Back ArrowLogo
Info
Profile

ਸਵਾਦ ਦਾ ਅਹਿਸਾਸ ਹੋਇਆ। ਪਰ ਇਹ ਬਦਬੂ ਕੀ ਸੀ ਭਰੇ ਹੋਏ ਪੇਟ ਦੇ ਮੁਕਾਬਲੇ ਉੱਤੇ, ਜਿਹੜਾ ਸੰਤੁਸ਼ਟਤਾ, ਨਿੱਘ ਤੇ ਅਲਸਾਹਟ ਦਾ ਅਹਿਸਾਸ ਉਸਦੇ ਸਾਰੇ ਸਰੀਰ ਵਿੱਚ ਭਰ ਰਿਹਾ ਸੀ ?

ਉਸਨੇ ਹਰ ਹੱਡੀ ਨੂੰ ਮੁੜ ਕੇ ਦੇਖਿਆ-ਚਾਖਿਆ ਤੇ ਚੂਸਿਆ ਤੇ ਨਿੱਘ ਤੇ ਅਰਾਮ ਨੂੰ ਮਾਣਦਾ ਹੋਇਆ ਬਰਫ਼ ਉੱਤੇ ਲੇਟ ਗਿਆ। ਉਸਨੂੰ ਨੀਂਦ ਹੀ ਆ ਜਾਂਦੀ ਜੇ ਝਾੜੀਆਂ ਵਿੱਚੋਂ ਆਉਂਦੀ ਲੂੰਮੜੀ ਦੀ ਚੌਕਸ ਗੁੱਰਾਹਟ ਉਸਨੂੰ ਚੌਕੰਨਿਆਂ ਨਾ ਕਰ ਦੇਂਦੀ। ਅਲੈਕਸੇਈ ਨੇ ਕੰਨ ਖੜੇ ਕਰ ਲਏ, ਤੇ ਇੱਕਦਮ ਤੋਪਾਂ ਦੀ ਦੂਰੋਂ ਆਉਂਦੀ ਅਵਾਜ਼ ਤੋਂ ਜਿਸਨੂੰ ਉਹ ਪੂਰਬ ਵੱਲੋਂ ਆਉਂਦਿਆਂ ਲਗਾਤਾਰ ਸੁਣਦਾ ਰਿਹਾ ਸੀ, ਉੱਚੀ ਅਵਾਜ਼ ਵਿਚ ਉਸਨੂੰ ਮਸ਼ੀਨ- ਗੱਨ ਦੇ ਚੱਲਣ ਦੀ ਅਵਾਜ਼ ਸਾਫ਼ ਸਾਫ਼ ਸੁਣਾਈ ਦਿੱਤੀ।

ਸਾਰੀ ਥਕਾਵਟ ਇੱਕ ਪਾਸੇ ਸੁੱਟਦਿਆਂ, ਲੂੰਮੜੀ ਨੂੰ ਤੇ ਅਰਾਮ ਕਰਨ ਦੀ ਲੋੜ ਨੂੰ ਭੁੱਲਦਾ ਹੋਇਆ, ਉਹ ਮੁੜ ਗੈਂਗਦਾ ਹੋਇਆ ਜੰਗਲ ਦੇ ਅੰਦਰ ਅੱਗੇ ਵੱਲ ਨੂੰ ਤੁਰ ਪਿਆ।

11

ਜਿਸ ਦਲਦਲ ਵਿੱਚੋਂ ਉਹ ਰੀਂਗਦਾ ਆਇਆ ਸੀ, ਉਸਤੋਂ ਪਾਰ ਇੱਕ ਵਾਦੀ ਸੀ ਜਿਸਦੇ ਵਿੱਚੋਂ ਦੀ ਮੌਸਮ ਨਾਲ ਖਰਾਬ ਹੋਏ ਬਾਂਸਾਂ ਦੀ ਦੁਹਰੀ ਵਾੜ ਲੰਘਦੀ ਸੀ, ਜਿਨ੍ਹਾਂ ਨੂੰ ਬੈਂਤ ਤੇ ਛਿਲਕੇ ਤੋਂ ਬਣਾਈਆਂ ਰੱਸੀਆਂ ਨਾਲ ਜ਼ਮੀਨ ਵਿੱਚ ਗੱਡੀਆਂ ਕਿੱਲੀਆਂ ਨਾਲ ਬੰਨ੍ਹਿਆ ਹੋਇਆ ਸੀ।

