ਰੋਝ ਡਰੀਆਂ ਹੋਈਆਂ ਅੱਖਾਂ ਨਾਲ ਦੇਖਦਾ ਵਾਦੀ ਦੇ ਕਿਨਾਰੇ ਉੱਤੇ ਖੜਾ ਸੀ; ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਬੇਹਰਕਤ, ਤੇ ਦੇਖਣ ਨੂੰ ਹਾਨੀ ਰਹਿਤ ਲੱਗਦੇ ਮਨੁੱਖੀ ਅਕਾਰਾਂ ਦੇ ਢੇਰ ਨੂੰ ਕੀ ਹੋ ਗਿਆ ਹੈ।
ਉੱਪਰ ਵੱਲੋਂ ਕਿਸੇ ਅਵਾਜ਼ ਨੇ ਪਸ਼ੂ ਨੂੰ ਭਕਾ ਦਿੱਤਾ । ਇਸਦੀ ਪਿੱਠ ਦੀ ਚਮੜੀ ਮੁੜ ਥਰਕਣ ਲੱਗੀ ਤੇ ਇਸਦੀਆਂ ਪਿਛਲੀਆਂ ਲੱਤਾਂ ਦੇ ਪੱਠੇ ਹੋਰ ਤਣ ਗਏ।
ਪਰ ਇਹ ਅਵਾਜ਼ ਵੀ ਹਾਨੀ ਰਹਿਤ ਲੱਗੀ। ਇਹ ਲਵੇ ਲਵੇ ਬਰਚੇ ਦੇ ਦਰਖਤ ਦੇ ਪੱਤਿਆਂ ਵਿਚਕਾਰ ਚੱਕਰ ਕੱਟ ਰਹੇ ਭੌਰਿਆਂ ਦੀ ਮੱਧਮ ਜਿਹੀ ਭੀ-ਭੀ ਵਾਂਗ ਸੀ। ਵਿੱਚ ਵਿੱਚ ਇਸ ਭੀ-ਭੀ ਦੇ ਨਾਲ ਕੋਈ ਛੋਟੀ ਜਿਹੀ ਤਿੱਖੀ ਅਵਾਜ਼ ਸੁਣਾਈ ਦੇਣ ਲੱਗ ਪੈਂਦੀ ਸੀ, ਜਿਵੇਂ ਸ਼ਾਮ ਨੂੰ ਦਲਦਲ ਵਿੱਚ ਕੋਈ ਡੱਡੂ ਟੱਰਾ ਉਠਦਾ ਹੈ।
ਫਿਰ ਭੌਰ ਵੀ ਦਿਖਾਈ ਦੇਣ ਲੱਗ ਪਏ; ਉਹ ਆਪਣੇ ਚਮਕਦੇ ਪਰਾਂ ਨਾਲ ਨੀਲੇ, ਕਕਰੀਲੇ ਅਕਾਸ਼ ਵਿੱਚ ਨਾਚ ਕਰ ਰਹੇ ਸਨ। ਮੁੜ ਮੁੜ ਕੇ ਉੱਪਰੋਂ ਪੰਛੀ ਦੀ ਟਰਾਉਣ ਦੀ ਅਵਾਜ਼ ਸੁਣਾਈ ਦੇਂਦੀ । ਇੱਕ ਭੌਰਾ ਪਰ੍ਹਾਂ ਨੂੰ ਫੈਲਾਈ ਜ਼ਮੀਨ ਉੱਤੇ ਡਿੱਗਣ ਲੱਗਾ; ਬਾਕੀ ਭੌਰੇ ਨੀਲੇ ਅਕਾਸ਼ ਵਿੱਚ ਨੱਚਦੇ ਰਹੇ। ਰੋਝ ਨੇ ਆਪਣੇ ਪੱਠੇ ਢਿੱਲੇ ਛੱਡ ਦਿੱਤੇ। ਉਹ ਮੈਦਾਨ ਵੱਲ ਨੂੰ ਵਧਿਆ ਤੇ ਆਕਾਸ਼ ਵੱਲ ਕੈਰੀਆਂ ਨਜ਼ਰਾਂ ਨਾਲ ਤੱਕਦਿਆਂ ਉਸਨੇ ਭਰਭੂਰੀ ਬਰਫ਼ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਇੱਕਦਮ ਇਕ ਹੋਰ ਭੌਰਾ ਨਾਚ ਕਰ ਰਹੇ ਝੁੰਡ ਵਿੱਚੋਂ ਵੱਖ ਹੋਇਆ, ਤੇ ਸੰਘਣੀ ਪਛ ਵਰਗੀ ਲਕੀਰ ਪਿੱਛੇ ਛਡਦਾ ਹੋਇਆ ਸਿੱਧਾ ਮੈਦਾਨ ਵੱਲ ਨੂੰ ਟੁਭੀ ਮਾਰ ਗਿਆ । ਇਸਦਾ ਅਕਾਰ ਵੱਡਾ ਹੋਣ ਲੱਗਾ, ਏਨੀਂ ਤੇਜ਼ੀ ਨਾਲ ਵੱਡਾ ਹੋਣ ਲੱਗਾ ਕਿ ਰੋਝ ਅਜੇ ਜੰਗਲ ਵੱਲ ਨੂੰ ਭੱਜਣ ਲਈ ਇੱਕ ਵੀ ਛਲਾਂਗ ਨਹੀਂ ਸੀ ਲਾ ਸਕਿਆ ਕਿ ਭਾਰੀ-ਭਰਕਮ ਤੇ ਪਤਝੜੀ ਤੂਫ਼ਾਨ ਦੇ ਇੱਕਦਮ ਛੁੱਟ ਪੈਣ ਨਾਲੋਂ ਵੀ ਵਧੇਰੇ ਭਿਆਨਕ ਕੋਈ ਚੀਜ਼ ਦਰਖਤਾਂ ਦੀਆਂ ਟੀਸੀਆਂ ਨਾਲ ਆ ਵੱਜੀ ਤੇ ਧਮਾਕੇ ਨਾਲ ਜ਼ਮੀਨ ਉੱਤੇ ਆ ਡਿੱਗੀ ਜਿਸ ਨਾਲ ਸਾਰਾ ਜੰਗਲ ਗੂੰਜ ਉੱਠਿਆ। ਇਹ ਗੂੰਜ ਕਿਸੇ ਕਰਾਹਟ ਵਾਂਗ ਸੀ ਜਿਸਦੀ ਗੂੰਜ ਦਰਖ਼ਤਾਂ ਦੇ ਵਿੱਚੋਂ ਦੀ ਹੁੰਦੀ ਹੋਈ, ਰੋਝ ਤੱਕ ਵੀ ਆ ਗਈ ਜਿਹੜਾ ਸੂਟ ਵੱਟੀ ਜੰਗਲ ਦੇ ਧੁਰ ਅੰਦਰ ਵੱਲ ਨੂੰ ਨੱਠਾ ਜਾ ਰਿਹਾ ਸੀ।
ਇਹ ਗੂੰਜ ਦਿਆਰਾਂ ਦੀਆਂ ਗਹਿਰਾਈਆਂ ਵਿੱਚ ਡੁੱਬ ਗਈ। ਧੂੜ ਵਰਗਾ ਕੱਕਰ, ਜਿਸਨੂੰ ਡਿੱਗਦੇ ਹਵਾਈ ਜਹਾਜ਼ ਨੇ ਹਿਲਾ ਦਿੱਤਾ ਸੀ, ਲਿਸ਼ਕਾ ਮਾਰਦਾ ਦਰਖਤਾਂ ਦੀਆਂ ਟੀਸੀਆਂ ਤੋਂ ਹੇਠਾਂ ਡਿੱਗ ਰਿਹਾ ਸੀ । ਇੱਕ ਵਾਰੀ ਮੁੜ ਬੋਝਲ ਚੁੱਪ ਨੇ ਸਭ ਕਾਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਚੁੱਪ ਵਿੱਚ ਇੱਕ ਆਦਮੀ ਦੀ ਕੱਰਾਹਟ ਤੇ ਰਿੱਛ ਦੇ ਪੈਰਾਂ ਹੇਠ ਕਰਚ ਕਰਚ ਕਰਦੀ ਬਰਫ਼ ਦੀ ਅਵਾਜ਼ ਸਾਫ਼ ਸੁਣਾਈ ਦੇਂਦੀ ਸੀ; ਰਿੱਛ ਨੂੰ ਅਸਧਾਰਨ ਅਵਾਜ਼ਾਂ ਨੇ ਜੰਗਲ ਵਿੱਚੋਂ ਕੱਢ ਕੇ ਮੈਦਾਨ ਵਿੱਚ ਲੈ ਆਂਦਾ ਸੀ।
ਰਿੱਛ ਬਹੁਤ ਵੱਡਾ, ਬੁੱਢਾ ਤੇ ਜੱਤਲ ਸੀ। ਇਸਦੀ ਉਗੜ-ਦੁਗੜੀ ਜੱਤ ਇਸਦੀਆਂ ਵਿੱਚ ਵੜੀਆਂ ਵੱਖੀਆਂ ਉਪਰ ਭੂਰੇ ਭੂਰੇ ਗੁੱਛੇ ਬਣਾਈ ਉਭਰੀ ਹੋਈ ਸੀ ਤੇ ਇਸਦੇ ਪਤਲੇ ਜਿਹੇ ਕੂਲ੍ਹੇ ਉੱਤੇ ਲਟਕੀ ਹੋਈ ਸੀ। ਪਤਝੜ ਤੋਂ ਲੈ ਕੇ ਇਹਨਾਂ ਹਿੱਸਿਆਂ ਵਿਚ ਲੜਾਈ