

ਆਇਆ ਹੋਇਆ ਸੀ ਤੇ ਜਿਸ ਨੇ ਸਟਰੈਚਰ ਦਾ ਹੱਥ ਪੱਕੀ ਤਰ੍ਹਾਂ ਫੜਿਆ ਹੋਇਆ ਸੀ। ਇਸਨੂੰ ਗੱਲ ਕੀ ਸੀ ? ਜਾਂ ਕਿ ਡਰ ਦੀ ਅਵਸਥਾ ਵਿੱਚ ਅਲੈਕਸੇਈ ਨੂੰ ਭਰਮ ਹੋ ਗਿਆ ਸੀ ਕਿ ਉਸਨੇ ਉਹ ਲਫ਼ਜ਼ ਸੁਣੇ ਹਨ ?
ਉਸ ਦਿਨ, ਜਿਹੜਾ ਅਲੈਕਸੇਈ ਲਈ ਯਾਦਗਾਰੀ ਸੀ, ਉਸਨੇ ਇੱਕ ਹੋਰ ਘਟਨਾ ਵੀ ਦੇਖੀ। ਚਾਂਦੀ-ਰੰਗਾ ਰੈਡ ਕਰਾਸ ਦਾ ਜਹਾਜ ਤੇ ਫਲਾਈਟ ਮਕੈਨਿਕ, ਜਿਹੜਾ ਸਿਰ ਮਾਰਦਾ ਹੋਇਆ ਤੇ ਇਹ ਦੇਖਦਾ ਹੋਇਆ ਇਸਦੇ ਦੁਆਲੇ ਫਿਰ ਰਿਹਾ ਸੀ ਕਿ ਇਸਨੂੰ ਕਿਸੇ ਚਿੱਪਰ ਨਾਲ ਜਾਂ ਧਮਾਕੇ ਨਾਲ ਨੁਕਸਾਨ ਤਾਂ ਨਹੀਂ ਪੁੱਜਾ, ਪਹਿਲਾਂ ਹੀ ਦਿੱਸਣੇ ਸ਼ੁਰੂ ਹੋ ਚੁੱਕੇ ਸਨ ਜਦੋਂ ਇੱਕ ਇੱਕ ਕਰਕੇ ਲੜਾਕਾ ਹਵਾਈ ਜਹਾਜ਼ ਮੁੜੇ ਤੇ ਉੱਤਰਨ ਲੱਗੇ । ਉਹ ਜੰਗਲ ਦੇ ਉਪਰੋਂ ਦੀ ਸਿੱਧੇ ਆਉਂਦੇ, ਬਿਨ੍ਹਾਂ ਸਧਾਰਨ ਜਹਾਜ਼ ਵਾਂਗ ਚੱਕਰ ਕੱਟਿਆਂ ਉਤਰਦੇ ਤੇ ਜੰਗਲ ਦੇ ਕਿਨਾਰੇ ਆਪੋ ਆਪਣੀਆਂ ਓਟਾਂ ਵਿੱਚ ਜਾ ਖੜ੍ਹੇ ਹੁੰਦੇ।
ਜਲਦੀ ਹੀ ਅਕਾਸ਼ ਵਿੱਚ ਚੁੱਪ ਵਾਪਰ ਗਈ । ਹਵਾਈ ਅੱਡਾ ਸਾਫ਼ ਹੋ ਗਿਆ, ਜੰਗਲ ਵਿੱਚ ਇੰਜਣਾਂ ਦੀ ਗਰਜ ਖ਼ਤਮ ਹੋ ਗਈ। ਪਰ ਆਦਮੀ ਅਜੇ ਵੀ ਕਮਾਨ ਚੌਂਕੀ ਉੱਤੇ ਖੜ੍ਹੇ, ਆਪਣੇ ਹੱਥਾਂ ਨਾਲ ਧੁੱਪ ਤੋਂ ਆਪਣੀਆਂ ਅੱਖਾਂ ਬਚਾਉਂਦੇ ਹੋਏ, ਅਕਾਸ਼ ਦਾ ਨਿਰੀਖਣ ਕਰ ਰਹੇ ਸਨ।
"ਨੰਬਰ ਨੇਂ ਅਜੇ ਨਹੀ ਆਇਆ। ਕੁਕੁਸ਼ਕਿਨ ਕਿਤੇ ਫਸ ਗਿਆ ਹੈ,” ਯੂਰਾ ਬੋਲਿਆ।
