Back ArrowLogo
Info
Profile

ਸਨ। ਉਸਦੇ ਪੇਟ ਦੇ ਮਰੋੜ ਤੇ ਕਾਟਵੀਂ ਪੀੜ ਹੁਣ ਨਿੰਮਾ, ਨਿੰਮਾ ਲਗਾਤਾਰ ਦਰਦ ਬਣ ਕੇ ਰਹਿ ਗਈ ਸੀ, ਜਿਵੇਂ ਕਿ ਉਸਦਾ ਖਾਲੀ ਮਿਆਦਾ ਸਖ਼ਤ ਹੋ ਗਿਆ ਤੇ ਉਲਟਾ ਹੋ ਗਿਆ ਹੋਵੇ, ਤੇ ਉਸਨੂੰ ਅੰਦਰੋਂ ਦਬਾ ਰਿਹਾ ਹੋਵੇ।

ਅਲੈਕਸੇਈ ਦੀ ਖੁਰਾਕ ਸੀ— ਲਵੇ ਦਿਆਰਾਂ ਦੇ ਛਿਲਕੇ, ਜਿਨ੍ਹਾਂ ਨੂੰ ਉਹ ਅਰਾਮ ਦੇ ਵਕਫਿਆਂ ਵਿੱਚ ਆਪਣੇ ਛੁਰੇ ਨਾਲ ਦਰਖਤਾਂ ਤੋਂ ਲਾਹ ਲੈਂਦਾ, ਬਰਚੇ ਤੇ ਲਾਈਮ ਦੇ ਦਰਖਤਾਂ ਦੀਆਂ ਕਲੀਆਂ ਤੇ ਨਾਲੇ ਨਰਮ, ਹਰੀ ਕਾਈ ਜਿਸਨੂੰ ਉਹ ਬਰਫ਼ ਦੇ ਹੇਠੋਂ ਪੁੱਟ ਲੈਂਦਾ ਤੇ ਰਾਤ ਦੇ ਪੜਾਵਾਂ ਦੇ ਵੇਲੇ ਪਾਣੀ ਵਿੱਚ ਉਬਾਲ ਲੈਂਦਾ। ਖੁਸ਼ੀ ਦੇਣ ਵਾਲੀ ਚੀਜ਼ ਸੀ, ਉਹ “ਚਾਹ” ਜਿਹੜੀ ਉਹ ਬਿਲਬੈਰੀ ਦੇ ਰੋਗਨਦਾਰ ਪੱਤਿਆਂ ਨੂੰ ਉਬਾਲ ਕੇ ਬਣਾਉਂਦਾ ਸੀ, ਜਿਹੜੇ ਪੱਤੇ ਕਿ ਉਹ ਜ਼ਮੀਨ ਦੇ ਉਹਨਾਂ ਟੋਟਿਆਂ ਤੋਂ ਇਕੱਠੇ ਕਰ ਲੈਂਦਾ ਸੀ, ਜਿਨ੍ਹਾਂ ਤੋਂ ਬਰਫ਼ ਢਲ ਚੁੱਕੀ ਹੁੰਦੀ ਸੀ। ਇਹ ਗਰਮ ਗਰਮ ਚੀਜ਼ ਉਸਦੇ ਸਾਰੇ ਸਰੀਰ ਵਿੱਚ ਗਰਮੀ ਜਿਹੀ ਲੈ ਆਉਂਦੀ, ਸਗੋਂ ਢਿੱਡ ਭਰ ਗਿਆ ਹੋਣ ਦਾ ਝਾਵਲਾ ਵੀ ਪੈਦਾ ਕਰ ਦੇਂਦੀ। ਧੂਏ ਤੇ ਪੱਤਿਆ ਦੀ ਵਾਸ਼ਨਾ ਵਾਲੀ ਇਸ ਚਾਹ ਦੇ ਘੁੱਟ ਭਰਦਿਆਂ, ਉਹ ਅਰਾਮ ਜਿਹਾ ਮਹਿਸੂਸ ਕਰਦਾ ਤੇ ਉਸਦਾ ਸਫ਼ਰ ਏਨਾਂ ਅਨੰਤ ਤੇ ਭਿਆਨਕ ਨਾ ਲੱਗਦਾ।

