Back ArrowLogo
Info
Profile

ਦੇ ਲੂੰ ਦਾਰ ਬੀਆਂ ਵਾਂਗ ਤਰ ਰਿਹਾ ਸੀ । ਪਰ ਲੜਾਕਾ ਹਵਾਈ ਜਹਾਜ਼ ਦੇ ਪਰਾਂ ਦੇ ਕਦੀ ਕਦੀ ਪੈਂਦੇ ਲਿਸ਼ਕਾਰੇ ਤੋਂ ਛੁੱਟ ਕੁਝ ਨਹੀਂ ਸੀ ਦਿਖਾਈ ਦੇ ਰਿਹਾ।

ਹੁਣ ਵਧੇਰੇ ਵਾਰੀ ਭੌਰਿਆਂ ਦੀ ਭਿਣਕ ਵਿਚਕਾਰ ਕੱਪੜੇ ਪਾੜਨ ਦੀ ਅਵਾਜ਼ ਆ ਰਹੀ ਸੀ : ਰ-ਰ-ਰਿ-ਪ, ਰ-ਰ-ਰਿ-ਪ, ਰ-ਰ-ਰਿਪ! ਅੱਖਾਂ ਚੁੰਧਿਆਉਂਦੀਆਂ ਕਿਰਨਾਂ ਵਿਚਕਾਰ ਜ਼ੋਰ-ਜ਼ੋਰ ਨਾਲ ਲੜਾਈ ਚੱਲ ਰਹੀ ਸੀ, ਪਰ ਜ਼ਮੀਨ ਤੋਂ ਇਹ ਉਸਤੋਂ ਏਨੀਂ ਵੱਖਰੀ ਲੱਗਦੀ ਸੀ, ਜਿਸ ਤਰ੍ਹਾਂ ਦੀ ਕਿ ਲੜਾਈ ਵਿੱਚ ਸ਼ਾਮਲ ਬੰਦੇ ਦੇਖਦੇ ਹਨ, ਤੇ ਏਨੀਂ ਤੁੱਛ ਤੇ ਗੈਰ-ਦਿਲਚਸਪ ਲੱਗਦੀ ਸੀ ਕਿ ਅਲੈਕਸਈ ਬਿਲਕੁਲ ਉਤੇਜਨਾ ਤੋਂ ਬਿਨਾਂ ਇਹ ਦੇਖਦਾ ਰਿਹਾ।

ਇਥੋਂ ਤੱਕ ਕਿ ਜਦੋਂ ਉਪਰੋਂ ਲਗਾਤਾਰ ਉੱਚੀ ਹੁੰਦੀ ਜਾਂਦੀ ਤਿੱਖੀ ਕਰੀਚਵੀਂ ਅਵਾਜ਼ ਸੁਣਾਈ ਦਿੱਤੀ ਤੇ ਬੜੀ ਤੇਜ਼ੀ ਨਾਲ ਵੱਡੇ ਹੁੰਦੇ ਜਾਂਦੇ ਬੰਬਾਂ ਦੀ ਕਤਾਰ ਬਰੁਸ਼ ਵਿੱਚੋਂ ਡਿੱਗਦੇ ਕਾਲੇ ਤੁਪਕਿਆਂ ਵਾਂਗ ਹੇਠਾਂ ਨੂੰ ਆਈ, ਤਾਂ ਵੀ ਅਲੈਕਸੇਈ ਨਾ ਡਰਿਆ ਤੇ ਇਹ ਦੇਖਣ ਲਈ ਉਸਨੇ ਆਪਣਾ ਸਿਰ ਜ਼ਰਾ ਕੁ ਚੁੱਕ ਲਿਆ ਕਿ ਉਹ ਕਿਥੇ ਡਿੱਗਦੇ ਹਨ।

ਇਸ ਘੜੀ "ਰੁੱਤ-ਵਿਗਿਆਨਕ ਸਾਰਜੰਟ' ਦੇ ਵਿਹਾਰ ਨੇ ਅਲੈਕਸੇਈ ਨੂੰ ਹੈਰਾਨ ਕਰ ਦਿੱਤਾ। ਜਦੋਂ ਬੰਬਾਂ ਦੀ ਚੀਕਵੀਂ ਅਵਾਜ ਸਿਖਰ ਉੱਤੇ ਪੁੱਜੀ ਤਾਂ ਇਹ ਕੁੜੀ, ਜਿਹੜੀ ਲੱਕ ਤੱਕ ਖਾਈ ਵਿੱਚ ਖੜ੍ਹੀ ਸੀ ਤੇ ਹਮੇਸ਼ਾ ਵਾਂਗ ਚੋਰੀ ਚੋਰੀ ਉਸ ਵੱਲ ਦੇਖ ਰਹੀ ਸੀ, ਦੌੜਦੀ ਹੋਈ ਸਟਰੈਚਰ ਵੱਲ ਆਈ, ਜ਼ਮੀਨ ਉੱਤੇ ਡਿੱਗ ਪਈ ਤੇ, ਡਰ ਤੇ ਘਬਰਾਹਟ ਨਾਲ ਕੰਬਦੀ ਨੇ, ਅਲੈਕਸੇਈ ਨੂੰ ਆਪਣੇ ਸਰੀਰ ਨਾਲ ਢੱਕ ਲਿਆ।

