Back ArrowLogo
Info
Profile

ਪੈਟਰੋਲ ਦੀਆਂ ਟੈਂਕੀਆਂ ਦੇ ਡਰਾਈਵਰਾਂ ਤੇ ਸਟੋਰ ਕੀਪਰਾਂ ਤੱਕ, ਉਦੋਂ ਤੱਕ ਕੰਮ ਕਰਦੇ ਰਹਿੰਦੇ ਜਦੋਂ ਤੱਕ ਕਿ ਉਹ ਡਿੱਗ ਨਾ ਪੈਂਦੇ। ਚੀਫ ਆਫ ਸਟਾਫ ਦੀ ਅਵਾਜ਼ ਜਾਂਦੀ ਰਹੀ ਸੀ ਤੇ ਹੁਣ ਉਹ ਬੈਠੀ ਅਵਾਜ਼ ਵਿੱਚ ਬਸ ਫੁਸਫਸਾਉਂਦਾ ਹੀ ਸੀ।

ਪਰ ਸਖ਼ਤ ਸਰਗਰਮੀ ਤੇ ਆਮ ਤਣਾਅ ਦੇ ਬਾਵਜੂਦ, ਸਾਰੇ ਹੀ ਬੜੀ ਤੀਬਰਤਾ ਨਾਲ ਮਰੇਸੇਯੇਵ ਦੇ ਪਹੁੰਚਣ ਦੀ ਤਾਂਘ ਲਾਈ ਬੈਠੇ ਸਨ।

"ਉਹ ਅਜੇ ਆਇਆ ਨਹੀ?" ਆਪਣੇ ਹਵਾਈ ਜਹਾਜ਼ਾਂ ਨੂੰ ਉਹਨਾਂ ਦੀ ਓਟ ਤੱਕ ਲਿਜਾਣ ਤੋਂ ਵੀ ਪਹਿਲਾਂ, ਇੰਜਣਾਂ ਦੀ ਗੜਗੜਾਹਟ ਤੋਂ ਉੱਚਾ ਕੂਕਦੇ ਪਾਇਲਟ ਮਕੈਨਕਾਂ ਨੂੰ ਪੁੱਛਦੇ।

"ਕੋਈ ਖ਼ਬਰ ਉਸਦੀ ?" ਧਰਤੀ ਹੇਠ ਦੱਬੇ ਟੈਂਕਾਂ ਤੱਕ ਆਪਣੀਆਂ ਪੈਟਰੋਲ ਗੱਡੀਆਂ ਲਿਆਉਂਦੇ ਹੋਏ "ਪੈਟਰੋਲ ਮਾਲਕ ਪੁੱਛਦੇ।

ਤੇ ਹਰ ਕਿਸੇ ਨੇ ਆਪਣੇ ਕੰਨ ਖੜ੍ਹੇ ਕੀਤੇ ਹੋਏ ਸਨ. ਇਹ ਸੁਣਨ ਲਈ ਕਿ ਵਿੰਗ ਦੇ ਜਾਣੇ ਪਛਾਣੇ ਰੈਡ ਕਰਾਸ ਹਵਾਈ ਜਹਾਜ਼ ਦੀ ਅਵਾਜ਼ ਜੰਗਲ ਦੇ ਉੱਪਰ ਦੀ ਆ ਰਹੀ ਹੈ ਜਾਂ ਨਹੀਂ।