ਆਪਣੇ ਛੇਵੇਂ ਪੜਾਅ ਵੇਲੇ ਉਹ ਫਿਰ ਇੱਕ ਫੈਲੇ ਹੋਏ ਫ਼ਰ ਦੇ ਦਰਖਤ ਦੇ ਹਰੇ ਜਿਹੇ ਤੰਬੂ ਹੇਠ ਲੇਟ ਗਿਆ ਤੇ ਇੱਕ ਪੁਰਾਣੀ, ਬਰੋਜ਼ੇ ਵਾਲੀ ਦਰਖਤ ਦੀ ਮੁੱਢੀ ਦੇ ਦੁਆਲੇ ਅੱਗ ਬਾਲ ਲਈ, ਜਿਸ ਬਾਰੇ ਉਸਨੇ ਹਿਸਾਬ ਲਾਇਆ ਕਿ ਸਾਰੀ ਰਾਤ ਧੁਖਦੀ ਤੇ ਗਰਮੀ ਦੇਂਦੀ ਰਹੇਗੀ। ਅਜੇ ਚਾਨਣ ਸੀ। ਸਿਰ ਉੱਪਰ, ਕੋਈ ਅਣਦਿਸਦਾ ਗਾਲ੍ਹੜ ਫ਼ਰ ਦੇ ਦਰਖਤ ਦੀਆਂ ਧੁਰ ਉੱਪਰਲੀਆਂ ਟਾਹਣਾਂ ਵਿੱਚ ਰੁਝਾ ਹੋਇਆ ਸੀ, ਫ਼ਰ ਦੀਆਂ ਕੋਨਾਂ ਦੇ ਛਿਲਕੇ ਲਾਹ ਰਿਹਾ ਸੀ, ਤੇ ਖਾਲੀ ਤੇ ਟੁੱਕੀਆਂ ਹੋਈਆਂ ਕੋਨਾਂ ਜ਼ਮੀਨ ਉੱਤੇ ਸੁੱਟੀ ਜਾ ਰਿਹਾ ਸੀ। ਅਲੈਕਸੇਈ ਦਾ ਦਿਮਾਗ਼ ਹੁਣ ਲਗਾਤਾਰ ਖ਼ੁਰਾਕ ਉੱਤੇ ਕੇਂਦਰਿਤ ਹੋਇਆ ਰਹਿੰਦਾ ਸੀ; ਉਹ ਹੈਰਾਨ ਹੋ ਰਿਹਾ ਸੀ ਕਿ ਕੋਨਾਂ ਵਿੱਚੋਂ ਗਾਲ੍ਹੜ ਨੂੰ ਕੀ ਲੱਭਦਾ ਹੈ। ਉਸਨੇ ਇੱਕ ਕੋਨ ਚੁੱਕੀ, ਇਸਦਾ ਇੱਕ ਦਾਣਾ ਲਾਹਿਆ ਤੇ ਇਸ ਵਿੱਚ ਉਸਨੂੰ ਬਾਜ਼ਰੇ ਦੇ ਦਾਣੇ ਦੇ ਬਰਾਬਰ ਇੱਕ ਗਿਰੀ ਦਿਖਾਈ ਦਿੱਤੀ। ਦੇਖਣ ਨੂੰ ਇਹ ਸਾਇਬੇਰੀਆਈ ਚੀੜ੍ਹ ਦਾ ਇਕ ਛੋਟਾ ਜਿਹਾ ਬੀ ਲੱਗਦਾ ਸੀ। ਉਸਨੇ ਇਸ ਬੀ ਨੂੰ ਮੂੰਹ ਵਿੱਚ ਸੁੱਟਿਆ, ਦੰਦਾਂ ਹੇਠ ਦਬਾਇਆ ਤੇ ਉਸਨੂੰ ਚੀੜ੍ਹ ਦੇ ਤੇਲ ਦਾ ਚੰਗਾ ਚੰਗਾ ਸਵਾਦ ਆਉਣ ਲੱਗਾ।

ਉਸਨੇ ਆਪਣੇ ਆਲੇ-ਦੁਆਲੇ ਪਈਆਂ ਫਰ ਦੀਆਂ ਕੋਨਾਂ ਇਕੱਠੀਆਂ ਕਰ ਲਈਆਂ, ਉਹਨਾਂ ਨੂੰ ਅੱਗ ਉਪਰ ਰੱਖ ਦਿੱਤਾ, ਮੁੱਠੀ ਕੁ ਭਰ ਸੁੱਕੀਆਂ ਝਾੜੀਆਂ ਸੁੱਟੀਆਂ, ਤੇ ਜਦੋਂ ਗਰਮੀ ਨਾਲ ਕੋਨਾਂ ਤਿੜਕ ਤੇ ਖੁੱਲ ਗਈਆਂ ਤਾਂ ਉਸਨੇ ਉਹਨਾਂ ਵਿਚੋਂ ਬੀ ਆਪਣੇ ਹੱਥ ਉੱਤੇ ਕੱਢ ਲਏ, ਆਪਣੀਆਂ ਤਲੀਆਂ ਵਿੱਚ ਮਸਲੇ, ਛਿਲਕੇ ਫੂਕ ਨਾਲ ਉਡਾਏ ਤੇ ਨਿੱਕੀਆਂ ਨਿੱਕੀਆਂ ਗਿਰੀਆਂ ਆਪਣੇ ਮੂੰਹ ਵਿੱਚ ਸੁੱਟ ਲਈਆਂ।

ਜੰਗਲ ਹਲਕੀਆਂ ਹਲਕੀਆਂ ਅਵਾਜ਼ਾਂ ਨਾਲ ਗੂੰਜ ਰਿਹਾ ਸੀ । ਦਰਖਤ ਦੀ ਬਰੋਜੇਦਾਰ ਮੁੱਢੀ ਧੁਖ ਰਹੀ ਸੀ ਤੇ ਹਲਕਾ ਹਲਕਾ, ਸੁਗੰਧੀ ਵਾਲਾ ਧੂੰਆਂ ਛੱਡ ਰਹੀ ਸੀ, ਜਿਸਤੋਂ

33 / 372
Previous
Next