ਹੀ ਉਸਦਾ ਤ੍ਰਾਹ ਨਿੱਕਲ ਜਾਂਦਾ । ਪਰ ਉਹ ਦ੍ਰਿੜ੍ਹਤਾ ਨਾਲ ਝਟਕਾ ਮਾਰ ਕੇ ਉਠਿਆ, ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਉਸਨੇ ਦ੍ਰਿੜ੍ਹ ਝਟਕੇ ਨਾਲ ਆਪਣੇ ਬੂਟ ਲਾਹ ਮਾਰੇ ਸਨ । ਵਕਤ ਕੀਮਤੀ ਸੀ।
ਅਲੈਕਸੇਈ ਜਿਹੜੇ ਤਸੀਹੇ ਭੋਗ ਰਿਹਾ ਸੀ, ਉਸ ਵਿੱਚ ਭੁੱਖ ਦਾ ਤਸੀਹਾ ਵੀ ਰਲ ਗਿਆ। ਇੱਕ ਦਿਨ ਪਹਿਲਾਂ ਜਦੋਂ ਉਸਨੇ ਨਰਸ ਦੀ ਲਾਸ਼ ਨੂੰ ਚਾਦਰ ਨਾਲ ਢੱਕਿਆ ਸੀ, ਤਾਂ ਉਸਨੇ ਕੈਨਵਸ ਦਾ ਰੈਡ ਕਰਾਸ ਦਾ ਬਸਤਾ ਉਸਦੇ ਕੋਲ ਪਿਆ ਦੇਖਿਆ ਸੀ। ਕੋਈ ਛੋਟਾ ਜਾਨਵਰ ਪਹਿਲਾਂ ਹੀ ਇਸ ਵਾਲਾ ਕੰਮ ਕਰ ਚੁੱਕਾ ਸੀ। ਤੇ ਜ਼ਮੀਨ ਉੱਤੇ ਜਾਨਵਰ ਵੱਲੋਂ ਬਣਾਏ ਗਏ ਛੇਕਾਂ ਦੇ ਨੇੜੇ ਬਰਫ਼ ਉੱਤੇ ਕੁਝ ਟੋਟੇ ਪਏ ਹੋਏ ਸਨ। ਇੱਕ ਦਿਨ ਪਹਿਲਾਂ ਅਲੈਕਸੇਈ ਦਾ ਇਸ ਵੱਲ ਧਿਆਨ ਹੀ ਨਹੀਂ ਸੀ ਗਿਆ, ਪਰ ਹੁਣ ਉਸਨੇ ਬਸਤਾ ਚੁੱਕਿਆ ਤੇ ਇਸ ਵਿਚ ਉਸਨੂੰ ਕਈ ਪੱਟੀਆਂ, ਮਾਸ ਦਾ ਇੱਕ ਵੱਡਾ ਡੱਬਾ, ਚਿੱਠੀਆਂ ਦਾ ਇੱਕ ਪੈਕਟ ਤੇ ਇੱਕ ਛੋਟਾ ਜਿਹਾ ਸ਼ੀਸ਼ਾ ਮਿਲਿਆ, ਜਿਸਦੇ ਪਿਛਲੇ ਪਾਸੇ ਇਕ ਪਤਲੇ ਜਿਹੇ ਚਿਹਰੇ ਵਾਲੀ ਬੁੱਢੀ ਔਰਤ ਦੀ ਤਸਵੀਰ ਲੱਗੀ ਹੋਈ ਸੀ। ਪ੍ਰਤੱਖ ਤੌਰ ਉੱਤੇ, ਬਸਤੇ ਵਿੱਚ ਕੁਝ ਰੋਟੀ ਵੀ ਸੀ, ਪਰ ਪੰਛੀ ਤੇ ਪਸ਼ੂ ਉਸਨੂੰ ਚਟਮ ਕਰ ਚੁੱਕੇ ਸਨ। ਅਲੈਕਸੇਈ ਨੇ ਡੱਬੇ ਤੇ ਪੱਟੀਆਂ ਨੂੰ ਆਪਣੇ ਸੂਟ ਦੀਆਂ ਜੇਬਾਂ ਵਿੱਚ ਪਾਇਆ ਤੇ ਆਪਣੇ ਆਪ ਨੂੰ ਕਹਿਣ ਲੱਗਾ "ਸ਼ੁਕਰੀਆ, ਪਿਆਰੇ”, ਚਾਦਰ ਨੂੰ ਠੀਕ ਠਾਕ ਕੀਤਾ ਜਿਸਨੂੰ ਹਵਾ ਨੇ ਕੁੜੀ ਦੇ ਪੈਰਾਂ ਉੱਤੋਂ ਉਡਾ ਦਿੱਤਾ ਸੀ, ਤੇ ਹੌਲੀ ਹੌਲੀ ਪੂਰਬ ਵੱਲ ਨੂੰ ਤੁਰ ਪਿਆ, ਜਿਹੜਾ ਪਹਿਲਾਂ ਹੀ ਦਰਖਤ ਦੀਆਂ ਟਾਹਣਾਂ ਦੇ ਜਾਲ ਦੇ ਪਿੱਛੇ ਸੰਗਤਰੀ ਲਾਟਾਂ ਨਾਲ ਬਲ ਉਠਿਆ ਸੀ।
ਹੁਣ ਉਸ ਕੋਲ ਇੱਕ ਕਿਲੋਗਰਾਮ ਮਾਸ ਸੀ, ਤੇ ਉਸਨੇ ਦਿਹਾੜੀ ਵਿੱਚ ਇੱਕ ਵਾਰੀ,