Back ArrowLogo
Info
Profile

ਵੱਡੇ ਵੱਡੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਰੇਸੇਯੇਵ ਨੂੰ ਯਾਦ ਆਇਆ ਕਿ ਆਪਣੀ ਆਖ਼ਰੀ ਉਡਾਣ ਤੋਂ ਪਹਿਲਾਂ, ਬਹੁਤ ਸਾਰੇ ਸਾਥੀਆਂ ਵਿਚਕਾਰ, ਉਸਨੇ ਕੁਕੂਸ਼ਕਿਨ ਨੂੰ ਤਾਅਨਾ ਮਾਰਿਆ ਸੀ ਕਿ ਉਸਨੇ ਉਸਦਾ ਕਰਜ਼ਾ ਵਾਪਸ ਨਹੀਂ ਸੀ ਕੀਤਾ, ਤੇ ਉਸਨੂੰ ਯਕੀਨ ਸੀ ਕਿ ਇਹ ਬਦਲਾਖੋਰ ਆਦਮੀ ਉਸਨੂੰ ਕਦੀ ਮੁਆਫ਼ ਨਹੀਂ ਕਰੇਗਾ। ਪਰ ਹੁਣ ਉਹ ਸਟਰੈਚਰ ਦੇ ਨਾਲ ਨਾਲ ਚੱਲ ਰਿਹਾ ਸੀ, ਬੜੇ ਧਿਆਨ ਨਾਲ ਇਸਨੂੰ ਸਹਾਰਾ ਦੇ ਰਿਹਾ ਸੀ, ਤੇ ਪਾਸਿਆਂ ਉੱਤੇ ਖੜ੍ਹੇ ਲੋਕਾਂ ਨੂੰ ਅਰਕਾਂ ਨਾਲ ਲਾਂਭੇ ਕਰ ਰਿਹਾ ਸੀ, ਤਾਂ ਕਿ ਉਹ ਕਿਤੇ ਧੱਕਾ ਨਾ ਮਾਰਨ।

ਅਲੈਕਸੇਈ ਨੂੰ ਕਦੀ ਸ਼ੱਕ ਵੀ ਨਹੀਂ ਸੀ ਹੋਇਆ ਕਿ ਉਸਦੇ ਏਨੇ ਸਾਰੇ ਦੋਸਤ ਹਨ। ਇਹੋ ਜਿਹੇ ਹੁੰਦੇ ਹਨ ਲੋਕ, ਜਦੋਂ ਉਹ ਸੱਚਮੁਚ ਆਪਣਾ ਅਸਲੀ ਰੂਪ ਦਿਖਾਉਂਦੇ ਹਨ! ਹੁਣ ਉਸਨੂੰ "ਰੁੱਤ-ਵਿਗਿਆਨਕ ਸਾਰਜੰਟ" ਉੱਤੇ ਤਰਸ ਆ ਰਿਹਾ ਸੀ, ਜਿਹੜੀ ਪਤਾ ਨਹੀਂ ਕਿਉਂ ਉਸਤੋਂ ਡਰਦੀ ਰਹਿੰਦੀ ਸੀ; ਉਹ ਹਵਾਈ ਅੱਡੇ ਦੀ ਸੰਭਾਲ ਸੇਵਾ ਦੇ ਕਮਾਂਡਰ ਦੀ ਹਾਜ਼ਰੀ ਵਿੱਚ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ, ਜਿਸਦੇ ਕੰਜੂਸਪੁਣੇ ਬਾਰੇ ਉਸਨੇ ਏਨੇਂ ਮਜ਼ਾਕ ਤੇ ਕਿੱਸੇ ਡਵੀਜ਼ਨ ਵਿੱਚ ਫੈਲਾਏ ਸਨ, ਤੇ ਉਸਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕੁਕੁਸ਼ਕਿਨ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੋਵੇ ਤੇ ਮੁੰਡਿਆਂ ਨੂੰ ਇਹ ਦੱਸਣਾ ਚਾਹੁੰਦਾ ਹੋਵੇ ਕਿ ਉਹ ਆਖ਼ਰ ਏਨਾਂ ਅਣਭਾਉਂਦਾ ਤੇ ਗੈਰ ਮਿਲਣਸਾਰ ਆਦਮੀ ਨਹੀਂ ਹੈ। ਅਲੈਕਸੇਈ ਨੇ ਮਹਿਸੂਸ ਕੀਤਾ ਕਿ ਸਾਰੇ ਤਸੀਹਿਆਂ ਤੋਂ ਮਗਰੋਂ, ਜਿਹੜੇ ਉਸਨੇ ਝੱਲੇ ਸਨ, ਉਹ ਆਖ਼ਰ ਖ਼ੁਦ ਆਪਣੇ ਪਰਿਵਾਰ ਵਿੱਚ ਆ ਗਿਆ ਸੀ, ਜਿੱਥੇ ਹਰ ਕੋਈ ਉਸਦੀ ਵਾਪਸੀ ਉੱਤੇ ਸੱਚੇ ਦਿਲੋ ਖੁਸ਼ੀ ਮਨਾ ਰਿਹਾ ਸੀ।

