Back ArrowLogo
Info
Profile

ਉੱਪਰ ਚੁੱਕੀਆਂ - ਤੇ ਇੱਕਦਮ ਮੁੜ ਹੇਠਾਂ ਸੁੱਟ ਲਈਆਂ, ਏਨਾਂ ਭਿਆਨਕ ਸੀ ਉਹ ਦ੍ਰਿਸ਼ ਜਿਹੜਾ ਉਸਨੂੰ ਨਜ਼ਰੀ ਪਿਆ।

ਇਸ ਲਈ ਕੋਈ ਸ਼ੱਕ ਨਹੀਂ ਸੀ ਹੋ ਸਕਦਾ ਕਿ ਅਜੇ ਕੁਝ ਹੀ ਸਮਾਂ ਪਹਿਲਾਂ ਇਥੇ ਜੰਗਲ ਵਿੱਚ ਕੋਈ ਛੋਟਾ ਜਿਹਾ ਪਿੰਡ ਹੁੰਦਾ ਹੋਵੇਗਾ। ਸੜੇ ਹੋਏ ਘਰਾਂ ਦੇ ਬਰਫ਼-ਢਕੇ ਖੰਡਰਾਂ ਦੇ ਉੱਪਰ ਉਠਦੇ ਧੂਕਸ਼ਾਂ ਦੀਆਂ ਉਗੜ-ਦੁਗੜੀਆਂ ਦੋ ਕਤਾਰਾਂ ਤੋਂ ਇਸ ਪਿੰਡ ਦੀ ਰੂਪ- ਰੇਖਾ ਸੌਖੀ ਤਰ੍ਹਾਂ ਦੇਖੀ ਜਾ ਸਕਦੀ ਸੀ। ਜੋ ਕੁਝ ਉਸਦੀ ਨਜ਼ਰੀ ਪਿਆ ਉਹ ਸੀ ਕੁਝ ਕੁ ਬਗ਼ੀਚੇ, ਬੈਂਤ ਦੀਆਂ ਵਾੜਾਂ ਤੇ ਐਸ਼ ਦਾ ਇੱਕ ਦਰਖਤ ਜਿਹੜਾ ਕਿਸੇ ਦੀ ਬਾਰੀ ਦੇ ਬਾਹਰ ਉਗਿਆ ਹੋਇਆ ਸੀ । ਹੁਣ ਇਹ ਸਭ ਕੁਝ ਅੱਗ ਨਾਲ ਮਰਿਆ ਤੇ ਝੁਲਸਿਆ ਹੋਇਆ ਬਰਫ਼ ਵਿੱਚੋਂ ਬਾਹਰ ਨਿਕਲਿਆ ਹੋਇਆ ਸੀ । ਇਹ ਇੱਕ ਖਾਲੀ, ਬਰਫ਼-ਢਕਿਆ ਹੋਇਆ ਮੈਦਾਨ ਸੀ ਜਿਸ ਉਪਰ ਧੂਕਸ਼ ਇੰਝ ਬਾਹਰ ਨਿਕਲੇ ਹੋਏ ਸਨ, ਜਿਵੇਂ ਜੰਗਲ ਸਾਫ਼ ਕਰਨ ਪਿੱਛੋਂ ਦਰਖਤਾਂ ਦੀਆਂ ਮੁੱਢੀਆਂ ਹੁੰਦੀਆਂ ਹਨ, ਤੇ ਵਿਚਕਾਰ ਕਰਕੇ, ਬਿਲਕੁਲ ਬੇਮੇਲ ਲੱਗਦੀ, ਇੱਕ ਖੂਹ ਦੀ ਚਰਖੜੀ ਉੱਭਰੀ ਹੋਈ ਸੀ, ਜਿਸ ਨਾਲ ਲੋਹੇ ਦੀਆਂ ਪਤਰੀਆਂ ਨਾਲ ਮੜ੍ਹਿਆ ਹੋਇਆ ਇੱਕ ਲੱਕੜੀ ਦਾ ਪੁਰਾਣਾ ਡੋਲ ਲਟਕ ਰਿਹਾ ਸੀ, ਜਿਹੜਾ ਆਪਣੀ ਜੰਗਾਲ-ਲੱਗੀ ਜ਼ੰਜੀਰੀ ਨਾਲ ਬੁਝਾ ਹਵਾ ਨਾਲ ਹੌਲੀ ਹੌਲੀ ਝੂਲ ਰਿਹਾ ਸੀ, ਪਿੰਡ ਦੇ ਅੰਦਰ ਜਾਣ ਵਾਲੀ ਥਾਂ, ਹਰੀ ਵਾੜ ਨਾਲ ਘਿਰੇ ਇੱਕ ਬਗ਼ੀਚੇ ਦੇ ਨੇੜੇ ਇਕ ਸੁੰਦਰ ਮਹਿਰਾਬ ਖੜੀ ਸੀ, ਜਿਸ ਹੇਠਾਂ ਆਪਣੀਆਂ ਜੰਗਾਲ-ਲੱਗੀਆਂ ਚੂਲਾਂ ਉੱਪਰ ਦਰਵਾਜ਼ਾ ਝੂਲਦਾ ਹੋਇਆ ਚੀਂ-ਚੀਂ ਕਰ ਰਿਹਾ ਸੀ।

