Back ArrowLogo
Info
Profile

ਮੱਧਰੀ ਜਿਹੀ ਬੁੱਢੀ ਔਰਤ, ਜਿਹੜੀ ਸਲੇਟੀ ਜਿਹਾ ਰੁਮਾਲ ਬੰਨ੍ਹੀ ਕ੍ਰੋਧ ਵਿੱਚ ਆਏ ਕਾਂ ਵਰਗੀ ਲੱਗ ਰਹੀ ਸੀ, ਪ੍ਰੋਪੈੱਲਰ ਵੱਲੋਂ ਪੈਦਾ ਕੀਤੀ ਹਵਾ ਤੇ ਡਰ ਦਾ ਮੁਕਾਬਲਾ ਕਰਦੀ ਦੇਗਤੀਆਰੈਨਕੋ ਤੱਕ ਆਈ, ਜਿਹੜਾ ਪਹਿਲਾਂ ਹੀ ਕਾਕਪਿੱਟ ਵਿੱਚ ਬੈਠ ਚੁੱਕਾ ਸੀ, ਤੇ ਉਸਨੂੰ ਬਾਕੀ ਬਚੀ ਮੁਰਗੀ ਵਾਲਾ ਪੈਕਟ ਫੜਾ ਦਿੱਤਾ; ਉਸਨੇ ਬਾਬੇ ਮਿਖਾਇਲ ਨੂੰ ਨਾ ਦੇਖਿਆ, ਜਿਹੜਾ ਹਵਾਈ ਜਹਾਜ਼ ਦੇ ਦੁਆਲੇ ਪਿਆ ਫਿਰਦਾ ਸੀ, ਔਰਤਾਂ ਨੂੰ ਗੁੱਸੇ ਹੋ ਰਿਹਾ ਸੀ ਤੇ ਬੱਚਿਆਂ ਨੂੰ ਉਥੋਂ ਭਜਾ ਰਿਹਾ ਸੀ; ਤੇ ਕਿਵੇਂ, ਜਦੋਂ ਹਵਾ ਉਸਦੇ ਸਿਰ ਤੋਂ ਟੋਪੀ ਲਾਹ ਕੇ ਲੈ ਗਈ ਤੇ ਇਸਨੂੰ ਬਰਫ਼ ਉੱਤੇ ਜਾ ਸੁੱਟਿਆ, ਤਾਂ ਉਹ ਚਮਕਦੇ ਗੰਜ 'ਤੇ ਚਾਂਦੀ ਰੰਗੀਆਂ ਲਿਟਾਂ ਨਾਲ ਨੰਗੇ ਸਿਰ ਖੜ੍ਹਾ ਰਿਹਾ। ਉਸ ਵੇਲੇ ਉਹ ਸਾਦਾ ਪੇਂਡੂ ਪਵਿੱਤਰ ਮੂਰਤੀਆਂ ਵਿਚਲੇ ਸੰਤ ਨਿਕੋਲਸ ਵਾਂਗ ਲਗ ਰਿਹਾ ਸੀ। ਉਹ ਤੁਰ ਰਹੇ ਹਵਾਈ ਜਹਾਜ਼ ਨੂੰ ਹੱਥ ਹਿਲਾਉਂਦਾ ਉਥੇ ਖੜ੍ਹਾ ਰਿਹਾ- ਔਰਤਾਂ ਦੀ ਰੰਗ ਬਰੰਗੀ ਭੀੜ ਵਿੱਚ ਇੱਕੋ ਇੱਕ ਆਦਮੀ।

