Back ArrowLogo
Info
Profile

ਅੱਡਾ,' ਤੇ ਹੋਰ ਲਫ਼ਜ਼, ਤੇ ਨਾਲ ਉਹ ਓਲਿਆ ਦਾ ਨਾਂ ਵੀ ਲੈਂਦਾ ਸੀ । ਤੁਹਾਡੇ ਕੋਈ ਇਸ ਨਾਂ ਦੀ ਕੁੜੀ ਹੈ ? ਸ਼ਾਇਦ ਇਹ ਉਹਦੀ ਵਹੁਟੀ ਹੋਵੇ। ਮੈਨੂੰ ਸੁਣਦੈਂ? ਸੁਣਿਐ ਮੈਂ ਕੀ ਕਿਹੈ ? ਹੇ, ਪਾਇਲਟ!"

ਪਰ ਦੇਗਤੀਆਰੈਨਕੋ ਸੁਣ ਨਹੀਂ ਸੀ ਰਿਹਾ। ਉਹ ਆਪਣੇ ਮਨ ਵਿੱਚ ਕਲਪਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕਿਵੇਂ ਇਹ ਆਦਮੀ, ਉਸਦਾ ਸਾਥੀ, ਜਿਹੜਾ ਵਿੰਗ ਵਿੱਚ ਬੜਾ ਆਮ ਜਿਹਾ ਮੁੰਡਾ ਲੱਗਦਾ ਹੁੰਦਾ ਸੀ, ਯਖ ਹੋਈਆਂ ਤੇ ਟੁੱਟੀਆਂ ਲੱਤਾਂ ਨਾਲ ਪਿਘਲਦੀ ਬਰਫ ਉੱਪਰੋਂ ਦੀ, ਜੰਗਲ ਤੇ ਦਲਦਲਾਂ ਦੇ ਵਿੱਚੋਂ ਦੀ, ਦੁਸ਼ਮਣ ਤੋਂ ਦੂਰ ਨੱਠਣ ਲਈ ਤੇ ਆਪਣੇ ਲੋਕਾਂ ਤੱਕ ਪੁੱਜਣ ਲਈ ਰਿੜ੍ਹਦਾ ਰਿਹਾ ਹੋਵੇਗਾ, ਰਿੜ੍ਹਦਾ ਤੇ ਲੇਟਣੀਆਂ ਲੈਂਦਾ ਰਿਹਾ ਹੋਵੇਗਾ। ਲੜਾਕਾ ਹਵਾਈ ਜਹਾਜ਼ ਦੇ ਪਾਇਲਟ ਵਜੋਂ ਉਸਦੇ ਆਪਣੇ ਤਜਰਬੇ ਨੇ ਉਸਨੂੰ ਖਤਰੇ ਤੋਂ ਜਾਣੂ ਕਰਾਇਆ ਹੋਇਆ ਸੀ । ਜਦੋਂ ਉਹ ਲੜਾਈ ਵਿੱਚ ਆਪਣੇ ਆਪ ਨੂੰ ਸੁੱਟ ਦੇਂਦਾ ਸੀ ਤਾਂ ਉਹ ਕਦੀ ਮੌਤ ਬਾਰੇ ਨਹੀਂ ਸੀ ਸੋਚਦਾ, ਸਗੋਂ ਇੱਕ ਖੁਸ਼ੀ ਭਰੀ ਭਾਵਕ ਝੁਣਝੁਣੀ ਹੀ ਮਹਿਸੂਸ ਕਰਦਾ ਸੀ। ਪਰ ਇਸ ਤਰ੍ਹਾਂ, ਜੰਗਲ ਵਿੱਚ ਇਕੱਲੇ-ਕਾਰੇ ਕਿਸੇ ਆਦਮੀ ਲਈ ਇਹੋ ਜਿਹੀ ਚੀਜ਼ ਕਰ ਗੁਜਰਨਾ...

"ਤੁਹਾਨੂੰ ਕਦੋਂ ਇਹ ਮਿਲਿਆ ਸੀ ?"

"ਕਦੋਂ ?” ਬੁੱਢੇ ਨੇ ਆਪਣੇ ਬੁੱਲ੍ਹ ਹਿਲਾਏ ਤੇ ਖੁੱਲ੍ਹੇ ਕੇਸ ਵਿੱਚੋਂ ਇੱਕ ਹੋਰ ਸਿਗਰਟ ਲੈ ਲਈ। “ਅੱਛਾ, ਤਾਂ ਕਦੋਂ ਸੀ ਇਹ ? ਕਿਉਂ, ਬੇਸ਼ਕ, ਇੱਕ ਹਫਤਾ ਹੀ ਤਾਂ ਹੋਇਐ।"

