

ਅੱਗ ਨਾਲ ਸੜ ਰਹੇ ਲੱਗਦੇ ਸਨ । ਪਲਾਵਨੀ ਦੇ ਬਿਲਕੁਲ ਆਸ ਪਾਸ ਕੋਈ ਲੜਾਈ ਨਹੀਂ ਸੀ ਹੋਈ। ਪਿੰਡ ਦੇ ਤੀਹ ਕੁ ਕਿਲੋਮੀਟਰ ਪੱਛਮ ਵੱਲ ਟੈਂਕਾਂ ਦੇ ਸ਼ਕਤੀਸ਼ਾਲੀ ਹਰਾਵਲ ਦਸਤੇ ਦੀ ਅਗਵਾਈ ਹੇਠ ਜਰਮਨ ਫ਼ੌਜਾਂ ਨੇ ਸੋਵੀਅਤ ਫ਼ੌਜਾਂ ਦੇ ਇੱਕ ਦਸਤੇ ਦਾ ਸਫਾਇਆ ਕਰਨ ਪਿਛੋਂ, ਜਿਸਦੇ ਕਾਹਲੀ ਨਾਲ ਬਣਾਈ ਰੱਖਿਆ ਰੇਖਾ ਉੱਤੇ ਮੁਕਾਬਲਾ ਕੀਤਾ ਸੀ, ਪਲਾਵਨੀ ਦੇ ਦੁਆਲੇ ਆ ਡੇਰਾ ਲਾਇਆ, ਜਿਹੜਾ ਸੜਕ ਤੋਂ ਦੂਰ ਝੀਲ ਦੇ ਕੰਢੇ ਲੁਕਿਆ ਹੋਇਆ ਸੀ, ਤੇ ਪੂਰਬ ਵੱਲ ਨੂੰ ਵਧ ਗਈਆਂ। ਉਹ ਇੱਕ ਵੱਡੇ ਸਾਰੇ ਰੇਲਵੇ ਜੰਕਸ਼ਨ, ਬੋਲਗੋਯੇ ਤੱਕ ਪੁੱਜਣ, ਇਸ ਉੱਤੇ ਕਬਜ਼ਾ ਕਰਨ ਤੇ ਇਸ ਤਰਾਂ ਪੱਛਮੀ ਤੇ ਉੱਤਰ ਪੱਛਮੀ ਮਹਾਜ਼ਾਂ ਨੂੰ ਕੱਟਣ ਲਈ ਕਾਹਲੀਆਂ ਸਨ । ਇੱਥੇ ਇਸ ਕਬਜ਼ੇ ਤੋਂ ਦੂਰ ਰਾਹਾਂ ਉੱਤੇ ਕਾਲੀਨਿਨ ਖੰਡ ਦੇ ਵਾਸੀ, ਸ਼ਹਿਰਾਂ ਦੇ ਲੋਕ, ਕਿਸਾਨ, ਔਰਤਾਂ, ਬੁੱਢੇ ਤੇ ਬੱਚੇ, ਹਰ ਉਮਰ ਦੇ ਹਰ ਪੇਸ਼ੇ ਦੇ ਲੋਕ ਦਿਨ ਰਾਤ ਮੀਂਹ ਵਿੱਚ, ਧੁੱਪ ਵਿੱਚ, ਮੱਛਰਾਂ, ਦਲਦਲ ਦੀ ਸਿਲ੍ਹ ਤੇ ਭੈੜੇ ਪੀਣ ਵਾਲੇ ਪਾਣੀ ਦੇ ਦੁੱਖ ਸਹਿੰਦੇ ਕੰਮ ਕਰਦੇ ਰਹੇ ਸਨ, ਖਾਈਆਂ ਪੁੱਟਦੇ ਤੇ ਮੋਰਚੇ ਬਣਾਉਂਦੇ ਰਹੇ ਸਨ। ਮੋਰਚੇਬੰਦੀਆਂ ਸੈਂਕੜੇ ਕਿਲੋਮੀਟਰ ਤੱਕ ਦੱਖਣ ਤੋਂ ਉੱਤਰ ਵੱਲ ਨੂੰ ਜਾਂਦੀਆਂ ਸਨ ਤੇ ਜੰਗਲ ਤੇ ਦਲਦਲ ਵਿੱਚੋਂ ਝੀਲਾਂ ਦੇ ਕੰਢਿਆਂ ਦੁਆਲਿਉਂ, ਤੇ ਛੋਟੇ ਦਰਿਆਵਾਂ ਤੇ ਨਦੀਆਂ ਦੇ ਕੰਢਿਆਂ ਦੇ ਨਾਲ ਨਾਲ ਲੰਘਦੀਆਂ ਸਨ।
