Back ArrowLogo
Info
Profile

ਸੀ, ਸਟਰੈਚਰ ਨੂੰ ਕਾਹਲੀ ਨਾਲ ਫੜਿਆ ਤੇ ਤਿੰਨੇ ਹੀ ਜੰਗਲ ਦੇ ਕਿਨਾਰੇ ਦੀ ਨੇੜੇ ਤੋਂ ਨੇੜੇ ਦੀ ਥਾਂ ਵੱਲ ਨੂੰ ਦੌੜ ਪਏ; ਉਹ ਕਦਮ ਮਿਲਾ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ, ਬੇਸ਼ਕ, ਉਤੇਜਨਾ ਕਾਰਨ ਸਫਲ ਨਹੀਂ ਸਨ ਹੋ ਰਹੇ।

ਅਲੈਕਸੇਈ ਕੱਰਾਹੁਣ ਲੱਗਾ। ਉਹ ਤੁਰਨ ਲੱਗ ਪਏ। ਦੂਰ ਸਵੈਕਾਰ ਹਵਾਮਾਰ ਤੋਪਾਂ ਪਹਿਲਾਂ ਹੀ ਤੇਜ਼ ਤੇਜ਼ ਚੱਲਣ ਲੱਗ ਪਈਆਂ ਸਨ । ਹਵਾਈ ਜਹਾਜ਼ਾਂ ਦੇ ਦਸਤੇ ਇੱਕ ਇੱਕ ਕਰਕੇ ਰੀਂਗਦੇ ਹੋਏ ਰਨ-ਵੇ ਤੱਕ ਆਉਂਦੇ ਤੇ ਉੱਡ ਪੈਂਦੇ। ਉਹਨਾਂ ਦੇ ਇੰਜਨਾਂ ਦੀਆਂ ਜਾਣੀਆਂ ਪਛਾਣੀਆਂ ਅਵਾਜ਼ਾਂ ਤੋਂ ਉੱਚੀ ਉਸਨੂੰ ਜੰਗਲ ਵੱਲੋਂ ਆਉਂਦੀ ਬੇਕਾਇਦਾ, ਉੱਚੀ ਨੀਵੀਂ ਹੁੰਦੀ ਭਿਣਕਵੀਂ ਅਵਾਜ਼ ਸੁਣਾਈ ਦਿੱਤੀ ਜਿਸ ਨਾਲ ਉਸਦੇ ਪੱਠੇ ਆਪਣੇ ਆਪ ਕੱਸੇ ਹੋਏ ਸਪਰਿੰਗ ਵਾਂਗ ਤਣ ਗਏ। ਤੇ ਸਟਰੈਚਰ ਨਾਲ ਬੱਝਾ ਇਹ ਆਦਮੀ ਕਲਪਨਾ ਕਰਨ ਲੱਗਾ ਕਿ ਉਹ ਦੁਸ਼ਮਨ ਦਾ ਟਾਕਰਾ ਕਰਨ ਜਾ ਰਹੇ ਲੜਾਕਾ ਹਵਾਈ ਜਹਾਜ਼ ਦੀ ਕਾਕਪਿਟ ਵਿੱਚ ਹੈ।

