ਗਈਆਂ; ਹਵਾ ਉਹਨਾਂ ਨੂੰ ਪੱਖਾ ਝੱਲ ਰਹੀ ਸੀ, ਜਿਸ ਨਾਲ ਉਹ ਸੁਰ-ਸੁਰ ਤੇ ਕਿੜ-ਕਿੜ ਕਰਦਿਆਂ ਮੱਚ ਪਈਆਂ।
ਅੱਗ ਸੁਰ-ਸੁਰ ਤੇ ਕਿੜ-ਕਿੜ ਕਰਦੀ ਖੁਸ਼ਕ, ਸੁਖਦਾਈ ਗਰਮੀ ਛੱਡ ਰਹੀ ਸੀ। ਅਲੈਕਸੇਈ ਨੂੰ ਨਿੱਘ ਮਹਿਸੂਸ ਹੋਣ ਲੱਗਾ। ਉਸਨੇ ਆਪਣੇ ਉਡਾਣ ਵੇਲੇ ਦੇ ਸੂਟ ਦੀ ਜ਼ਿੱਪ ਖੋਹਲ ਲਈ ਤੇ ਆਪਣੇ ਕੋਟ ਦੀ ਜੇਬ ਵਿੱਚੋਂ ਕੁਝ ਖਸਤਾ-ਹਾਲ ਚਿੱਠੀਆਂ ਕੱਢ ਲਈਆਂ, ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਇਕੋ ਹੀ ਹੱਥ-ਲਿਖਤ ਵਿੱਚ ਸਨ । ਇੱਕ ਚਿੱਠੀ ਵਿੱਚ, ਪਲਾਸਟਿਕ ਵਿੱਚ ਲਪੇਟੀ ਹੋਈ ਉਸਨੂੰ ਇੱਕ ਪਤਲੀ ਜਿਹੀ ਕੁੜੀ ਦੀ ਤਸਵੀਰ ਮਿਲੀ ਜਿਸਨੇ ਫੁੱਲਾਂ ਵਾਲੀ ਫ਼ਰਾਕ ਪਾਈ ਹੋਈ ਸੀ ਤੇ ਉਹ ਲੱਤਾਂ ਸੁੰਗੇੜੀ ਘਾਹ ਉੱਤੇ ਬੈਠੀ ਸੀ। ਉਹ ਕੁਝ ਦੇਰ ਤਸਵੀਰ ਵੱਲ ਦੇਖਦਾ ਰਿਹਾ, ਤੇ ਫਿਰ ਮੁੜ ਕੇ ਉਸਨੂੰ ਪਲਾਸਟਿਕ ਵਿੱਚ ਲਪੇਟ ਲਿਆ, ਵਾਪਸ ਲਿਫ਼ਾਫ਼ੇ ਵਿੱਚ ਪਾਇਆ, ਕੁਝ ਦੇਰ ਸੋਚਦਿਆਂ ਇਸਨੂੰ ਹੱਥ ਵਿੱਚ ਫੜੀ ਰੱਖਿਆ, ਤੇ ਫਿਰ ਵਾਪਸ ਜੇਬ ਵਿਚ ਪਾ ਲਿਆ।
"ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਇਗਾ", ਉਹ ਕਹਿਣ ਲੱਗਾ- ਆਪਣੇ ਆਪ ਨੂੰ, ਕਿ ਕੁੜੀ ਨੂੰ, ਇਹ ਕਹਿਣਾ ਮੁਸ਼ਕਲ ਹੈ। ਤੇ ਸੋਚਦੇ ਹੋਏ ਨੇ ਮੁੜ ਦੁਹਰਾਇਆ: “ਕੋਈ ਗੱਲ ਨਹੀਂ..."
