Back ArrowLogo
Info
Profile

ਗੱਚ ਭਰਦਾ ਮਹਿਸੂਸ ਹੋਇਆ। ਜਿਵੇਂ ਕਿ ਉਹ ਕਿਸੇ ਦੂਜੇ ਬੰਦੇ ਦੀ ਹੌਂਸਲਾ ਅਫ਼ਜਾਈ ਕਰ ਰਿਹਾ ਹੋਵੇ, ਜਿਹੜਾ ਦਿਲ ਢਾਹ ਬੈਠਾ ਸੀ ਤੇ ਇਸ ਯਕੀਨੋਂ-ਬਾਹਰੇ ਢੰਗ ਨਾਲ ਅੱਗੇ ਵਧਣ ਦੀ ਸੰਭਾਵਨਾ ਬਾਰੇ ਸ਼ੱਕ ਕਰ ਰਿਹਾ ਸੀ, ਉਹ ਉੱਚੀ ਸਾਰੀ ਬੋਲਿਆ:

"ਕੋਈ ਗੱਲ ਨਹੀਂ, ਦੋਸਤ, ਹੁਣ ਸਭ ਠੀਕ-ਠਾਕ ਹੋ ਜਾਏਗਾ!"

ਆਪਣਾ ਇੱਕ ਪੜਾਅ ਤੈਅ ਕਰਨ ਪਿੱਛੋਂ ਅਲੈਕਸੇਈ ਨੇ ਆਪਣੇ ਸੁੰਨ ਹੋਏ ਹੱਥਾਂ ਨੂੰ ਆਪਣੀਆਂ ਕੱਛਾਂ ਵਿੱਚ ਰੱਖ ਕੇ ਸੇਕਿਆ, ਫਿਰ ਰੀਂਗਦਾ ਹੋਇਆ ਇੱਕ ਲਵੇ ਜਿਹੇ ਫ਼ਰ ਦੇ ਰੁੱਖ ਕੋਲ ਪੁੱਜਾ, ਇਸਦੇ ਛਿਲਕੇ ਦੇ ਦੋ ਚੋਰਸ ਟੋਟੇ ਕੱਟੇ ਤੇ ਫਿਰ ਤਣੇ ਨਾਲ ਛਿਲਕੇ ਦੀਆਂ ਕਈ ਲੰਮੀਆਂ ਲੰਮੀਆਂ ਪੱਟੀਆਂ ਪਾੜੀਆਂ, ਤੇ ਇੰਝ ਕਰਦਿਆਂ ਕਰਦਿਆਂ ਆਪਣੇ ਨ ਤੁੜਵਾ ਬੈਠਾ। ਫਿਰ ਇਸ ਨੇ ਊਨੀ ਗੁਲੂਬੰਦ ਦੀਆਂ ਪੱਟੀਆਂ ਨੂੰ ਆਪਣੇ ਜੰਤ ਦੇ ਬੂਟਾਂ ਵਿੱਚੋਂ ਕੱਢਿਆ ਤੇ ਉਹਨਾਂ ਨੂੰ ਆਪਣੇ ਹੱਥਾਂ ਦੁਆਲੇ ਵਲ ਲਿਆ; ਆਪਣੀਆਂ ਉਂਗਲਾਂ ਦੀਆਂ ਗੰਢਾਂ ਉਪਰ ਉਸਨੇ ਛਿਲਕੇ ਦੇ ਟੋਟੇ ਰੱਖੇ, ਉਹਨਾਂ ਨੂੰ ਛਿਲਕੇ ਦੇ ਰੇਸ਼ਿਆਂ ਦੀਆਂ ਪੱਟੀਆਂ ਲਪੇਟ ਦਿੱਤੀਆਂ ਤੇ ਫਿਰ ਸਾਰੇ ਹੱਥ ਉੱਪਰ ਮਰਹਮ ਪੱਟੀ ਕਰਨ ਵਾਲੀ ਇੱਕ ਪੱਟੀ ਬੰਨ੍ਹ ਦਿਤੀ। ਇਸ ਤਰ੍ਹਾਂ ਨਾਲ ਉਸਦੇ ਸੱਜੇ ਹੱਥ ਉੱਤੇ ਤਾਂ ਇੱਕ ਚੋੜਾ ਜਿਹਾ ਤੇ ਬੜਾ ਸੁਖਾਵਾਂ ਦਸਤਾਨਾ ਚੜ੍ਹ ਗਿਆ । ਪਰ ਖੱਬੇ ਹੱਥ ਨਾਲ ਉਹ ਵਧੇਰੇ ਸਫ਼ਲ ਨਾ ਰਿਹਾ, ਤੇ ਇਸ ਉਪਰ ਪੱਟੀਆਂ ਬੰਨ੍ਹਣ ਲਈ ਉਸਨੂੰ ਦੰਦਾਂ ਦਾ ਆਸਰਾ ਲੈਣਾ ਪਿਆ। ਪਰ ਤਾਂ ਵੀ ਹੁਣ ਉਸਦੇ ਹੱਥਾਂ ਉੱਪਰ "ਬੂਟ” ਪਏ ਹੋਏ ਸਨ, ਤੇ ਅਲੈਕਸੇਈ ਆਪਣੇ ਰਾਹ ਤੁਰ ਪਿਆ। ਹੁਣ ਉਸਨੂੰ ਸੌਖਾ ਲੱਗ ਰਿਹਾ ਸੀ । ਅਗਲੇ ਪੜਾਅ ਉੱਤੇ ਉਸਨੇ ਆਪਣੇ ਗੋਡਿਆਂ ਉੱਪਰ ਵੀ ਛਿਲਕੇ ਦੇ ਟੋਟੇ ਬੰਨ੍ਹ ਲਏ।

