Back ArrowLogo
Info
Profile

ਸੀ।

ਜਦੋਂ ਧੂੰਆਂ ਖਿੰਡ ਗਿਆ, ਤਾਂ ਚਾਰ ਚੁਫੇਰੇ ਪਹਿਲਾਂ ਹੀ ਚੁੱਪ ਵਾਪਰ ਚੁੱਕੀ ਸੀ । ਹਵਾਈ ਲੜਾਈ ਦੀਆਂ ਅਵਾਜ਼ਾਂ ਜੰਗਲ ਤੋਂ ਪਿੱਛੋਂ ਕਿਤੋਂ ਮਸਾਂ ਹੀ ਸੁਣਾਈ ਦੇਂਦੀਆਂ ਸਨ। ਕੁੜੀ ਪਹਿਲਾਂ ਹੀ ਉੱਛਲ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਚੁੱਕੀ ਸੀ; ਹੁਣ ਉਸਦੀਆਂ ਗੱਲ੍ਹਾਂ ਪੀਲੀਆਂ ਨਹੀਂ ਸਨ, ਸਗੋਂ ਲਾਲ ਹੋ ਗਈਆਂ ਸਨ। ਸ਼ਰਮ ਨਾਲ ਲਾਲ-ਸੂਹੀ ਹੁੰਦਿਆ ਤੇ ਰੋਣ ਲਈ ਬਿਲਕੁਲ ਤਿਆਰ ਲੱਗਦੀ ਨੇ, ਆਪਣੀਆਂ ਅੱਖਾਂ ਅਲੈਕਸੇਈ ਤੋਂ ਦੂਰ ਰੱਖਦਿਆਂ, ਉਸ ਮੁਆਫ਼ੀ ਮੰਗਦੇ ਅੰਦਾਜ਼ ਨਾਲ ਕਿਹਾ:

"ਮੈਂ ਤੁਹਾਨੂੰ ਤਕਲੀਫ ਤਾਂ ਨਹੀਂ ਪੁਚਾਈ ? ਮੈਂ ਵੀ ਕਿਆ ਮੂਰਖ ਹਾਂ, ਹੇ ਪ੍ਰਮਾਤਮਾ, ਕਿਆ ਮੂਰਖ ਹਾਂ ਮੈਂ! ਮੁਆਫ਼ ਕਰਨਾ !"

"ਹੁਣ ਮੁਆਫ਼ੀ ਮੰਗਣ ਦਾ ਕੀ ਫ਼ਾਇਦੇ" ਯੂਰਾ ਗੁਰਾਇਆ; ਉਸਨੂੰ ਸ਼ਰਮ ਆ ਰਹੀ ਸੀ ਕਿ ਉਹ ਆਪ ਨਹੀਂ, ਸਗੋਂ ਰੁੱਤ-ਵਿਗਿਆਨਕ ਸਟੇਸ਼ਨ ਦੀ ਕੁੜੀ ਸੀ ਜਿਹੜੀ ਉਸਦੇ ਦੋਸਤ ਨੂੰ ਬਚਾਉਣ ਲਈ ਦੌੜੀ ਗਈ ਸੀ।

ਬੁੜਬੁੜ ਕਰਦਿਆਂ, ਉਸਨੇ ਆਪਣੇ ਓਵਰਾਲ ਤੋਂ ਮਿੱਟੀ ਝਾੜੀ, ਆਪਣੇ ਸਿਰ ਦੇ ਪਿੱਛੇ ਕਰਕੇ ਖੁਰਕਣ ਲੱਗਾ ਤੇ ਹੈਰਾਨ ਹੁੰਦਾ ਹੋਇਆ ਕੱਟੇ ਸਿਰ ਵਾਲ਼ੇ ਬਰਚੇ ਦੇ ਦਰਖਤ ਦੇ ਦੰਦੇਦਾਰ ਮੁੱਢ ਨੂੰ ਦੇਖਣ ਲੱਗਾ, ਜਿਸਦੇ ਤਣੇ ਤੋਂ ਪਾਰਦਰਸ਼ੀ ਰਸਾ ਕਾਫ਼ੀ ਮਾਤਰਾ ਵਿੱਚ ਸਿੰਮ ਰਿਹਾ ਸੀ। ਜ਼ਖਮੀ ਦਰਖਤ ਦਾ ਇਹ ਰਸਾ, ਸੂਰਜ ਵਿਚ ਚਮਕਦਾ ਹੋਇਆ, ਕਾਈ ਲੱਗੇ ਤਣੇ ਦੇ ਉਪਰੋਂ ਦੀ ਵਗਦਾ ਹੋਇਆ ਚੋਅ ਚੋਅ ਕੇ ਜ਼ਮੀਨ ਉੱਤੇ ਡਿੱਗ ਰਿਹਾ ਸੀ, ਸਾਫ਼ ਤੇ ਪਾਰਦਰਸ਼ੀ ਹੰਝੂਆਂ ਵਾਂਗ।