ਜਦੋਂ ਅਲੈਕਸੇਈ ਹੋਸ਼ ਵਿੱਚ ਆਇਆ ਤੇ ਉਸਨੇ ਆਪਣੇ ਆਪ ਨੂੰ ਝੁਲਦੇ, ਸਪਰਿੰਗਦਾਰ ਸਟਰੈਚਰ ਉੱਤੇ ਦੇਖਿਆ, ਤਾਂ ਆਪਣੇ ਆਲੇ-ਦੁਆਲੇ ਉਸਨੂੰ ਵਾਕਫ ਚਿਹਰਿਆਂ ਦਾ ਤੰਗ ਘੇਰਾ ਦਿਖਾਈ ਦਿੱਤਾ। ਉਸਨੇ ਅੱਖਾਂ ਖੋਹਲੀਆਂ। ਭੀੜ ਵਿੱਚੋਂ ਖੁਸ਼ੀ ਦੀਆਂ ਕੂਕਾਂ ਸੁਣਾਈ ਦਿਤੀਆਂ। ਬਿਲਕੁਲ ਸਟਰੈਚਰ ਦੇ ਕੋਲ ਉਸਨੂੰ ਵਿੰਗ ਕਮਾਂਡਰ ਦਾ ਜਵਾਨ, ਕੱਸਿਆ ਹੋਇਆ ਮੂੰਹ, ਤੇ ਦੱਬੀ-ਘੁੱਟੀ ਮੁਸਕ੍ਰਾਹਟ ਦਿਖਾਈ ਦਿੱਤੀ। ਉਸਦੇ ਨਾਲ ਉਸਨੂੰ ਚੀਫ ਆਫ਼ ਸਟਾਫ਼ ਦਾ ਲਾਲ ਤੇ ਪਸੀਨੋ ਪਸੀਨਾ ਹੋਇਆ ਚਿਹਰਾ ਤੇ ਹਵਾਈ ਅੱਡੇ ਦੀ ਸੰਭਾਲ ਸੇਵਾ ਲਈ ਬਟਾਲੀਅਨ ਦੇ ਕਮਾਂਡਰ ਦਾ ਗੋਲ, ਭਰਵਾਂ ਪੀਲਾ ਪਿਆ ਹੋਇਆ ਚਿਹਰਾ ਦਿਖਾਈ ਦਿੱਤਾ, ਜਿਸਦੀ ਨਿਯਮਾਂ ਦੀ ਪਾਬੰਦੀ ਤੇ ਕੰਜੂਸੀ ਕਰਕੇ ਅਲੈਕਸੇਈ ਉਸਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਕਿਨੇਂ ਜਾਣੇ ਪਛਾਣੇ ਚਿਹਰੇ। ਸਟਰੈਚਰ ਨੂੰ ਅੱਗੋਂ ਯੂਰਾ ਨੇ ਚੁੱਕਿਆ ਹੋਇਆ ਸੀ, ਜਿਹੜਾ ਹਰ ਵਾਰੀ ਠੋਕਰ ਖਾ ਜਾਂਦਾ ਸੀ ਜਦੋਂ ਉਹ ਭੋ ਕੇ ਅਲੈਕਸੇਈ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਸੀ। ਉਸਦੇ ਨਾਲ ਨਾਲ ਇੱਕ ਛੋਟੀ ਜਿਹੀ ਲਾਲ ਵਾਲਾਂ ਵਾਲੀ ਕੁੜੀ, ਰੁੱਤ-ਵਿਗਿਆਨਕ ਸਟੇਸ਼ਨ ਦੀ ਸਾਰਜੰਟ, ਕਾਹਲੀ ਕਾਹਲੀ ਜਾ ਰਹੀ ਸੀ। ਪਹਿਲਾ ਅਲੈਕਸੇਈ ਖਿਆਲ ਕਰਦਾ ਹੁੰਦਾ ਸੀ ਕਿ ਉਹ ਕਿਸੇ ਕਾਰਨ ਉਸਨੂੰ ਪਸੰਦ ਨਹੀਂ ਕਰਦੀ; ਉਹ ਉਸਦੀਆਂ ਨਜ਼ਰਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ, ਤੇ ਅਜੀਬ ਜਿਹੀਆਂ ਨਜ਼ਰਾਂ ਨਾਲ ਉਸਨੂੰ ਚੋਰੀ ਚੋਰੀ ਦੇਖਦੀ ਹੁੰਦੀ ਸੀ । ਉਹ ਮਜ਼ਾਕ ਨਾਲ ਉਸਨੂੰ “ਰੁੱਤ-ਵਿਗਿਆਨਕ ਸਾਰਜੰਟ" ਕਹਿੰਦਾ ਹੁੰਦਾ ਸੀ। ਉਸਦੇ ਨਾਲ ਨਾਲ ਹੋਲੀ ਹੌਲੀ ਕੁਕੁਸ਼ਕਿਨ ਚੱਲ ਰਿਹਾ ਸੀ, ਜਿਹੜਾ ਕਿ ਮਧਰਾ ਜਿਹਾ, ਅਣਭਾਉਂਦੇ, ਯਰਕਾਕ- ਮਾਰੇ ਚਿਹਰੇ ਵਾਲਾ ਆਦਮੀ ਸੀ, ਜਿਸ ਦੀਆਂ ਗ਼ੈਰ-ਮਿਲਣਸਾਰ ਆਦਤਾਂ ਕਰਕੇ ਸੁਕਾਡਰਨ ਵਿੱਚ ਉਸਨੂੰ ਕੋਈ ਵੀ ਪਸੰਦ ਨਹੀਂ ਸੀ ਕਰਦਾ। ਉਹ ਵੀ ਮੁਸਕਰਾ ਰਿਹਾ ਸੀ ਤੇ ਯੂਰਾ ਦੇ

90 / 372
Previous
Next