ਦੁਪਹਿਰ ਹੋਣ ਤੱਕ, ਜਦੋਂ ਕਾਫ਼ੀ ਗਰਮੀ ਹੋ ਗਈ ਸੀ, ਉਹ ਆਪਣੇ ਹੱਥਾਂ ਆਸਰੇ ਕਾਫੀ ਗਿਣਤੀ ਵਿੱਚ "ਕਦਮ" ਪੁੱਟ ਚੁੱਕਾ ਸੀ । ਪਤਾ ਨਹੀਂ ਇਸ ਤੱਥ ਕਰਕੇ ਕਿ ਉਹ ਉਸ ਥਾਂ ਦੇ ਨੇੜੇ ਪੁੱਜ ਰਿਹਾ ਸੀ ਜਿਥੋਂ ਤੋਪਾਂ ਚੱਲਣ ਦੀ ਆਵਾਜ਼ ਆ ਰਹੀ ਸੀ, ਜਾਂ ਕਿਸੇ ਸੁਣਨ ਦੇ ਝਾਵਲੇ ਕਰਕੇ, ਹੁਣ ਅਵਾਜ਼ਾਂ ਉਚੇਰੀਆਂ ਹੋ ਗਈਆਂ ਸਨ । ਹੁਣ ਗਰਮੀ ਏਨੀਂ ਹੋ ਗਈ ਸੀ ਕਿ ਅਲੈਕਸੇਈ ਨੇ ਆਪਣੇ ਉਡਾਣ ਵੇਲੇ ਪਾਉਣ ਵਾਲੇ ਸੂਟ ਦੀ ਜ਼ਿੱਪ ਖੋਹਲ ਦਿੱਤੀ।

ਜਦੋਂ ਉਹ ਰੀਂਗਦਾ ਹੋਇਆ ਕਾਈ ਨਾਲ ਢਕੀ ਹੋਈ ਦਲਦਲ ਨੂੰ ਪਾਰ ਕਰ ਰਿਹਾ ਸੀ, ਜਿਥੇ ਪਿਘਲਦੀ ਹੋਈ ਬਰਫ਼ ਦੇ ਹੇਠੋਂ ਹਰੇ ਹਰੇ ਝਾੜ ਨਿੱਕਲਣ ਲਗ ਪਏ ਸਨ, ਤਾਂ ਉਸਦੇ ਭਾਗਾਂ ਵਿੱਚ ਇੱਕ ਹੋਰ ਸੁਗਾਤ ਲਿਖੀ ਹੋਈ ਸੀ: ਭੂਰੀ ਜਿਹੀ ਨਰਮ ਤੇ ਸਿਲ੍ਹੀ ਕਾਈ ਉੱਪਰ ਉਸਨੂੰ ਦੁਰਲਭ, ਨੁਕੀਲੀਆਂ, ਲਿਸ਼ਕਦੀਆਂ ਪੱਤੀਆਂ ਵਾਲੇ ਬੂਟੇ ਦੀਆਂ ਪਤਲੀਆਂ ਪਤਲੀਆਂ ਡੰਡੀਆਂ ਦਿਸੀਆਂ, ਜਿਨ੍ਹਾਂ ਵਿਚਕਾਰ, ਬਿਲਕੁਲ ਝਾੜੀਆਂ ਦੇ ਉੱਪਰ ਲਾਲ ਸੂਹੀਆਂ, ਜ਼ਰਾ ਕੁ ਫਾਂਸੀਆਂ ਹੋਈਆਂ, ਪਰ ਅਜੇ ਰਸ ਨਾਲ ਭਰੀਆਂ ਕਰੇਨਬੈਰੀਆਂ ਪਈਆਂ ਸਨ। ਅਲੈਕਸੇਈ ਨੇ ਝਾੜੀਆਂ ਤੱਕ ਆਪਣਾ ਸਿਰ ਹੇਠਾਂ ਖੜਿਆ, ਤੇ ਨਿੱਘੀ ਮਖਮਲੀ ਕਾਈ ਤੋਂ, ਜਿਸਤੋਂ ਦਲਦਲ ਦੀ ਸਿਲ੍ਹੀ ਵਾਸ਼ਨਾ ਆ ਰਹੀ ਸੀ, ਆਪਣੇ ਬੁਲ੍ਹਾਂ ਨਾਲ ਇੱਕ ਇੱਕ ਕਰਕੇ ਕਰੇਨਬੈਰੀਆਂ ਚੁਗਣ ਲਗਾ।

40 / 372
Previous
Next