ਘੜੀ ਪਲ ਲਈ ਅਲੈਕਸੇਈ ਨੂੰ ਖ਼ੁਦ ਆਪਣੀਆਂ ਅੱਖਾਂ ਦੇ ਨੇੜੇ ਇੱਕ ਸੰਵਲਾਇਆ ਹੋਇਆ, ਬਿਲਕੁਲ ਬਚਗਾਨਾ ਚਿਹਰਾ, ਲਾਲ ਬੁੱਲ੍ਹ ਤੇ ਚਪਟਾ ਜਿਹਾ ਨੱਕ ਦਿਖਾਈ ਦਿੱਤਾ। ਵਿਸਫੋਟ ਦੀ ਗੂੰਜ ਜੰਗਲ ਵਿੱਚੋਂ ਕਿਤੋਂ ਆਈ, ਤੇ ਇਸਦੇ ਇੱਕਦਮ ਮਗਰੋਂ ਦੂਜੇ, ਤੀਜੇ, ਚੌਥੇ ਵਿਸਫੋਟ ਦੀ ਗੂੰਜ ਸੁਣਾਈ ਦਿੱਤੀ। ਪੰਜਵੇਂ ਦੀ ਗੂੰਜ ਏਨੀ ਭਿਆਨਕ ਸੀ ਕਿ ਧਰਤੀ ਕੰਬ ਗਈ ਤੇ ਝੂਲਣ ਲੱਗੀ । ਜਿਸ ਦਰਖਤ ਹੇਠ ਅਲੈਕਸੇਈ ਪਿਆ ਸੀ, ਉਸਦੀ ਟੀਸੀ ਬੰਬ ਦੀ ਪਚਰ ਨਾਲ ਕੱਟੀ ਹੋਈ ਧੜਮ ਕਰਕੇ ਹੇਠਾਂ ਜ਼ਮੀਨ ਉੱਤੇ ਆ ਪਈ। ਉਸਨੇ ਫਿਰ ਕੁੜੀ ਦਾ ਪੀਲ਼ਾ, ਭੈ-ਭੀਤ ਹੋਇਆ ਚਿਹਰਾ ਦੇਖਿਆ ਤੇ ਆਪਣੀ ਗੱਲ੍ਹ ਦੇ ਨਾਲ ਉਸਦੀ ਠੰਡੀ ਗੱਲ੍ਹ ਮਹਿਸੂਸ ਕੀਤੀ; ਤੇ ਬੰਬਾਂ ਦੀਆਂ ਦੋ ਲੜੀਆਂ ਦੇ ਵਿਸਫੋਟਾਂ ਵਿਚਲੇ ਵਕਫੇ ਦੇ ਦੌਰਾਨ ਇਹ ਡਰੀ ਹੋਈ ਕੁੜੀ ਫੁਸਫਸਾਉਂਦੀ ਬੋਲ ਰਹੀ ਸੀ:

"ਪਿਆਰੇ !...ਪਿਆਰੇ ।"

ਬੰਬਾਂ ਦੀ ਇਕ ਹੋਰ ਲੜੀ ਨੇ ਭਿਆਨਕ ਗਰਜ ਨਾਲ ਧਰਤੀ ਹਿਲਾ ਦਿੱਤੀ, ਤੇ ਇੰਝ ਲੱਗਦਾ ਸੀ ਜਿਵੇਂ ਸਾਰੇ ਦਰਖ਼ਤ ਜ਼ਮੀਨ ਵਿੱਚੋਂ ਨਿਕਲ ਕੇ ਹਵਾਈ ਅੱਡੇ ਉਪਰਲੇ ਅਕਾਸ਼ ਵਿੱਚ ਉੱਡ ਗਏ ਹੋਣ, ਉਹਨਾਂ ਦੀਆਂ ਟੀਸੀਆਂ ਟੁੱਟ ਕੇ ਵੱਖ ਹੋ ਗਈਆਂ, ਤੇ ਫਿਰ ਜੰਮੀ ਹੋਈ ਮਿੱਟੀ ਦੇ ਢੇਲੇ ਗੂੰਜਵੀਂ ਗੜਗੜ ਨਾਲ ਹੇਠਾਂ ਜ਼ਮੀਨ ਉੱਤੇ ਆ ਡਿੱਗੇ, ਤੇ ਹਵਾ ਵਿੱਚ ਸਿਰਫ ਭੂਰੇ ਜਿਹੇ, ਤੇਜ਼ ਧੂੰਏਂ ਦੀ ਲਕੀਰ ਰਹਿ ਗਈ, ਜਿਸਤੋਂ ਲਸਣ ਦੀ ਵਾਸ਼ਨਾ ਆ ਰਹੀ

94 / 372
Previous
Next