Back ArrowLogo
Info
Profile
Previous
Next

ਦੁਪਹਿਰ ਹੋਣ ਤੱਕ, ਜਦੋਂ ਦਿਆਰਾਂ ਦੀਆਂ ਸੰਘਣੀਆਂ ਟਾਹਣਾਂ ਦੇ ਵਿੱਚੋਂ ਲੰਘਦੀਆਂ ਸੂਰਜ ਦੀਆਂ ਕਿਰਨਾਂ ਦੇ ਪਤਲੇ ਪਤਲੇ ਧਾਗੇ ਜੰਗਲ ਦੇ ਅਰਧ-ਹਨੇਰੇ ਨੂੰ ਚਮਕਾ ਰਹੇ ਸਨ, ਤੇ ਜਦੋਂ ਬਰੋਜ਼ੇ ਤੇ ਢਲਦੀ ਬਰਫ਼ ਦੀ ਤੇਜ਼ ਵਾਸ਼ਨਾ ਨਾਲ ਜੰਗਲ ਭਰਿਆ ਪਿਆ ਸੀ, ਉਹ ਸਿਰਫ਼ ਚਾਰ ਇਸ ਤਰ੍ਹਾਂ ਦੇ ਪੜਾਅ ਮੁਕਾ ਸਕਿਆ। ਆਖ਼ਰੀ ਪੜਾਅ ਤੋਂ ਮਗਰੋਂ ਉਹ ਬਰਫ਼ ਉੱਤੇ ਢਹਿ ਪਿਆ; ਉਸ ਵਿੱਚ ਏਨੀ ਤਾਕਤ ਵੀ ਨਹੀਂ ਸੀ ਕਿ ਬਿਲਕੁੱਲ ਨੇੜੇ ਦੇ ਹੀ ਵੱਡੇ ਸਾਰੇ ਬਰਚੇ ਦੇ ਦਰਖਤ ਦੇ ਤਣੇ ਤੱਕ ਰੀਂਗ ਕੇ ਜਾ ਸਕੇ । ਉਥੇ ਉਹ ਕਿੰਨਾਂ ਚਿਰ ਬੈਠਾ ਰਿਹਾ; ਸਿਰ ਨੂੰ ਛਾਤੀ ਉੱਤੇ ਸੁੱਟੀ, ਉਹ ਕੁਝ ਨਹੀਂ ਸੀ ਸੋਚ ਰਿਹਾ, ਕੁਝ ਨਹੀਂ ਸੀ ਦੇਖ ਅਤੇ ਸੁਣ ਰਿਹਾ, ਨਾ ਹੀ ਭੁੱਖ ਦੀਆਂ ਕੁੜੱਲਾਂ ਮਹਿਸੂਸ ਕਰ ਰਿਹਾ ਸੀ।

ਉਸਨੇ ਇੱਕ ਲੰਮਾਂ ਸਾਹ ਖਿੱਚਿਆ, ਜ਼ਰਾ ਕੁ ਬਰਫ਼ ਮੂੰਹ ਵਿੱਚ ਸੁੱਟੀ, ਤੇ ਨੀਮਬੇਹੋਸ਼ੀ ਵਿੱਚੋਂ ਨਿਕਲਦਿਆਂ, ਜਿਸਨੇ ਉਸਦੇ ਸਰੀਰ ਨੂੰ ਜਕੜਿਆ ਹੋਇਆ ਸੀ, ਉਸਨੇ ਡੱਬੇਬੰਦ ਖੁਰਾਕ ਦਾ ਜੰਗਾਲ ਲੱਗਾ ਡੱਬਾ ਆਪਣੀ ਜੇਬ ਵਿੱਚੋਂ ਕੱਢਿਆ, ਤੇ ਜਰਮਨ ਛੁਰੇ ਨਾਲ ਇਸਨੂੰ ਖੋਹਲਿਆ। ਉਸਨੇ ਜੰਮੀ ਹੋਈ, ਬੇਸੁਆਦੀ ਚਰਬੀ ਮੂੰਹ ਵਿੱਚ ਪਾਈ ਤੇ ਇਸਨੂੰ ਅੰਦਰ ਲੰਘਾਉਣ ਦੀ ਕੋਸ਼ਿਸ਼ ਕੀਤੀ, ਪਰ ਚਰਬੀ ਪਿਘਲ ਗਈ। ਇੱਕਦਮ ਉਸ ਉੱਤੇ ਐਸਾ ਭੋਖੜਾ ਛਾ ਗਿਆ ਕਿ ਉਸ ਲਈ ਆਪਣੇ ਆਪ ਨੂੰ ਡੱਬੇ ਨਾਲੋਂ ਵੱਖ ਕਰਨਾ ਮੁਸ਼ਕਲ ਹੋ ਗਿਆ, ਤੇ ਕੁਝ ਅੰਦਰ ਲੰਘਾਉਣ ਦੀ ਖਾਤਰ ਹੀ ਉਸਨੇ ਬਰਫ਼ ਖਾਣੀ ਸ਼ੁਰੂ ਕਰ ਦਿੱਤੀ।

