Back ArrowLogo
Info
Profile

ਵਿਚ ਦੇਗਤੀਆਰੈਨਕੋ ਗੁਰਾਇਆ।

ਇਹ ਦ੍ਰਿਸ਼ ਅੱਖਾਂ ਅੱਗੋਂ ਦੂਰ ਨਾ ਹੋਇਆ। ਇਹ ਸੱਚਮੁਚ ਦੇਗਤੀਆਰੈਨਕੋ ਸੀ, ਭਾਵੇਂ ਇਹ ਬਿਲਕੁਲ ਯਕੀਨੋ-ਬਾਹਰੀ ਗੱਲ ਲਗਦੀ ਸੀ ਕਿ ਉਸਦਾ ਦੋਸਤ ਉੱਥੇ ਹੋਵੇ, ਜੰਗਲ ਦੇ ਧੁਰ ਅੰਦਰ ਧਰਤ-ਹੇਠਲੇ ਇਸ ਪਿੰਡ ਵਿੱਚ। ਉਹ ਉੱਥੇ ਖੜ੍ਹਾ ਸੀ, ਉੱਚਾ ਲੰਮਾ ਚੌੜੀ ਛਾਤੀ ਵਾਲਾ, ਆਪਣੀ ਜੈਕਟ ਦਾ ਕਾਲਰ ਹਮੇਸ਼ਾ ਵਾਂਗ ਖੋਹਲਿਆ ਹੋਇਆ। ਉਸਨੇ ਆਪਣੀ ਟੋਪੀ ਹੱਥ ਵਿੱਚ ਫੜੀ ਹੋਈ ਸੀ ਜਿਸਦੇ ਨਾਲ ਉਸਦੇ ਰੇਡੀਓਫ਼ੋਨ ਦੀਆਂ ਤਾਰਾਂ ਲਟਕ ਰਹੀਆਂ ਸਨ, ਤੇ ਨਾਲ ਕੁਝ ਪੈਕਟ ਤੇ ਕੁਝ ਪਾਰਸਲ ਫੜੇ ਹੋਏ ਸਨ। ਬੱਤੀ ਉਸਦੇ ਪਿੱਛੇ ਬਲ ਰਹੀ ਸੀ, ਤੇ ਉਸਦੇ ਸੁਨਹਿਰੀ, ਕੱਟਕੇ ਨਿੱਕੇ ਨਿੱਕੇ ਕੀਤੇ, ਖੜੇ ਵਾਲ ਪਰਿਵਾਰ ਵਾਂਗ ਚਮਕ ਰਹੇ ਸਨ।

ਦੇਗਤੀਆਰੈਨਕੋ ਦੇ ਪਿੱਛੋਂ ਬਾਬੇ ਮਿਖਾਇਲ ਦਾ ਪੀਲਾ, ਥੱਕਿਆ ਹੋਇਆ ਚਿਹਰਾ ਦਿਖਾਈ ਦਿੱਤਾ। ਉਸਦੀਆਂ ਅੱਖਾਂ ਉਤੇਜਨਾ ਨਾਲ ਬਾਹਰ ਨੂੰ ਨਿੱਕਲੀਆਂ ਪਈਆਂ ਸਨ; ਤੇ ਉਸਦੇ ਨਾਲ ਹਸਪਤਾਲ ਦੀ ਨਰਸ ਖੜ੍ਹੀ ਸੀ; ਇਹ ਚਪਟੇ ਜਿਹੇ ਨੱਕ ਵਾਲੀ, ਮੂੰਹ-ਫਟ ਲੋਨੋਚਕਾ ਸੀ, ਜਿਹੜੀ ਬੜੀ ਉਤਸੁਕਤਾ ਨਾਲ ਹਨੇਰੇ ਵਿੱਚ ਝਾਕ ਰਹੀ ਸੀ। ਉਸਨੇ ਆਪਣੀ ਬਾਂਹ ਹੇਠ ਕੈਨਵਸ ਦਾ ਰੈਡ ਕਰਾਸ ਦਾ ਝੋਲਾ ਫੜਿਆ ਹੋਇਆ ਸੀ ਤੇ ਆਪਣੀ ਛਾਤੀ ਨਾਲ ਅਜੀਬ ਜਿਹੇ ਦਿਖਾਈ ਦੇਂਦੇ ਫੁੱਲ ਘੁੱਟ ਕੇ ਲਾਏ ਹੋਏ ਸਨ।

