Back ArrowLogo
Info
Profile

ਇਹਨੂੰ ਮੇਰੇ ਲੈ ਚੱਲ, ਬਾਬਾ, ਸਾਡੇ ਕੋਲ ਗਾਂ ਹੈ, ਤੇ ਇਹਨੂੰ ਅਸੀਂ ਦੁੱਧ ਪਿਆ ਸਕਦੇ ਹਾਂ"

ਪਰ ਮਿਖਾਇਲ ਬਰਫ਼ ਗੱਡੀ ਨੂੰ ਧੂਹ ਕੇ ਆਪਣੇ ਭਰੇ ਵੱਲ ਲੈ ਗਿਆ, ਜਿਹੜਾ ਇਸ ਧਰਤ ਹੇਠਲੇ ਪਿੰਡ ਦੇ ਅੱਧ ਵਿਚਕਾਰ ਸੀ।

...ਅਲੈਕਸੇਈ ਨੂੰ ਯਾਦ ਹੈ ਕਿ ਉਸਨੂੰ ਜ਼ਮੀਨ ਵਿੱਚ ਖੋਦ ਕੇ ਬਣਾਈ ਗਈ ਛੋਟੀ ਜਿਹੀ ਹਨੇਰੀ ਗੁਫ਼ਾ ਵਿਚ ਇੱਕ ਚਟਾਈ ਉੱਤੇ ਲਿਟਾ ਦਿੱਤਾ ਗਿਆ ਸੀ, ਜਿੱਥੇ ਚਾਨਣ ਦੇ ਨਾਂ ਉੱਤੇ ਇੱਕ ਧੂੰਆਂ ਉਂਗਲਦੀ ਭਬਕਦੀ ਹੋਈ ਬੱਤੀ ਜਿਹੀ ਸੀ, ਜਿਸਨੂੰ ਕੰਧ ਵਿੱਚ ਠੋਸ ਦਿੱਤਾ ਗਿਆ ਸੀ ਤੇ ਜਿਹੜੀ ਚੰਗਿਆੜੀਆਂ ਛੱਡ ਰਹੀ ਸੀ । ਉਸ ਦੇ ਚਾਨਣ ਵਿੱਚ ਉਸਨੂੰ ਇੱਕ ਮੇਜ਼ ਦਿਖਾਈ ਦਿੱਤਾ ਜਿਹੜਾ ਜਰਮਨਾਂ ਦੇ ਸੁਰੰਗਾ ਵਾਲੇ ਬਕਸੇ ਨੂੰ ਤੋੜ ਕੇ ਉਸਦੀਆਂ ਫੱਟੀਆਂ ਨੂੰ ਜ਼ਮੀਨ ਵਿੱਚ ਗੱਡੇ ਮੁਢ ਉਤੇ ਟਿਕਾ ਕੇ ਬਣਾਇਆ ਗਿਆ ਸੀ; ਉਸਦੇ ਚਾਰੇ ਪਾਸੇ ਗੋਲੀਆਂ ਦੇ ਚੀਰ ਕੇ ਬਣਾਏ ਕਈ ਟੋਟੇ ਪਏ ਸਨ, ਜਿਹੜੇ ਸਟੂਲਾਂ ਦਾ ਕੰਮ ਦੇਂਦੇ ਸਨ -ਇੱਕ ਪਤਲਾ ਜਿਹਾ ਅਕਾਰ, ਕਾਲਾ ਰੁਮਾਲ ਲਈ ਤੇ ਬੁੱਢੀ ਔਰਤ ਵਾਲੇ ਕੱਪੜੇ ਪਾਈ, ਮੇਜ਼ ਉੱਤੇ ਝੁਕਿਆ ਹੋਇਆ ਸੀ - ਇਹ ਵਾਰਵਾਰਾ ਸੀ, ਬਾਬੇ ਮਿਖਾਇਲ ਦੀ ਸਭ ਤੋਂ ਛੋਟੀ ਨੂੰਹ ਅਤੇ ਮਿਖਾਇਲ ਦਾ ਸਿਰ ਦਿਖਾਈ ਦੇਂਦੇ ਸੀ, ਜਿਸ ਉੱਤੇ ਪਤਲੀਆਂ ਪਤਲੀਆਂ ਧੌਲੀਆਂ ਲਿਟਾਂ ਸਨ।