ਸਟਰੈਚਰ ਤੰਗ ਖਾਈ ਵਿੱਚ ਨਹੀਂ ਸੀ ਜਾਂਦਾ । ਯੂਰਾ ਤੇ ਕੁੜੀਆਂ ਉਸਨੂੰ ਆਪਣੀਆਂ ਬਾਹਵਾਂ ਵਿਚ ਚੁੱਕ ਕੇ ਖਾਈ ਵਿੱਚ ਲਿਜਾਣਾ ਚਾਹੁੰਦੇ ਸਨ, ਪਰ ਅਲੈਕਸੇਈ ਨੇ ਰੋਸ ਪ੍ਰਗਟ ਕੀਤਾ ਤੇ ਮੰਗ ਕੀਤੀ ਕਿ ਸਟਰੈਚਰ ਨੂੰ ਇੱਕ ਵੱਡੇ ਸਾਰੇ, ਤਗੜੇ ਬਰਚੇ ਦੇ ਦਰਖਤ ਹੇਠਾਂ ਜੰਗਲ ਦੇ ਕਿਨਾਰੇ ਉੱਤੇ ਰੱਖ ਦਿੱਤਾ ਜਾਏ। ਉਥੇ ਪਏ ਨੇ ਉਸਨੇ ਉਹ ਘਟਨਾਵਾਂ ਦੇਖੀਆਂ ਜਿਹੜੀਆਂ ਡੂੰਘੇ ਸੁਪਨੇ ਦੀ ਤੇਜ਼ੀ ਨਾਲ ਵਾਪਰ ਰਹੀਆਂ ਸਨ । ਪਾਇਲਟਾਂ ਨੂੰ ਜ਼ਮੀਨ ਤੋਂ ਹਵਾਈ ਲੜਾਈ ਦੇਖਣ ਦੇ ਮੌਕੇ ਬਹੁਤ ਘੱਟ ਮਿਲਦੇ ਹਨ। ਮਰੇਸੇਯੇਵ ਜੰਗ ਦੇ ਪਹਿਲੇ ਦਿਨ ਤੋਂ ਹੀ ਵਾਯੂ ਸੈਨਾ ਵਿਚ ਰਹਿ ਕੇ ਲੜਦਾ ਰਿਹਾ ਸੀ, ਪਰ ਉਸਨੇ ਜ਼ਮੀਨ ਤੋਂ ਹਵਾਈ ਲੜਾਈ ਕਦੀ ਨਹੀਂ ਸੀ ਦੇਖੀ। ਤੇ ਹੁਣ ਜਦ ਕਿ ਉਹ ਹਵਾਈ ਜਹਾਜ਼ ਵਿੱਚ ਬਿਜਲੀ ਦੀ ਰਫਤਾਰ ਦਾ ਆਦੀ ਹੋ ਚੁੱਕਾ ਸੀ, ਉਹ ਹੈਰਾਨ ਰਹਿ ਗਿਆ ਕਿ ਜ਼ਮੀਨ ਤੋਂ ਦੇਖਿਆ ਹਵਾਈ ਲੜਾਈ ਕਿੰਨੀ ਮੱਧਮ-ਚਾਲ ਤੇ ਨਿਰਹਾਨੀ ਲਗਦੀ ਹੈ, ਪੁਰਾਣੇ, ਫੀਨ੍ਹੇ ਨੱਕਾਂ ਵਾਲੇ ਲੜਾਕਾ ਹਵਾਈ ਜਹਾਜ਼ਾਂ ਦੀਆਂ ਹਰਕਤਾਂ ਕਿੰਨੀਆਂ ਢਿੱਲੀਆਂ-ਮੱਠੀਆਂ ਲੱਗਦੀਆਂ ਹਨ ਤੇ ਉੱਪਰੋ ਆ ਰਹੀ ਉਹਨਾਂ ਦੀਆਂ ਮਸ਼ੀਨ-ਗੰਨਾਂ ਦੀ ਤੜ-ਤੜ ਕਿੰਨੀ ਹਾਨੀਰਹਿਤ ਲੱਗਦੀ ਹੈ, ਜਿਸਤੋਂ ਉਸਨੂੰ ਕਿਸੇ ਘਰੇਲੂ ਚੀਜ਼ ਦੀ ਯਾਦ ਆ ਗਈ - ਕੱਪੜੇ ਸਿਊਣ ਵਾਲੀ ਮਸ਼ੀਨ ਦੇ ਚੱਲਣ ਦੀ, ਜਾਂ ਕੱਪੜੇ ਪਾੜਨ ਵੇਲੇ ਆਉਂਦੀ ਅਵਾਜ਼ ਦੀ ।

ਸਾਰਸਾਂ ਵਾਂਗ ਕਤਾਰ ਬਣਾਈ ਬਾਰ੍ਹਾਂ ਜਰਮਨ ਬੰਬਰ ਹਵਾਈ ਅੱਡੇ ਦੇ ਕੋਲੋਂ ਦੀ ਲੰਘੇ ਤੇ ਸੂਰਜ ਦੀਆਂ ਤੇਜ਼ ਕਿਰਨਾਂ ਵਿੱਚ ਲੋਪ ਹੋ ਗਏ, ਜੋ ਕਿ ਹੁਣ ਸਿਰ ਉੱਤੇ ਆ ਚੁੱਕਾ ਸੀ । ਬੱਦਲਾਂ ਦੇ ਪਿੱਛੋਂ, ਜਿਨ੍ਹਾਂ ਦੇ ਕਿਨਾਰੇ ਧੁੱਪ ਨਾਲ ਏਨੇਂ ਚੁੰਧਿਆਉਣ ਵਾਲੇ ਹੋਏ ਹੋਏ ਸਨ ਕਿ ਉਹਨਾਂ ਵੱਲ ਦੇਖਿਆ ਅੱਖਾਂ ਦੁਖਣ ਲੱਗ ਪੈਂਦੀਆਂ ਸਨ, ਭੌਰਿਆਂ ਦੀ ਭਿਣਕ ਵਰਗੀ ਇੰਜਣਾਂ ਦੀ ਗੂੰਜਾਰ ਸੁਣਾਈ ਦੇ ਰਹੀ ਸੀ।

ਜੰਗਲ ਵਿੱਚ ਸਵੈਕਾਰ ਹਵਾਮਾਰ ਤੋਪਾਂ ਪਹਿਲਾਂ ਨਾਲੋਂ ਵਧੇਰੇ ਕ੍ਰੋਧ ਵਿੱਚ ਆ ਕੇ ਗਰਜ਼ ਤੇ ਗੁੱਰਾ ਰਹੀਆਂ ਸਨ। ਉਹਨਾਂ ਦੇ ਫਟ ਰਹੇ ਗੋਲਿਆਂ ਦਾ ਧੂੰਆਂ ਅਕਾਸ਼ ਵਿਚ ਡੈਂਡੇਲੀਅਨ

93 / 372
Previous
Next