ਝੀਲ ਦੀ ਬਰਫੀਲੀ ਸਤਹ ਤੋਂ ਉਠਦਾ ਦੇਗਤੀਆਰੈਨਕੋ ਹਵਾਈ ਜਹਾਜ਼ ਨੂੰ ਭੀੜ ਦੇ ਸਿਰਾਂ ਦੇ ਉਪਰੋਂ ਦੀ ਉਡਾ ਕੇ ਲੈ ਗਿਆ ਤੇ ਚੌਕਸੀ ਨਾਲ ਝੀਲ ਦੇ ਉੱਚੇ, ਡੂੰਘੇ ਕੰਢਿਆਂ ਦੀ ਆੜ ਵਿੱਚ ਝੀਲ ਦੇ ਨਾਲ ਨਾਲ ਉੱਡਣ ਲੱਗਾ, ਜਦ ਕਿ ਉਸਦੇ ਪਹੀਏ ਲਗਭਗ ਬਰਫ ਨੂੰ ਛੂਹ ਰਹੇ ਸਨ, ਤੇ ਜੰਗਲਾਂ ਵਾਲੇ ਟਾਪੂ ਦੇ ਪਿੱਛੇ ਲੋਪ ਹੋ ਗਿਆ। ਇਸ ਵਾਰੀ ਇਹ ਵਿੰਗ ਦਾ ਸਭ ਤੋਂ ਨਿਧੜਕ ਪਾਇਲਟ, ਜਿਹੜਾ ਹਵਾ ਵਿੱਚ ਅੰਧਾਧੁੰਦ ਹੋਣ ਕਰਕੇ ਆਪਣੇ ਉਪਰਲਿਆਂ ਤੋਂ ਕਈ ਵਾਰੀ ਝਾੜ ਖਾ ਚੁੱਕਾ ਸੀ, ਬੜੀ ਚੌਕਸੀ ਨਾਲ ਹਵਾਈ ਜਹਾਜ ਚਲਾ ਰਿਹਾ ਸੀ, ਉਹ ਉੱਡ ਨਹੀਂ ਸੀ ਰਿਹਾ, ਗੈਂਗ ਰਿਹਾ ਸੀ, ਜ਼ਮੀਨ ਨੂੰ ਛੂੰਹਦਾ ਹੋਇਆ, ਨਿੱਕੀਆਂ ਨਿੱਕੀਆਂ ਨਦੀਆਂ ਦੇ ਵਹਿਣਾਂ ਦੇ ਉਪਰੋਂ ਦੀ ਤੇ ਝੀਲਾਂ ਦੇ ਕੰਢਿਆਂ ਦੀ ਆੜ ਵਿੱਚ। ਅਲੈਕਸੇਈ ਕੁਝ ਨਹੀਂ ਸੀ ਦੇਖ ਰਿਹਾ, ਕੁਝ ਨਹੀਂ ਸੀ ਸੁਣ ਰਿਹਾ। ਪੈਟਰੋਲ ਤੇ ਤੇਲ ਦੀ ਜਾਣੀ ਪਛਾਣੀ ਵਾਸ਼ਨਾਂ, ਤੇ ਉੱਡਣ ਦੇ ਅਹਿਸਾਸ ਦੀ ਖੁਸ਼ੀ ਨੇ ਉਸਨੂੰ ਬੇਹੋਸ਼ ਕਰ ਦਿੱਤਾ। ਉਹ ਸਿਰਫ ਉਦੋਂ ਹੋਸ਼ ਵਿੱਚ ਆਇਆ ਜਦੋਂ ਹਵਾਈ ਅੱਡੇ ਉੱਤੇ ਪੁੱਜ ਚੁੱਕਾ ਸੀ, ਜਦੋਂ ਉਸਦੇ ਸਟਰੈਚਰ ਨੂੰ ਹਵਾਈ ਜਹਾਜ਼ ਤੋਂ ਉਤਾਰਿਆ ਜਾ ਰਿਹਾ ਸੀ, ਤਾਂ ਕਿ ਇਸ ਨੂੰ ਰੈਡ ਕਰਾਸ ਦੇ ਤੇਜ਼-ਚਾਲ ਹਵਾਈ ਜਹਾਜ਼ ਵਿੱਚ ਲਿਜਾਇਆ ਜਾਏ, ਜਿਹੜਾ ਮਾਸਕੋ ਤੋਂ ਪਹੁੰਚ ਵੀ ਚੁੱਕਾ ਸੀ।

19

ਉਹ ਆਪਣੇ ਹਵਾਈ ਅੱਡੇ ਉੱਤੇ ਦਿਨ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਸਮੇਂ ਪੁੱਜਾ, ਜਿਸ ਵੇਲੇ ਇਹ ਆਪਣੀ ਪੂਰੀ ਸਮਰਥਾ ਅਨੁਸਾਰ ਕੰਮ ਕਰ ਰਿਹਾ ਸੀ, ਜਿਵੇਂ ਕਿ ਬਸੰਤ ਦੇ ਉਹਨਾਂ ਦਿਨਾਂ ਵਿਚ ਹਰ ਰੋਜ਼ ਹੀ ਹੁੰਦਾ ਸੀ।

ਇੰਜਣਾਂ ਦੀ ਗੜਗੜਾਹਟ ਇੱਕ ਘੜੀ ਲਈ ਵੀ ਨਹੀਂ ਸੀ ਰੁਕਦੀ। ਇੱਕ ਸੁਕਾਡਰਨ ਮੁੜ ਪੈਟਰੋਲ ਲੈਣ ਲਈ ਉੱਤਰਦਾ ਤਾਂ ਉਸਦੀ ਥਾਂ ਦੂਜਾ ਸੁਕਾਡਰਨ ਹਵਾ ਵਿੱਚ ਉੱਡ ਪੈਂਦਾ, ਤੇ ਫਿਰ ਉਸਦੀ ਥਾਂ ਤੀਜਾ ਸੁਕਾਡਰਨ ਲੈ ਲੈਂਦਾ। ਹਰ ਕੋਈ, ਪਾਇਲਟਾਂ ਤੋਂ ਲੈ ਕੇ

89 / 372
Previous
Next