Back ArrowLogo
Info
Profile

ਬੜੇ ਧਿਆਨ ਨਾਲ, ਜਿਵੇਂ ਕਿ ਉਹ ਕਿਸੇ ਨਵਜਨਮੇ ਬੱਚੇ ਨੂੰ ਚੁੱਕ ਰਿਹਾ ਹੋਵੇ, ਉਸਨੇ ਅਲੈਕਸੇਈ ਨੂੰ ਬਰਫ਼ ਗੱਡੀ ਉੱਤੇ ਪਾ ਲਿਆ, ਇੱਕ ਰੱਸੇ ਨਾਲ ਉਸਨੂੰ ਬੰਨ ਲਿਆ, ਜ਼ਰਾ ਕੁ ਸੋਚਿਆ, ਆਪਣਾ ਕੋਟ ਲਾਹਿਆ, ਇਸਨੂੰ ਲੇਪਟਿਆਂ ਤੇ ਅਲੈਕਸੇਈ ਦੇ ਸਿਰ ਹੇਠਾਂ ਦੇ ਦਿੱਤਾ। ਫਿਰ, ਬਰਫ਼ ਗੱਡੀ ਦੇ ਅੱਗੇ ਅੱਗੇ ਜਾਂਦਿਆਂ, ਉਸਨੇ ਆਪਣੇ ਆਪ ਨੂੰ ਬੋਰੇ ਤੋਂ ਬਣੀ ਪੱਟੀ ਹੇਠ ਜੋਤ ਲਿਆ, ਤੇ ਫਿਰ ਦੋਹਾਂ ਮੁੰਡਿਆਂ ਨੂੰ ਇੱਕ ਇੱਕ ਰਾਸ ਫੜਾਉਂਦਿਆਂ ਉਹ ਬੋਲਿਆ: "ਰੱਬ ਅੰਗ ਸੰਗ ਹੋਵੇ ।” ਤੇ ਉਹ ਤਿੰਨੇ ਜਣੇ ਬਰਫ਼ ਗੱਡੀ ਨੂੰ ਪਿਘਲਦੀ ਬਰਫ਼ ਦੇ ਉੱਪਰੋਂ ਦੀ ਖਿੱਚਣ ਲੱਗੇ, ਜਿਹੜੀ ਗੱਡੀ ਦੇ ਹੇਠਲੀਆਂ ਪੱਤਰੀਆਂ ਨੂੰ ਚੰਬੜਦੀ ਜਾ ਰਹੀ ਸੀ, ਚੀਂ-ਚੀਂ ਕਰਦੀ ਸੀ ਤੇ ਪੈਰਾਂ ਹੇਠ ਪਿਘਲ ਜਾਂਦੀ ਸੀ ।

15

ਅਗਲੇ ਦੋ ਤਿੰਨ ਦਿਨ ਅਲੈਕਸੇਈ ਨੇ ਮਹਿਸੂਸ ਕੀਤਾ ਕਿ ਜਿਵੇਂ ਉਹ ਸੰਘਣੀ, ਗਰਮ ਧੁੰਦ ਵਿੱਚ ਲਪੇਟਿਆ ਹੋਵੇ, ਜਿਸਦੇ ਵਿੱਚੋਂ ਦੀ ਉਹ ਆਲੇ ਦੁਆਲੇ ਵਾਪਰ ਰਹੀਆਂ ਚੀਜ਼ਾਂ ਦੀ ਧੁੰਦਲੀ ਜਿਹੀ ਤਸਵੀਰ ਹੀ ਦੇਖ ਸਕਦਾ ਹੈ। ਹਕੀਕਤ ਊਲ ਜਲੂਲ ਕਲਪਣਾ- ਚਿੱਤਰਾਂ ਨਾਲ ਘੁਲ ਮਿਲ ਗਈ ਤੇ ਬਹੁਤ ਦੇਰ ਮਗਰੋਂ ਹੀ ਉਹ ਇਸ ਅਵਸਥਾ ਵਿੱਚ ਹੋ ਸਕਿਆ ਕਿ ਹਕੀਕੀ ਘਟਨਾਵਾਂ ਨੂੰ ਉਹਨਾਂ ਦੀ ਅਸਲੀ ਤਰਤੀਬ ਵਿੱਚ ਰੱਖ ਕੇ ਦੇਖ ਸਕੇ।

ਭੱਜੋ ਹੋਏ ਲੋਕ ਅਛੋਹ ਜੰਗਲ ਦੀਆਂ ਡੂੰਘਾਣਾਂ ਵਿੱਚ ਰਹਿੰਦੇ ਸਨ। ਉਹਨਾਂ ਦੇ ਜ਼ਮੀਨ ਵਿੱਚ ਬਣਾਏ ਭੋਰੇ, ਜਿਨ੍ਹਾਂ ਉਪਰ ਦਿਆਰਾਂ ਦੀਆਂ ਟਾਹਣੀਆਂ ਦੀਆਂ ਛੱਤਾਂ ਪਈਆਂ ਹੋਈਆਂ ਸਨ, ਅਜੇ ਵੀ ਬਰਫ਼ ਨਾਲ ਢੱਕੇ ਪਏ ਸਨ ਤੇ ਮੁਸ਼ਕਲ ਨਾਲ ਹੀ ਨਜ਼ਰ ਆਉਂਦੇ ਸਨ। ਉਹਨਾਂ ਤੋਂ ਨਿੱਕਲਦਾ ਧੂੰਆਂ ਸਿੱਧਾ ਜ਼ਮੀਨ ਵਿੱਚੋਂ ਆਉਂਦਾ ਲੱਗਦਾ ਸੀ। ਜਿਸ ਦਿਨ ਅਲੈਕਸੇਈ ਉੱਥੇ ਪੁੱਜਾ, ਉਸ ਦਿਨ ਹਵਾ ਨਹੀਂ ਸੀ ਚੱਲ ਰਹੀ ਤੇ ਸਿਲ੍ਹ ਸੀ, ਤੇ ਧੂੰਆਂ ਕਾਈ ਦੇ ਨਾਲ ਚੰਬੜਿਆ ਹੋਇਆ ਸੀ ਤੇ ਦਰਖਤਾਂ ਵਿੱਚ ਗੇੜੇ ਲਾ ਰਿਹਾ ਸੀ, ਜਿਸ ਕਰਕੇ ਅਲੈਕਸੇਈ ਨੂੰ ਲੱਗਾ ਜਿਵੇਂ ਇਹ ਥਾਂ ਬੁਝ ਰਹੀ ਅੱਗ ਨਾਲ ਘਿਰੀ ਹੋਵੇ।

ਸਾਰੇ ਹੀ ਵਾਸੀ — ਮੁੱਖ ਕਰਕੇ ਔਰਤਾਂ ਤੇ ਬੱਚੇ ਤੇ ਕੁਝ ਕੁ ਬੁੱਢੇ - ਇਹ ਪਤਾ ਲੱਗਦਿਆਂ ਕਿ ਮਿਖਾਇਲ ਕਿਸੇ ਸੋਵੀਅਤ ਪਾਇਲਟ ਨੂੰ ਲੈਣ ਗਿਆ ਹੈ ਜਿਹੜਾ ਕਿਸੇ ਨੂੰ ਨਹੀਂ ਸੀ ਪਤਾ ਇਥੇ ਕਿਵੇਂ ਪੁੱਜ ਗਿਆ ਹੈ, ਤੇ ਜਿਹੜਾ, ਫੇਦਕਾ ਦੇ ਕਹਿਣ ਅਨੁਸਾਰ "ਅਸਲੀ ਪਿੰਜਰ" ਵਰਗਾ ਲੱਗਦਾ ਹੈ, ਉਹਨਾਂ ਨੂੰ ਅੱਗੋਂ ਦੀ ਹੋਕੇ ਮਿਲਣ ਲਈ ਬਾਹਰ ਆ ਗਏ। ਜਦੋਂ ਦਰਖਤਾਂ ਵਿੱਚੋਂ ਦੀ "ਤ੍ਰਿਕੜੀ" ਦਿਖਾਈ ਦਿਤੀ, ਤਾਂ ਔਰਤਾ ਇਸ ਵੱਲ ਦੌੜੀਆਂ, ਤੇ ਬੱਚਿਆ ਨੂੰ ਉੱਥੋਂ ਨਠਾਉਂਦਿਆਂ ਜਿਹੜੇ ਉਹਨਾਂ ਦੇ ਨਾਲ ਹੀ ਦੋੜਦੇ ਆ ਗਏ ਸਨ, ਉਹਨਾਂ ਨੇ ਬਰਫ਼ ਗੱਡੀ ਨੂੰ ਘੇਰ ਲਿਆ, ਤੇ ਰੋਂਦੀਆਂ ਤੇ ਵਿਰਲਾਪ ਕਰਦੀਆਂ ਭੌਰਿਆਂ ਤੱਕ ਉਸਦੇ ਨਾਲ ਗਈਆਂ। ਉਹਨਾਂ ਸਾਰੀਆਂ ਨੇ ਲੀਰਾਂ ਪਾਈਆਂ ਹੋਈਆਂ ਸਨ, ਤੇ ਸਾਰੀਆਂ ਹੀ ਇੱਕੋ ਜਿਹੀਆਂ ਬੁੱਢੀ ਉਮਰ ਦੀਆਂ ਲੱਗਦੀਆਂ ਸਨ । ਭੋਰਿਆਂ ਵਿਚਲੇ ਚੁਲ੍ਹਿਆਂ 'ਚੋਂ ਆਉਦੇ ਧੂੰਏਂ ਤੇ ਧੁਆਂਖ ਨੇ ਉਹਨਾਂ ਦੇ ਚਿਹਰੇ ਕਾਲੇ ਕਰ ਦਿੱਤੇ ਸਨ ਤੇ ਸਿਰਫ਼

61 / 372
Previous
Next