

ਉਪਰਲੇ ਅਫ਼ਸਰ ਨਾਲ ਆਪਣੀ ਜਾਣ-ਪਛਾਣ ਕਰਾਈ ਸੀ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਾਕ ਦਾ ਕਾਰਨ ਬਣਾ ਲਿਆ ਸੀ, ਕਹਿੰਦਾ ਸੀ, ਜਿਹੜੀ ਹਰ ਵੇਲੇ ਗਾਉਂਦੀ ਤੇ ਹੱਸਦੀ ਰਹਿੰਦੀ ਸੀ, ਜਿਹੜੀ ਇੱਕੋ ਵੇਲੇ ਸਾਰੇ ਲੈਫ਼ਟੀਨੈਂਟਾਂ ਨਾਲ ਪਿਆਰ ਕਰਦੀ ਸੀ - ਦ੍ਰਿੜ੍ਹਤਾ ਨਾਲ ਪਾਇਲਟ ਨੂੰ ਬਿਸਤਰੇ ਤੋਂ ਪਰੇ ਧੱਕ ਦਿੱਤਾ ਤੇ ਕਰੜਾਈ ਨਾਲ ਬੋਲੀ: "ਸਾਥੀ ਕੈਪਟਨ, ਮਰੀਜ਼ ਨੂੰ ਇਕੱਲਿਆਂ ਛੱਡ ਦਿਓ।”
ਗੁਲਦਸਤੇ ਨੂੰ ਜਿਸਦੇ ਵਾਸਤੇ ਉਹ ਇੱਕ ਦਿਨ ਪਹਿਲਾ ਖਾਸ ਕਰਕੇ ਹਵਾਈ ਜਹਾਜ਼ ਰਾਹੀਂ ਰੈਜਮੈਂਟਲ ਸੈਂਟਰ ਗਈ ਸੀ, ਮੇਜ਼ ਉੱਤੇ ਸੁੱਟਦਿਆਂ, ਤੇ ਜਿਹੜੇ ਹੁਣ ਬਿਲਕੁਲ ਵਾਧੂ ਸਨ, ਉਸਨੇ ਕੈਨਵਸ ਦਾ ਝੋਲਾ ਖੋਹਲਿਆ, ਤੇ ਬਿਲਕੁਲ ਕਾਰੋਬਾਰੀ ਅੰਦਾਜ਼ ਵਿੱਚ, ਮਰੀਜ ਦਾ ਮੁਆਇਨਾ ਕਰਨ ਲੱਗ ਪਈ। ਉਸਨੇ ਹੁਸ਼ਿਆਰੀ ਨਾਲ ਆਪਣੀਆਂ ਮੁੱਢ ਜਿਹੀਆਂ ਉਂਗਲਾਂ ਨਾਲ ਉਸਦੀਆਂ ਲੱਤਾਂ ਨੂੰ ਠਕੋਰਿਆ ਤੇ ਬੋਲੀ:
"ਇੱਥੇ ਪੀੜ ਹੁੰਦੀ ਹੈ ? ਇੱਥੇ ? ਤੇ ਇੱਥੇ ?"
ਪਹਿਲੀ ਵਾਰੀ ਅਲੈਕਸੇਈ ਨੇ ਆਪਣੀਆਂ ਲੱਤਾਂ ਵੱਲ ਚੰਗੀ ਤਰ੍ਹਾਂ ਦੇਖਿਆ। ਪੈਰ ਭਿਆਨਕ ਤਰ੍ਹਾਂ ਨਾਲ ਸੁੱਜੇ ਹੋਏ ਸਨ ਤੇ ਲਗਭਗ ਕਾਲੇ ਸਨ । ਜ਼ਰਾ ਕੁ ਛੁਹ ਨਾਲ ਉਸਦੇ ਸਾਰੇ ਸਰੀਰ ਵਿੱਚ ਬਿਜਲੀ ਦੇ ਕਰੰਟ ਵਾਂਗ ਚੀਸਾਂ ਦੌੜ ਜਾਂਦੀਆਂ ਸਨ । ਪੱਬਾਂ ਦਾ ਅਗਲਾ ਹਿੱਸਾ ਲੇਨਚਕਾ ਨੂੰ ਸਭ ਤੋਂ ਵੱਧ ਫਿਕਰ ਲਾ ਰਿਹਾ ਸੀ । ਇਹ ਬਿਲਕੁਲ ਕਾਲਾ ਪੈ ਚੁੱਕਾ ਸੀ ਤੇ ਇਸ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਬਿਲਕੁਲ ਨਹੀਂ ਸੀ ਰਹੀ।
