

ਨਿਸ਼ਾਨੀ ਵਜੋਂ ਰੱਖ ਲੈ।"
“ਸ਼ੁਕਰੀਆ, ਅਲੈਕਸੇਈ, ਸ਼ੁਕਰੀਆ ।" ਇਹ ਵਧੀਆਂ ਫ਼ੌਲਾਦ ਦੀ ਚੀਜ਼ ਹੈ ਤੇ ਦੇਖ ਇਸ ਉੱਤੇ ਕੁਝ ਲਿਖਿਆ ਹੋਇਐ, ਪਰ ਸਾਡੀ ਬੋਲੀ ਵਿੱਚ ਨਹੀਂ," ਉਸਨੇ ਛੁਰਾ ਦੇਗਤੀਆਰੈਨਕੋ ਨੂੰ ਦਿਖਾਉਂਦਿਆਂ ਕਿਹਾ। ਦੇਗਤੀਆਰੈਨਕੋ ਨੇ ਫਲ ਉੱਪਰਲੀ ਉਕਰਾਈ ਪੜ੍ਹੀ ਤੇ ਇਸਦਾ ਅਨੁਵਾਦ ਕੀਤਾ: Alles fur Deutschland "ਸਭ ਕੁਝ ਜਰਮਨੀ ਲਈ।”
"ਸਭ ਕੁਝ ਜਰਮਨੀ ਲਈ," ਇਹ ਯਾਦ ਕਰਦਿਆਂ ਕਿ ਛੁਰਾ ਉਸਨੇ ਕਿਵੇਂ ਪ੍ਰਾਪਤ ਕੀਤਾ ਸੀ, ਅਲੈਕਸੇਈ ਨੇ ਦੁਹਰਾਇਆ।
"ਅੱਛਾ ਫਿਰ, ਬਜ਼ੁਰਗਵਾਰ, ਚੁੱਕੋ ਜ਼ਰਾ ਇਹਨੂੰ, ਚੁੱਕੋ।" ਦੇਗਤੀਆਰੈਨਕੋ ਸਟਰੈਚਰ ਦੇ ਇੱਕ ਪਾਸਿਉਂ ਦਸਤੇ ਫੜਦਿਆਂ ਬੋਲਿਆ।
ਸਟਰੈਚਰ ਝੂਲ ਰਿਹਾ ਸੀ ਤੇ ਬੜੀ ਮੁਸ਼ਕਲ ਨਾਲ, ਕੰਧ ਤੋਂ ਮਿੱਟੀ ਲਾਹੁੰਦਾ ਹੋਇਆ, ਇਹ ਭੋਰੇ ਦੇ ਤੰਗ ਦਰਵਾਜ਼ੇ ਵਿਚੋਂ ਲੰਘਿਆ।
ਭੋਰੇ ਵਿੱਚ ਇਕੱਠੇ ਹੋਏ ਸਾਰੇ ਲੋਕ ਇਸ ਬੇਸਹਾਰਾ ਜੀਵ ਨੂੰ ਅਲਵਿਦਾ ਕਹਿਣ ਲਈ ਬਾਹਰ ਨਿੱਕਲ ਆਏ। ਸਿਰਫ ਵਾਰੀਆ ਅੰਦਰ ਰਹਿ ਗਈ। ਉਸਨੇ ਹੌਲੀ ਹੌਲੀ ਬੱਤੀ ਦਾ ਗੁੱਲ ਝਾੜਿਆ, ਧਾਰੀਦਾਰ ਚਟਾਈ ਕੋਲ ਗਈ ਜਿਸ ਉੱਤੇ ਅਜੇ ਵੀ ਉਸ ਸਰੀਰ ਦਾ ਨਕਸ਼ਾ ਕਾਇਮ ਸੀ, ਜਿਹੜਾ ਇਸ ਉੱਤੇ ਪਿਆ ਹੋਇਆ ਸੀ, ਤੇ ਇਸਨੂੰ ਆਪਣੇ ਹੱਥ ਨਾਲ ਥਪਕਿਆ। ਉਸਦੀਆਂ ਨਜ਼ਰਾਂ ਗੁਲਦਸਤੇ ਉੱਤੇ ਪਈਆਂ, ਜਿਸਨੂੰ ਉਹ ਕਾਹਲੀ ਵਿੱਚ ਭੁੱਲ ਗਏ ਸਨ। ਪੌਦਘਰ ਵਿੱਚ ਉਗਾਏ ਲਿਲਾਕ ਦੀਆਂ ਕਈ ਡਾਲੀਆਂ ਜਿਹੜੀਆਂ ਪੀਲੀਆਂ ਪਈਆਂ ਤੇ ਮੁਰਝਾਈਆਂ ਹੋਈਆਂ ਸਨ, ਇਸ ਭਗੋੜੇ ਪਿੰਡ ਦੇ ਵਾਸੀਆਂ ਵਾਂਗ, ਜਿਨ੍ਹਾਂ ਨੇ ਠੰਡੇ, ਸਿਲ੍ਹੇ ਭੋਰਿਆਂ ਵਿੱਚ ਸਿਆਲ ਕੱਟਿਆ ਸੀ । ਜਵਾਨ ਔਰਤ ਨੇ ਫੁੱਲ ਚੁੱਕ ਲਏ, ਬਸੰਤ ਦੀ ਮੱਧਮ ਵਾਸ਼ਨਾ ਨੂੰ ਸੁੰਘਿਆ, ਜਿਹੜੀ ਏਨੀਂ ਹਲਕੀ ਸੀ ਕਿ ਧੂਏ ਤੇ ਕਾਲਖ ਵਿੱਚ ਇਸਨੂੰ ਮਸਾਂ ਹੀ ਮਹਿਸੂਸ ਕੀਤਾ ਜਾ ਸਕਦਾ ਸੀ; ਉਹ ਇੱਕ ਤਖਤਪੋਸ਼ ਉੱਤੇ ਜਾ ਢੱਠੀ ਤੇ ਉਸਦੀਆਂ ਅੱਖਾਂ ਵਿੱਚੋ ਇੱਕ ਔਰਤ ਦੇ ਕੌੜੇ ਅੱਥਰੂਆਂ ਦੀ ਧਾਰਾ ਫੁੱਟ ਨਿੱਕਲੀ ।
18
ਪਲਾਵਨੀ ਪਿੰਡ ਦੀ ਉਸ ਵੇਲੇ ਹਾਜ਼ਰ ਸਾਰੀ ਵੱਸੋਂ ਇਸ ਅਚਨਚੇਤੀ ਦੇ ਪ੍ਰਾਹੁਣੇ ਨੂੰ ਵਿਦਾ ਕਰਨ ਆਈ। ਹਵਾਈ ਜਹਾਜ਼ ਜੰਗਲ ਦੇ ਪਿੱਛੋਂ ਛੋਟੀ ਜਿਹੀ, ਲੰਬੂਤਰੀ ਝੀਲ ਉੱਤੇ ਉਤਰਿਆ ਸੀ, ਜਿਸਦੀ ਬਰਫ਼ ਭਾਵੇਂ ਕੰਢਿਆਂ ਤੋਂ ਪਿਘਲ ਰਹੀ ਸੀ, ਤਾਂ ਵੀ ਅਜੇ ਸਖਤ ਤੇ ਮਜ਼ਬੂਤ ਸੀ, ਇਸ ਝੀਲ ਨੂੰ ਜਾਂਦੀਆਂ ਕੋਈ ਸੜਕਾਂ ਨਹੀਂ ਸਨ। ਇੱਕ ਪਹਿਆ ਜਾਂਦਾ ਸੀ, ਜਿਸ ਉੱਪਰੋਂ ਇੱਕ ਘੰਟਾ ਪਹਿਲਾਂ ਨਰਮ, ਤਿੜਕਦੀ ਬਰਫ਼ ਥਾਣੀ ਬਾਬਾ ਮਿਖਾਇਲ, ਦੇਗਤੀਆਰੈਨਕੋ ਤੇ ਲੇਨਚਕਾ ਲੰਘੇ ਸਨ । ਇਸ ਪਹੇ ਉੱਤੇ ਲੋਕਾਂ ਦਾ ਝੁੰਡ ਝੀਲ ਵੱਲ ਨੂੰ ਵਧ ਰਿਹਾ ਸੀ, ਜਿਸਦੇ ਅੱਗੇ ਅੱਗੇ ਮੁੰਡੇ ਸਨ, ਤੇ ਗਹਿਰ-ਗੰਭੀਰ ਸੇਰਿਓਨਕਾ, ਤੇ ਉਤਸ਼ਾਹ