Back ArrowLogo
Info
Profile

ਰੇਤ ਦੇ ਬੱਦਲ ਆਪਣੇ ਨਾਲ ਲਿਆਉਂਦੀਆਂ ਸਨ, ਜਿਹੜੇ ਚਿਹਰੇ ਤੇ ਹੱਥਾਂ ਨੂੰ ਸੂਈਆਂ ਵਾਂਗ ਚੁਭਦੇ ਸਨ, ਘਰਾਂ ਦੇ ਅੰਦਰ ਜਾ ਵੜਦੇ ਸਨ, ਬੰਦ ਬਾਰੀਆਂ ਦੇ ਵਿੱਚੋਂ ਦੀ ਘੁਸ ਜਾਂਦੇ ਸਨ, ਅੱਪਾਂ ਨੂੰ ਅੰਨ੍ਹਿਆਂ ਕਰ ਦੇਂਦੇ ਸਨ ਤੇ ਦੰਦਾਂ ਵਿੱਚ ਕਿਰਰ-ਕਿਰਰ ਹੋਣ ਲੱਗ ਪੈਂਦੀ ਸੀ। ਸਤੇਪੀ ਤੋਂ ਆਉਂਦੇ ਇਹਨਾਂ ਰੇਤ ਦੇ ਬੱਦਲਾਂ ਨੂੰ "ਕਾਮੀਸ਼ਿਨ ਬਰਸਾਤ" ਦਾ ਨਾਂ ਦਿੱਤਾ ਗਿਆ ਹੋਇਆ ਸੀ, ਤੇ ਕਈ ਪੁਸ਼ਤਾ ਤੋਂ ਕਾਮੀਸ਼ਿਨ ਦੇ ਲੋਕ ਇਸ ਰੇਤ ਨੂੰ ਰੋਕਣ ਦੇ ਤੇ ਜੀਅ ਭਰ ਕੇ ਸ਼ੁੱਧ, ਸੱਜਰੀ ਹਵਾ ਵਿੱਚ ਸਾਹ ਲੈਣ ਦੇ ਸੁਪਨੇ ਲੈਂਦੇ ਆਏ ਸਨ। ਪਰ ਇਹ ਸੁਪਨਾ ਸਿਰਫ਼ ਸੋਸ਼ਲਿਸਟ ਦੇਸ਼ ਵਿੱਚ ਹੀ ਸਾਕਾਰ ਹੋਇਆ। ਲੋਕਾਂ ਨੇ ਮਿਲਕੇ ਵਿਚਾਰ ਕੀਤੀ ਤੇ ਹਵਾ ਤੇ ਰੇਤ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ । ਹਰ ਸ਼ਨਿਚਰਵਾਰ ਸਮੁੱਚੀ ਵੱਸੋਂ ਸਲੰਗਾਂ ਤੇ ਬੇਲਚੇ ਤੇ ਕੁਹਾੜੀਆਂ ਲੈ ਕੇ ਨਿਕਲ ਪੈਂਦੀ ਤੇ ਕੁਝ ਹੀ ਸਮੇਂ ਵਿਚ ਸ਼ਹਿਰ ਦੇ ਪਹਿਲਾਂ ਖਾਲੀ ਪਏ ਚੌਕ ਵਿੱਚ ਇੱਕ ਪਾਰਕ ਉਠ ਖੜਾ ਹੋਇਆ ਤੇ ਤੰਗ ਗਲੀਆਂ ਬਾਜ਼ਰਾਂ ਦੇ ਨਾਲ ਨਾਲ ਲਵੇ, ਪਤਲੇ ਪਤਲੇ ਪੋਪਲਰ ਦੇ ਰੁੱਖ ਦਿਖਾਈ ਦੇਣ ਲੱਗੇ । ਲੋਕ ਇਹਨਾਂ ਦਰਖਤਾਂ ਨੂੰ ਬੜੇ ਧਿਆਨ ਨਾਲ ਪਾਣੀ ਦੇਂਦੇ ਤੇ ਛਾਂਗਦੇ ਜਿਵੇਂ ਕਿ ਇਹ ਫੁੱਲ ਹੋਣ ਜਿਹੜੇ ਉਹਨਾਂ ਦੀਆਂ ਆਪਣੀਆਂ ਬਾਰੀਆਂ ਦੀਆਂ ਸਿਲਾਂ ਉੱਤੇ ਉੱਗ ਰਹੇ ਹੋਣ। ਅਲੈਕਸੇਈ ਨੂੰ ਯਾਦ ਆਇਆ ਕਿ ਕਿਵੇਂ ਬਸੰਤ ਵਿੱਚ ਸਾਰੇ ਵਾਸੀ, ਜਵਾਨ ਤੇ ਬੁੱਢੇ, ਖੁਸ਼ ਹੁੰਦੇ ਸਨ ਜਦੋਂ ਪਤਲੀਆਂ ਰੁੰਡ-ਮਰੁੰਡ ਟਾਹਣਾਂ ਖਿਲ ਉਠਦੀਆਂ ਸਨ ਤੇ ਹਰਾ ਵੇਸ ਪਾ ਲੈਂਦੀਆਂ ਸਨ ।... ਇੱਕਦਮ ਉਸਨੇ ਕਲਪਨਾ ਕੀਤੀ ਕਿ ਉਸਦੇ ਜਨਮ-ਸਥਾਨ ਕਾਮੀਸ਼ਿਨ ਦੀਆਂ ਗਲੀਆਂ ਵਿੱਚ ਜਰਮਨ ਆ ਵੜੇ ਹਨ। ਉਹ ਦਰਖਤਾਂ ਨੂੰ, ਜਿਨ੍ਹਾਂ ਨੂੰ ਲੋਕਾਂ ਨੇ ਏਨੇਂ ਧਿਆਨ ਨਾਲ ਪਾਲਿਆ ਸੀ, ਬਾਲਣ ਵਜੋਂ ਵਰਤਣ ਲਈ ਕੱਟ ਰਹੇ ਹਨ। ਉਸਦਾ ਜਨਮ ਸਥਾਨ ਧੂੰਏਂ ਵਿੱਚ ਲਪੇਟਿਆ ਹੋਇਆ ਹੈ, ਤੇ ਜਿਸ ਥਾਂ ਉਸ ਦਾ ਘਰ ਹੁੰਦਾ ਸੀ, ਜਿਥੇ ਉਹ ਵੱਡਾ ਹੋਇਆ ਸੀ ਤੇ ਜਿਥੇ ਉਸਦੀ ਮਾਂ ਰਹਿੰਦੀ ਸੀ, ਉਥੋਂ ਇੱਕ ਨੰਗ-ਮੁਨੰਗ, ਧੁਆਂਖਿਆ ਹੋਇਆ, ਵੱਡਾ ਸਾਰਾ ਧੁੰਕਸ਼ ਉੱਠ ਰਿਹਾ ਸੀ, ਬਿਲਕੁਲ ਆਹ ਇਸ ਧੂਕਸ਼ ਵਰਗਾ।

