Back ArrowLogo
Info
Profile

ਤੇ ਉਸਦੇ ਪੈਰਾਂ ਤੋਂ ਉਸਦੇ ਸਰੀਰ ਦਾ ਭਾਰ ਪੂਰੀ ਤਰ੍ਹਾਂ ਹਟ ਜਾਣ ਕਰਕੇ, ਹੁਣ ਉਹ ਉਹਨਾਂ ਨੂੰ ਸੌਖੀ ਤਰ੍ਹਾਂ ਬਰਫ਼ ਦੇ ਢੇਰ ਵਿੱਚੋਂ ਕੱਢ ਸਕਦਾ ਸੀ। ਉਸਨੂੰ ਇੱਕ ਸ਼ਾਨਦਾਰ ਫੁਰਨਾ ਫੁਰਿਆ।

"ਕਿਉਂ, ਠੀਕ ਤਾਂ ਹੈ! ਇਸ ਛੋਟੇ ਜਿਹੇ ਦਰਖਤ ਨੂੰ ਕੱਟਣਾ, ਇਸ ਕਾਂਟੇ ਵਰਗੇ ਟਾਹਣਾਂ ਦੇ ਜੋੜ ਨੂੰ ਛੱਡ ਕੇ ਬਾਕੀ ਸਾਰੀਆਂ ਟਾਹਣਾਂ ਕੱਟ ਸੁੱਟਣਾ, ਇਸ ਤਰ੍ਹਾਂ ਸਰੀਰ ਦਾ ਸਾਰਾ ਭਾਰ ਇਸ ਉੱਤੇ ਪਾਉਣਾ, ਤੇ ਫਿਰ ਆਪਣੇ ਪੈਰ ਅੱਗੇ ਵੱਲ ਸੁੱਟਣਾ, ਜਿਵੇਂ ਕਿ ਮੈਂ ਹੁਣ ਕਰ ਰਿਹਾ ਹਾਂ, ਸੌਖਾ ਰਹੇਗਾ। ਚਾਲ ਜ਼ਰਾ ਧੀਮੀ ਪੈ ਜਾਏਗੀ। ਹਾਂ ਬੇਸ਼ਕ, ਧੀਮੀ, ਪਰ ਮੈਂ ਏਨਾਂ ਥੱਕਾਂਗਾ ਨਹੀਂ, ਤੇ ਮੈਂ ਅੱਗੇ ਵਧ ਸਕਾਂਗਾ, ਬਿਨਾਂ ਇਸ ਗੱਲ ਦੀ ਉਡੀਕ ਕੀਤਿਆਂ ਕਿ ਕਦੋਂ ਬਰਫ਼ ਦੇ ਢੇਰ ਸਖ਼ਤ ਹੁੰਦੇ ਹਨ।"

ਉਹ ਗੋਡਿਆਂ ਭਾਰ ਹੋ ਗਿਆ, ਆਪਣੇ ਛੁਰੇ ਨਾਲ ਉਸ ਲਵੇ ਬੂਟੇ ਨੂੰ ਕੱਟ ਲਿਆ, ਟਾਹਣਾਂ ਛਾਂਗ ਸੁੱਟੀਆਂ, ਜੇਬ ਵਿਚਲਾ ਰੁਮਾਲ ਤੇ ਪੱਟੀਆਂ ਉਸ ਦੁਆਲੇ ਲਪੇਟੀਆਂ ਤੇ ਇੱਕਦਮ ਤੁਰ ਪਿਆ। ਉਸਨੇ ਸੋਟੇ ਨੂੰ ਅੱਗੇ ਵੱਲ ਸੁੱਟਿਆ, ਆਪਣੇ ਹੱਥਾਂ ਤੇ ਠੋਡੀ ਨੂੰ ਇਸਦੇ ਕਾਂਟੇ ਉੱਤੇ ਟਿਕਾਇਆ, ਪਹਿਲਾਂ ਇੱਕ ਤੇ ਫਿਰ ਦੂਜਾ ਪੈਰ ਅੱਗੇ ਸੁੱਟਿਆ, ਮੁੜਕੇ ਸੋਟਾ ਅੱਗੇ ਸੁੱਟਿਆ, ਤੇ ਫਿਰ ਕਦਮ ਅੱਗੇ ਵੱਲ ਪੁੱਟੇ। ਤੇ ਇਸ ਤਰ੍ਹਾਂ ਉਹ ਚਲਦਾ ਗਿਆ, ਆਪਣੇ ਕਦਮ ਗਿਣਦਾ ਹੋਇਆ ਤੇ ਆਪਣੇ ਆਪ ਲਈ ਵਾਧੇ ਦੀ ਨਵੀਂ ਗਤੀ ਨਿਸ਼ਚਿਤ ਕਰਦਾ ਹੋਇਆ।

