Back ArrowLogo
Info
Profile

ਨਾ ਉਹ ਸਾਰਾ ਕੁਝ, ਜਿਸ ਥਾਣੀਂ ਉਹ ਲੰਘਿਆ ਸੀ, ਨਾ ਹੀ ਆਪਣੇ ਪੈਰਾਂ ਵਿਚਲੀ ਪੀੜ ਉਸਨੂੰ ਭਿਆਨਕ ਲੱਗ ਰਹੀ ਸੀ।

"ਇਹ ਕੀ ਕਹਿ ਰਿਹਾ ਹੈ ?” ਚੀਫ ਆਫ਼ ਸਟਾਫ਼ ਨੇ ਆਪਣੀ ਬੈਠੀ ਅਵਾਜ਼ ਵਿੱਚ ਪੁੱਛਿਆ।

"ਇਹ ਇਥੇ ਸਾਡੇ ਕੋਲ ਰਹਿਣਾ ਚਾਹੁੰਦੈ," ਕਮਾਂਡਰ ਨੇ ਮੁਸਕਾਉਂਦਿਆਂ ਕਿਹਾ।

ਤੇ ਉਸ ਵੇਲੇ ਉਸਦੀ ਮੁਸਕਾਨ ਬੁਝਾਰਤੀ ਨਹੀਂ ਸੀ, ਜਿਵੇਂ ਕਿ ਇਹ ਹਮੇਸ਼ਾ ਹੁੰਦੀ ਸੀ, ਸਗੋਂ ਦੋਸਤਾਨਾ ਤੇ ਉਦਾਸ ਸੀ।

“ਮੂਰਖ! ਰੋਮਾਂਟਿਕ। 'ਪਾਇਨੀਅਰਸਕਾਯਾ ਪਰਾਵਦਾ' ਲਈ ਇੱਕ ਮਿਸਾਲ," ਚੀਫ ਆਫ ਸਟਾਫ਼ ਬੋਲਿਆ। "ਉਹ ਖ਼ੁਦ ਫੌਜ ਦੇ ਕਮਾਂਡਰ ਦੇ ਹੁਕਮ ਨਾਲ ਇਸ ਲਈ ਮਾਸਕੋ ਤੋਂ ਹਵਾਈ ਜਹਾਜ਼ ਭੇਜਣ ਦਾ ਇਸਨੂੰ ਮਾਣ ਦੇ ਰਹੇ ਨੇ, ਤੇ ਇਹ ਤੁਹਾਡਾ ਇਸ ਬਾਰੇ ਕੀ ਖਿਆਲ ਹੈ ?..."

ਮਰੇਸੇਯੇਵ ਜਵਾਬ ਦੇਣਾ ਤੇ ਕਹਿਣਾ ਚਾਹੁੰਦਾ ਸੀ ਕਿ ਉਹ ਰੋਮਾਂਟਿਕ ਨਹੀਂ, ਕਿ ਉਸਨੂੰ ਸਿਰਫ ਇਸ ਗੱਲ ਦਾ ਯਕੀਨ ਹੈ ਕਿ ਇਥੇ, ਡਾਕਟਰੀ ਕੈਂਪ ਵਿੱਚ, ਜਿਥੇ ਨੁਕਸਾਨ ਪੁੱਜੇ ਹਵਾਈ ਜਹਾਜ਼ ਨਾਲ ਸੰਕਟ ਦੀਆਂ ਹਾਲਤਾਂ ਵਿਚ ਉਤਰਨ ਪਿੱਛੋਂ ਮਚਕੋੜੇ ਗਿੱਟੇ ਨਾਲ ਉਸਨੇ ਕੁਝ ਦਿਨ ਕੱਟੇ ਸਨ, ਇਥੇ ਜਾਣੇ-ਪਛਾਣੇ ਮਾਹੌਲ ਵਿੱਚ, ਉਹ ਮਾਸਕੋ ਦੇ ਕਲੀਨਿਕ ਦੀਆਂ ਅਣਜਾਣੀਆਂ ਮੁਸ਼ਕਲਾਂ ਵਿੱਚ ਰਹਿਣ ਨਾਲੋਂ ਕਿਤੇ ਜਲਦੀ ਰਾਜ਼ੀ ਹੋਵੇਗਾ। ਉਸਨੇ ਉਹ ਲਫ਼ਜ਼ ਵੀ ਸੋਚ ਲਏ ਹੋਏ ਸਨ ਜਿਨਾਂ ਨਾਲ ਚੀਫ ਆਫ ਸਟਾਫ ਨੂੰ ਕਾਟਵਾਂ ਜਵਾਬ ਦਿੱਤਾ ਜਾ ਸਕਦਾ ਸੀ, ਪਰ ਇਸਤੋਂ ਪਹਿਲਾਂ ਕਿ ਉਹ ਉਹਨਾਂ ਲਫਜ਼ਾਂ ਨੂੰ ਮੂੰਹੋਂ ਕੱਢ ਸਕਦਾ, ਖ਼ਤਰੇ ਦਾ ਧੂਤੂ ਆਪਣੀ ਵਿਰਲਾਪੀ ਅਵਾਜ਼ ਵਿੱਚ ਬੋਲ ਉਠਿਆ।

