Back ArrowLogo
Info
Profile

ਚਮਕਦੀਆਂ ਰੌਸ਼ਨੀਆਂ ਨੂੰ ਸਾਫ਼ ਕਰ ਰਿਹਾ ਤੇ ਲਿਸ਼ਕਾ ਰਿਹਾ ਹੋਵੇ। ਪਹੁ ਫੁਟਾਲੇ ਤੋਂ ਪਹਿਲਾਂ ਠੰਡ ਹੋ ਗਈ । ਜੰਗਲ ਉਪਰ ਧੁੰਦ ਫੈਲੀ ਹੋਈ ਸੀ । ਹਵਾ ਦਾ ਰੁਖ ਬਦਲ ਗਿਆ ਸੀ। ਹੁਣ ਇਹ ਉੱਤਰ ਵੱਲੋਂ ਆ ਰਹੀ ਸੀ ਤੇ ਧੁੰਦ ਨੂੰ ਬਰਫ਼ ਵਿੱਚ ਬਦਲ ਰਹੀ ਸੀ। ਜਦੋਂ ਧੁੰਦਲਾ ਜਿਹਾ, ਦੇਰ ਨਾਲ ਹੋਇਆ ਚਾਨਣ ਆਖ਼ਰ ਟਾਹਣੀਆਂ ਵਿੱਚੋਂ ਆਉਣਾ ਸ਼ੁਰੂ ਹੋ ਗਿਆ, ਤਾਂ ਸੰਘਣੀ ਧੁੰਦ ਨੀਵੀਂ ਹੋ ਗਈ ਤੇ ਹੌਲੀ ਹੌਲੀ ਛਟ ਗਈ। ਆਲੇ-ਦੁਆਲੇ ਦੀ ਸਾਰੀ ਜ਼ਮੀਨ ਤਿਲਕਵੀਂ ਜਿਹੀ, ਬਰਫ਼ ਦੀ ਪੇਪੜੀ ਨਾਲ ਢਕੀ ਦਿਖਾਈ ਦਿਤੀ। ਸਿਰ ਉੱਪਰਲੀ ਟਾਹਣੀ ਹੁਣ ਕੱਪੜਾ ਫੜੀ ਹੱਥ ਵਰਗੀ ਨਹੀਂ ਸੀ ਲੱਗ ਰਹੀ, ਸਗੋਂ ਅਦਭੁਤ ਬਿਲੌਰੀ ਮੋਮਬੱਤੀਦਾਨ ਵਰਗੀ ਲੱਗ ਰਹੀ ਸੀ, ਜਿਸ ਨਾਲ ਲਟਕਦੀਆਂ ਨਿੱਕੀਆਂ ਪਰਿਜ਼ਮਾਂ ਹਵਾ ਵਿੱਚ ਹੌਲੀ ਹੌਲੀ ਟਣਕ ਰਹੀਆਂ ਸਨ।

ਅਲੈਕਸੇਈ ਜਾਗਿਆ ਤਾਂ ਪਹਿਲਾਂ ਨਾਲੋਂ ਵੀ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਉਸਨੇ ਦਿਆਰ ਦੇ ਛਿਲਕੇ ਨੂੰ ਵੀ ਨਾ ਚੂਸਿਆ, ਜਿਸਦਾ ਉਹ ਆਪਣੀ ਵਰਦੀ ਦੀ ਜੇਬ ਵਿੱਚ ਭੰਡਾਰ ਰੱਖਦਾ ਸੀ । ਉਹ ਬੜੀ ਮੁਸ਼ਕਲ ਨਾਲ ਜ਼ਮੀਨ ਤੋਂ ਉੱਠਿਆ, ਜਿਵੇਂ ਕਿ ਰਾਤ ਦੇ ਦੌਰਾਨ ਉਸਦਾ ਸਰੀਰ ਕਿਸੇ ਨੇ ਇਸ ਨਾਲ ਗੂੰਦ ਲਾ ਕੇ ਚਿਪਕਾ ਦਿੱਤਾ ਹੋਵੇ। ਆਪਣੇ ਕੱਪੜਿਆਂ, ਦਾਹੜੀ ਤੇ ਮੁੱਛਾ ਤੋਂ ਬਰਫ਼ ਝਾੜਨ ਤੋਂ ਬਿਨਾਂ, ਉਸਨੇ ਟੋਏ ਦੇ ਪਾਸੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਹੱਥ ਰੇਤ ਉਤੇ ਤਿਲ੍ਹਕ ਪਏ, ਜਿਹੜੀ ਰਾਤ ਦੇ ਦੌਰਾਨ ਜੰਮ ਗਈ ਸੀ। ਮੁੜ ਮੁੜ ਕੇ ਉਸਨੇ ਬਾਹਰ ਨਿੱਕਲਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਹ ਤਿਲਕ ਕੇ ਵਾਪਸ ਹੇਠਾਂ ਆ ਡਿੱਗਦਾ । ਉਸਦੇ ਯਤਨਾਂ ਵਿੱਚੋਂ ਜ਼ੋਰ ਘਟਦਾ ਗਿਆ। ਆਖ਼ਰ ਉਹ ਇਹ ਮਹਿਸੂਸ ਕਰਦਿਆਂ ਘਬਰਾ ਉਠਿਆ ਕਿ ਉਹ ਬਿਨਾਂ ਸਹਾਇਤਾ ਦੇ ਬਾਹਰ ਨਹੀਂ ਨਿੱਕਲ ਸਕੇਗਾ। ਇਸ ਖਿਆਲ ਨੇ ਉਸਨੂੰ ਤਿਲਕਵੇਂ ਪਾਸੇ ਉਪਰ ਚੜ੍ਹਨ ਦਾ ਇੱਕ ਵਾਰੀ ਹੋਰ ਯਤਨ ਕਰਨ ਲਈ ਪ੍ਰੇਰਿਆ, ਪਰ ਉਹ ਆਪਣੇ ਆਪ ਨੂੰ ਜ਼ਰਾ ਕੁ ਹੀ ਉਤਾਂਹ ਚੁੱਕਣ ਵਿੱਚ ਸਫ਼ਲ ਹੋਇਆ ਸੀ ਕਿ ਮੁੜ ਤਿਲਕ ਕੇ ਹੇਠਾਂ ਆ ਪਿਆ -ਨਿਸੱਤਾ ਤੇ ਬੇਵੱਸ।