ਅਲੈਕਸੇਈ ਨੂੰ ਕੁਕੁਸ਼ਕਿਨ ਦਾ ਛੋਟਾ ਜਿਹਾ, ਯਰਕਾਨ-ਮਾਰਿਆ ਮੂੰਹ ਯਾਦ ਆਇਆ. ਜਿਸ ਉੱਤੇ ਹਮੇਸ਼ਾ ਹੀ ਅਸੰਤੋਖ ਵਸਿਆ ਰਹਿੰਦਾ ਸੀ, ਤੇ ਯਾਦ ਆਇਆ ਕਿ ਉਸ ਸਵੇਰ ਉਸਨੇ ਕਿੰਨੇ ਧਿਆਨ ਨਾਲ ਉਸਦੇ ਸਟਰੈਚਰ ਨੂੰ ਚੁੱਕਿਆ ਹੋਇਆ ਸੀ। ਕੀ ਉਹ ਸੱਚਮੁਚ ਤਾਂ ਨਹੀਂ...? ਇਸ ਖਿਆਲ ਨੇ, ਜਿਹੜਾ ਕਿਸੇ ਪਾਇਲਟ ਲਈ ਕਿਸੇ ਸਰਗਰਮੀ-ਭਰੇ ਦਿਨ ਏਨਾਂ ਸਧਾਰਨ ਹੁੰਦਾ ਹੈ, ਅੱਜ ਉਸਨੂੰ ਕੰਬਾ ਦਿੱਤਾ, ਜਦੋਂ ਕਿ ਹਵਾਈ ਅੱਡੇ ਦੇ ਜੀਵਨ ਤੋਂ ਉਹ ਬਾਹਰ ਸੀ।
ਉਸੇ ਘੜੀ ਉਹਨਾਂ ਨੂੰ ਇੱਕ ਇੰਜਣ ਦੀ ਭਿਣਕ ਸੁਣਾਈ ਦਿੱਤੀ।
ਯੂਰਾ ਖੁਸ਼ੀ ਨਾਲ ਕੂਕਦਾ ਉਠ ਪਿਆ:
"ਉਹੀ ਏ!"
ਕਮਾਨ ਚੌਂਕੀ ਉੱਪਰਲੇ ਆਦਮੀਆਂ ਵਿੱਚ ਉਤਸ਼ਾਹ ਦੌੜ ਗਿਆ। ਕੋਈ ਗੱਲ ਵਾਪਰ ਗਈ ਸੀ। “ਨੰਬਰ ਨੰ" ਉੱਤਰ ਨਹੀਂ ਸੀ ਰਿਹਾ, ਸਗੋਂ ਹਵਾਈ ਅੱਡੇ ਉੱਤੇ ਚੋੜਾ ਚੱਕਰ ਕੱਟਣ ਲੱਗ ਪਿਆ, ਤੇ ਜਿਸ ਵੇਲੇ ਇਹ ਉੱਡਦਾ ਹੋਇਆ ਅਲੈਕਸੇਈ ਦੇ ਸਿਰ ਉਪਰੋਂ ਲੰਘਿਆ ਤਾਂ ਉਸਨੇ ਦੇਖਿਆ ਕਿ ਉਸਦੇ ਪਰ ਦਾ ਇੱਕ ਹਿੱਸਾ ਡਿੱਗ ਚੁੱਕਾ ਹੋਇਆ ਸੀ, ਤੇ ਜਿਹੜੀ ਚੀਜ਼ ਇਸਤੋਂ ਵੀ ਭੈੜੀ ਸੀ, ਇਸਦੇ ਢਾਂਚੇ ਦੇ ਹੇਠਾਂ ਸਿਰਫ ਇੱਕ "ਲੱਤ" ਦਿਖਾਈ ਦੇ ਰਹੀ ਸੀ। ਇੱਕ ਇੱਕ ਕਰਕੇ ਦੋ ਲਾਲ ਰਾਕਟਾਂ ਹਵਾ ਵਿੱਚ ਉਡੀਆਂ। ਕੁਕੁਸ਼ਕਿਨ ਨੇ ਇੱਕ ਹੋਰ ਚੱਕਰ ਕੱਢਿਆ। ਉਸਦਾ ਹਵਾਈ ਜਹਾਜ਼ ਐਸੇ ਪੰਛੀ ਵਾਂਗ ਲੱਗ ਰਿਹਾ ਸੀ ਜਿਹੜਾ ਆਪਣੇ ਤਬਾਹ ਹੋਏ ਆਲ੍ਹਣੇ ਉੱਤੇ ਚੱਕਰ ਕੱਟ ਰਿਹਾ ਹੋਵੇ, ਤੇ ਜਿਸਨੂੰ ਪਤਾ ਨਾ