ਉਸਰੱਈਆਂ ਨੇ ਖੂਬ ਕਸ਼ਟ ਝੱਲੇ, ਪਰ ਉਹਨਾਂ ਦੀ ਮਿਹਨਤ ਵਿਅਰਥ ਨਾ ਗਈ। ਜਰਮਨਾਂ ਨੇ ਵਧਦਿਆਂ ਹੋਇਆਂ ਕੁਝ ਮੋਰਚਾਬੰਦੀਆਂ ਤੋੜ ਦਿੱਤੀਆਂ, ਪਰ ਆਖ਼ਰੀ ਮੋਰਚਾਬੰਦੀ ਉੱਤੇ ਉਹਨਾਂ ਨੂੰ ਰੋਕ ਲਿਆ ਗਿਆ । ਲੜਾਈ ਬੰਦਕਾ ਦੇ ਯੁੱਧ ਵਿੱਚ ਬਦਲ ਗਈ। ਜਰਮਨ ਬੋਲੋਗੋਯੇ ਤਕ ਪੁੱਜਣ ਤੋਂ ਅਸਫ਼ਲ ਰਹੇ; ਉਹਨਾਂ ਨੂੰ ਆਪਣੇ ਹਮਲੇ ਦਾ ਦਬਾਅ ਬਦਲ ਕੇ ਹੋਰ ਦੱਖਣ ਵੱਲ ਲਿਜਾਣਾ ਪਿਆ, ਤੇ ਇਸ ਖੇਤਰ ਵਿੱਚ ਰਖਿਆ ਉੱਤੇ ਆਉਣਾ ਪਿਆ।
ਪਲਾਵਨੀ ਦੇ ਕਿਸਾਨ ਰੇਤੇ ਤੇ ਕੱਲਰ ਵਾਲੀ ਜ਼ਮੀਨ ਤੋਂ ਹੁੰਦੀਆਂ ਆਮ ਕਰਕੇ ਮਾੜੀਆਂ ਫਸਲਾਂ ਨੂੰ ਜੰਗਲੀ ਝੀਲਾਂ ਵਿੱਚ ਸਫ਼ਲ ਮਾਹੀਗੀਰੀ ਨਾਲ ਪੂਰਦੇ ਸਨ। ਉਹ ਪਹਿਲਾਂ ਹੀ ਖੁਸ਼ ਹੋ ਰਹੇ ਸਨ ਕਿ ਜੰਗ ਉਹਨਾਂ ਦੇ ਕੋਲੋਂ ਦੀ ਲੰਘ ਗਈ ਹੈ। ਜਰਮਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਉਹਨਾਂ ਨੇ ਆਪਣੇ ਸਾਂਝੇ ਫ਼ਾਰਮ ਦੇ ਪ੍ਰਧਾਨ ਨੂੰ ਬਦਲ ਕੇ ਪਿੰਡ ਦਾ ਮੁਖੀ ਬਣਾ ਦਿੱਤਾ, ਪਰ ਸਾਂਝੇ ਫ਼ਾਰਮ ਵਜੋਂ ਹੀ ਆਪਣਾ ਕੰਮ ਚਲਾਉਂਦੇ ਰਹੇ। ਇਸ ਆਸ ਵਿਚ ਕਿ ਫਾਸਿਸਟ ਸਦਾ ਹੀ ਨਹੀਂ ਸੋਵੀਅਤ ਧਰਤੀ ਨੂੰ ਰੌਂਦਦੇ ਰਹਿਣਗੇ, ਤੇ ਪਿੰਡ ਵਾਲੇ ਉਦੋਂ ਤੱਕ ਆਪਣੇ ਦੂਰ ਦੁਰਾਡੇ ਦੀ ਥਾਂ ਉੱਤੇ ਸ਼ਾਤੀ ਨਾਲ ਰਹਿ ਸਕਣਗੇ, ਜਦੋਂ ਤੱਕ ਹਨੇਰੀ ਲੰਘ ਨਹੀਂ ਜਾਂਦੀ। ਪਰ ਹਰੀਆਂ ਵਰਦੀਆਂ ਵਾਲੇ ਜਰਮਨਾਂ ਦੇ ਮਗਰ ਮਗਰ ਕਾਲੀਆਂ ਵਰਦੀਆਂ ਵਾਲੇ ਜਰਮਨ ਆ ਗਏ ਜਿਨ੍ਹਾਂ ਦੀਆਂ ਟੋਪੀਆਂ ਉੱਪਰ ਖੋਪਰੀ ਤੇ ਇਕ ਦੂਜੀ ਨੂੰ ਕਟਦੀਆਂ ਹੱਡੀਆਂ ਦਾ ਨਿਸ਼ਾਨ ਬਣਿਆ ਹੋਇਆ ਸੀ । ਪਲਾਵਨੀ ਦੇ ਵਾਸੀਆਂ ਨੂੰ ਹੁਕਮ ਦਿੱਤਾ ਕਿ ਉਹ ਜਰਮਨੀ ਵਿੱਚ ਸਥਾਈ ਕੰਮ ਲਈ ਚਵੀਂ ਘੰਟਿਆਂ ਦੇ ਅੰਦਰ ਅੰਦਰ ਪੰਦਰਾਂ ਵਾਲੰਟੀਅਰ ਦੇਣ, ਨਹੀਂ ਤਾਂ ਉਹਨਾਂ ਨੂੰ ਸਖ਼ਤ ਸਜਾ ਦਿੱਤੀ ਜਾਇਗੀ। ਇਹਨਾਂ ਵਾਲੰਟੀਅਰਾਂ