

"ਇਥੇ ਕੀ ਕਰ ਰਿਹਾ ਹੈ ?" ਇੱਕ ਹੋਰ ਬੱਚੇ ਦੀ ਅਵਾਜ਼ ਨੇ ਪੁੱਛਿਆ।
"ਤੇ ਤੁਸੀਂ ਕੋਣ ਹੋ ?" ਅਲੈਕਸੇਈ ਨੇ ਜਵਾਬ ਵਿਚ ਸਵਾਲ ਕੀਤਾ ਤੇ ਰੁਕ ਗਿਆ ਉਹ ਆਪਣੀ ਅਵਾਜ਼ ਦੇ ਏਨੇ ਮੱਧਮ ਤੇ ਕਮਜ਼ੋਰ ਹੋਣ ਉੱਤੇ ਹੈਰਾਨ ਰਿਹਾ ਸੀ ।
ਇਸ ਸਵਾਲ ਨੇ ਦਰਖਤਾਂ ਵਿਚਕਾਰ ਜ਼ਰੂਰ ਸਨਸਨੀ ਪੈਦਾ ਕਰ ਦਿੱਤੀ ਹੋਵੇਗੀ, ਕਿਉਂਕਿ ਉਥੇ ਜਿਹੜੇ ਵੀ ਕੋਈ ਸਨ, ਉਹ ਕਿੰਨਾ ਚਿਰ ਆਪਸ ਵਿੱਚ ਘੁਸਰ ਮੁਸਰ ਕਰਦੇ ਸਲਾਹ ਮਸਵਰਾ ਕਰਦੇ ਰਹੇ; ਪ੍ਰਤੱਖ ਤੌਰ ਉੱਤੇ ਉਹ ਨਾਲ ਹੀ ਜੋਸ਼ ਵਿੱਚ ਹੱਥ ਮਾਰ ਰਹੇ ਸਨ, ਕਿਉਕਿ ਟਾਹਣਾ ਜ਼ੋਰ ਜ਼ੋਰ ਦੀ ਹਿੱਲ ਰਹੀਆਂ ਸਨ।
"ਗੱਲਾਂ ਨਾ ਬਣਾ, ਤੂੰ ਸਾਨੂੰ ਉੱਲੂ ਨਹੀਂ ਬਣਾ ਸਕਦਾ! ਮੈਂ ਤਾਂ ਮੀਲਾਂ ਤੋਂ ਹੀ ਜਰਮਨ ਨੂੰ ਪਛਾਣ ਲੈਂਦਾ ਹਾਂ । ਤੂੰ ਦੋਇਚ ਹੈ?"
"ਤੂੰ ਕੋਣ ਹੈ ?”
"ਤੈਨੂੰ ਇਹ ਜਾਨਣ ਦੀ ਕੀ ਲੋੜ ਹੈ ? ਨੀਖਤ ਫਰਸ਼ਤੇਹ..."
"ਮੈਂ ਰੂਸੀ ਹਾਂ।"
"ਤੂੰ ਝੂਠ ਬੋਲ ਰਿਹਾ ਹੈ। ਮੇਰੀਆਂ ਅੱਖਾਂ ਫੁੱਟ ਜਾਣ ਜੇ ਤੂੰ ਝੂਠ ਨਾ ਬੋਲ ਰਿਹਾ ਹੋਵੇਂ । ਤੂੰ ਫਾਸਿਸਟ ਹੈ!"
"ਮੈਂ ਰੂਸੀ ਹਾਂ, ਰੂਸੀ! ਪਾਇਲਟ । ਜਰਮਨਾਂ ਨੇ ਮੈਨੂੰ ਸੁੱਟ ਲਿਆ ਸੀ ।"
ਅਲੈਕਸੇਈ ਨੇ ਸਭ ਚੌਕਸੀ ਹੁਣ ਲਾਹ ਮਾਰੀ। ਉਸਨੂੰ ਯਕੀਨ ਸੀ ਕਿ ਉਸਦੇ ਆਪਣੇ ਲੋਕ, ਰੂਸੀ, ਸੋਵੀਅਤ ਲੋਕ ਉਹਨਾਂ ਦਰਖਤਾਂ ਪਿੱਛੇ ਸਨ । ਉਹਨਾਂ ਨੂੰ ਉਸ ਉੱਪਰ ਯਕੀਨ ਨਹੀਂ ਆ ਰਿਹਾ ਸੀ। ਇਹ ਕੁਦਰਤੀ ਸੀ । ਜੰਗ ਬੰਦੇ ਨੂੰ ਚੌਕਸ ਰਹਿਣਾ ਸਿਖਾ ਦੇਂਦੀ ਹੈ। ਤੇ ਹੁਣ, ਆਪਣੇ ਸਫ਼ਰ ਦੇ ਸ਼ੁਰੂ ਹੋਣ ਤੋਂ ਮਗਰੋਂ ਪਹਿਲੀ ਵਾਰੀ ਉਹ ਬਿਲਕੁਲ ਬੇਜਾਨ ਹੋ ਗਿਆ ਮਹਿਸੂਸ ਕਰ ਰਿਹਾ ਸੀ, ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਨਾ ਹੱਥ ਹਿਲਾ ਸਕਦਾ ਸੀ, ਨਾ ਪੈਰ, ਨਾ ਹਿਲਜੁਲ ਸਕਦਾ ਸੀ, ਨਾ ਆਪਣੇ ਆਪ ਦੀ ਰੱਖਿਆ ਕਰ ਸਕਦਾ ਸੀ। ਉਸਦੀਆਂ ਗੱਲ੍ਹਾਂ ਉਪਰਲੇ ਡੂੰਘੇ ਟੋਇਆਂ ਵਿਚੋਂ ਅੱਥਰੂ ਵਗ ਵਗ ਡਿੱਗਣ ਲੱਗੇ।
"ਦੇਖ, ਉਹ ਰੋ ਰਿਹਾ ਈ।” ਦਰਖਤ ਦੇ ਮਗਰੋਂ ਕੋਈ ਅਵਾਜ਼ ਆਈ।
"ਹੇ-ਏ! ਤੂੰ ਕਿਉਂ ਰੋ ਰਿਹਾ ਹੈ ?"
“ਮੈਂ ਇਕ ਰੂਸੀ ਹਾਂ, ਰੂਸੀ ਤੁਹਾਡੇ ਵਰਗਾ, ਇੱਕ ਪਾਇਲਟ ।"
"ਕਿਹੜੇ ਹਵਾਈ ਅੱਡੇ ਤੋਂ ?"
"ਪਰ ਤੁਸੀਂ ਕੌਣ ਹੋ ?"
"ਤੈਨੂੰ ਇਹ ਜਾਨਣ ਦੀ ਕੀ ਲੋੜ ਹੈ? ਜਵਾਬ ਦੇਹ!"
"ਮੋਨਚਾਲੋਵ ਹਵਾਈ ਅੱਡੇ ਤੋਂ। ਤੁਸੀਂ ਮੇਰੀ ਮਦਦ ਕਿਉਂ ਨਹੀਂ ਕਰਦੇ ? ਬਾਹਰ ਆਓ! ਕਿਆ ਮੁਸੀਬਤ ਹੈ..."
ਦਰਖਤਾਂ ਦੇ ਪਿੱਛੇ ਇੱਕ ਹੋਰ ਵਧੇਰੇ ਪੁਰਜੋਸ਼ ਘੁਸਰ ਮੁਸਰ ਵਿੱਚ ਸਲਾਹ ਮਸ਼ਵਰਾ ਹੋਣ