ਉਸਨੂੰ ਹੈਰਾਨੀ ਹੋਈ ਕਿ ਉਸਦੀ ਅਵਾਜ਼ ਏਨੀਂ ਹੌਲ਼ੀ ਤੇ ਕਮਜ਼ੋਰ ਸੁਣਾਈ ਦੇਂਦੀ ਸੀ। ਇਥੋਂ ਤੱਕ ਕਿ ਜੰਗਲ ਦੀਆਂ ਡੂੰਘਾਣਾਂ ਵਿੱਚੋਂ ਪਰਤ ਕੇ ਆਈ ਗੂੰਜ ਵੀ, ਦਰਖਤਾਂ ਦੇ ਤਣਿਆਂ ਵਲੋਂ ਮੁੜ-ਪਰਤਾਈ ਹੋਈ, ਵਧੇਰੇ ਉੱਚੀ ਲੱਗਦੀ ਸੀ।
"ਛਾਪੇਮਾਰੋ! ਛਾਪੇਮਾਰੋ! ਹੇ-ਹੇ!” ਉਸਨੇ ਦੁਸ਼ਮਣਾਂ ਦੀਆਂ ਚੁੱਪ ਲਾਸ਼ਾਂ ਵਿਚਕਾਰ ਕਾਲੀ, ਗੰਦੀ ਬਰਫ਼ ਉੱਤੇ ਬੈਠੇ ਨੇ ਮੁੜ ਮੁੜ ਕੇ ਹਾਕਾਂ ਲਾਈਆਂ।
ਉਸਨੇ ਕਿਸੇ ਜਵਾਬ ਨੂੰ ਸੁਨਣ ਲਈ ਕੰਨ ਲਾ ਲਏ। ਉਸਦੀ ਅਵਾਜ਼ ਬੈਠੀ ਹੋਈ ਤੇ ਫਟੀ ਹੋਈ ਸੀ। ਹੁਣ ਉਸਨੂੰ ਸਮਝ ਆਈ ਕਿ ਆਪਣਾ ਕੰਮ ਮੁਕਾ ਕੇ ਤੇ ਆਪਣੀਆਂ ਮਾਲੀਆਂ ਇਕੱਠੀਆਂ ਕਰ ਕੇ, ਛਾਪੇਮਾਰ ਮੁੱਦਤਾਂ ਦੇ ਉਥੋਂ ਜਾ ਚੁਕੇ ਸਨ- ਸੱਚਮੁਚ, ਇਸ ਸੁੰਨਸਾਨ ਜੰਗਲ ਵਿਚ ਠਹਿਰਣ ਦਾ ਕੀ ਲਾਭ ਸੀ? - ਪਰ ਤਾਂ ਵੀ ਉਸਨੇ ਹਾਕਾਂ ਲਾਉਣੀਆਂ ਜਾਰੀ ਰੱਖੀਆਂ, ਇਸ ਆਸ ਵਿਚ ਕਿ ਸ਼ਾਇਦ ਕੋਈ ਕਰਾਮਤ ਵਾਪਰ ਜਾਏ, ਇਸ ਆਸ ਵਿਚ ਕਿ ਦਾਹੜੀਆਂ ਵਾਲੇ ਲੋਕ, ਜਿਨ੍ਹਾਂ ਬਾਰੇ ਉਸਨੇ ਏਨਾਂ ਸੁਣ ਰੱਖਿਆ ਸੀ, ਇੱਕਦਮ ਝਾੜੀਆਂ ਵਿੱਚੋਂ ਨਿਕਲ ਆਉਂਣਗੇ, ਉਸਨੂੰ ਚੁੱਕ ਲੈਣਗੇ ਤੇ ਐਸੀਂ ਥਾਂ ਲੈ ਜਾਣਗੇ ਜਿਥੇ ਉਹ ਦਿਹਾੜੀ ਭਰ ਲਈ ਸਗੋਂ ਘੰਟੇ ਭਰ ਲਈ ਹੀ, ਅਰਾਮ ਕਰ ਸਕੇ, ਬਿਨਾਂ ਕਿਸੇ ਚੀਜ਼ ਦਾ ਫ਼ਿਕਰ ਕੀਤਿਆਂ, ਜਾਂ ਬਿਨਾਂ ਕਿਤੇ ਜਾਣ ਦੀ ਕੋਸ਼ਿਸ਼ ਕੀਤਿਆਂ।
