Back ArrowLogo
Info
Profile

ਗਾਈਆਂ ਨੂੰ ਜੋਤਣ ਲਈ ਔਰਤਾਂ ਨੇ ਬੋਰਿਆਂ ਤੋਂ ਜੂਲੇ ਬਣਾ ਲਏ। ਝੀਲ ਵਿੱਚੋਂ ਮੱਛੀਆਂ ਫੜਨ ਲਈ ਔਰਤਾਂ ਦੀਆਂ ਟੀਮਾਂ ਵਾਰੀ ਬੰਨ੍ਹ ਕੇ ਜਾਂਦੀਆਂ ਰਹੀਆਂ ਸਨ ਤੇ ਇਸ ਤਰ੍ਹਾਂ ਸਿਆਲ ਵਿੱਚ ਸਾਰੇ ਪਿੰਡ ਲਈ ਖੁਰਾਕ ਮੁਹੱਈਆ ਕਰਦੀਆਂ ਰਹੀਆਂ ਸਨ।

ਭਾਵੇਂ ਬਾਬਾ ਮਿਖਾਇਲ "ਆਪਣੀਆਂ ਔਰਤਾਂ" ਬਾਰੇ ਬੁੜਬੁੜ ਤੇ ਸੁੜਸੁੜ ਕਰਦਾ ਰਹਿੰਦਾ ਸੀ, ਤੇ ਆਪਣੇ ਕੰਨਾਂ ਉੱਤੇ ਹੱਥ ਰੱਖ ਲੈਂਦਾ ਸੀ, ਜਦੋਂ ਉਹ ਸਾਂਝੇ ਫਾਰਮ ਨਾਲ ਸੰਬੰਧਤ ਕਿਸੇ ਮਾਮਲੇ ਬਾਰੇ, ਜਿਸਦੀ ਮਹੱਹਤਾ ਦੀ ਅਲੈਕਸੇਈ ਨੂੰ ਸਮਝ ਨਹੀਂ ਸੀ ਆਉਂਦੀ, ਉਸਦੇ ਭੋਰੇ ਵਿੱਚ ਕਿੰਨੀਂ ਦੇਰ ਤੱਕ ਤੇ ਗੁੱਸੇ ਨਾਲ ਝਗੜਣ ਲੱਗ ਪੈਂਦੀਆਂ ਤੇ ਭਾਵੇਂ ਜਦੋਂ ਉਸਦੀ ਸਹਿਣ ਸ਼ਕਤੀ ਖ਼ਤਮ ਹੋ ਜਾਂਦੀ, ਉਹ ਆਪਣੀ ਉੱਚੀ, ਤਿੱਖੀ ਅਵਾਜ਼ ਵਿੱਚ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ, ਤਾਂ ਵੀ ਉਹ ਉਹਨਾਂ ਦੀ ਕਦਰ ਜਾਣਦਾ ਸੀ ਤੇ ਆਪਣੇ ਚੁੱਪ ਸਰੋਤੇ ਦੀ ਸਹਿਮਤੀ ਤੋਂ ਲਾਭ ਉਠਾਉਂਦਿਆਂ, ਉਹ "ਜਨਾਨੀ ਜਾਤ" ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਾ ਰਹਿੰਦਾ ਸੀ।