ਬਾਂਸਾਂ ਦੇ ਵਿਚਕਾਰ ਕਿਤੇ ਕਿਤੇ ਬਰਫ਼ ਦੇ ਹੇਠੋਂ ਛੁੱਟੜ ਪਏ, ਅਣਗਾਹੇ ਪਹੇ ਦੇ ਨਿਸ਼ਾਨ ਝਾਤੀਆਂ ਮਾਰਦੇ ਸਨ। ਨੇੜੇ ਹੀ ਜ਼ਰੂਰ ਆਦਮੀ ਵੱਸਦੇ ਹੋਣਗੇ! ਅਲੈਕਸੇਈ ਦਾ ਦਿਲ ਖੁਸ਼ੀ ਨਾਲ ਉਛਲ ਪਿਆ। ਇਹ ਨਹੀਂ ਸੀ ਹੋ ਸਕਦਾ ਕਿ ਇਸ ਦੂਰ-ਦੁਰਾਡੀ ਥਾਂ ਤੱਕ ਜਰਮਨ ਪੁੱਜ ਗਏ ਹੋਣ। ਪਰ ਜੇ ਪੁੱਜ ਵੀ ਗਏ ਹੋਣ ਤਾਂ ਨੇੜੇ ਹੀ ਕਿਤੇ ਉਸਦੇ ਆਪਣੇ ਲੋਕ ਵੀ ਹੋਣਗੇ ਤੇ ਉਹ ਬੇਸ਼ਕ, ਇੱਕ ਜ਼ਖਮੀ ਆਦਮੀ ਨੂੰ ਸ਼ਰਨ ਦੇਣਗੇ ਤੇ ਹਰ ਸੰਭਵ ਤਰੀਕੇ ਨਾਲ ਉਸਦੀ ਸਹਾਇਤਾ ਕਰਨਗੇ।

ਆਪਣੇ ਭਟਕਦੇ ਫਿਰਨ ਦਾ ਅੰਤ ਨੇੜੇ ਹੀ ਆਇਆ ਮਹਿਸੂਸ ਕਰਦਿਆਂ, ਅਲੈਕਸੇਈ ਪੂਰਾ ਜ਼ੋਰ ਲਾ ਕੇ, ਬਿਨਾਂ ਅਰਾਮ ਕੀਤਿਆਂ ਅੱਗੇ ਨੂੰ ਵਧਿਆ । ਉਹ ਰੀਂਗਦਾ ਸਾਹੋ-ਸਾਹ ਹੋ ਜਾਂਦਾ, ਮੂੰਹ ਹੇਠਾਂ ਨੂੰ ਕਰੀ ਬਰਫ਼ ਵਿੱਚ ਡਿੱਗ ਪੈਂਦਾ, ਥਕਾਵਟ ਨਾਲ ਬੇਹੋਸ਼ ਹੋ ਜਾਂਦਾ, ਉਹ ਇੱਕ ਟਿੱਲੇ ਦੀ ਚੋਟੀ ਤੱਕ ਪੁੱਜਣ ਲਈ ਤੇਜ਼ ਤੇਜ਼ ਗੈਂਗ ਰਿਹਾ ਸੀ ਜਿਥੋਂ, ਉਸਨੂੰ ਯਕੀਨ ਸੀ, ਉਹ ਪਿੰਡ ਦੇਖ ਸਕੇਗਾ, ਜਿਹੜਾ ਉਸ ਲਈ ਸ਼ਰਨ ਦੀ ਠਾਹਰ ਬਣੇਗਾ। ਵੱਸੋਂ ਵਾਲੀ ਥਾਂ ਤੱਕ ਪੁੱਜਣ ਲਈ ਪੂਰੀ ਵਾਹ ਲਾਉਂਦਿਆਂ, ਉਹ ਇਹ ਦੇਖਣ ਤੋਂ ਅਸਮਰਥ ਰਿਹਾ ਕਿ ਇਸ ਵਾੜ ਤੇ ਪਹੇ ਦੇ ਨਿਸ਼ਾਨ ਤੋਂ ਛੁੱਟ, ਜਿਹੜਾ ਵਧਦੀ ਸਪਸ਼ਟਤਾ ਨਾਲ ਬਰਫ਼ ਵਿੱਚੋਂ ਉਘੜਦਾ ਆ ਰਿਹਾ ਸੀ, ਹੋਰ ਕੁਝ ਵੀ ਨਹੀਂ ਜਿਸਤੋਂ ਮਨੁੱਖਾਂ ਦੇ ਨੇੜੇ ਹੋਣ ਦਾ ਕੋਈ ਸੰਕੇਤ ਮਿਲਦਾ ।

ਆਖ਼ਰ ਉਹ ਟਿੱਲੇ ਦੀ ਚੋਟੀ ਉੱਤੇ ਪੁੱਜ ਗਿਆ। ਸਾਹੋ-ਸਾਹ ਹੋਏ ਨੇ, ਉਸਨੇ ਅੱਖਾਂ

43 / 372
Previous
Next