Back ArrowLogo
Info
Profile

ਨੇ ਪਿੰਡ ਦੇ ਸਿਰੇ ਉਪਰਲੀ ਇੱਕ ਇਮਾਰਤ ਵਿੱਚ ਇਕੱਠੇ ਹੋਣਾ ਸੀ, ਜਿਹੜੀ ਸਾਂਝੇ ਫ਼ਾਰਮ ਦੇ ਦਫਤਰ ਦਾ ਤੇ ਮੱਛੀਆਂ ਲਈ ਸ਼ੈੱਡ ਦਾ ਕੰਮ ਕਰਦੀ ਸੀ, ਤੇ ਉਹਨਾਂ ਦੇ ਕੋਲ ਹੇਠੋਂ ਪਾਉਣ ਵਾਲੇ ਵਾਧੂ ਕੱਪੜੇ, ਇੱਕ ਇੱਕ ਚਿਮਚਾ, ਚਾਕੂ ਤੇ ਕਾਟਾਂ ਤੇ ਦਸਾ ਦਿਨਾਂ ਲਈ ਰਾਸ਼ਨ ਹੋਣਾ ਚਾਹੀਦਾ ਸੀ। ਪਰ ਮਿਥੇ ਸਮੇਂ ਉਥੇ ਕੋਈ ਵੀ ਨਾ ਪੁੱਜਾ। ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਤਜਰਬੇ ਦੇ ਸਿਖਾਏ ਹੋਏ ਕਾਲੀਆਂ ਵਰਦੀਆਂ ਵਾਲ਼ੇ ਜਰਮਨਾਂ ਨੂੰ, ਪ੍ਰਤੱਖ ਤੌਰ ਉੱਤੇ ਬਹੁਤੀ ਆਸ ਨਹੀਂ ਸੀ ਕਿ ਕੋਈ ਆਇਗਾ। ਪਿੰਡ ਵਾਲਿਆ ਨੂੰ ਸਬਕ ਸਿਖਾਉਣ ਲਈ, ਉਹਨਾਂ ਦੇ ਸਾਂਝੇ ਫ਼ਾਰਮ ਦੇ ਪ੍ਰਧਾਨ ਭਾਵ ਪਿੰਡ ਦੇ ਮੁੱਖੀਏ ਨੂੰ, ਕਿੰਡਰਗਾਰਟਨ ਦੀ ਇੱਕ ਸਿਆਣੀ ਉਮਰ ਦੀ ਮੇਟਰਨ ਵੇਰੋਨੀਕਾ ਗਰਿਗੋਰੀਏਵਨਾ ਨੂੰ, ਸਾਂਝੇ ਫ਼ਾਰਮ ਦੀਆਂ ਦੋ ਟੀਮਾਂ ਦੇ ਆਗੂਆਂ ਨੂੰ ਤੇ ਹੋਰ ਦਸ ਕਿਸਾਨਾਂ ਨੂੰ, ਜਿਹੜੇ ਵੀ ਉਹਨਾਂ ਦੇ ਹੱਥ ਲੱਗੇ, ਫੜ ਲਿਆ ਤੇ ਗੋਲੀ ਨਾਲ ਉਡਾ ਦਿੱਤਾ। ਉਹਨਾਂ ਹੁਕਮ ਦਿੱਤਾ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆਂ ਨਾ ਜਾਏ, ਤੇ ਕਿਹਾ ਕਿ ਸਾਰੇ ਪਿੰਡ ਦਾ ਇਹੀ ਹਸ਼ਰ ਹੋਵੇਗਾ ਜੇ ਅਗਲੇ ਦਿਨ ਮਿਥੇ ਸਮੇਂ ਉੱਤੇ ਵਾਲੰਟੀਅਰ ਨਾ ਪੁੱਜੇ।