ਕੋਈ ਜੀਵ ਨਹੀਂ ਸੀ ਕੋਈ ਅਵਾਜ਼ ਨਹੀਂ ਸੀ, ਧੂਏਂ ਦਾ ਨਿਸ਼ਾਨ ਤੱਕ ਕਿਤੇ ਨਹੀਂ ਸੀ। ਉਜਾੜ! ਕਿਤੇ ਵੀ ਕਿਸੇ ਜਿਊਂਦੇ-ਜਾਗਦੇ ਜੀਵ ਹੋਣ ਦੀ ਕੋਈ ਨਿਸ਼ਾਨੀ ਨਹੀਂ ਸੀ। ਇੱਕ ਖਰਗੋਸ਼, ਜਿਸਨੂੰ ਅਲੈਕਸੇਈ ਨੇ ਤ੍ਰਾਹ ਕੇ ਝਾੜੀਆਂ ਵਿੱਚੋਂ ਭਜਾ ਦਿੱਤਾ ਸੀ, ਦੁੜੰਗੇ ਲਾਉਂਦਾ ਸਿੱਧਾ ਪਿੰਡ ਵੱਲ ਨੂੰ ਭੱਜ ਉਠਿਆ; ਇਹ ਆਪਣੀਆਂ ਪਿਛਲੀਆਂ ਲੱਤਾਂ ਨੂੰ ਬੜੀ ਹੀ ਅਜੀਬ ਤਰ੍ਹਾਂ ਨਾਲ ਉਛਾਲ ਰਿਹਾ ਸੀ। ਉਹ ਦਰਵਾਜ਼ੇ ਕੋਲ ਰੁਕਿਆ, ਆਪਣੇ ਅਗਲੇ ਪੌਂਚੇ ਚੁੱਕ ਕੇ ਬੈਠ ਗਿਆ ਤੇ ਆਪਣਾ ਇੱਕ ਕੰਨ ਖੜਾ ਕਰ ਲਿਆ; ਪਰ ਉਸ ਵੱਡੇ ਸਾਰੇ, ਅਜੀਬ ਜੀਵ ਨੂੰ ਆਪਣੀਆਂ ਪੈੜਾਂ ਉੱਤੇ ਰੀਂਗਦਾ ਆਉਂਦਾ ਦੇਖਕੇ, ਇਹ ਮੁੜ ਸੜੇ ਹੋਏ ਤੇ ਵੀਰਾਨ ਪਏ ਬਗ਼ੀਚੇ ਦੇ ਨਾਲ ਨਾਲ ਕਿਤੇ ਅਲੋਪ ਹੋ ਗਿਆ।

ਅਲੈਕਸੇਈ ਨੇ ਮਸ਼ੀਨੀ ਢੰਗ ਨਾਲ ਵਧਣਾ ਜਾਰੀ ਰੱਖਿਆ। ਉਸਦੀਆਂ ਵਧੀ ਦਾੜ੍ਹੀ ਵਾਲੀਆਂ ਗੱਲ੍ਹਾਂ ਉਪਰੋਂ ਵੱਡੇ ਵੱਡੇ ਅੱਥਰੂ ਵਹਿ ਕੇ ਬਰਫ਼ ਵਿੱਚ ਡਿੱਗਣ ਲੱਗੇ । ਉਹ ਦਰਵਾਜ਼ੇ ਕੋਲ ਰੁਕਿਆ, ਜਿਥੇ ਕੁਝ ਸਮਾਂ ਪਹਿਲਾਂ ਖਰਗੋਸ਼ ਰੁਕਿਆ ਸੀ । ਦਰਵਾਜ਼ੇ ਉੱਪਰ ਇੱਕ ਫੱਟੇ ਦਾ ਬਾਕੀ ਬਚਿਆ ਹਿੱਸਾ ਸੀ, ਜਿਸ ਉੱਤੇ ਹਰਫ਼ "ਕਿੰਡ" ਪੜ੍ਹੇ ਜਾ ਸਕਦੇ ਸਨ। ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਸੀ ਕਿ ਇਸ ਹਰੀ ਵਾੜ ਦੇ ਪਿਛਲੇ ਪਾਸੇ ਕਦੀ ਕਿਸੇ ਕਿੰਡਰਗਾਰਟਨ ਦੀ ਸਾਫ਼-ਸੁਥਰੀ ਇਮਾਰਤ ਖੜੀ ਸੀ। ਸਗੋਂ ਕੁਝ ਕੁ ਨੀਵੇਂ ਬੈਂਚ ਵੀ ਪਏ ਸਨ। ਜਿਹੜੇ ਪਿੰਡ ਦੇ ਤਰਖਾਣ ਨੇ ਬਣਾਏ ਸਨ ਤੇ ਬੱਚਿਆਂ ਲਈ ਆਪਣੇ ਪਿਆਰ

44 / 372
Previous
Next