

ਕੇਸ ਰਾਜ਼ੀ ਕਰ ਦੇਂਦੇ ਨੇ!"
ਉਸਦੇ ਵਧਾਏ-ਚੜ੍ਹਾਏ ਉਤਸ਼ਾਹ ਤੋਂ ਤੇ ਜਿਸ ਤਰੀਕੇ ਨਾਲ ਉਹ ਦੁਹਰਾਈ ਜਾ ਰਹੀ ਸੀ ਕਿ ਮਰੇਸੇਯੇਵ ਨੂੰ ਅੱਖ ਫੋਰੇ ਵਿੱਚ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ ਜਾਇਗਾ, ਉਸਤੋਂ ਦੇਗਤੀਆਰੈਨਕੋ ਨੇ ਅੰਦਾਜ਼ਾ ਲਾਇਆ ਕਿ ਉਸਦੇ ਮੁਆਇਨੇ ਤੋਂ ਪਤਾ ਲੱਗਾ ਹੈ ਕਿ ਕੇਸ ਗੰਭੀਰ ਹੈ ਤੇ ਉਸਦੇ ਦੋਸਤ ਦੀ ਹਾਲਤ ਭੈੜੀ ਸੀ। "ਕਿਆ ਚਿੜੀ ਵਾਂਗ ਚੀਂ-ਚੀਂ ਕਰ ਰਹੀ ਹੈ," ਉਹ "ਚਿਕਿਤਸਾ ਵਿਗਿਆਨ ਦੀ ਸਿਸਟਰ" ਵੱਲ ਮੂੰਹ ਚਿੜਾਉਂਦਾ ਹੋਇਆ ਮਨ ਹੀ ਮਨ ਵਿੱਚ ਬੋਲਿਆ। ਇੱਕਦਮ ਉਸਨੂੰ ਯਾਦ ਆਇਆ ਕਿ ਵਿੰਗ ਵਿੱਚ ਕੋਈ ਵੀ ਕੁੜੀ ਨੂੰ ਗੰਭੀਰਤਾ ਨਾਲ ਨਹੀਂ ਸੀ ਲੈਂਦਾ, ਤੇ ਸਾਰੇ ਮਜ਼ਾਕ ਕਰਿਆ ਕਰਦੇ ਹਨ ਕਿ ਉਹ ਜੇ ਕਿਸੇ ਚੀਜ਼ ਦਾ ਇਲਾਜ਼ ਕਰ ਸਕਦੀ ਹੈ, ਤਾਂ ਉਹ ਹੈ ਮੁਹੱਬਤ ਤੇ ਇਸ ਚੀਜ਼ ਨੇ ਦੇਗਤੀਆਰੈਨਕੋ ਨੂੰ ਕੁਝ ਢਾਰਸ ਬੰਧਾਈ।
ਕੰਬਲਾਂ ਵਿੱਚ ਲਪੇਟੇ ਅਲੈਕਸੇਈ ਦਾ ਸਿਰਫ ਸਿਰ ਹੀ ਦਿਖਾਈ ਦੇ ਰਿਹਾ ਸੀ; ਉਸਨੂੰ ਦੇਖ ਕੇ ਦੇਗਤੀਆਰੈਨਕੋ ਨੂੰ ਫਰਉਨ ਦੀ ਮੱਮੀ ਯਾਦ ਆ ਗਈ, ਜਿਸਦੀ ਤਸਵੀਰ ਉਸਨੇ ਪੁਰਾਤਨ ਇਤਿਹਾਸ ਬਾਰੇ ਆਪਣੀ ਸਕੂਲ ਦੀ ਪਾਠ-ਪੁਸਤਕ ਵਿੱਚ ਦੇਖੀ ਸੀ। ਉਸਨੇ ਆਪਣਾ ਵੱਡਾ ਸਾਰਾ ਹੱਥ ਆਪਣੇ ਦੋਸਤ ਦੀਆ ਗੱਲ੍ਹਾਂ ਉੱਤੇ ਫੇਰਿਆ, ਜਿਹੜੀਆਂ ਸਖ਼ਤ, ਮੋਟੇ, ਲਾਲ ਖੜ੍ਹੇ ਵਾਲਾਂ ਨਾਲ ਢੱਕੀਆਂ ਪਈਆਂ ਸਨ।