ਬੇਸ਼ਕ ਦੇਖਣ ਵਾਲੇ ਨੂੰ ਇਹ ਦੇਖਣਾ ਬੜਾ ਅਜੀਬ ਲੱਗਦਾ ਕਿ ਸੰਘਣੇ ਜੰਗਲ ਦੇ ਵਿੱਚੋਂ ਦੀ ਕੋਈ ਆਦਮੀ ਇਸ ਅਜੀਬ ਅੰਦਾਜ਼ ਵਿੱਚ ਲੰਘ ਰਿਹਾ ਹੈ, ਘੋਗੇ ਦੀ ਚਾਲ ਨਾਲ ਡੂੰਘੇ ਬਰਫ਼ ਦੇ ਢੇਰਾਂ ਨੂੰ ਪਾਰ ਕਰ ਰਿਹਾ ਹੈ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਚਲਦਾ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਪੰਜ ਕਿਲੋਮੀਟਰ ਤੈਅ ਕਰ ਰਿਹਾ ਹੈ । ਪਰ ਸਿਰਫ਼ ਕਾਲਕੂਟਾਂ ਹੀ ਸਨ, ਜਿਹੜੀਆਂ ਇਸ ਸਾਰੀ ਘਾਲਣਾ ਨੂੰ ਦੇਖ ਰਹੀਆਂ ਸਨ; ਤੇ ਇਸ ਅਜੀਬ ਤਿੰਨ- ਟੰਗੇ, ਕੁਢੱਬੇ ਪਸ਼ੂ ਦੇ ਬਿਲਕੁਲ ਹਾਨੀਰਹਿਤ ਹੋਣ ਬਾਰੇ ਆਪਣੇ ਆਪ ਨੂੰ ਯਕੀਨ ਕਰਾ ਲੈਣ ਮਗਰੋਂ, ਉਹ ਉਸਦੇ ਨੇੜੇ ਆਉਣ ਉੱਤੇ ਉੱਡ ਕੇ ਦੂਰ ਨਾ ਜਾਂਦੀਆਂ, ਸਗੋਂ ਫੁਦਕਦੀਆਂ ਹੋਈਆਂ ਉਸਦੇ ਰਸਤੇ ਵਿੱਚੋਂ ਹਟਣਾ ਨਾ ਚਾਹੁੰਦੀਆਂ ਵੀ ਹਟ ਜਾਂਦੀਆਂ, ਆਪਣੀ ਧੌਣ ਅਕੜਾਉਂਦੀਆਂ ਤੇ ਆਪਣੀਆਂ ਕਾਲੀਆਂ, ਘੋਖੀ, ਮੋਤੀਆਂ ਵਰਗੀਆਂ ਅੱਖਾਂ ਨਾਲ ਉਸ ਵੱਲ ਮਜ਼ਾਕ ਉਡਾਉਂਦੇ ਢੰਗ ਨਾਲ ਦੇਖਣ ਲੱਗ ਪੈਂਦੀਆਂ।

8

ਤੇ ਇਸ ਤਰ੍ਹਾਂ ਉਹ ਦੋ ਦਿਨ ਬਰਫ਼-ਢਕੇ ਰਸਤੇ ਉਪਰ ਲੰਗੜਾਉਂਦਾ ਹੋਇਆ ਵਧਦਾ ਰਿਹਾ; ਉਹ ਆਪਣੀ ਲੱਠ ਅੱਗੇ ਨੂੰ ਸੁੱਟ ਦੇਂਦਾ, ਇਸ ਉੱਤੇ ਟਿਕਦਾ ਤੇ ਆਪਣੇ ਪੈਰ ਅੱਗੇ ਨੂੰ ਸੁੱਟ ਦੇਂਦਾ। ਹੁਣ ਤੱਕ ਉਸਦੇ ਪੈਰ ਬਿਲਕੁਲ ਸੁੰਨ ਹੋ ਚੁਕੇ ਸਨ ਤੇ ਕੁਝ ਨਹੀਂ ਸਨ ਮਹਿਸੂਸ ਕਰ ਰਹੇ, ਪਰ ਹਰ ਕਦਮ ਉੱਤੇ ਉਸਦੇ ਸਰੀਰ ਨੂੰ ਪੀੜ ਨਾਲ ਕੜਵੱਲਾਂ ਪੈਂਦੀਆਂ

32 / 372
Previous
Next