ਮੁੜ ਕੋਈ ਨਾ ਪੁੱਜਾ। ਅਗਲੀ ਸਵੇਰ ਜਦੋਂ ਐਸ. ਐਸ. ਸੌਂਦਰ ਕਮਾਂਡ ਦੇ ਹਿਟਲਰੀਏ ਪਿੰਡ ਦੇ ਵਿੱਚੋਂ ਦੀ ਲੰਘੇ, ਤਾਂ ਉਹਨਾਂ ਦੇਖਿਆ ਕਿ ਹਰ ਇੱਕ ਘਰ ਖਾਲੀ ਪਿਆ ਹੈ। ਇੱਕ ਵੀ ਬੰਦਾ ਉਥੇ ਨਹੀਂ ਸੀ, ਨਾ ਜਵਾਨ, ਨਾ ਬੁੱਢਾ । ਆਪਣੇ ਘਰਾਂ, ਆਪਣੀ ਜ਼ਮੀਨ, ਸਾਲਾਂ ਦੀ ਮੁਸ਼ੱਕਤ ਨਾਲ ਇਕੱਠੀਆਂ ਕੀਤੀਆਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ, ਤੇ ਆਪਣੇ ਲਗਭਗ ਸਾਰੇ ਡੰਗਰਾ ਨੂੰ ਉੱਥੇ ਛੱਡ ਕੇ, ਰਾਤ ਦੀ ਧੁੰਦ ਦੇ ਪਰਦੇ ਹੇਠ, ਜਿਹੜੀ ਇਹਨਾਂ ਪਾਸਿਆਂ ਵੱਲ ਆਮ ਹੁੰਦੀ ਹੈ, ਕੋਈ ਵੀ ਨਿਸ਼ਾਨ ਛੱਡੇ ਬਿਨਾਂ ਲੋਪ ਹੋ ਗਏ ਹਨ। ਸਾਰੇ ਦਾ ਸਾਰਾ ਪਿੰਡ, ਆਖ਼ਰੀ ਬੰਦੇ ਤੱਕ ਜੰਗਲ ਦੇ ਧੁਰ ਅੰਦਰ, ਅਠਾਰਾਂ ਕਿਲੋਮੀਟਰ ਦੂਰ ਚਲਾ ਗਿਆ ਜਿੱਥੋਂ ਬਹੁਤ ਦੇਰ ਪਹਿਲਾਂ ਦਰਖਤ ਕੱਟੇ ਗਏ ਸਨ। ਆਪਣੇ ਰਹਿਣ ਲਈ ਭੋਰੇ ਬਣਾ ਕੇ, ਆਦਮੀ ਤਾਂ ਛਾਪੇਮਾਰਾਂ ਵਿੱਚ ਰਲਣ ਲਈ ਚਲੇ ਗਏ, ਜਦ ਕਿ ਔਰਤਾਂ ਤੇ ਬੱਚੇ ਬਸੰਤ ਤੱਕ ਇਸਨੂੰ ਬਰਦਾਸ਼ਤ ਕਰਨ ਲਈ ਪਿੱਛੇ ਰਹਿ ਗਏ । ਸੌਂਦਰ ਕਮਾਂਡੋ ਨੇ ਇਸ ਹਠੀ ਪਿੰਡ ਨੂੰ ਸਾੜ ਕੇ ਸਵਾਹ ਕਰ ਦਿੱਤਾ, ਜਿਸ ਤਰ੍ਹਾਂ ਕਿ ਉਹਨਾਂ ਨੇ ਇਸ ਖੰਡ ਦੇ ਜਿਸਨੂੰ ਉਹ ਮੁਰਦਾ ਖੰਡ ਕਹਿੰਦੇ ਸਨ, ਦੇ ਬਹੁਤੇ ਪਿੰਡਾਂ ਨਾਲ ਕੀਤਾ।

“ਮੇਰਾ ਪਿਤਾ ਸਾਂਝੇ ਫਾਰਮ ਦਾ ਪ੍ਰਧਾਨ ਸੀ, ਉਹ ਉਸਨੂੰ ਪਿੰਡ ਦਾ ਮੁਖੀਆਂ ਕਹਿੰਦੇ ਸਨ", ਸੇਰਿਓਨਕਾ ਬੋਲਿਆ। ਉਸਦੇ ਲਫ਼ਜ਼ ਅਲੈਕਸੇਈ ਦੇ ਮਨ ਵਿੱਚ ਇੰਝ ਪੁੱਜ ਰਹੇ ਸਨ ਜਿਵੇਂ ਉਹ ਕੰਧ ਪਾਰੋਂ ਆ ਰਹੇ ਹੋਣ। "ਉਹਨਾਂ ਉਸਨੂੰ ਮਾਰ ਦਿੱਤਾ। ਤੇ ਉਹਨਾਂ ਮੇਰੇ ਵੱਡੇ ਭਰਾ ਨੂੰ ਮਾਰ ਦਿੱਤਾ। ਉਹ ਲੁਝਾ ਆਦਮੀ ਸੀ। ਉਸਦੀ ਇੱਕ ਬਾਂਹ ਸੀ। ਗਹਾਈ ਵੇਲੇ ਉਸਦੀ ਇਕ ਬਾਂਹ ਕੁਚਲੀ ਗਈ ਸੀ ਤੇ ਮਗਰੋਂ ਕਟਵਾਉਂਣੀ ਪਈ ਸੀ । ਸੋਲ੍ਹਾਂ ਉਹਨਾਂ ਨੇ ਮਾਰ ਦਿੱਤੇ ।... ਮੈਂ ਆਪ ਦੇਖਿਆ। ਜਰਮਨਾਂ ਨੇ ਸਾਨੂੰ ਸਭ ਨੂੰ ਮਜ਼ਬੂਰ ਕੀਤਾ ਕਿ ਅਸੀਂ ਆ ਕੇ ਦੇਖੀਏ। ਮੇਰਾ ਪਿਓ ਕੂਕਦਾ ਤੇ ਉਹਨਾਂ ਨੂੰ ਗਾਹਲਾਂ ਕੱਢਦਾ ਰਿਹਾ। 'ਤੁਹਾਨੂੰ ਇਸਦੀ ਸਜ਼ਾ ਭੁਗਤਣੀ ਪਵੇਗੀ, ਬਦਮਾਸ਼ੋ। ਇਸਦੇ ਬਦਲੇ ਤੁਸੀਂ ਖੂਨ ਦੇ ਅੱਥਰੂ ਰੋਵੋਗੇ।" ਉਹ

59 / 372
Previous
Next