Back ArrowLogo
Info
Profile

ਸਕਣਾ ਮੁਸ਼ਕਲ ਸੀ, ਪਰ ਉਹ ਸੜਕ ਨੂੰ ਸਾਫ਼ ਸਾਫ਼ ਦੇਖ ਸਕਦਾ ਸੀ, ਜਿਸਨੂੰ ਦੁਪਹਿਰ ਦਾ ਸੂਰਜ ਰੁਸ਼ਨਾ ਰਿਹਾ ਸੀ, ਜਿਹੜਾ ਫ਼ਰ ਦੇ ਦਰਖਤਾਂ ਦੀਆਂ ਟੀਸੀਆਂ ਤੋਂ ਬਣੀ ਬਰਛਿਆਂ ਵਰਗੀ ਵਾੜ ਦੇ ਉਪਰ ਚਮਕ ਰਿਹਾ ਸੀ।

ਅਵਾਜ਼ਾਂ ਨੇੜੇ ਆਉਂਦੀਆਂ ਗਈਆਂ। ਅਲੈਕਸੇਈ ਨੂੰ ਯਾਦ ਆਇਆ ਕਿ ਜਿਸ ਸੜਕ ਨੂੰ ਉਹ ਛੱਡ ਆਇਆ ਸੀ, ਉਸ ਉਤੇ ਉਸਦੀ ਇਕ ਇਕ ਪੈੜ ਬੜੀ ਸਪਸ਼ਟ ਦਿਖਾਈ ਦੇਂਦੀ ਸੀ, ਪਰ ਹੋਰ ਦੂਰ ਜਾਣ ਦੀ ਕੋਸ਼ਿਸ਼ ਕਰਨ ਲਈ ਹੁਣ ਸਮਾਂ ਨਹੀਂ ਸੀ, ਅਗਲੀ ਗੱਡੀ ਦੇ ਇੰਜਣ ਦੀ ਅਵਾਜ਼ ਹੁਣ ਬਿਲਕੁਲ ਨੇੜਿਉਂ ਆ ਰਹੀ ਸੀ। ਅਲੈਕਸੇਈ ਹੋਰ ਬਰਫ਼ ਨਾਲ ਲੱਗ ਗਿਆ। ਟਾਹਣੀਆਂ ਦੇ ਵਿੱਚੋਂ ਦੀ ਉਸਨੂੰ ਇੱਕ ਪੱਧਰੀ ਜਿਹੀ, ਕਲੀ ਕੀਤੀ ਬਖਤਰਬੰਦ ਕਾਰ ਦਿਖਾਈ ਦਿੱਤੀ । ਝੁਲਦੀ ਹੋਈ, ਖੜਕਦੀਆਂ ਜ਼ੰਜੀਰਾਂ ਨਾਲ ਇਹ ਉਸ ਥਾਂ ਦੇ ਨੇੜੇ ਪੁੱਜ ਗਈ, ਜਿੱਥੋਂ ਅਲੈਕਸੇਈ ਨੇ ਉਸ ਰਾਹ ਨੂੰ ਛਡਿਆ ਸੀ । ਅਲੈਕਸੇਈ ਨੇ ਸਾਹ ਰੋਕ ਲਿਆ। ਬਖਤਰਬੰਦ ਕਾਰ ਅੱਗੇ ਤੁਰਦੀ ਗਈ। ਇਸਦੇ ਪਿੱਛੇ ਇੱਕ ਆਮ ਮੰਤਵ ਲਈ ਵਰਤੀ ਜਾਣ ਵਾਲੀ ਕਾਰ ਸੀ। ਉੱਚੀ ਪੀ-ਕੈਪ ਪਾਈ ਤੇ ਆਪਣਾ ਨੱਕ ਆਪਣੇ ਜੱਤ ਦੇ ਭੂਰੇ ਕਾਲਰ ਵਿੱਚ ਪੂਰੀ ਤਰ੍ਹਾਂ ਵਾੜੀ, ਕੋਈ ਡਰਾਈਵਰ ਦੇ ਨਾਲ ਦੀ ਸੀਟ ਉੱਤੇ ਬੈਠਾ ਸੀ ਤੇ ਉਸਦੇ ਪਿੱਛੇ ਲੜਾਈ ਵੇਲੇ ਦੇ ਮੂੰਗੀਆ ਓਵਰਕੋਟ ਤੇ ਲੋਹੇ ਦੀਆਂ ਟੋਪੀਆਂ ਪਾਈ ਕੁਝ ਮਸ਼ੀਨ-ਗੰਨਰ ਉੱਚੇ ਬੈਂਚਾਂ ਉੱਤੇ ਬੈਠੇ ਸਨ ਤੇ ਕਾਰ ਦੀ ਚਾਲ ਦੇ ਨਾਲ ਹੀ ਝੂਲਦੇ ਜਾ ਰਹੇ ਸਨ। ਇੱਕ ਵੱਡੀ ਆਮ ਵਰਤੋਂ ਦੀ ਕਾਰ ਮਗਰ ਮਗਰ ਆ ਰਹੀ ਸੀ, ਇਸਦੀ ਮੋਟਰ ਗਰਜ ਰਹੀ ਸੀ ਤੇ ਇਸਦੀਆਂ ਮਾਹਲਾਂ ਖੜ-ਖੜ ਕਰ ਰਹੀਆਂ ਸਨ। ਇਸ ਅੰਦਰ ਕੋਈ ਪੰਦਰਾਂ ਕੁ ਜਰਮਨ ਕਤਾਰਾਂ ਵਿੱਚ ਬੈਠੇ ਹੋਏ ਸਨ।