ਦੇਗਤੀਆਰੈਨਕੋ ਨੇ ਮਨ ਹੀ ਮਨ ਵਿੱਚ ਤਰੀਕਾਂ ਗਿਣੀਆਂ ਤੇ ਹਿਸਾਬ ਲਾਇਆ ਕਿ ਅਲੈਕਸੇਈ ਮਰੇਸੇਯੇਵ ਅਠਾਰ੍ਹਾਂ ਦਿਨ ਰੀਂਗਦਾ ਰਿਹਾ ਸੀ । ਜ਼ਖਮੀ ਆਦਮੀ ਲਈ ਏਨਾਂ ਚਿਰ ਰੀਂਗਦੇ ਰਹਿਣਾ, ਤੇ ਉਹ ਵੀ ਬਿਨਾਂ ਖੁਰਾਕ ਦੇ — ਇਹ ਯਕੀਨੋ-ਬਾਹਰੀ ਗੱਲ ਲੱਗਦੀ ਸੀ।

“ਅੱਛਾ, ਬਾਬਾ, ਸ਼ੁਕਰੀਆ ਬਹੁਤ ਬਹੁਤ।" ਪਾਇਲਟ ਨੇ ਬੁੱਢੇ ਨੂੰ ਘੁੱਟ ਕੇ ਜੱਫੀ ਪਾਈ ਤੇ ਆਪਣੇ ਨਾਲ ਲਾ ਲਿਆ। "ਸ਼ੁਕਰੀਆ ਭਰਾ !"

“ਸ਼ੁਕਰੀਆ ਕਾਹਦਾ। ਇਹਦੇ ਵਿੱਚ ਸ਼ੁਕਰੀਏ ਵਾਲੀ ਗੱਲ ਹੀ ਕਿਹੜੀ ਹੈ ? 'ਸ਼ੁਕਰੀਆਂ,' ਕਹਿੰਦੈ। ਮੈਂ ਕੌਣ ਹਾਂ? ਕੋਈ ਅਜਨਬੀ ਬਦੇਸ਼ੀ, ਜਾਂ ਕੀ ?" ਤੇ ਫਿਰ ਗੁੱਸੇ ਨਾਲ ਉਹ ਆਪਣੀ ਨੂੰਹ ਨੂੰ ਕੂਕਿਆ, ਜਿਹੜੀ ਆਪਣੇ ਹੱਥ ਉੱਤੇ ਆਪਣੀ ਗੱਲ੍ਹ ਟਿਕਾਈ ਆਪਣੀਆਂ ਕੌੜੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ।... "ਇਹ ਚੀਜ਼ਾਂ ਫਰਸ਼ ਤੋਂ ਚੁੱਕ ਲੈ ! ਦੇਖੋ ਜ਼ਰਾ, ਕਿਵੇਂ ਇਹੋ ਜਿਹੀਆਂ ਕੀਮਤੀ ਚੀਜ਼ਾਂ ਇਧਰ ਉਧਰ ਸੁੱਟੀਐਂ! ‘ਸ਼ੁਕਰੀਆ, ਕਹਿੰਦੇ!"

ਏਨੇਂ ਨੂੰ, ਲੋਨਚਕਾ ਨੇ ਮਰੇਸੇਯੇਵ ਦੀ ਸਫ਼ਰ ਲਈ ਤਿਆਰੀ ਮੁਕੰਮਲ ਕਰ ਲਈ ਸੀ।

"ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਥੀ ਸੀਨੀਅਰ ਲੈਫ਼ਟੀਨੈਂਟ,” ਉਹ ਚੂਹਕ ਰਹੀ ਸੀ, ਤੇ ਉਸਦੇ ਮੂੰਹ ਵਿੱਚੋਂ ਤੇਜ਼ ਤੇਜ਼ ਲਫ਼ਜ਼ ਨਿੱਕਲ ਰਹੇ ਸਨ, ਜਿਵੇਂ ਲਿਫ਼ਾਫ਼ੇ ਵਿੱਚੋਂ ਦਾਣੇ ਡਿੱਗ ਰਹੇ ਹੋਣ।"ਮਾਸਕੋ ਵਿੱਚ ਉਹਨਾਂ ਨੇ ਅੱਖ ਫੋਰੇ ਵਿੱਚ ਤੁਹਾਨੂੰ ਪੈਰਾਂ 'ਤੇ ਖੜ੍ਹਿਆ ਕਰ ਦੇਣਾ ਹੈ। ਮਾਸਕੋ ਇੱਕ ਵੱਡਾ ਸ਼ਹਿਰ ਹੈ, ਕਿਉਂ, ਨਹੀਂ ? ਉਹ ਤਾਂ ਤੁਹਾਡੇ ਨਾਲੋਂ ਵੀ ਭੈੜੇ

84 / 372
Previous
Next