Back ArrowLogo
Info
Profile

ਵਿੱਚੋਂ ਚਿੱਠੀਆਂ ਤੇ ਕੁੜੀ ਦੀ ਫੋਟੋ ਕੱਢਣ ਦੀ ਤੇ ਉਸਨੂੰ ਉਹ ਦਿਖਾਉਣ ਦੀ ਤੀਬਰ ਇੱਛਾ ਮਹਿਸੂਸ ਕਰਦਾ, ਪਰ ਉਸ ਵਿੱਚ ਹਿਲਣ-ਜੁੱਲਣ ਜੋਗੀ ਤਾਕਤ ਨਹੀਂ ਸੀ । ਪਰ ਜਦੋਂ ਬਾਬੇ ਮਿਖਾਇਲ ਨੇ ਆਪਣੀਆਂ ਔਰਤਾਂ ਦੀਆਂ ਸਿਫਤਾਂ ਸ਼ੁਰੂ ਕੀਤੀਆਂ ਤਾਂ ਅਲੈਕਸੇਈ ਨੂੰ ਲੱਗਾ ਕਿ ਉਹ ਆਪਣੀ ਵਰਦੀ ਦੇ ਕਪੜੇ ਦੇ ਵਿੱਚੋਂ ਦੀ ਉਹਨਾਂ ਚਿੱਠੀਆਂ ਦਾ ਨਿੱਘ ਮਹਿਸੂਸ ਕਰ ਸਕਦਾ ਹੈ।

ਮੇਜ਼ ਕੋਲ ਬਾਬੇ ਮਿਖਾਇਲ ਦੀ ਚੁੱਪ ਕੀਤੀ ਨੂੰਹ ਵੀ ਬੈਠੀ ਰਹਿੰਦੀ ਸੀ; ਉਹ ਵੀ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਵਿੱਚ ਰੁੱਝੀ ਰਹਿੰਦੀ।

ਸ਼ੁਰੂ ਸ਼ੁਰੂ ਵਿਚ ਅਲੈਕਸੇਈ ਉਸਨੂੰ ਬੁੱਢੀ ਜ਼ਨਾਨੀ, ਬਾਬੇ ਦੀ ਵਹੁਟੀ ਸਮਝਦਾ ਰਿਹਾ ਸੀ, ਪਰ ਮਗਰੋਂ ਉਸਨੇ ਦੇਖਿਆ ਕਿ ਉਹ ਵੀਹਾਂ ਜਾਂ ਬਾਈਆਂ ਤੋਂ ਜ਼ਿਆਦਾ ਨਹੀਂ ਹੋ ਸਕਦੀ, ਕਿ ਉਹ ਛੁਹਲੀ, ਛੱਬ ਵਾਲੀ ਤੇ ਸੋਹਣੀ ਸੀ, ਤੇ ਉਸਨੇ ਦੇਖਿਆ ਕਿ ਉਹ ਜਦੋਂ ਵੀ ਉਸ ਵੱਲ ਆਪਣੇ ਡਰੇ ਹੋਏ, ਫਿਕਰਮੰਦ ਅੰਦਾਜ਼ ਵਿਚ ਦੇਖਦੀ ਸੀ, ਤਾਂ ਹਮੇਸ਼ਾ ਹੀ ਉਹ ਕੰਬਦਾ ਜਿਹਾ ਹਉਂਕਾ ਭਰਦੀ ਸੀ, ਜਿਵੇਂ ਉਹ ਗੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ । ਕਦੀ ਕਦੀ ਰਾਤ ਨੂੰ, ਜਦੋਂ ਬੱਤੀ ਪੂਰੀ ਜਗ ਕੇ ਬੁਝ ਚੁੱਕੀ ਹੁੰਦੀ, ਤੇ ਭੋਰੇ ਦੇ ਧੂੰਏ ਭਰੇ ਹਨੇਰੇ ਵਿਚ ਬੀਂਡਾ ਟੌਰਾਉਣ ਲੱਗ ਪੈਂਦਾ, ਜਿਸਨੂੰ ਬਾਬੇ ਮਿਖਾਇਲ ਨੇ ਸੜੇ ਹੋਏ ਪਿੰਡ ਵਿੱਚ ਲੱਭਿਆ ਸੀ ਤੇ ਕਿਸੇ ਸੜੇ ਹੋਏ ਭਾਂਡੇ ਦੇ ਨਾਲ ਇਸਨੂੰ ਬਾਂਹ ਵਿੱਚ ਪਾ ਕੇ "ਘਰ ਵਰਗਾ ਮਾਹੌਲ ਬਨਾਉਣ ਲਈ" ਲੈ ਆਇਆ ਸੀ, ਤਾਂ ਅਲੈਕਸੇਈ ਨੂੰ ਲੱਗਦਾ ਕਿ ਉਸਨੂੰ ਦੂਜੇ ਤਖਤਪੋਸ਼ ਉੱਤੇ ਕਿਸੇ ਦੇ ਹੌਲੀ ਹੌਲੀ ਰੋਣ ਦੀ, ਤੇ ਸਿਰਹਾਣੇ ਨੂੰ ਚੱਕ ਮਾਰ ਕੇ ਆਪਣੀ ਰੋਣ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਅਵਾਜ਼ ਆ ਰਹੀ ਹੈ।

