

ਜਿਹਾ ਚਿਹਰਾ ਸਿਆਹੀ ਨਾਲ ਵਾਹਿਆ ਗਿਆ ਸੀ।
ਸਟਰੈਚਰ ਦੇ ਮਗਰ ਮਗਰ ਭੀੜ ਮਧੋਲੀ ਹੋਈ ਕਾਈ ਦੇ ਕਾਲੀਨ ਵਾਲੀ "ਗਲੀ" ਵਿੱਚੋਂ ਦੀ ਹੌਲ਼ੀ ਹੌਲ਼ੀ ਜਾ ਰਹੀ ਸੀ।
ਖੁਲ੍ਹੀ ਹਵਾ ਵਿੱਚ ਅਲੈਕਸੇਈ ਨੇ ਪਹਿਲਾਂ ਤਾਂ ਸੁਭਾਵਕੀ, ਪਾਸ਼ਵੀ ਖੁਸ਼ੀ ਦਾ ਹੜ੍ਹ ਉਮੜਦਾ ਮਹਿਸੂਸ ਕੀਤਾ, ਪਰ ਜਲਦੀ ਹੀ ਇਸ ਦੀ ਥਾਂ ਮਿੱਠੀ, ਮੂਕ ਉਦਾਸੀ ਨੇ ਲੈ ਲਈ।
ਲੇਨਚਕਾ ਨੇ ਨਿੱਕੇ ਜਿਹੇ ਜੇਬੀ ਰੁਮਾਲ ਨਾਲ ਉਸਦੇ ਚਿਹਰੇ ਤੋਂ ਹੰਝੂ ਪੂੰਝੇ ਤੇ ਆਪਣੇ ਹੀ ਤਰੀਕੇ ਨਾਲ ਇਹਨਾਂ ਹੰਝੂਆਂ ਦਾ ਅਰਥ ਕੱਢਦਿਆਂ, ਸਟਰੈਚਰ ਲਿਜਾਣ ਵਾਲਿਆਂ ਨੂੰ ਹੌਲੀ ਤੁਰਨ ਲਈ ਕਹਿਣ ਲੱਗੀ।
"ਨਹੀਂ, ਨਹੀਂ, ਹੋਰ ਤੇਜ਼ ਹੋਰ ਤੇਜ਼ ਚੱਲੋ !" ਮਰੇਸੇਯੇਵ ਨੇ ਉਹਨਾਂ ਨੂੰ ਕਿਹਾ।
ਉਸਨੂੰ ਲੱਗਦਾ ਸੀ ਕਿ ਉਹ ਬਹੁਤ ਹੌਲੀ ਜਾ ਰਹੇ ਹਨ। ਉਸਨੂੰ ਡਰ ਲੱਗਣ ਲੱਗ ਪਿਆ ਕਿ ਉਹ ਇੱਥੋਂ ਜਾ ਨਹੀਂ ਸਕੇਗਾ, ਕਿ ਮਾਸਕੋ ਤੋਂ ਆਇਆ ਹਵਾਈ ਜਹਾਜ਼ ਉਸਦੀ ਉਡੀਕ ਕੀਤੇ ਬਿਨਾਂ ਚਲਾ ਜਾਵੇਗਾ ਤੇ ਉਹ ਕਦੀ ਵੀ ਕਲੀਨਿਕ ਨਹੀਂ ਪਹੁੰਚ ਸਕੇਗਾ। ਸਟਰੈਚਰ ਲਿਜਾਣ ਵਾਲਿਆਂ ਦੀ ਤੇਜ਼ ਚਾਲ ਨਾਲ ਹੁੰਦੀ ਪੀੜ ਕਾਰਨ ਉਹ ਹੌਲੀ ਹੌਲੀ ਕੱਰਾਹਉਂਦਾ, ਪਰ ਉਹ ਦੁਹਰਾਈ ਗਿਆ: "ਤੇਜ਼ ਚੱਲੋ, ਕਿਰਪਾ ਕਰਕੇ ਤੇਜ਼ ਚੱਲੋ!” ਉਹ ਉਹਨਾਂ ਨੂੰ ਤੇਜ਼ੀ ਕਰਨ ਲਈ ਕਹੀ ਗਿਆ, ਬਾਵਜੂਦ ਇਸ ਤੱਥ ਦੇ ਕਿ ਉਸਨੂੰ ਬਾਬੇ ਮਿਖਾਇਲ ਦੀ ਸਾਹੋ ਸਾਹ ਹੋਏ ਦੀ ਅਵਾਜ਼ ਸੁਣਦੀ ਸੀ ਤੇ ਉਸਨੂੰ ਤਿਲਕਦਾ ਤੇ ਠੇਡੇ ਖਾਦਾ ਉਹ ਦੇਖਦਾ ਸੀ। ਦੋ ਔਰਤਾਂ ਨੇ ਬੁੱਢੇ ਤੋਂ ਸਟਰੈਚਰ ਫੜ ਲਿਆ ਤੇ ਉਹ ਲੇਨਚਕਾ ਤੋਂ ਦੂਜੇ ਪਾਸੇ ਸਟਰੈਚਰ ਦੇ ਨਾਲ ਨਾਲ ਤੁਰਦਾ ਗਿਆ। ਆਪਣੀ ਅਫ਼ਸਰਾਂ ਵਾਲੀ ਟੋਪੀ ਨਾਲ ਅਪਣੇ ਗੰਜੇ ਸਿਰ, ਲਾਲ ਹੋਏ ਮੂੰਹ ਤੇ ਝੁਰੜੀਆਂ ਵਾਲੀ ਧੌਣ ਨੂੰ ਪੂੰਝਦਿਆਂ ਉਹ ਸੰਤੁਸ਼ਟਤਾ ਨਾਲ ਬੁੜਬੁੜਾਇਆ:
"ਸਾਨੂੰ ਅੱਡੀ ਲਾ ਰਿਹੈਂ, ਹੈਂ ? ਕਾਹਲੀ ਵਿੱਚ ਹੈ!... ਬਿਲਕੁਲ ਠੀਕ ਹੈ, ਅਲੈਕਸੇਈ ਤੂੰ ਬਿਲਕੁਲ ਠੀਕ ਹੈ, ਇਹਨਾਂ ਨੂੰ ਤੇਜ਼ ਕਰੋ। ਜਦੋਂ ਆਦਮੀ ਕਾਹਲੀ ਕਰ ਰਿਹਾ ਹੋਵੇ ਤਾਂ ਇਸਦਾ ਮਤਲਬ ਹੁੰਦੈ ਕਿ ਉਸ ਵਿੱਚ ਜ਼ਿੰਦਗੀ ਹੈ, ਤੇ ਇਹ ਜ਼ੋਰ ਜ਼ੋਰ ਦੀ ਧੜਕ ਰਹੀ ਹੈ। ਮੈਂ ਠੀਕ ਨਹੀਂ, ਪਿਆਰੇ-ਦੁਲਾਰੇ ਬੇਟੇ?... ਸਾਨੂੰ ਹਸਪਤਾਲ ਤੋਂ ਲਿਖੀ। ਸਿਰਨਾਵਾਂ ਯਾਦ ਰੱਖੀ: ਕਾਲਿਨਿਨ ਖੰਡ, ਬੋਲਗੋਯੇ ਜ਼ਿਲ੍ਹਾ, ਭਵਿੱਖ ਦਾ ਪਲਾਵਨੀ ਪਿੰਡ, ਕੀ ? ਮੈਂ ਕਿਹਾ, ਭਵਿੱਖ ਦਾ । ਡਰੀਂ ਨਾ, ਇਹ ਸਾਨੂੰ ਪਹੁੰਚ ਜਾਇਗੀ। ਭੁਲੀਂ ਨਾ। ਸਿਰਨਾਵਾਂ ਠੀਕ ਹੈ!"
ਜਦੋਂ ਸਟਰੈਚਰ ਨੂੰ ਚੁੱਕ ਕੇ ਹਵਾਈ ਜਹਾਜ਼ ਵਿੱਚ ਰੱਖਿਆ ਗਿਆ ਤੇ ਹਵਾਈ ਜਹਾਜ਼ ਦੇ ਪੈਟਰੋਲ ਦੀ ਸਖ਼ਤ ਵਾਸ਼ਨਾ ਅਲੈਕਸੇਈ ਦੀਆਂ ਨਾਸਾਂ ਨੂੰ ਚੜ੍ਹੀ, ਤਾਂ ਉਸਨੂੰ ਆਪਣੇ ਅੰਦਰ ਖੁਸ਼ੀ ਦਾ ਇੱਕ ਹੋਰ ਹੜ੍ਹ ਆਉਂਦਾ ਮਹਿਸੂਸ ਹੋਇਆ। ਸਿਲੋਲਾਇਡ ਦੀ ਹੁੱਡ ਖਿੱਚ ਕੇ ਉਸਦੇ ਸਿਰ ਉੱਤੇ ਕਰ ਦਿੱਤੀ ਗਈ। ਉਸਨੇ ਵਿਦਾ ਕਹਿਣ ਆਏ ਲੋਕਾਂ ਨੂੰ ਹੱਥ ਹਿਲਾਉਂਦਿਆਂ ਨਾ ਦੇਖਿਆ; ਉਸਨੇ ਨਾ ਦੇਖਿਆ ਕਿ ਤੋਤੇ ਦੀ ਚੁੰਝ ਵਰਗੇ ਨੱਕ ਵਾਲੀ