ਅੱਗੇ ਤੁਰਨ ਤੋਂ ਪਹਿਲਾਂ, ਉਸਨੇ ਜੂਨੀਪਰ ਦੇ ਬੂਟੇ ਨਾਲੋਂ ਕੱਟ ਕੇ ਦੋ ਸੋਟੀਆਂ ਬਣਾਈਆਂ। ਉਹ ਇਹਨਾਂ ਸੋਟੀਆਂ ਉੱਤੇ ਝੁਕ ਗਿਆ, ਪਰ ਹਰ ਕਦਮ ਉੱਤੇ ਉਸਨੂੰ ਤੁਰਨਾ ਹੋਰ ਵੀ ਮੁਹਾਲ ਹੁੰਦਾ ਜਾਂਦਾ ਲੱਗ ਰਿਹਾ ਸੀ।

6

ਸੰਘਣੇ ਜੰਗਲ ਦੇ ਵਿੱਚੋਂ ਦੀ, ਜਿਸ ਵਿੱਚ ਉਸਨੂੰ ਇੱਕ ਵੀ ਮਨੁੱਖੀ ਨਿਸ਼ਾਨ ਨਹੀਂ ਸੀ ਮਿਲਿਆ, ਅਲੈਕਸੇਈ ਦੇ ਦੁਖਦਾਈ ਸਫ਼ਰ ਦੇ ਤੀਜੇ ਦਿਨ ਇੱਕ ਐਸੀ ਘਟਨਾ ਵਾਪਰੀ ਜਿਸਦੀ ਆਸ ਨਹੀਂ ਸੀ ਕੀਤੀ ਜਾ ਸਕਦੀ।

ਠੰਡ ਤੇ ਕਿਸੇ ਅੰਦਰਲੇ ਬੁਖਾਰ ਨਾਲ ਕੰਬਦਾ ਹੋਇਆ ਉਹ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਹੀ ਉੱਠ ਪਿਆ। ਆਪਣੇ ਉਡਾਣ ਵੇਲੇ ਦੇ ਸੂਟ ਦੀ ਜੇਬ ਵਿੱਚ ਉਸਨੂੰ ਇੱਕ ਸਿਗਰਟ ਬਾਲਣ ਵਾਲਾ ਲਾਈਟਰ ਮਿਲਿਆ, ਜਿਹੜਾ ਉਸਦੇ ਮਕੈਨਿਕ ਨੇ ਬੰਦੂਕ ਦੇ ਖਾਲੀ ਕਾਰਤੂਸ ਤੋਂ ਬਣਾਇਆ ਸੀ ਤੇ ਉਸਨੂੰ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਉਹ ਇਸਨੂੰ ਬਿਲਕੁਲ ਭੁੱਲ-ਭੁਲਾ ਗਿਆ ਸੀ, ਨਹੀਂ ਤਾਂ ਉਹ ਇਸ ਨਾਲ ਅੱਗ ਹੀ ਬਾਲ ਸਕਦਾ ਸੀ, ਜਾਂ ਉਸਨੂੰ ਅੱਗ ਬਾਲ ਲੈਣੀ ਚਾਹੀਦੀ ਸੀ । ਜਿਸ ਦਿਆਰ ਹੇਠ ਉਹ ਸੁੱਤਾ ਸੀ, ਉਸ ਨਾਲੋਂ ਕੁਝ ਖੁਸ਼ਕ, ਉੱਲੀ ਲੱਗੀਆਂ ਟਾਹਣਾਂ ਤੋੜ ਕੇ ਉਸਨੇ ਉਹਨਾਂ ਨੂੰ ਦਿਆਰ ਦੀਆਂ ਸੂਈਆਂ ਨਾਲ ਢੱਕ ਦਿੱਤਾ ਤੇ ਅੱਗ ਲਾ ਦਿੱਤੀ। ਖੁਸ਼ਕ, ਬਰੋਜ਼ੇ ਵਾਲੀ ਲੱਕੜ ਜਲਦੀ ਜਲਦੀ ਤੇ ਖੁਸ਼ੀ ਦੇਂਦੀ ਬਲਣ ਲੱਗੀ। ਲਾਟਾਂ ਦਿਆਰਾਂ ਦੀਆਂ ਸੂਈਆਂ ਤੱਕ ਪੁੱਜ

26 / 372