ਅਲੈਕਸੇਈ ਹੋਰ ਵਧੇਰੇ ਬਰਫ਼ ਨਾਲ ਚੰਬੜ ਗਿਆ। ਗੱਡੀਆਂ ਏਨੀਂ ਨੇੜੇ ਆ ਗਈਆਂ ਸਨ ਕਿ ਉਹਨਾਂ ਤੋਂ ਨਿੱਕਲਦਾ ਧੂੰਆਂ ਉਸਦੇ ਮੂੰਹ ਉੱਤੇ ਪੈ ਰਿਹਾ ਸੀ । ਉਸਨੇ ਆਪਣੀ ਧੋਣ ਦੇ ਪਿਛਲੇ ਪਾਸੇ ਦੇ ਲੂੰ-ਕੰਢੇ ਖੜੇ ਹੁੰਦੇ ਮਹਿਸੂਸ ਕੀਤੇ, ਤੇ ਉਸਦੇ ਪੱਠੇ ਸੁੰਗੜ ਕੇ ਗੇਂਦ ਵਾਂਗ ਬਣ ਗਏ। ਪਰ ਗੱਡੀਆਂ ਕੋਲੋਂ ਲੰਘ ਗਈਆਂ, ਧੂੰਏਂ ਦੀ ਬੋ ਖ਼ਤਮ ਹੋ ਗਈ, ਤੇ ਜਲਦੀ ਹੀ ਇੰਜਣਾਂ ਦੀ ਅਵਾਜ਼ ਵੀ ਬਹੁਤ ਘੱਟ ਸੁਣਾਈ ਦੇ ਰਹੀ ਸੀ।

ਜਦੋਂ ਚੁੱਪ-ਚਾਂ ਹੋ ਗਈ, ਤਾਂ ਐਲਕਸੇਈ ਮੁੜ ਉਸ ਰਸਤੇ ਉੱਤੇ ਆ ਗਿਆ, ਜਿਸ ਉੱਤੇ ਕਾਰਾਂ ਦੇ ਛੱਡੇ ਨਿਸ਼ਾਨ ਸਾਫ਼ ਦਿਸਦੇ ਸਨ, ਤੇ ਇਹਨਾਂ ਨਿਸ਼ਾਨਾਂ ਦੇ ਮਗਰ ਮਗਰ ਚੱਲਦਾ ਹੀ ਉਹ ਪੂਰਬ ਵੱਲ ਨੂੰ ਤੁਰ ਪਿਆ। ਉਹ ਉਸੇ ਤਰ੍ਹਾਂ ਮਾਪੇ-ਤੋਲੇ ਪੜਾਅ ਬਣਾ ਕੇ ਤੁਰਦਾ ਰਿਹਾ, ਓਨਾ ਹੀ ਅਰਾਮ ਕਰਦਾ ਰਿਹਾ ਤੇ ਪਹਿਲਾ ਵਾਂਗ ਹੀ ਅੱਧੇ ਦਿਨ ਦਾ ਪੰਧ ਮੁਕਾ ਕੇ ਕੁਝ ਖਾ ਲੈਂਦਾ। ਪਰ ਹੁਣ ਉਹ ਜੰਗਲੀ ਜਾਨਵਰ ਵਾਂਗ ਚਲਦਾ ਸੀ, ਬੇਹੱਦ ਚੌਕਸੀ ਨਾਲ। ਉਸਦੇ ਚੌਕਸ ਕੰਨ ਜ਼ਰਾ ਕੁ ਜਿੰਨੀ ਸਰ-ਸਰ ਵੀ ਸੁਣ ਲੈਂਦੇ, ਉਸਦੀਆਂ ਅੱਖਾਂ ਇਧਰ ਉਧਰ ਘੁੰਮਦੀਆਂ ਰਹਿੰਦੀਆਂ, ਜਿਵੇਂ ਕਿ ਉਸਨੂੰ ਇਹ ਧਿਆਨ ਹੋਵੇ ਕਿ ਕੋਈ ਵੱਡਾ ਸਾਰਾ, ਖ਼ਤਰਨਾਕ ਜਾਨਵਰ ਨੇੜੇ ਹੀ ਕਿਤੇ ਪਿਆ ਫਿਰਦਾ ਹੈ।

ਪਾਇਲਟ ਹੋਣ ਕਰਕੇ ਉਹ ਹਵਾ ਵਿੱਚ ਲੜਾਈ ਦਾ ਆਦੀ ਸੀ, ਤੇ ਇਹ ਪਹਿਲੀ

28 / 372
Previous
Next