"ਕੋਈ ਗੱਲ ਨਹੀ, ਅਲੈਕਸੇਈ! ਤੂੰ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਜਾਏਂਗਾ! ਤੈਨੂੰ ਮਾਸਕੋ ਕਿਸੇ ਚੰਗੇ ਹਸਪਤਾਲ ਵਿੱਚ ਭੇਜਣ ਦਾ ਸਾਨੂੰ ਹੁਕਮ ਮਿਲ ਚੁੱਕੇ । ਸਾਰੇ ਪ੍ਰੋਫੈਸਰ ਨੇ ਉਥੇ! ਤੇ ਜਿਥੋਂ ਤੱਕ ਨਰਸਾਂ ਦਾ ਸਵਾਲ ਹੈ" - ਉਸਨੇ ਲੇਨਚਕਾ ਨੂੰ ਅੱਖ ਮਾਰਦਿਆਂ ਜ਼ਬਾਨ ਨਾਲ ਚਟਖਾਰਾ ਲਾ ਕੇ ਕਿਹਾ- "ਉਹ ਤਾਂ ਮੁਰਦਿਆਂ ਨੂੰ ਵੀ ਤੁਰਾ ਦੇਂਦੀਐ। ਅਸੀਂ ਅਜੇ ਵੀ ਹਵਾ ਵਿੱਚ ਇੱਕ ਦੂਜੇ ਦੀ ਅਵਾਜ਼ ਸੁਣਨੀ ਹੈ..." ਤੇ ਇਥੇ ਆ ਕੇ ਦੇਗਤੀਆਰੈਨਕੋ ਨੇ ਮਹਿਸੂਸ ਕੀਤਾ ਕਿ ਉਹ ਉਸੇ ਹੀ ਬਣਾਵਟੀ, ਬੇਜਾਨ ਖੁਸ਼ੀ ਵਾਲੇ ਅੰਦਾਜ਼ ਨਾਲ ਬੋਲ ਰਿਹਾ ਹੈ, ਜਿਵੇਂ ਲੇਨਚਕਾ ਬੋਲ ਰਹੀ ਸੀ। ਆਪਣੇ ਦੋਸਤ ਦੀਆਂ ਗੱਲ੍ਹਾਂ ਨੂੰ ਥਪਕਦਿਆਂ ਉਸਨੇ ਇੱਕਦਮ ਆਪਣੇ ਹੱਥਾਂ ਵਿੱਚ ਸਿਲ੍ਹ ਮਹਿਸੂਸ ਕੀਤੀ। "ਸਟਰੈਚਰ ਕਿੱਥੇ ਹੈ ? ਉਸਨੇ ਗੁੱਸੇ ਵਿੱਚ ਪੁੱਛਿਆ। "ਚੱਲੋ ਇਸਨੂੰ ਬਾਹਰ ਲੈ ਚੱਲੀਏ । ਢਿੱਲ ਕਰਨ ਦਾ ਕੀ ਫ਼ਾਇਦੇ ?”
ਬੁੱਢੇ ਦੀ ਸਹਾਇਤਾ ਨਾਲ ਉਹਨਾਂ ਨੇ ਮਲਕੜੇ ਜਿਹੇ ਕੰਬਲਾਂ ਵਿੱਚ ਲਪੇਟੇ ਅਲੈਕਸੇਈ ਨੂੰ ਸਟਰੈਚਰ ਉੱਤੇ ਪਾਇਆ। ਵਾਰੀਆ ਨੇ ਉਸਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਦੀ ਇੱਕ ਗਠੜੀ ਬਣਾ ਲਈ।
"ਬਾਬਾ!" ਵਾਰਵਾਰਾ ਨੂੰ ਜਰਮਨ ਛੁਰਾ ਗਠੜੀ ਵਿੱਚ ਪਾਉਣ ਤੋਂ ਰੋਕਦਾ ਹੋਇਆ ਅਲੈਕਸੇਈ ਬੋਲਿਆ। ਆਪਣੀਆਂ ਸੰਜਮੀ ਆਦਤਾਂ ਦਾ ਪ੍ਰੇਰਿਆ, ਬਾਬਾ ਮਿਖਾਇਲ ਅਕਸਰ ਹੀ ਉਤਸੁਕਤਾ ਨਾਲ ਛੁਰੇ ਦਾ ਮੁਆਇਨਾ ਕਰਦਾ ਹੁੰਦਾ ਸੀ, ਉਸਨੇ ਇਹਨੂੰ ਸਾਫ਼ ਕੀਤਾ ਸੀ, ਤੇਜ਼ ਕੀਤਾ ਸੀ ਤੇ ਇਸਨੂੰ ਆਪਣੇ ਅੰਗੂਠੇ ਉੱਤੇ ਲਾ ਕੇ ਦੇਖਿਆ ਸੀ। "ਇਹ ਯਾਦ-