ਸਾਰੇ ਚੁੱਪ ਸਨ। ਦੇਗਤੀਆਰੈਨਕੋ ਨੇ ਉਲਝਣ ਜਿਹੀ ਨਾਲ ਚਾਰੇ ਪਾਸੇ ਦੇਖਿਆ ਪ੍ਰਤੱਖ ਤੌਰ ਉੱਤੇ, ਹਨੇਰੇ ਕਾਰਨ ਉਸਨੂੰ ਕੁਝ ਨਹੀ ਸੀ ਦਿਖਾਈ ਦੇ ਰਿਹਾ। ਇੱਕ ਦੋ ਵਾਰੀ ਉਸਦੀਆਂ ਨਜ਼ਰਾਂ ਬੇਧਿਆਨੀਆਂ ਅਲੈਕਸੇਈ ਦੇ ਚਿਹਰੇ ਕੋਲੋਂ ਲੰਘ ਗਈਆਂ; ਨਾ ਹੀ ਅਲੈਕਸੇਈ ਨੂੰ ਇਸ ਵਿਚਾਰ ਉੱਤੇ ਯਕੀਨ ਆ ਰਿਹਾ ਸੀ ਕਿ ਉਸਦਾ ਦੋਸਤ ਅਚਨਚੇਤ ਇਸ ਥਾਂ ਆ ਦਿਖਾਈ ਦਿੱਤਾ ਹੈ, ਤੇ ਉਹ ਕੰਬ ਰਿਹਾ ਸੀ, ਮਤਾਂ ਕਿਤੇ ਇਹ ਸਾਰਾ ਕੁਝ ਬੁਖਾਰ ਕਾਰਨ ਆ ਰਿਹਾ ਕੋਈ ਸੁਪਨਾ ਹੀ ਸਾਬਤ ਹੋਵੇ।

"ਹੇ ਪ੍ਰਮਾਤਮਾ, ਤੁਸੀਂ ਉਸਨੂੰ ਦੇਖ ਵੀ ਨਹੀਂ ਸਕਦੇ ? ਆਹ ਦੇਖੋ," ਵਾਰੀਆ ਮਰੇਸੇਯੇਵ ਤੋਂ ਭੇਡ ਦੀ ਜੱਤ ਲਾਹੁੰਦੀ ਹੋਲੀ ਜਿਹੀ ਬੋਲੀ।

ਫਿਰ ਦੇਗਤੀਆਰੈਨਕੋ ਨੇ ਅਲੈਕਸੇਈ ਦੇ ਚਿਹਰੇ ਉੱਤੇ ਪ੍ਰੇਸ਼ਾਨ ਜਿਹੀ ਨਜ਼ਰ ਸੁੱਟੀ।

"ਆਂਦਰੇਈ।" ਮਰੇਸੇਯੇਵ ਨੇ ਆਪਣੇ ਆਪ ਨੂੰ ਅਰਕਾਂ ਭਾਰ ਉਤਾਂਹ ਚੁੱਕਣ ਦੀ ਕੋਸ਼ਿਸ਼ ਕਰਦਿਆਂ ਹੌਲੀ ਜਿਹਾ ਕਿਹਾ।

ਆਂਦਰੇਈ ਅਚੰਭਿਤ ਹੋਇਆ ਹੋਇਆ ਉਸ ਵੱਲ ਦੇਖਣ ਲੱਗ ਪਿਆ। ਉਸ ਲਈ ਆਪਣਾ ਭੈ ਲੁਕਾਉਣਾ ਵੀ ਮੁਸ਼ਕਲ ਸੀ।

"ਆਂਦਰੇਈ। ਤੂੰ ਮੈਨੂੰ ਪਛਾਣਦਾ ਨਹੀਂ।" ਮਰੇਸੇਯੇਵ ਹੌਲੀ ਜਿਹਾ ਫੁਸਫਸਾਇਆ ਉਹ ਮਹਿਸੂਸ ਕਰ ਰਿਹਾ ਸੀ ਕਿ ਉਸਨੇ ਫਿਰ ਸਾਰਾ ਕੰਬਣਾ ਸ਼ੁਰੂ ਕਰ ਦਿੱਤਾ ਹੈ।

ਆਂਦਰੇਈ ਨੇ ਉਸ ਜਿਊਂਦੇ-ਜਾਗਦੇ ਪਿੰਜਰ ਵੱਲ ਇੱਕ ਪਲ ਹੋਰ ਦੇਖਿਆ, ਜਿਹੜਾ ਕਾਲੀ, ਦੇਖਣ ਨੂੰ ਸੜੀ ਹੋਈ ਲੱਗਦੀ ਚਮੜੀ ਨਾਲ ਢੱਕਿਆ ਹੋਇਆ ਸੀ, ਤੇ ਉਸ ਵਿਚ

80 / 372
Previous
Next