Back ArrowLogo
Info
Profile

ਦੇ ਚਾਰ-ਚੁਫੇਰੇ ਨਜ਼ਰਾਂ ਫੇਰੀਆਂ। ਇਹ ਸੱਜਰਾ ਲੱਗਦਾ ਸੀ: ਇੰਝ ਨਹੀਂ ਸੀ ਲੱਗਦਾ ਕਿ ਜਿਵੇਂ ਇਹ ਛੁੱਟਣ-ਛੱਡਿਆ ਹੋਵੇ। ਦਰਖਤ ਅਜੇ ਕੁਝ ਹੀ ਸਮਾਂ ਪਹਿਲਾਂ ਡੇਗੇ ਗਏ ਸਨ, ਕਿਉਂਕਿ ਇਹਨਾਂ ਦੀਆਂ ਟਾਹਣੀਆਂ ਅਜੇ ਵੀ ਸੱਜਰੀਆਂ ਤੇ ਹਰੀਆਂ ਸਨ, ਸ਼ਹਿਦ ਵਰਗਾ ਬਰੋਜ਼ਾ ਅਜੇ ਵੀ ਵੱਢਾਂ ਵਿਚੋਂ ਚੋ ਰਿਹਾ ਸੀ ਤੇ ਸੱਕਾਂ ਵਿਚੋਂ ਤੇ ਆਸੇ ਪਾਸੇ ਖਿਲਰੇ ਛਿਲਕਿਆਂ ਵਿਚੋਂ ਸੱਜਰੀ ਸੱਜਰੀ ਵਾਸ਼ਨਾ ਅਜੇ ਆ ਰਹੀ ਸੀ । ਸੋ ਇਹ ਮੈਦਾਨ ਜਿਉਂ ਰਿਹਾ ਸੀ। ਸ਼ਾਇਦ ਜਰਮਨ ਆਪਣੇ ਭੋਰਿਆਂ ਲਈ ਤੇ ਥੜ੍ਹਿਆਂ ਲਈ ਇਥੋਂ ਗੋਲੀਆਂ ਤਿਆਰ ਕਰ ਰਹੇ ਸਨ ? ਇਸ ਸੂਰਤ ਵਿੱਚ ਚੰਗਾ ਇਹ ਹੋਵੇਗਾ ਕਿ ਉਹ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ, ਇਥੋਂ ਚਲਾ ਜਾਏ, ਕਿਉਂਕਿ ਲੱਕੜਹਾਰੇ ਕਿਸ ਵੇਲੇ ਵੀ ਵਾਪਸ ਆ ਸਕਦੇ ਹਨ। ਪਰ ਉਸਦਾ ਸਰੀਰ ਪੱਥਰ ਹੁੰਦਾ ਜਾਂਦਾ ਲੱਗਦਾ ਸੀ, ਕੋਈ ਹਲਕੀ ਹਲਕੀ, ਬੋਝਲ ਪੀੜ ਉਸਨੂੰ ਜਕੜ ਰਹੀ ਸੀ ਤੇ ਉਸ ਵਿੱਚ ਹਿੱਲਣ ਦੀ ਸੱਤਾ ਨਹੀਂ ਸੀ।

ਕੀ ਉਹ ਰੀਂਗਦਾ ਜਾਏ ? ਜੰਗਲ ਵਿੱਚ ਬਿਤਾਈ ਜ਼ਿੰਦਗੀ ਦੇ ਇਨ੍ਹਾਂ ਦਿਨਾਂ ਨਾਲ ਜਿਹੜੀ ਉਸ ਵਿੱਚ ਅੰਤਰ-ਪ੍ਰੇਰਨਾ ਪੈਦਾ ਹੋਈ ਸੀ, ਉਸਨੇ ਉਸਨੂੰ ਖ਼ਬਰਦਾਰ ਕਰ ਦਿੱਤਾ। ਉਸਨੂੰ ਦਿਸਿਆ ਤਾਂ ਨਾ, ਪਰ ਉਹ ਮਹਿਸੂਸ ਕਰ ਸਕਦਾ ਸੀ ਕਿ ਕੋਈ ਲਗਾਤਾਰ ਉਸਨੂੰ ਨੇੜਿਉਂ ਹੀ ਕਿਤੋਂ ਦੇਖ ਰਿਹਾ ਸੀ। ਇਹ ਕੌਣ ਸੀ ? ਜੰਗਲ ਵਿੱਚ ਚੁਪ ਚਾਂ ਸੀ, ਸਾਫ ਕੀਤੇ ਮੈਦਾਨ ਉਪਰਲੇ ਅਕਾਸ਼ ਵਿੱਚ ਚੰਡੋਲ ਗਾ ਰਹੀ ਸੀ, ਕਿਸੇ ਚੱਕੀਰਾਹੇ ਦੀ ਖੋਖਲੀ ਠਕ- ਠਕ ਸੁਣਾਈ ਦੇ ਰਹੀ ਸੀ, ਤੇ ਡੇਗੇ ਗਏ ਦਰਖਤਾਂ ਦੀਆਂ ਝੁਕੀਆਂ ਟਾਹਣਾਂ ਵਿਚਕਾਰ ਤੇਜ਼ ਤੇਜ਼ ਆ ਰਹੀਆਂ ਪਿੱਦੀਆਂ ਇੱਕ ਦੂਜੀ ਨੂੰ ਗੁੱਸੇ ਨਾਲ ਚੀਂ-ਚੀਂ ਕਰ ਰਹੀਆਂ ਸਨ। ਪਰ ਸਭ ਕਾਸੇ ਦੇ ਬਾਵਜੂਦ ਅਲੈਕਸੇਈ ਆਪਣੇ ਸਰੀਰ ਦੀ ਨਸ ਨਸ ਰਾਹੀਂ ਮਹਿਸੂਸ ਕਰ ਰਿਹਾ ਸੀ ਕਿ ਉਸਨੂੰ ਤਾੜਿਆ ਜਾ ਰਿਹਾ ਹੈ।

