

ਰਿਹਾ, ਜਦੋਂ ਤੱਕ ਕਿ ਉਸਦੇ ਨਹੁੰ ਟੁੱਟ ਨਾ ਗਏ ਤੇ ਉਂਗਲਾਂ ਵਿੱਚੋਂ ਖੂਨ ਨਾ ਨਿੱਕਲਣ ਲੱਗ ਪਿਆ, ਪਰ ਉਸਨੇ ਬਿਨਾਂ ਢਿੱਲੇ ਪੈਣ ਦੇ, ਪੂਰੇ ਜੋਸ਼ ਨਾਲ ਆਪਣਾ ਖੰਜਰ ਚਲਾਉਣਾ ਜਾਰੀ ਰੱਖਿਆ। ਫਿਰ ਕੀਤੇ ਮਘੋਰਿਆਂ ਨੂੰ ਆਪਣੇ ਹੱਥਾਂ ਤੇ ਗੋਡਿਆਂ ਨਾਲ ਚੰਬੜਦਿਆਂ ਉਹ ਹੌਲੀ ਹੌਲੀ ਪਾਸੇ ਵੱਲੋਂ ਉਤਾਂਹ ਚੜਿਆ ਤੇ ਬੰਨੇ ਤੱਕ ਪਹੁੰਚ ਗਿਆ। ਬੰਨੇ ਦੇ ਉਪਰੋਂ ਦੀ ਹੋਣ ਤੇ ਬਾਹਰ ਨੂੰ ਰਿੜਣ ਲਈ ਇੱਕ ਹੋਰ ਹੰਭਲਾ, ਤੇ ਉਸਦੀ ਜ਼ਿੰਦਗੀ ਬਚ ਜਾਇਗੀ, ਪਰ ਉਸਦੇ ਪੈਰ ਤਿਲਕ ਗਏ ਤੇ ਉਹ ਰਿੜ੍ਹ ਕੇ ਹੇਠਾਂ ਜਾ ਡਿੱਗਾ ਤੇ ਉਸਦਾ ਮੂੰਹ ਜ਼ੋਰ ਦੀ ਬਰਫ਼ ਨਾਲ ਜਾ ਵੱਜਾ। ਉਸਨੂੰ ਸਖ਼ਤ ਸੱਟ ਲੱਗੀ, ਪਰ ਹਵਾਈ ਜਹਾਜ਼ ਦੀ ਭਿਣਕ ਅਜੇ ਵੀ ਉਸਦੇ ਕੰਨਾਂ ਵਿੱਚ ਗੂੰਜ ਰਹੀ ਸੀ। ਉਹ ਮੁੜ ਕੇ ਪਾਸੇ ਵੱਲ ਉਤਾਂਹ ਚੜ੍ਹਿਆ ਤੇ ਫਿਰ ਤਿਲਕ ਕੇ ਹੇਠਾਂ ਆ ਡਿੱਗਾ। ਫਿਰ ਕੀਤੇ ਮਘੋਰਿਆਂ ਨੂੰ ਗਹੁ ਨਾਲ ਦੇਖਦਿਆਂ ਉਸਨੇ ਉਹਨਾਂ ਨੂੰ ਹੋਰ ਡੂੰਘਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਪਰਲਿਆਂ ਦੇ ਸਿਰਿਆਂ ਨੂੰ ਹੋਰ ਤਿੱਖੇ ਕਰ ਦਿੱਤਾ। ਇਹ ਕੰਮ ਖ਼ਤਮ ਕਰਨ ਮਗਰੋਂ ਉਸਨੇ ਆਪਣੀ ਖ਼ਤਮ ਹੁੰਦੀ ਜਾ ਰਹੀ ਤਾਕਤ ਨੂੰ ਚੌਕਸੀ ਨਾਲ ਵਰਤਦਿਆਂ ਮੁੜਕੇ ਚੜ੍ਹਨਾ ਸ਼ੁਰੂ ਕਰ ਦਿੱਤਾ।
ਬੇਹੱਦ ਮੁਸ਼ਕਲ ਨਾਲ ਉਸਨੇ ਰੇਤਲੇ ਬੰਨੇ ਤੋਂ ਆਪਣੇ ਆਪ ਨੂੰ ਪਾਰ ਸੁੱਟਿਆ ਤੇ ਬੇਬਸੀ ਨਾਲ ਰਿੜ੍ਹਦਾ ਰਿੜ੍ਹਦਾ ਹੇਠਾਂ ਜ਼ਮੀਨ ਤੱਕ ਆ ਗਿਆ। ਫਿਰ ਉਹ ਉਸ ਪਾਸੇ ਵੱਲ ਰਿੜ੍ਹਨ ਲੱਗਾ ਜਿਧਰ ਨੂੰ ਹਵਾਈ ਜਹਾਜ਼ ਗਿਆ ਸੀ, ਤੇ ਜਿਸ ਪਾਸੇ ਵੱਲੋਂ ਸੂਰਜ ਚੜ੍ਹ ਕੇ ਜੰਗਲ ਦੇ ਉੱਪਰ ਆ ਗਿਆ ਸੀ, ਜਿਸ ਨਾਲ ਬਰਫ਼-ਖਾਣੀ ਧੁੰਦ ਦੂਰ ਹੋ ਗਈ ਸੀ ਤੇ ਬਰਫ਼ ਦੀ ਪੇਪੜੀ ਬਲੌਰ ਵਾਂਗ ਲਿਸ਼ਕਣ ਲੱਗ ਪਈ ਸੀ।
13
ਪਰ ਰਿੜ੍ਹਨਾ ਉਸਨੂੰ ਬੇਹੱਦ ਮੁਸ਼ਕਲ ਲੱਗ ਰਿਹਾ ਸੀ । ਉਸਦੀਆਂ ਬਾਹਵਾਂ ਕੰਬ ਰਹੀਆਂ ਸਨ ਤੇ, ਉਸਦੇ ਸਰੀਰ ਦਾ ਬੋਝ ਚੁੱਕਣ ਤੋਂ ਅਸਮਰੱਥ, ਲੁੜਕਦੀਆਂ ਜਾ ਰਹੀਆਂ ਸਨ। ਕਈ ਵਾਰੀ ਉਸਦਾ ਮੂੰਹ ਢਲਦੀ ਬਰਫ਼ ਨਾਲ ਵੱਜਾ। ਇੰਝ ਲੱਗਦਾ ਸੀ ਜਿਵੇਂ ਧਰਤੀ ਦੀ ਨਾਭ-ਖਿੱਚ ਵਿੱਚ ਅਥਾਹ ਵਾਧਾ ਹੋ ਗਿਆ ਹੈ, ਤੇ ਇਸਦਾ ਮੁਕਾਬਲਾ ਕਰ ਸਕਣਾ ਅਸੰਭਵ ਹੈ। ਅਲੈਕਸੇਈ ਦਾ ਬੜਾ ਜੀਅ ਕਰਦਾ ਸੀ, ਕਿ ਲੇਟ ਜਾਏ ਤੇ ਅਰਾਮ ਕਰੇ, ਭਾਵੇਂ ਅੱਧਾ ਘੰਟਾਂ ਹੀ ਸਹੀ, ਪਰ ਅੱਗੇ ਵੱਧੀ ਜਾਣ ਦੀ ਦ੍ਰਿੜ੍ਹਤਾ ਅੱਜ ਝੱਲ ਦਾ ਰੂਪ ਧਾਰਨ ਕਰ ਗਈ ਸੀ; ਸੋ ਉਹ ਰੀਂਗਦਾ ਗਿਆ, ਰੀਂਗਦਾ ਗਿਆ; ਉਹ ਡਿੱਗ ਪੈਂਦਾ, ਫਿਰ ਉੱਠ ਪੈਂਦਾ ਤੇ ਰਿੜ੍ਹਨ ਲੱਗ ਪੈਂਦਾ; ਉਸਨੂੰ ਨਾ ਪੀੜ ਦੀ ਸੁਰਤ ਸੀ, ਨਾ ਭੁੱਖ ਦੀ, ਉਸਨੂੰ ਕੁਝ ਨਹੀਂ ਸੀ ਦਿਖਾਈ ਦੇ ਰਿਹਾ, ਕੁਝ ਨਹੀਂ ਸੀ ਸੁਣਾਈ ਦੇ ਰਿਹਾ, ਸਿਵਾਏ ਤੋਪਾਂ ਦੇ ਤੇ ਮਸ਼ੀਨ-ਗੰਨਾਂ ਦੇ ਚੱਲਣ ਦੀ ਅਵਾਜ਼ ਦੇ।
ਜਦੋਂ ਉਸ ਦੀਆਂ ਬਾਹਵਾਂ ਨੇ ਉਸਨੂੰ ਆਸਰਾ ਦੇਣਾ ਛੱਡ ਦਿੱਤਾ, ਤਾਂ ਉਸਨੇ ਰੀਂਗਣ ਦੀ ਕੋਸ਼ਿਸ਼ ਕੀਤੀ, ਪਰ ਇਹ ਬੜਾ ਅਜੀਬ ਲੱਗਦਾ ਸੀ, ਜਿਸ ਕਰਕੇ ਉਹ ਲੇਟ ਗਿਆ ਤੇ ਆਪਣੀਆਂ ਅਰਕਾਂ ਨੂੰ ਲੀਵਰਾਂ ਵਜੋਂ ਵਰਤਦਿਆਂ, ਪਾਸਿਆਂ ਵੱਲ ਰਿੜ੍ਹਨ ਦੀ ਕੋਸ਼ਿਸ਼