

ਮੌਤ ਨੂੰ ਭਾਂਪ ਜਾਂਦਾ ਹੈ ਤੇ ਉਸਦੇ ਮਗਰ ਮਗਰ ਹੋ ਪੈਂਦਾ ਹੈ । ਕੀ ਇਸੇ ਹੀ ਅਗੇਤੀ ਸੂਝ ਕਰਕੇ ਇਹ ਡਰੂ ਜਾਨਵਰ ਉਸ ਵੱਲ ਖਿੱਚਿਆ ਗਿਆ ਸੀ ?
"ਫਜ਼ੂਲ ! ਕਿੰਨੀ ਬੇਹੂਦਾ ਗੱਲ ਹੈ! ਸਭ ਕੁਝ ਠੀਕ-ਠਾਕ ਹੋ ਜਾਏਗਾ,” ਉਸਨੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਕਿਹਾ, ਤੇ ਫਿਰ ਹੱਥਾਂ ਤੇ ਗੋਡਿਆਂ ਭਾਰ ਹੁੰਦਾ ਹੋਇਆ ਉਹ ਰੀਂਗਦਾ ਗਿਆ, ਗੈਂਗਦਾ ਗਿਆ, ਤੇ ਇਸ ਮਨਹੂਸ ਥਾਂ ਤੋਂ ਜਿੰਨੀਂ ਜਲਦੀ ਹੋ ਸਕੇ, ਦੂਰ ਜਾਣ ਦੀ ਕੋਸ਼ਿਸ਼ ਕਰਨ ਲੱਗਾ।
ਉਸ ਦਿਨ ਉਸਦੀ ਕਿਸਮਤ ਇੱਕ ਵਾਰੀ ਫਿਰ ਜਾਗ ਪਈ । ਇੱਕ ਮਹਿਕਦਾਰ ਜੂਨੀਪਰ ਦੀ ਝਾੜੀ ਵਿੱਚ, ਜਿਸਦੀਆਂ ਹਲਕੀਆਂ ਭੂਰੀਆਂ ਬੈਰੀਆਂ ਨੂੰ ਉਹ ਆਪਣੇ ਬੁਲ੍ਹਾਂ ਨਾਲ ਚੁਗਦਾ ਰਿਹਾ ਸੀ, ਉਸਨੂੰ ਡਿੱਗ ਪੱਤਿਆਂ ਦਾ ਅਜੀਬ ਜਿਹਾ ਢੇਰ ਦਿਖਾਈ ਦਿੱਤਾ। ਉਸਨੇ ਇਸ ਢੇਰ ਨੂੰ ਆਪਣੇ ਹੱਥਾਂ ਨਾਲ ਛੁਹਿਆ, ਪਰ ਇਹ ਉਥੇ ਪੱਕੀ ਤਰ੍ਹਾਂ ਜੰਮਿਆ ਰਿਹਾ। ਉਸਨੇ ਪੱਤੇ ਲਾਹੁਣੇ ਸ਼ੁਰੂ ਕਰ ਦਿੱਤੇ, ਤੇ ਇਕਦਮ ਉਸਦੀ ਉਂਗਲ ਵਿੱਚ ਕੋਈ ਚੀਜ਼ ਆ ਚੁਭੀ। ਉਸਨੇ ਇਕਦਮ ਅੰਦਾਜ਼ਾ ਲਾ ਲਿਆ ਕਿ ਇਹ ਕੰਡਿਆਲਾ ਸੀ। ਇਹ ਇੱਕ ਵੱਡਾ ਸਾਰਾ, ਬੁੱਢਾ ਕੰਡਿਆਲਾ ਸੀ ਜਿਹੜਾ ਸਰਦੀਆਂ ਦੀ ਨੀਂਦ ਪੂਰੀ ਕਰਨ ਝਾੜੀਆਂ ਵਿੱਚ ਆ ਵੜਿਆ ਸੀ ਤੇ ਗਰਮ ਰਹਿਣ ਲਈ ਉਸਨੇ ਆਪਣੇ ਆਪ ਨੂੰ ਪਤਝੜ ਦੇ ਡਿੱਗੇ ਪੱਤਿਆਂ ਵਿੱਚ ਲਪੇਟ ਲਿਆ ਸੀ। ਅਲੈਕਸੇਈ ਉੱਤੇ ਖੁਸ਼ੀ ਦਾ ਝੱਲ ਸਵਾਰ ਹੋ ਗਿਆ। ਆਪਣੇ ਸਾਰੇ ਦੁਖਦਾਈ ਸਫ਼ਰ ਦੇ ਦੌਰਾਨ ਉਹ ਕਿਸੇ ਜਾਨਵਰ ਜਾਂ ਪੰਛੀ ਨੂੰ ਮਾਰਨ ਦੇ ਸੁਪਨੇ ਲੈਂਦਾ ਰਿਹਾ ਸੀ। ਕਿੰਨੀ ਵਾਰੀ ਉਸਨੇ ਆਪਣਾ ਪਿਸਤੌਲ ਕੱਢਿਆ ਸੀ ਤੇ ਕਿਸੇ ਨੀਲਕੰਠ, ਸੋਇਕਾ ਜਾਂ ਖਰਗੋਸ਼ ਦਾ ਨਿਸ਼ਾਨਾ ਬਣਾਇਆ ਸੀ, ਤੇ ਹਰ ਵਾਰੀ ਬੜੀ ਮੁਸ਼ਕਲ ਨਾਲ ਉਹ ਗੋਲੀ ਚਲਾਉਣ ਦੀ ਆਪਣੀ ਇੱਛਾ ਨੂੰ ਦਬਾ ਸਕਿਆ ਸੀ; ਕਿਉਂਕਿ ਉਸ ਕੋਲ ਸਿਰਫ਼ ਤਿੰਨ ਗੋਲੀਆਂ ਰਹਿ ਗਈਆਂ ਸਨ- ਦੋ ਦੁਸ਼ਮਣ ਲਈ ਤੇ ਤੀਜੀ ਲੋੜ ਪੈਣ ਉੱਤੇ ਆਪਣੇ ਲਈ। ਹਰ ਵਾਰੀ ਉਸਨੇ ਪਿਸਤੌਲ ਲਾਂਭੇ ਰੱਖ ਦੇਣ ਲਈ ਆਪਣੇ ਆਪ ਨੂੰ ਮਜ਼ਬੂਰ ਕੀਤਾ ਸੀ; ਉਹ ਖ਼ਤਰਾ ਨਹੀਂ ਸੀ ਸਹੇੜ ਸਕਦਾ।
ਤੇ ਇਥੇ ਮਾਸ ਸੱਚਮੁਚ ਉਸਦੇ ਹੱਥਾਂ ਵਿੱਚ ਆ ਗਿਆ ਸੀ ! ਇਹ ਯਾਦ ਕਰਨ ਲਈ ਰੁਕੇ ਬਿਨਾਂ ਕਿ ਆਮ ਵਿਸ਼ਵਾਸ ਅਨੁਸਾਰ ਕੰਡਿਆਲਾ ਇੱਕ ਗੰਦਾ ਜਾਨਵਰ ਹੈ, ਉਸਨੇ ਜਲਦੀ ਜਲਦੀ ਬਾਕੀ ਦੇ ਪੱਤੇ ਵੀ ਹਟਾ ਦਿੱਤੇ। ਜਾਨਵਰ ਗੁੱਛਾ-ਮੁੱਛਾ ਹੋਇਆ ਸੁੱਤਾ ਰਿਹਾ; ਉਹ ਕੰਡਿਆਂ ਵਾਲੀ ਵੱਡੀ ਜਿਹੀ ਅਜੀਬ ਫਲੀ ਵਾਂਗ ਲੱਗ ਰਿਹਾ ਸੀ। ਅਲੈਕਸੇਈ ਨੇ ਆਪਣੇ ਛੁਰੇ ਨਾਲ ਉਸਨੂੰ ਮਾਰਿਆ, ਸਿੱਧਾ ਕੀਤਾ, ਭੱਦੀ ਤਰ੍ਹਾਂ ਨਾਲ ਇਸਦਾ ਜ਼ੋਰਾਬਕਤਰ ਲਾਹਿਆ, ਇਸਦੇ ਹੇਠਲੇ ਹਿੱਸੇ ਦੀ ਪੀਲੀ ਜਿਹੀ ਚਮੜੀ ਉਤਾਰੀ, ਇਸਨੂੰ ਟੋਟੇ-ਟੋਟੇ ਕੀਤਾ ਤੇ ਇਸਦੇ ਨਿੱਘੇ, ਭੂਰੇ, ਪੱਠੇਦਾਰ ਮਾਸ ਨੂੰ, ਜਿਹੜਾ ਪੱਕੀ ਤਰ੍ਹਾਂ ਹੱਡੀਆਂ ਨਾਲ ਚੰਬੜਿਆ ਹੋਇਆ ਸੀ । ਦੰਦਾਂ ਨਾਲ ਹਾਬੜਿਆਂ ਵਾਂਗ ਤੋੜਨ ਲੱਗ ਪਿਆ। ਉਸਨੇ ਜਾਨਵਰ ਨੂੰ ਪੂਰੇ ਦਾ ਪੂਰਾ ਖਾ ਲਿਆ। ਛੋਟੀਆਂ ਛੋਟੀਆਂ ਹੱਡੀਆਂ ਨੂੰ ਵੀ ਉਹ ਚਬਾ ਕੇ ਅੰਦਰ ਲੰਘਾ ਗਿਆ, ਤੇ ਸਿਰਫ਼ ਤਾਂ ਕਿਤੇ ਜਾ ਕੇ ਉਸਨੂੰ ਮਾਸ ਦੇ ਕੁੱਤੇ ਵਾਲੇ ਘਿਣਾਉਂਣੇ