ਉਸਦਾ ਦਿਲ ਪੀੜ ਤੇ ਸੰਤਾਪ ਨਾਲ ਫਟਣ ਲੱਗਾ ।

"ਉਹਨਾਂ ਨੂੰ ਹੋਰ ਅੱਗੇ ਨਹੀਂ ਵਧਣ ਦੇਣਾ ਚਾਹੀਦਾ। ਜਦੋਂ ਤੱਕ ਸਾਡੇ ਵਿੱਚ ਸਾਹ ਬਾਕੀ ਹੈ, ਸਾਨੂੰ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਜਿਵੇਂ ਉਸ ਰੂਸੀ ਸਿਪਾਹੀ ਨੇ ਕੀਤਾ ਸੀ, ਜਿਹੜਾ ਜੰਗਲ ਵਿਚਲੇ ਉਸ ਮੈਦਾਨ ਵਿੱਚ ਦੁਸ਼ਮਨ ਦੀਆਂ ਲਾਸ਼ਾਂ ਦੇ ਉਪਰ ਪਿਆ ਸੀ।"

ਸੂਰਜ ਪਹਿਲਾਂ ਹੀ ਦਰਖਤਾਂ ਦੀਆਂ ਸਲੇਟੀ ਜਿਹੀਆਂ ਸਿਖਰਾਂ ਨੂੰ ਛੁਹ ਰਿਹਾ ਸੀ।

ਅਲੈਕਸੇਈ ਉਥੋਂ ਦੀ ਰੀਂਗਦਾ ਲੰਘ ਰਿਹਾ ਸੀ, ਜਿਹੜੀ ਕਦੀ ਪਿੰਡ ਦੀ ਗਲੀ ਹੁੰਦੀ ਸੀ। ਸੁਆਹ ਦੇ ਢੇਰਾਂ ਤੋਂ ਲਾਸ਼ਾਂ ਦੀ ਬੋ ਆ ਰਹੀ ਸੀ। ਪਿੰਡ ਜੰਗਲ ਨਾਲੋਂ ਵੀ ਵਧੇਰੇ ਵੀਰਾਨ ਲੱਗ ਰਿਹਾ ਸੀ। ਇੱਕਦਮ ਇੱਕ ਅਜੀਬ ਜਿਹੀ ਅਵਾਜ਼ ਨੇ ਉਸਨੂੰ ਚੌਕੰਨਿਆਂ ਕਰ ਦਿੱਤਾ। ਗਲੀ ਦੇ ਬਿਲਕੁਲ ਸਿਰੇ ਉੱਤੇ ਸਵਾਹ ਦੇ ਢੇਰ ਦੇ ਨੇੜੇ ਉਸਨੂੰ ਇਕ ਕੁੱਤਾ ਦਿਖਾਈ ਦਿੱਤਾ। ਇਹ ਜੱਤਲ ਜਿਹਾ, ਲਟਕੇ ਹੋਏ ਕੰਨਾਂ ਵਾਲਾ ਪਾਲਤੂ ਕੁੱਤਾ ਸੀ, ਸਧਾਰਨ ਜਿਹਾ ਬਾਬਿਕ

46 / 372
Previous
Next