ਹੁਣ, ਆਦਤ ਬਣ ਚੁਕੀ ਹਰਕਤ ਨਾਲ ਉਸਨੇ ਆਪਣੇ ਜੱਤ ਦੇ ਬੂਟ ਲਾਹੇ, ਉਨੀ ਗੁਲੂਬੰਦ ਦੀਆਂ ਪੱਟੀਆਂ ਖੋਹਲੀਆਂ ਤੇ ਪੈਰਾਂ ਨੂੰ ਦੇਖਣ ਲੱਗਾ। ਉਹ ਸੁੱਜੇ ਪਏ ਸਨ, ਪੱਬ ਸਭ ਪਾਸੇ ਫੈਲੇ ਹੋਏ ਸਨ: ਪੈਰ ਰਬੜ ਦੇ ਫੁੱਲੇ ਹੋਏ ਬਲੈਡਰ ਵਾਂਗ ਲੱਗ ਰਹੇ ਸਨ, ਤੇ ਇੱਕ ਦਿਨ ਪਹਿਲਾਂ ਨਾਲੋਂ ਵੀ ਵਧੇਰੇ ਗੂਹੜੇ ਰੰਗ ਦੇ ਹੋ ਚੁਕੇ ਸਨ।
ਅਲੈਕਸੇਈ ਨੇ ਹਉਂਕਾ ਭਰਿਆ, ਬੁਝ ਰਹੀ ਅੱਗ ਉੱਤੇ ਅਲਵਿਦਾਈ ਨਜ਼ਰ ਸੁੱਟੀ ਤੇ ਫਿਰ ਯਤਨ ਕਰਕੇ ਅੱਗੇ ਵਧਣ ਲੱਗਾ ਉਸਦੀਆਂ ਸੋਟੀਆਂ ਜੰਮ ਕੇ ਸਖ਼ਤ ਹੋਈ ਬਰਫ਼ ਨੂੰ ਤੋੜੀ ਜਾ ਰਹੀਆਂ ਸਨ। ਉਹ ਬੁੱਲ੍ਹ ਟੁੱਕਦਾ ਤੇ ਕਦੀ ਕਦੀ ਲਗਭਗ ਬੇਹੋਸ਼ੀ ਦੀ ਹਾਲਤ ਵਿੱਚ ਆਉਂਦਾ, ਅੱਗੇ ਵਧੀ ਗਿਆ। ਇੱਕਦਮ, ਜੰਗਲ ਦੀਆਂ ਸਧਾਰਨ ਅਵਾਜ਼ਾਂ ਦੇ ਵਿਚਕਾਰ, ਜਿਨ੍ਹਾਂ ਤੋਂ ਉਸਦੇ ਕੰਨ ਏਨੇ ਆਦੀ ਹੋ ਚੁਕੇ ਸਨ ਕਿ ਹੁਣ ਉਹ ਉਹਨਾਂ ਨੂੰ ਸੁਣਦੇ ਹੀ ਨਹੀਂ ਸਨ ਲੱਗਦੇ, ਉਸਨੂੰ ਦੂਰੋਂ ਕਿਤੇ ਮੋਟਰਾਂ ਦੇ ਇੰਜਣ ਚੱਲਣ ਦੀ ਅਵਾਜ਼ ਆਈ। ਪਹਿਲਾਂ ਤਾਂ ਉਸ ਨੇ ਸਮਝਿਆ ਕਿ ਥਕੇਵੇਂ ਕਾਰਨ ਇਹ ਸਿਰਫ਼ ਛਾਇਆ-ਜਾਲ ਹੀ ਹੈ. ਪਰ ਅਵਾਜ਼ਾਂ ਉੱਚੀਆਂ ਹੁੰਦੀਆਂ ਗਈਆਂ; ਕਦੀ ਕਦੀ ਇਹ ਹੇਠਲੇ ਗੀਅਰ ਉੱਤੇ ਚੱਲਣ ਲੱਗ ਪੈਦੀਆਂ, ਕਦੀ ਮੱਧਮ ਪੈ ਜਾਂਦੀਆਂ। ਪ੍ਰਤੱਖ ਤੌਰ ਉੱਤੇ ਉਹ ਜਰਮਨ ਸਨ, ਤੇ ਉਸੇ ਪਾਸੇ ਜਾ ਰਹੇ ਸਨ, ਜਿਸ ਪਾਸੇ ਉਹ ਆਪ ਜਾ ਰਿਹਾ ਸੀ । ਅਲੈਕਸੇਈ ਨੂੰ ਇੱਕਦਮ ਡਰ ਮਹਿਸੂਸ ਹੋਣ ਲੱਗਾ।
ਡਰ ਨੇ ਉਸਨੂੰ ਬਲ ਬਖਸ਼ਿਆ। ਥਕਾਵਟ ਤੇ ਪੈਰਾਂ ਵਿੱਚ ਹੋ ਰਹੀ ਪੀੜ ਨੂੰ ਭੁੱਲਦਿਆਂ, ਉਹ ਸੜਕ ਤੋਂ ਲਾਂਭੇ ਚਲਾ ਗਿਆ ਤੇ ਫ਼ਰ ਦੀਆਂ ਝਾੜੀਆਂ ਵੱਲ ਹੋ ਪਿਆ। ਉਹ ਇਹਨਾਂ ਦੇ ਵਿਚਕਾਰ ਚਲਾ ਗਿਆ ਤੇ ਬਰਫ਼ ਉੱਤੇ ਲੰਮਾ ਪੈ ਗਿਆ । ਬੇਸ਼ਕ, ਸੜਕ ਤੋਂ ਉਸ ਨੂੰ ਦੇਖ