ਹਰ ਚਿਹਰੇ ਉੱਤੇ ਇੱਕਦਮ ਕਾਰੋਬਾਰੀ, ਫਰਜ਼ ਪਾਲਣਾ ਦਾ ਹਾਵਭਾਵ ਆ ਗਿਆ। ਮੇਜਰ ਨੇ ਕਈ ਸੰਖੇਪ ਹੁਕਮ ਦਿੱਤੇ ਤੇ ਆਦਮੀ ਕੀੜੀਆਂ ਵਾਂਗ ਇੱਧਰ-ਉਧਰ ਜਾਣ ਲੱਗ ਪਏ; ਕੁਝ ਬੰਦੇ ਜੰਗਲ ਦੇ ਕਿਨਾਰੇ ਓਟ ਵਿੱਚ ਖੜ੍ਹੇ ਹਵਾਈ ਜਹਾਜ਼ਾਂ ਵੱਲ ਦੌੜੇ, ਤੇ ਕੁਝ ਬੰਦੇ ਉਸ ਭੋਰੇ ਕੋਲ ਚਲੇ ਗਏ ਜਿਥੇ ਕਮਾਨ ਪੋਸਟ ਦਾ ਟਿਕਾਣਾ ਸੀ, ਤੇ ਜਿਹੜਾ ਮੈਦਾਨ ਦੇ ਸਿਰੇ ਉੱਤੇ ਟਿੱਲੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਸੀ, ਤੇ ਕੁਝ ਬੰਦੇ ਜੰਗਲ ਵਿੱਚ ਲੁਕੀਆਂ ਗੱਡੀਆਂ ਤੱਕ ਪਹੁੰਚ ਗਏ । ਅਲੈਕਸੇਈ ਨੂੰ ਅਕਾਸ਼ ਵਿੱਚ ਧੂਏਂ ਦੀ ਇੱਕ ਸਪਸ਼ਟ ਲਕੀਰ ਦਿਖਾਈ ਦਿੱਤੀ ਤੇ ਬਹੁਪੂਛੀ ਰਾਕਟ ਦਾ ਦੁਧੀਆ ਜਿਹਾ, ਹੌਲੀ ਹੌਲੀ ਮਿਟਦਾ ਨਿਸ਼ਾਨ ਨਜ਼ਰੀ ਪਿਆ। ਉਸਨੇ ਸਮਝ ਲਿਆ ਕਿ ਇਸਦਾ ਮਤਲਬ ਹੈ: "ਖ਼ਬਰਦਾਰ।"

ਉਸਦਾ ਦਿਲ ਧਕ-ਧਕ ਕਰਨ ਲੱਗਾ, ਉਸਦੀਆਂ ਨਾਸਾਂ ਫਰਕਣ ਲੱਗੀਆਂ, ਤੇ ਉਸਨੂੰ ਆਪਣੀ ਕੰਗਰੋੜ ਵਿੱਚ ਠੰਡੀ ਜਿਹੀ ਕੰਬਣੀ ਦੌੜਦੀ ਮਹਿਸੂਸ ਹੋਈ ਜਿਵੇਂ ਕਿ ਖ਼ਤਰੇ ਦੀਆਂ ਘੜੀਆਂ ਵਿੱਚ ਉਹ ਹਮੇਸ਼ਾਂ ਮਹਿਸੂਸ ਕਰਦਾ ਸੀ । ਲੇਨਚਕਾ, ਮਕੈਨਿਕ ਯੂਰਾ ਤੇ "ਰੁੱਤ-ਵਿਗਿਆਨਕ ਸਾਰਜੰਟ" ਨੇ, ਜਿਨ੍ਹਾਂ ਕੋਲ ਕਿ ਖ਼ਤਰੇ ਦਾ ਧੂਤੂ ਵੱਜਣ ਪਿੱਛੋਂ ਹਵਾਈ ਅੱਡੇ ਉੱਪਰ ਪੈਦਾ ਹੋਈ ਤੇਜ਼ ਭੱਜ-ਦੌੜ ਵਿੱਚ ਕਰਨ ਵਾਲਾ ਕੋਈ ਖਾਸ ਕੰਮ ਨਹੀਂ

92 / 372
Previous
Next