"ਅੰਤ ਆ ਗਿਆ ਹੈ ! ਹੁਣ ਕੋਈ ਫ਼ਰਕ ਨਹੀਂ ਪੈਂਦਾ!"

ਉਹ ਟੋਏ ਦੀ ਤਹਿ ਵਿੱਚ ਗੁੱਛਾ-ਗੁੱਛਾ ਹੋ ਕੇ ਪੈ ਗਿਆ, ਅਰਾਮ ਦੇ ਡਰਾਉਣੇ ਅਹਿਸਾਸ ਤੋਂ ਚੇਤੰਨ, ਜਿਹੜਾ ਸਾਰੇ ਸਰੀਰ ਉਤੇ ਰੀਂਗਦਾ ਹੋਇਆ ਛਾ ਰਿਹਾ ਸੀ ਤੇ ਉਸਦੀ ਇੱਛਾ- ਸ਼ਕਤੀ ਦੀ ਚੁੰਬਕੀ ਖਿੱਚ ਨੂੰ ਖ਼ਤਮ ਕਰ ਰਿਹਾ ਤੇ ਉਸਨੂੰ ਨਿਕੰਮਾ ਕਰ ਰਿਹਾ ਸੀ। ਹੌਲੀ ਹੌਲੀ ਉਸਨੇ ਆਪਣੀ ਵਰਦੀ ਦੀ ਜੇਬ ਵਿਚੋਂ ਪਾਟੀਆਂ ਹੋਈਆਂ ਚਿੱਠੀਆਂ ਕੱਢੀਆਂ, ਪਰ ਉਹਨਾਂ ਨੂੰ ਪੜ੍ਹਨ ਦੀ ਉਸ ਵਿੱਚ ਤਾਕਤ ਨਹੀਂ ਸੀ । ਉਸਨੇ ਪਲਾਸਟਿਕ ਦੇ ਉਛਾੜ ਵਿਚੋਂ ਛਾਪੇ ਵਾਲੀ ਫਰਾਕ ਪਾਈ ਮੈਦਾਨ ਵਿਚ ਘਾਹ ਉਤੇ ਬੈਠੀ ਕੁੜੀ ਦੀ ਫੋਟੋ ਕੱਢੀ। ਉਦਾਸ ਜਿਹੀ ਮੁਸਕਾਣ ਨਾਲ ਉਹ ਉਸਨੂੰ ਪੁੱਛਣ ਲੱਗਾ:

"ਕੀ ਇਹ ਸੱਚਮੁਚ ਅਲਵਿਦਾ ਹੈ ?" — ਤੇ ਇੱਕਦਮ ਉਹ ਤ੍ਰਭਕ ਪਿਆ ਤੇ ਫੋਟੋ ਨੂੰ ਆਪਣੇ ਹੱਥ ਵਿੱਚ ਹੀ ਫੜੀ ਜਿਵੇਂ ਸੀ ਉਵੇਂ ਹੀ ਬੁੱਤ ਬਣਿਆ ਬੈਠਾ ਰਿਹਾ। ਉਸਨੂੰ ਲੱਗਾ

49 / 372
Previous
Next