ਉਸਦਾ ਜਵਾਬ ਸਿਰਫ਼ ਜੰਗਲ ਨੇ ਹੀ ਆਪਣੀ ਲਰਜ਼ਦੀ, ਥਰਕਦੀ ਗੂੰਜ ਨਾਲ ਦਿੱਤਾ। ਪਰ ਅਚਨਚੇਤ, ਦਿਆਰਾਂ ਦੀ ਡੂੰਘੀ ਤੇ ਸੰਗੀਤਕ ਸਰਸਰਾਹਟ ਤੋਂ ਉੱਪਰ ਉਸਨੂੰ ਦੱਬੀਆਂ ਦੱਬੀਆਂ ਤੇ ਤੇਜ਼ ਧਮਾਕਿਆਂ ਦੀ ਅਵਾਜ਼ਾਂ ਸੁਣਾਈ ਦਿੱਤੀਆਂ ਜਾਂ ਜਿਸ ਇਕਾਗਰਤਾ ਨਾਲ ਉਹ ਸੁਣ ਰਿਹਾ ਸੀ, ਉਸ ਵਿੱਚ ਉਸਨੂੰ ਲੱਗਾ ਕਿ ਉਸਨੂੰ ਸੁਣਾਈ ਦਿੱਤੀਆਂ ਸਨ ਕਦੀ ਬਿਲਕੁਲ ਸਪਸ਼ਟ, ਤੇ ਕਦੀ ਮੱਧਮ ਤੇ ਅਸਪਸ਼ਟ। ਉਹ ਚੌਂਕ ਉਠਿਆ, ਜਿਵੇਂ ਕਿ ਇਸ ਜੰਗਲ ਵਿੱਚ ਕਿਤੋਂ ਦੂਰੋਂ ਕੋਈ ਦੋਸਤਾਨਾ ਸੱਦ ਉਸ ਤੱਕ ਪੁੱਜੀ ਹੋਵੇ। ਉਸਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਸੀ ਆਉਂਦਾ, ਤੇ ਕਿੰਨਾਂ ਚਿਰ ਉਹ ਧੌਣ ਅੱਗੇ ਵਲ ਨੂੰ ਕਰੀ ਬੜੇ ਧਿਆਨ ਨਾਲ ਸੁਣਦਾ ਬੈਠਾ ਰਿਹਾ।
ਨਹੀਂ। ਉਸਨੂੰ ਗਲਤੀ ਨਹੀਂ ਸੀ ਲੱਗੀ। ਪੂਰਬ ਵਲੋਂ ਸਿਲ੍ਹੀ ਜਿਹੀ ਹਵਾ ਆਈ ਤੇ ਦੂਰੋਂ ਕਿਤੋਂ ਤੋਪਾਂ ਦੇ ਚੱਲਣ ਦੀ ਅਵਾਜ਼ ਨਾਲ ਲੈ ਆਈ; ਤੇ ਇਹ ਅਵਾਜ਼ ਉਹਨਾਂ ਅਵਾਜ਼ਾਂ ਵਾਂਗ ਹੌਲੀ ਤੇ ਰੁਕ ਰੁਕ ਕੇ ਨਹੀਂ ਸੀ ਆ ਰਹੀ, ਜਿਹੜੀਆਂ ਉਸਨੇ ਪਿਛਲੇ ਮਹੀਨੇ ਸੁਣੀਆਂ ਸਨ ਜਦੋਂ ਲੜ ਰਹੀਆਂ ਧਿਰਾਂ, ਖਾਈਆਂ ਵਿੱਚ ਡਟ ਜਾਣ ਤੇ ਪੱਕੀਆਂ ਰੱਖਿਆ ਰੇਖਾਵਾਂ ਉੱਤੇ ਆਪਣੇ ਮੋਰਚੇ ਬਣਾ ਲੈਣ ਪਿੱਛੋਂ, ਇੱਕ ਦੂਜੇ ਨੂੰ ਜ਼ਿੱਚ ਕਰਨ ਲਈ ਬਿਨਾਂ ਸਾਵਧਾਨੀ ਦੇ ਗੋਲੀਆਂ ਚਲਾਉਂਦੀਆਂ ਹਨ। ਇਹ ਅਵਾਜ਼ ਤੇਜ਼ ਤੇ ਤੀਖਣ ਸੀ, ਤੇ ਇੰਞ ਲਗਦਾ ਸੀ ਜਿਵੇਂ ਕੋਈ ਪੱਥਰ-ਗੀਟਿਆਂ ਨੂੰ ਟਰੱਕ ਤੋਂ ਲਾਹ ਰਿਹਾ ਹੋਵੇ, ਜਾਂ ਬਲੂਤ ਦੇ ਉਲਟ ਕੀਤੇ ਡਰੱਮ ਦੇ ਥੱਲੇ ਉੱਤੇ ਮੁੱਕਿਆਂ ਨਾਲ ਢੋਲ ਵਜਾ ਰਿਹਾ ਹੋਵੇ।
ਬੇਸ਼ਕ! ਇਹ ਸਖ਼ਤ ਤੋਪਖਾਨੇ ਦੀ ਲੜਾਈ ਸੀ । ਅਵਾਜ਼ਾਂ ਤੋਂ ਅੰਦਾਜ਼ਾ ਲਾਇਆ, ਮਹਾਜ਼-ਰੇਖਾ ਜ਼ਰੂਰ ਦਸ ਕੁ ਕਿਲੋਮੀਟਰ ਦੂਰ ਹੋਵੇਗੀ, ਤੇ ਉਥੇ ਕੋਈ ਗੰਭੀਰ ਗੱਲ ਵਾਪਰ