16

ਬਾਬੇ ਮਿਖਾਇਲ ਨਾਲ ਰਹਿਣ ਦੇ ਤੀਜੇ ਦਿਨ ਸਵੇਰੇ ਸਵੇਰੇ ਬੁੱਢਾ ਉਸਨੂੰ ਜ਼ੋਰਦਾਰ ਲਫ਼ਜ਼ਾ ਵਿਚ ਕਹਿਣ ਲੱਗਾ:

"ਤੈਨੂੰ ਜੂਆਂ ਪਈਆਂ ਹੋਈਆਂ ਨੇ, ਅਲੈਕਸੇਈ, ਜੂੰਆਂ! ਤੇ ਇਹ ਕੀੜਿਆਂ ਨਾਲੋਂ ਵੀ ਭੈੜੀਆਂ ਹੁੰਦੀਆਂ। ਤੇ ਤੂੰ ਇਹਨਾਂ ਨੂੰ ਆਪੇ ਸਾਫ਼ ਵੀ ਨਹੀ ਕਰ ਸਕਦਾ। ਮੈਂ ਤੈਨੂੰ ਕਰਾਵਾਂਗਾ ਅਸ਼ਨਾਨ। ਕੀ ਖਿਆਲ ਹੈ ? ਭਾਫ਼-ਅਸ਼ਨਾਨ। ਇਹ ਬੜਾ ਚੰਗਾ ਰਹੇਗਾ ! ਮੈਂ ਤੈਨੂੰ ਨੁਹਾਵਾਂਗਾ ਤੇ ਤੇਰੀਆਂ ਹੱਡੀਆਂ ਨੂੰ ਜ਼ਰਾ ਕੁ ਦਿਆਂਗਾ ਭਾਫ਼। ਜੋ ਕੁਝ ਤੈਨੂੰ ਸਹਿਣਾ ਪਿਆ ਹੈ, ਉਸਤੋਂ ਮਗਰੋਂ ਇਸ ਨਾਲ ਤੈਨੂੰ ਫ਼ਾਇਦਾ ਹੋਵੇਗਾ। ਤੇਰਾ ਕੀ ਖਿਆਲ ਹੈ ? ਮੈਂ ਠੀਕ ਨਹੀਂ ?

ਤੇ ਉਹ ਅਸ਼ਨਾਨ ਦਾ ਪ੍ਰਬੰਧ ਕਰਨ ਵਿੱਚ ਜੁੱਟ ਗਿਆ। ਉਸਨੇ ਕੋਨੇ ਵਿਚਲੇ ਚੁਲ੍ਹੇ ਵਿੱਚ ਅੱਗ ਏਨੀ ਤੇਜ਼ ਕਰ ਦਿੱਤੀ ਕਿ ਚੁਲ੍ਹੇ ਦੀਆਂ ਇੱਟਾਂ ਵੀ ਉੱਚੀ ਉੱਚੀ ਤਿੜ ਤਿੜ ਕਰਨ ਲੱਗ ਪਈਆਂ। ਭੋਰੇ ਤੋਂ ਬਾਹਰ ਇੱਕ ਹੋਰ ਬਹੁਤ ਵੱਡੀ ਅੱਗ ਬਾਲੀ ਗਈ, ਤੇ ਜਿਵੇਂ ਕਿ ਅਲੈਕਸੇਈ ਨੂੰ ਦੱਸਿਆ ਗਿਆ, ਇਕ ਵੱਡਾ ਸਾਰਾ ਪੱਥਰ ਗਰਮ ਕੀਤਾ ਗਿਆ । ਵਾਰੀਆ ਨੇ ਇੱਕ ਪੁਰਾਣਾ ਲੱਕੜੀ ਦਾ ਟੱਪ ਪਾਣੀ ਨਾਲ ਭਰ ਦਿੱਤਾ। ਫਰਸ਼ ਉੱਤੇ ਸੁਨਹਿਰੀ ਘਾਹ

67 / 372
Previous
Next