Back ArrowLogo
Info
Profile

ਜਾਂ ਜੁਚਕਾ। ਹੌਲੀ ਹੌਲੀ ਗੁੱਰਾਉਂਦਾ ਹੋਇਆ ਇਹ ਢਿਲਕਦੇ ਜਿਹੇ ਮਾਸ ਦੇ ਟੁਕੜੇ ਨੂੰ ਲੱਗਾ ਹੋਇਆ ਸੀ, ਜਿਹੜਾ ਉਸਨੇ ਆਪਣੇ ਪੰਜਿਆਂ ਵਿੱਚ ਫੜਿਆ ਹੋਇਆ ਸੀ। ਅਲੈਕਸੇਈ ਉੱਤੇ ਨਜ਼ਰ ਪੈਂਦਿਆਂ ਇਹ ਕੁੱਤਾ, ਜਿਹੜਾ ਜਾਨਵਰਾਂ ਵਿੱਚ ਸਭ ਤੋਂ ਵਧ ਸਨਿਮਰ ਸਮਝਿਆ ਜਾਂਦਾ ਹੈ, ਜਿਸਨੂੰ ਘਰਾਂ ਦੀਆਂ ਸੁਆਣੀਆਂ ਲਗਾਤਾਰ ਡਾਂਟਦੀਆਂ ਰਹਿੰਦੀਆਂ ਹਨ ਤੇ ਜਿਹੜਾ ਮੁੰਡਿਆਂ ਦਾ ਚਹੇਤਾ ਹੁੰਦਾ ਹੈ, ਇੱਕਦਮ ਗੁਰਾਇਆ ਤੇ ਦੰਦ ਕਢ ਲਏ। ਉਸਦੀਆਂ ਅੱਖਾਂ ਇੰਝ ਗੁੱਸੇ ਵਿੱਚ ਚਮਕ ਰਹੀਆਂ ਸਨ ਕਿ ਅਲੈਕਸੇਈ ਦੀ ਕੰਗਰੋੜ ਵਿੱਚੋਂ ਕੰਬਣੀ ਦੌੜ ਗਈ। ਉਸਨੇ ਆਪਣਾ "ਦਸਤਾਨਾ" ਲਾਅ ਮਾਰਿਆ ਤੇ ਪਿਸਤੌਲ ਕੱਢ ਲਿਆ! ਕਿੰਨਾਂ ਚਿਰ ਆਦਮੀ ਤੇ ਕੁੱਤਾ, ਜਿਹੜਾ ਜੰਗਲੀ ਜਾਨਵਰ ਬਣ ਚੁੱਕਾ ਸੀ, ਇੱਕ ਦੂਜੇ ਵੱਲ ਦੇਖਦੇ ਖੜੇ ਰਹੇ; ਤੇ ਫਿਰ ਕੁੱਤੇ ਨੂੰ ਜ਼ਰੂਰ ਕੋਈ ਖਿਆਲ ਆ ਗਿਆ ਹੋਵੇਗਾ, ਕਿਉਂਕਿ ਉਸਨੇ ਆਪਣੀ ਥੂਥਣੀ ਹੇਠਾਂ ਕੀਤੀ, ਦੋਸ਼ੀਆਂ ਵਾਂਗ ਪੂਛਲ ਹਿਲਾਉਣ ਲੱਗਾ, ਝਪਟ ਕੇ ਮਾਸ ਦਾ ਟੋਟਾ ਫੜਿਆ ਤੇ ਲੱਤਾਂ ਵਿਚ ਪੂਛਲ ਦਬਾਈ ਸਵਾਹ ਦੇ ਢੇਰ ਦੇ ਪਿੱਛੇ ਦੌੜ ਗਿਆ।

ਦੌੜੋ! ਜਿੰਨਾਂ ਜਲਦੀ ਤੋਂ ਜਲਦੀ ਹੋ ਸਕੇ ਇਥੋਂ ਦੂਰ ਚੱਲ! ਚਾਨਣ ਦੀਆਂ ਆਖ਼ਰੀ ਰਿਸ਼ਮਾਂ ਤੋਂ ਲਾਭ ਉਠਾਉਂਦਿਆਂ, ਕੋਈ ਰਸਤਾ ਨਾ ਚੁਣਦਿਆਂ ਸਗੋਂ ਸਿੱਧਾ ਬਰਫ਼ ਦੇ ਵਿੱਚੋਂ ਦੀ ਜਾਂਦਿਆਂ, ਅਲੈਕਸੇਈ ਰੀਂਗਦਾ ਹੋਇਆ ਜੰਗਲ ਵਿੱਚ ਜਾ ਪੁੱਜਾ ਲਗਭਗ ਸੁੱਤੇ-ਸਿਧ ਹੀ ਉਹ ਉਸ ਪਾਸੇ ਵੱਲ ਜਾ ਰਿਹਾ ਸੀ, ਜਿਸ ਪਾਸੇ ਵੱਲੋਂ ਹੁਣ ਤੋਪਾਂ ਚੱਲਣ ਦੀਆਂ ਅਵਾਜ਼ਾਂ ਸਪਸ਼ਟ ਆ ਰਹੀਆਂ ਸਨ । ਉਹ ਚੁੰਬਕ ਵਾਂਗ ਉਸਨੂੰ ਖਿੱਚ ਰਹੀਆਂ ਸਨ, ਤੇ ਜਿਉਂ ਜਿਉਂ ਉਹ ਉਹਨਾਂ ਦੇ ਨੇੜੇ ਜਾਈ ਜਾਂਦਾ ਸੀ, ਉਹਨਾਂ ਦੀ ਖਿੱਚ-ਸ਼ਕਤੀ ਓਨੀ ਵਧਦੀ ਜਾਂਦੀ ਸੀ ।