"ਪਰ ਦੇਖ ਹੋਇਆ ਕੀ ਹੈ, ਮੇਰੇ ਪਿਆਰੇ ਅਲੈਕਸੇਈ,” ਉਹ ਬੋਲਿਆ।

"ਔਰਤ ਆਪਣੇ ਦੋਹਾਂ ਹੱਥਾਂ ਨਾਲ ਕਿਸੇ ਚੀਜ਼ ਨੂੰ ਚੰਬੜੀ ਰਹੇਗੀ। ਕਿਉਂ, ਮੈਂ ਠੀਕ ਨਹੀਂ ? ਉਹ ਇੰਝ ਕਿਉਂ ਕਰਦੀ ਹੈ? ਕਿਉਂਕਿ ਉਹ ਸ਼ੂਮ ਹੈ? ਬਿਲਕੁਲ ਨਹੀਂ। ਉਹ ਇੰਝ ਇਸ ਲਈ ਕਰਦੀ ਹੈ, ਕਿਉਂਕਿ ਇਹ ਚੀਜ਼ ਉਸ ਲਈ ਪਿਆਰੀ ਹੈ। ਉਹੀ ਹੈ ਜਿਹੜੀ ਬੱਚਿਆਂ ਨੂੰ ਖੁਆਉਂਦੀ-ਪਿਆਉਂਦੀ ਹੈ; ਤੁਸੀਂ ਭਾਵੇਂ ਜੋ ਮਰਜ਼ੀ ਹੈ ਕਹਿ ਲਵੋ, ਉਹੀ ਹੈ ਜਿਹੜੀ ਘਰ ਚਲਾਉਂਦੀ ਹੈ । ਹੁਣ ਸੁਣ ਜ਼ਰਾ ਇੱਥੇ ਕੀ ਹੋਇਆ ਹੈ। ਤੂੰ ਦੇਖ ਸਕਦਾ ਹੈ ਕਿ ਅਸੀਂ ਕਿਵੇਂ ਰਹਿ ਰਹੇ ਹਾਂ; ਅਸੀਂ ਹਰ ਸਿੱਕੜ ਦਾ ਹਿਸਾਬ ਰੱਖ ਰਹੇ ਹਾਂ । ਹਾਂ, ਅਸੀਂ ਭੁੱਖੇ ਮਰ ਰਹੇ ਹਾਂ। ਖੈਰ, ਇਹ ਜਨਵਰੀ ਦੀ ਗੱਲ ਹੈ। ਛਾਪੇਮਾਰਾਂ ਦੀ ਇੱਕ ਟੋਲੀ ਇੱਕਦਮ ਕਿਤੋਂ ਆ ਨਿੱਕਲੀ । ਨਹੀਂ, ਸਾਡਿਆ ਦੀ ਨਹੀਂ । ਸਾਡੇ ਆਦਮੀ ਤਾਂ, ਸਾਨੂੰ ਪਤਾ ਲਗੈ, ਕਿਤੇ ਓਲੇਨਿਨ ਦੇ ਨੇੜੇ ਲੜ ਰਹੇ ਨੇ। ਇਹ ਆਦਮੀ ਸਾਡੇ ਲਈ ਓਪਰੇ ਸਨ, ਰੇਲਵੇ 'ਚੋਂ ਸਨ। ਉਹ ਸਾਡੇ ਆ ਧਮਕੇ ਤੇ ਬੋਲੇ: 'ਅਸੀਂ ਭੁੱਖ ਨਾਲ ਮਰ ਰਹੇ ਹਾਂ।' ਖੈਰ, ਤੇਰਾ ਕੀ ਖਿਆਲ ਹੈ ? ਅਗਲੇ ਦਿਨ ਇਹਨਾਂ ਔਰਤਾਂ ਨੇ ਉਹਨਾਂ ਆਦਮੀਆਂ ਦੇ ਝੋਲੇ ਖਾਣ ਵਾਲੀਆਂ ਚੀਜ਼ਾਂ ਨਾਲ ਭਰ ਦਿੱਤੇ, ਹਾਲਾਂਕਿ ਇਹਨਾਂ ਦੇ ਆਪਣੇ ਬੱਚੇ ਭੋਖੇ ਨਾਲ ਸੁੱਜੇ ਪਏ ਸਨ, ਏਨੇ ਕਮਜ਼ੋਰ ਕਿ ਤੁਰ ਵੀ ਨਹੀਂ ਸਨ ਸਕਦੇ । ਸੋ ? ਮੈਂ ਠੀਕ ਕਿਹਾ ਹੈ ਨਾ ? ਮੇਰਾ ਖਿਆਲ ਵੀ ਇਹੀ ਏ! ਜੇ ਮੈਂ ਕੋਈ ਵੱਡਾ ਕਮਾਂਡਰ ਹੋਵਾ, ਤਾਂ ਜਰਮਨਾਂ ਨੂੰ ਠੁੱਡਿਆਂ ਨਾਲ ਬਾਹਰ ਕੱਢਣ ਤੋਂ ਮਗਰੋਂ, ਮੈਂ ਆਪਣੀਆਂ ਚੰਗੀਆਂ ਤੋਂ ਚੰਗੀਆਂ ਸਾਰੀਆਂ ਫ਼ੌਜਾਂ ਇਕੱਠੀਆਂ ਕਰ ਲਵਾਂ, ਉਹਨਾਂ ਨੂੰ ਇੱਕ ਔਰਤ ਸਾਮ੍ਹਣੇ ਕਤਾਰ ਵਿੱਚ ਖੜਿਆ ਕਰ ਦੇਵਾਂ ਤੇ ਉਹਨਾਂ ਨੂੰ ਹੁਕਮ ਦੇਵਾਂ ਕਿ ਉਸ ਰੂਸੀ ਔਰਤ ਦੇ ਕੋਲੋਂ ਦੀ ਮਾਰਚ ਕਰਦੇ ਲੰਘਣ ਤੇ ਉਸਨੂੰ ਸਲਾਮੀ ਦੇਣ। ਇਹ ਹੈ ਜੋ ਮੈਂ ਕਰਾਂਗਾ!..."

ਬੁੱਢੇ ਦੀ ਬੜਬੜ ਦਾ ਅਲੈਕਸੇਈ ਉੱਪਰ ਲੋਰੀ ਵਰਗਾ ਅਸਰ ਹੁੰਦਾ ਤੇ ਅਕਸਰ ਜਦੋਂ ਬੁੱਢਾ ਬੋਲ ਰਿਹਾ ਹੁੰਦਾ ਤਾਂ ਉਹ ਜ਼ਰਾ ਕੁ ਚੌਂਕਾ ਲਾ ਲੈਂਦਾ। ਪਰ ਕਦੀ ਕਦੀ ਆਪਣੀ ਜੇਬ

66 / 372
Previous
Next