ਅਲੈਕਸੇਈ ਧਾਰੀਦਾਰ ਤੀਲੀਆਂ ਦੀ ਚਟਾਈ ਉੱਤੇ ਪਿਆ ਸੀ; ਅਜੇ ਵੀ ਟਾਕੀਆਂ ਵਾਲਾ ਭੇਡ ਦੀ ਜੱਤ ਵਾਲਾ ਕੋਟ ਉਸ ਉੱਤੇ ਪਿਆ ਸੀ, ਜਿਸ ਵਿੱਚੋਂ ਸੁਖਾਵੀਂ, ਖੱਟੀ ਖੱਟੀ, ਘਰ ਵਰਗੀ ਵਾਸ਼ਨਾ ਆ ਰਹੀ ਸੀ।... ਤੇ ਭਾਵੇਂ ਉਸਦਾ ਸਰੀਰ ਇੰਝ ਦੁਖ ਰਿਹਾ ਸੀ, ਜਿਵੇਂ ਉਸਨੂੰ ਕਿਸੇ ਨੇ ਵੱਟੇ ਮਾਰੇ ਹੋਣ, ਤੇ ਪੈਰ ਇੰਝ ਸੜ ਰਹੇ ਸਨ ਜਿਵੇਂ ਉਹਨਾਂ ਉੱਪਰ ਕਿਸੇ ਨੇ ਸੜਦੀਆਂ ਸੜਦੀਆਂ ਇੱਟਾਂ ਰੱਖ ਦਿਤੀਆਂ ਹੋਣ, ਤਾਂ ਵੀ ਇਸ ਤਰ੍ਹਾਂ ਬੇਹਰਕਤ ਪਏ ਰਹਿਣਾ ਸੁਖਾਵਾਂ ਸੀ, ਇਸ ਗਿਆਨ ਨਾਲ ਕਿ ਉਹ ਮਹਿਫੂਜ਼ ਹੈ, ਕਿ ਉਸਨੂੰ ਹੁਣ ਤੁਰਦੇ ਜਾਣ ਦੀ ਜਾਂ ਸੋਚਣ ਦੀ ਜਾਂ ਲਗਾਤਾਰ ਸਾਵਧਾਨ ਰਹਿਣ ਦੀ ਕੋਈ ਮਜ਼ਬੂਰੀ ਨਹੀਂ।

ਭੋਰੇ ਦੇ ਕੋਨੇ ਵਿਚਲੇ ਚੁਲ੍ਹੇ ਦੀ ਅੱਗ ਦਾ ਧੂੰਆਂ ਦੁਧੀਆਂ ਜਿਹੀਆਂ, ਚੰਚਲ, ਇੱਕ ਦੂਜੀ ਵਿੱਚ ਘੁਲ ਮਿਲ ਜਾ ਰਹੀਆਂ ਤਹਿਆ ਬਣਾਉਂਦਾ ਛੱਤ ਵੱਲ ਜਾ ਰਿਹਾ ਸੀ, ਤੇ ਅਲੈਕਸੇਈ ਨੂੰ ਲੱਗ ਰਿਹਾ ਸੀ ਜਿਵੇਂ ਨਿਰਾ ਧੂੰਆਂ ਹੀ ਨਹੀਂ, ਸਗੋਂ ਮੇਜ਼, ਬਾਬੇ ਮਿਖਾਇਲ ਦਾ, ਜਿਹੜਾ ਕਿ ਹਮੇਸ਼ਾਂ ਕਿਸੇ ਨਾ ਕਿਸੇ ਕੰਮ ਵਿੱਚ ਰੁਝਾ ਰਹਿੰਦਾ ਸੀ, ਧੌਲਾ ਸਿਰ ਤੇ ਵਾਰਵਾਰਾ ਦਾ ਪਤਲਾ ਜਿਹਾ ਸਰੀਰ ਵੀ ਤਰ ਰਿਹਾ ਸੀ, ਝੂਲ ਰਿਹਾ ਸੀ ਤੇ ਘੁਲਦਾ ਜਾ ਰਿਹਾ ਸੀ । ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ । ਉਸਨੇ ਅੱਖਾਂ ਉਦੋਂ ਹੀ ਖੋਹਲੀਆਂ ਜਦੋਂ ਬੋਰੀਆਂ ਨਾਲ ਬੰਦ ਕੀਤੇ ਦਰਵਾਜ਼ੇ ਵਿੱਚੋਂ ਆਉਂਦੀ ਠੰਡੀ ਹਵਾ ਦੇ ਬੁਲ੍ਹੇ ਨੇ ਉਸਨੂੰ ਜਗਾ ਦਿੱਤਾ। ਮੇਜ਼ ਕੋਲ ਇਕ ਔਰਤ ਖੜ੍ਹੀ ਸੀ। ਉਸਨੇ ਮੇਜ਼ ਉੱਤੇ ਇੱਕ ਝੋਲਾ ਲਿਆ ਰੱਖਿਆ ਸੀ ਤੇ ਇਸ ਉੱਤੇ ਆਪਣੇ ਹੱਥ ਰੱਖੇ ਹੋਏ ਸਨ ਜਿਵੇਂ ਸੋਚ ਰਹੀ ਹੋਵੇ ਕਿ ਉਸਨੂੰ ਇਹ ਵਾਪਸ ਲੈ ਜਾਣਾ ਚਾਹੀਦਾ ਹੈ ਜਾਂ ਨਹੀਂ । ਉਸਨੇ ਹਉਂਕਾ ਭਰਿਆ ਤੇ ਵਾਰਵਾਰਾ ਨੂੰ ਕਹਿਣ ਲੱਗੀ:

"ਇਹ ਕੁਝ ਸੂਜੀ ਹੈ ਜਿਹੜੀ ਲੜਾਈ ਤੋਂ ਪਹਿਲਾਂ ਦੀ ਮੇਰੇ ਕੋਲ ਪਈ ਸੀ। ਮੈਂ ਇਸਨੂੰ

63 / 372
Previous
Next