12

ਤੇ ਇਸ ਤਰ੍ਹਾਂ ਅਲੈਕਸੇਈ ਦੋ ਤਿੰਨ ਦਿਨ ਹੋਰ ਗੈਂਗਦਾ ਗਿਆ। ਉਸਨੂੰ ਸਮੇਂ ਦਾ ਹਿਸਾਬ ਨਹੀਂ ਸੀ ਰਿਹਾ ਸਾਰਾ ਕੁਝ ਸਵੈਕਾਰ ਯਤਨ ਦੀ ਇੱਕ ਲਗਾਤਾਰ ਜ਼ੰਜੀਰੀ ਵਿੱਚ ਜੁੜ ਗਿਆ ਸੀ। ਕਦੀ ਕਦੀ ਨੀਂਦ, ਜਾਂ ਸ਼ਾਇਦ, ਮੂਰਛਾ ਉਸ ਉਤੇ ਛਾ ਜਾਂਦੀ । ਉਹ ਰੀਂਗਦਾ ਰੀਂਗਦਾ ਸੌਂ ਜਾਂਦਾ, ਪਰ ਉਸਨੂੰ ਪੂਰਬ ਵੱਲ ਨੂੰ ਖਿੱਚਣ ਵਾਲੀ ਸ਼ਕਤੀ ਏਨੀਂ ਤਗੜੀ ਸੀ ਕਿ ਮੂਰਛਾ ਦੀ ਇਸ ਹਾਲਤ ਵਿੱਚ ਵੀ ਹੌਲੀ ਹੌਲੀ ਗੈਂਗਣਾਂ ਜਾਰੀ ਰੱਖਦਾ, ਜਦੋਂ ਤੱਕ ਕਿ ਉਹ ਕਿਸੇ ਦਰਖਤ ਜਾਂ ਝਾੜੀ ਨਾਲ ਨਾ ਜਾ ਵਜਦਾ, ਜਾਂ ਜਦੋਂ ਤੱਕ ਉਸਦਾ ਹੱਥ ਨਾ ਤਿਲਕ ਪੈਂਦਾ ਤੇ ਉਹ ਚਿਹਰਾ ਹੇਠਾਂ ਵੱਲ ਕਰੀ ਪਿਘਲ ਰਹੀ ਬਰਫ਼ ਵਿੱਚ ਨਾ ਜਾ ਪੈਂਦਾ। ਉਸਦੀ ਸਾਰੀ ਇੱਛਾ-ਸ਼ਕਤੀ, ਉਸਦੇ ਸਾਰੇ ਧੁੰਦਲੇ ਵਿਚਾਰ ਬੱਝਵੇਂ ਚਾਨਣ ਵਾਂਗ ਇੱਕ ਨੁਕਤੇ ਉੱਪਰ ਕੇਂਦਰਿਤ ਸਨ: ਰਿੜ੍ਹਦੇ ਜਾਣਾ ਚੱਲਦੇ ਜਾਣਾ, ਅੱਗੇ ਵੱਲ ਚਲਦੇ ਜਾਣਾ, ਹਰ ਕੀਮਤ ਉੱਤੇ।

ਰਸਤੇ ਵਿੱਚ ਉਹ ਕੋਈ ਹੋਰ ਕੰਡਿਆਲਾ ਲੱਭਣ ਦੀ ਆਸ ਵਿੱਚ ਹਰ ਝਾੜੀ ਨੂੰ ਘੋਖਦਾ। ਬੈਰੀਆਂ, ਜਿਹੜੀਆਂ ਉਸਨੂੰ ਬਰਫ਼ ਹੇਠਾਂ ਮਿਲ ਜਾਂਦੀਆਂ ਸਨ, ਤੇ ਕਾਈ ਉਸਦੀ

47 / 372
Previous
Next