ਇੱਕ ਟਾਹਣ ਤਿੜ-ਤਿੜ ਕੀਤੀ । ਉਸਨੇ ਮੁੜ ਕੇ ਦੇਖਿਆ ਤੇ ਦਿਆਰ ਦੇ ਲਵੇ ਦਰਖਤਾਂ ਦੇ ਸਲੇਟੀ ਝੁੰਡਾ ਵਿਚਕਾਰ, ਜਿਨ੍ਹਾਂ ਦੀਆਂ ਘੁੰਗਰਾਲੀਆਂ ਟੀਸੀਆਂ ਹਵਾ ਵਿੱਚ ਝੂਲ ਰਹੀਆਂ ਸਨ, ਉਸਨੂੰ ਕਈ ਟਾਹਣੀਆਂ ਦਿਸੀਆਂ ਜਿਹੜੀਆਂ ਸਵੈਧੀਨ ਤੋਰ ਉੱਤੇ ਕਾਰਜ ਕਰ ਰਹੀਆਂ ਲੱਗਦੀਆਂ ਸਨ, ਉਹ ਬਾਕੀ ਦੀਆਂ ਦੇ ਨਾਲ ਮਿਲ ਕੇ ਨਹੀਂ ਸਨ ਹਿੱਲ ਰਹੀਆਂ । ਤੇ ਉਸਨੂੰ ਲੱਗਦਾ ਸੀ ਕਿ ਉਸਨੂੰ ਉਪਰੋਂ ਆਉਂਦੀ ਮਧਮ, ਉਤੇਜਿਤ ਘੁਸਰ-ਮੁਸਰ ਸੁਣਾਈ ਦੇ ਰਹੀ ਹੈ: ਮਨੁੱਖੀ ਜੀਵਾਂ ਦੀ ਘੁਸਰ ਮੁਸਰ । ਇੱਕ ਵਾਰੀ ਫਿਰ ਉਸਦੀ ਕੰਗਰੋੜ ਵਿੱਚ ਕੰਬਣੀ ਦੌੜ ਗਈ, ਜਿਵੇਂ ਕਿ ਕੁੱਤੇ ਨੂੰ ਵੇਖ ਹੋਇਆ ਸੀ।

ਉਸਨੇ ਆਪਣੀ ਵਰਦੀ ਦੀ ਛਾਤੀ ਵਾਲੀ ਜੇਬ ਵਿਚੋਂ ਜਲਦੀ ਨਾਲ ਪਿਸਤੌਲ ਕੱਢਿਆ। ਪਿਸਤੌਲ ਨੂੰ ਪਹਿਲਾਂ ਹੀ ਜੰਗਾਲ ਲੱਗ ਚੁਕਾ ਸੀ ਤੇ ਘੋੜਾ ਚੜਾਉਣ ਲਈ ਉਸਨੂੰ ਦੋਵੇਂ ਹੱਥ ਵਰਤਣੇ ਪਏ। ਇਸ ਨਾਲ ਹੋਏ ਖੜਾਕ ਨਾਲ ਦਿਆਰਾਂ ਵਿਚਕਾਰ ਛੁਪਿਆ ਕੋਈ ਭਕ ਗਿਆ ਲੱਗਦਾ ਸੀ। ਦਰਖਤਾਂ ਦੀਆਂ ਕਈ ਟੀਸੀਆਂ ਬੋਝਲ ਢੰਗ ਨਾਲ ਝੂਲੀਆਂ, ਜਿਵੇਂ ਕੋਈ ਉਹਨਾਂ ਨਾਲ ਜਾ ਵੱਜਾ ਹੋਵੇ, ਪਰ ਜਲਦੀ ਹੀ ਸਭ ਪਾਸੇ ਮੁੜ ਚੁੱਪ-ਚਾਂ ਹੋ ਗਈ।

"ਕੌਣ ਹੈ ਇਹ, ਕੋਈ ਆਦਮੀ ਜਾਂ ਜਾਨਵਰ? ਅਲੈਕਸੇਈ ਨੇ ਆਪਣੇ ਆਪ ਤੋਂ

53 / 372
Previous
Next