ਬਾਬਾ ਮਿਖਾਇਲ ਤੇ ਦੇਗਤੀਆਰੈਨਕੋ ਮੇਜ਼ ਕੋਲ ਜਾ ਬੈਠੇ । ਇਸ ਮੌਕੇ ਨੂੰ ਮਨਾਉਣ ਲਈ ਪਾਇਲਟ ਦੀ ਬੋਤਲ ਵਿੱਚੋਂ ਚੋਰੀ ਚੋਰੀ ਦੋ ਦੋ ਘੁੱਟ ਪੀ ਕੇ, ਉਹ ਜੋਸ਼ ਨਾਲ ਗੱਲਬਾਤ ਵਿੱਚ ਜੁੱਟ ਗਏ। ਆਪਣੀ ਭਰੜਾਉਂਦੀ ਤਿੱਖੀ ਜਿਹੀ ਅਵਾਜ਼ ਵਿੱਚ ਬਾਬਾ ਮਿਖਾਇਲ ਨੇ ਦੱਸਣਾ ਸ਼ੁਰੂ ਕਰ ਦਿੱਤਾ, ਜੋ ਕਿ ਪ੍ਰਤੱਖ ਤੌਰ ਉੱਤੇ ਪਹਿਲੀ ਵਾਰੀ ਨਹੀਂ ਸੀ, ਕਿ ਅਲੈਕਸੇਈ ਨੂੰ ਕਿਵੇਂ ਲਭਿਆ।
"ਸੋ, ਸਾਡੇ ਮੁੰਡਿਆਂ ਨੇ ਉਸਨੂੰ ਕੱਟੇ ਹੋਏ ਜੰਗਲ ਵਿੱਚ ਦੇਖਿਆ। ਜਰਮਨਾਂ ਨੇ ਆਪਣੇ ਭੋਰੇ ਬਣਾਉਣ ਲਈ ਛਤੀਰੀਆਂ ਕੱਟੀਆਂ ਸਨ, ਤੇ ਮੁੰਡਿਆਂ ਦੀ ਮਾਂ ਨੇ, ਮੇਰਾ ਮਤਲਬ ਮੇਰੀ ਧੀ ਨੇ, ਉਹਨਾਂ ਨੂੰ ਉਥੇ ਸੱਕ ਇਕੱਠੇ ਕਰਨ ਭੇਜਿਆ ਸੀ। ਇਸ ਤਰ੍ਹਾਂ ਨਾਲ ਇਹ ਉਹਨਾਂ ਨੂੰ ਮਿਲਿਆ। 'ਆਹਾ! ਕਿਆ ਅਜੀਬ ਚੀਜ਼ ਹੈ ਔਹ ?' ਪਹਿਲਾਂ ਉਹਨਾਂ ਸਮਝਿਆ ਕਿ ਇਹ ਕੋਈ ਜ਼ਖਮੀ ਰਿੱਛ ਹੈ ਜਿਹੜਾ ਲੇਟਣੀਆਂ ਲੈਂਦਾ ਆ ਰਿਹਾ ਹੈ, ਤੇ ਇੱਕਦਮ ਉਥੋਂ ਦੌੜ ਪਏ । ਪਰ ਉਤਸੁਕਤਾ ਨੇ ਉਹਨਾਂ ਨੂੰ ਦੌੜਨ ਨਾ ਦਿੱਤਾ ਤੇ ਉਹ ਵਾਪਸ ਚਲੇ ਗਏ। 'ਕਿਸ ਤਰ੍ਹਾਂ ਦਾ ਰਿੱਛ ਹੈ ਇਹ ? ਇਹ ਲੇਟਣੀਆਂ ਕਿਉਂ ਲੈ ਰਿਹੈ ? ਇਸ ਵਿੱਚ ਕੁਝ ਅਜੀਬ ਜਿਹਾ ਹੈ । ਉਹ ਮੁੜ ਪਏ ਤੇ ਉਹਨਾਂ ਦੇਖਿਆ ਕਿ ਇਹ ਚੀਜ਼ ਲੇਟਣੀਆਂ ਲੈਂਦੀ ਆ ਰਹੀ ਹੈ ਤੇ ਕੱਰਾਹ ਹੀ ਹੈ।"
"ਲੇਟਣੀਆਂ ਲੈਣ ਤੋਂ ਤੁਹਾਡਾ ਕੀ ਮਤਲਬ ਹੈ ?" ਦੇਗਤੀਆਰੈਨਕੋ ਨੇ ਬੇਵਿਸ਼ਵਾਸੀ ਨਾਲ ਪੁੱਛਿਆ, ਤੇ ਬਾਬੇ ਮਿਖਾਇਲ ਵੱਲ ਆਪਣਾ ਸਿਗਰਟ ਕੇਸ ਵਧਾਇਆ। "ਤੁਸੀਂ