"ਸਾਥੀ ਮੇਜਰ," ਮਰੇਸੇਯੇਵ ਨੇ ਜਿੱਥੋਂ ਤੱਕ ਹੋ ਸਕਦਾ ਸੀ ਉੱਚਾ ਤੇ ਵਿਸ਼ਵਾਸ ਨਾਲ ਬੋਲਦਿਆਂ ਅਚਨਚੇਤ ਵਿੰਗ ਕਮਾਂਡਰ ਨੂੰ ਸੰਬੋਧਨ ਕੀਤਾ।

ਵਿੰਗ ਕਮਾਂਡਰ ਆਪਣੀ ਰਵਾਇਤੀ ਚੁੱਪ, ਬੁਝਾਰਤੀ ਮੁਸਕਾਨ ਨਾਲ ਅਲੈਕਸੇਈ ਉੱਪਰ ਝੁਕਿਆ।

"ਸਾਥੀ ਮੇਜਰ... ਮੈਨੂੰ ਆਗਿਆ ਦਿਓ ਕਿ ਮੈਂ ਮਾਸਕੋ ਨਾ ਜਾਵਾਂ ਸਗੋਂ ਇਥੇ ਹੀ ਰਹਾਂ, ਤੁਹਾਡੇ ਕੋਲ...

" ਕਮਾਂਡਰ ਨੇ ਆਪਣੀ ਟੋਪੀ ਲਾਹ ਲਈ ਜਿਹੜੀ ਉਸਦੇ ਸੁਣਨ ਵਿੱਚ ਵਿਘਨ ਪਾ ਰਹੀ ਸੀ।

"ਮੈਂ ਮਾਸਕੋ ਨਹੀ ਜਾਣਾ ਚਾਹੁੰਦਾ। ਮੈਂ ਇੱਥੇ ਰਹਿਣਾ ਚਾਹੁੰਦਾ ਹਾਂ, ਮੈਡੀਕਲ ਬਟਾਲੀਅਨ ਵਿੱਚ..."

ਮੇਜਰ ਨੇ ਆਪਣਾ ਜੱਤ ਦਾ ਦਸਤਾਨਾ ਲਾਹਿਆ, ਕੰਬਲ ਦੇ ਹੇਠਾਂ ਅਲੈਕਸੇਈ ਦਾ ਹੱਥ ਟੋਲਿਆ ਤੇ ਇਸਨੂੰ ਦਬਾਉਂਦਿਆਂ ਬੋਲਿਆ:

"ਤੂੰ ਅਜੀਬ ਆਦਮੀ ਏ । ਤੈਨੂੰ ਸੱਚਮੁਚ ਦੇ, ਗੰਭੀਰ ਇਲਾਜ ਦੀ ਲੋੜ ਏ।" ਅਲੈਕਸੇਈ ਨੇ ਸਿਰ ਮਾਰਿਆ। ਇਥੇ ਏਨਾਂ ਚੰਗਾ ਤੇ ਅਰਾਮਦੇਹ ਲੱਗਦਾ ਸੀ । ਹੁਣ

91 / 372
Previous
Next