"ਦੇਖੋ! ਦਰਖਤ ਰੋ ਰਿਹਾ ਹੈ।" ਲੇਨਚਕਾ ਬੋਲੀ; ਖਤਰੇ ਦੇ ਦਰਮਿਆਨ ਵੀ ਉਸਨੇ ਆਪਣੀ ਪਰਜੋਸ਼ ਉਤਸੁਕਤਾ ਕਾਇਮ ਰੱਖੀ ਹੋਈ ਸੀ।

"ਤੂੰ ਵੀ ਰੋਵੇਂਗੀ।" ਯੂਰਾ ਨੇ ਗਮਗੀਨ ਜਿਹੇ ਹੋਏ ਨੇ ਜਵਾਬ ਦਿੱਤਾ। "ਸੋ, ਤਮਾਸ਼ਾ ਖ਼ਤਮ ਹੋਇਆ। ਚੱਲੋ-ਚੋਲੀਏ । ਐਮਬੂਲੈਂਸ ਦਾ ਜਹਾਜ਼ ਤਾਂ ਸਾਬਤ ਏ, ਉਸਨੂੰ ਤਾਂ ਕੋਈ ਨੁਕਸਾਨ ਨਹੀਂ ਪੁੱਜਾ ?"

"ਬਸੰਤ!" — ਕੱਟੇ ਹੋਏ ਦਰਖਤ ਦੇ ਤਣੇ ਵੱਲ, ਇਸਤੋਂ ਵਗ ਕੇ ਜ਼ਮੀਨ ਉੱਤੇ ਡਿਗਦੇ ਲਿਸ਼ਕਦੇ, ਪਾਰਦਰਸੀ ਰਸ ਵੱਲ, ਤੇ ਆਪਣੇ ਨਾਲੋਂ ਕਿਤੇ ਵੱਡਾ ਓਵਰਕੋਟ ਪਾਈ ਚਪਟੀ ਨੱਕ ਵਾਲੀ "ਰੁੱਤ-ਵਿਗਿਆਨਕ ਸਾਰਜੰਟ" ਵੱਲ, ਜਿਸਦਾ ਉਹ ਨਾਂ ਤੱਕ ਵੀ ਨਹੀਂ ਸੀ ਜਾਣਦਾ - ਦੇਖਦਿਆਂ ਹੋਇਆ ਮਰੇਸੇਯੇਵ ਬੋਲਿਆ।

ਜਿਸ ਵੇਲੇ ਉਹ ਤਿੰਨੇ ਜਣੇ, ਅੱਗੋਂ ਯੂਰਾ ਤੇ ਮਗਰੋਂ ਦੋਵੇਂ ਕੁੜੀਆਂ, ਉਸਨੂੰ ਚੁੱਕ ਕੇ ਹਵਾਈ ਜਹਾਜ਼ ਤੱਕ ਲਿਜਾ ਰਹੇ ਸਨ ਤੇ ਬੰਬਾਂ ਦੇ ਬਣਾਏ ਟੋਇਆ ਵਿੱਚੋਂ ਦੀ, ਜਿਨ੍ਹਾਂ ਤੋਂ ਅਜੇ ਵੀ ਧੂੰਆਂ ਨਿੱਕਲ ਰਿਹਾ ਸੀ, ਤੇ ਪਿਘਲਦੀ ਬਰਫ਼ ਦਾ ਪਾਣੀ ਜਿਨ੍ਹਾਂ ਵਿੱਚ ਚੋਅ ਕੇ ਪੈ ਰਿਹਾ ਸੀ, ਵਲ-ਵਲੇਵੇਂ ਖਾਂਦੇ ਜਾ ਰਹੇ ਸਨ, ਤਾਂ ਅਲੈਕਸੇਈ ਨੇ ਟੇਢੀਆਂ ਅੱਖਾਂ ਨਾਲ ਛੋਟੇ ਜਿਹੇ, ਮਜ਼ਬੂਤ ਹੱਥ ਵੱਲ ਦੇਖਿਆ ਜਿਹੜਾ ਓਵਰਕੋਟ ਦੇ ਖੁਰਦਰੇ ਜਿਹੇ ਕਫ਼ ਵਿੱਚੋਂ ਬਾਹਰ

95 / 372
Previous
Next