Back ArrowLogo
Info
Profile

ਲੱਗ ਰਿਹਾ ਹੋਵੇ ਕਿ ਇਹ ਕਿਥੇ ਜਾ ਕੇ ਬੈਠੇ । ਉਸਨੇ ਤੀਜਾ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ।

"ਇਕ ਮਿੰਟ ਦੇ ਅੰਦਰ ਅੰਦਰ ਇਹ ਛਲਾਂਗ ਲਾ ਦੇਵੇਗਾ। ਇਸਦਾ ਪੈਟਰੋਲ ਖ਼ਤਮ ਹੋ ਚੁੱਕੇ। ਉਹ ਆਖ਼ਰੀ ਤੁਪਕੇ ਮੁਕਾ ਰਿਹੈ!" ਯੂਰਾ ਨੇ ਘੁਸਰ-ਮੁਸਰ ਕੀਤਾ ਉਸਦੀਆਂ ਅੱਖਾਂ ਆਪਣੀ ਘੜੀ ਉੱਤੇ ਗੱਡੀਆਂ ਹੋਈਆਂ ਸਨ।

ਇਹੋ ਜਿਹੀਆਂ ਹਾਲਤਾਂ ਵਿੱਚ, ਜਦੋਂ ਉਤਰਨਾ ਅਸੰਭਵ ਹੋਵੇ, ਤਾਂ ਪਾਇਲਟਾਂ ਨੂੰ ਉਚਾਈ ਉੱਤੇ ਜਾ ਕੇ ਛਲਾਂਗ ਲਾ ਦੇਣ ਦੀ ਆਗਿਆ ਹੁੰਦੀ ਹੈ। ਸ਼ਾਇਦ "ਨੰਬਰ ਨੌਂ” ਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਪਹਿਲਾਂ ਹੀ ਮਿਲ ਚੁੱਕਾ ਹੋਵੇ, ਪਰ ਇਹ ਹੱਠ ਨਾਲ ਚੱਕਰ ਕੱਟੀ ਗਿਆ।

ਯੂਰਾ ਹਵਾਈ ਜਹਾਜ਼ ਵੱਲ ਤੇ ਆਪਣੀ ਘੜੀ ਵੱਲ ਦੇਖੀ ਜਾ ਰਿਹਾ ਸੀ । ਜਦੋਂ ਉਸਨੂੰ ਲੱਗਾ ਕਿ ਇੰਜਣ ਹੌਲੀ ਹੋ ਗਿਆ ਹੈ ਤਾਂ ਉਹ ਚੌਕੜੀ ਮਾਰ ਕੇ ਬੈਠ ਗਿਆ ਤੇ ਆਪਣਾ ਮੂੰਹ ਦੂਜੇ ਪਾਸੇ ਮੋੜ ਲਿਆ। "ਕੀ ਇਹ ਹਵਾਈ ਜਹਾਜ਼ ਨੂੰ ਬਚਾਉਣ ਦੀ ਸੋਚ ਰਿਹੈ ?" ਉਥੇ ਹਾਜ਼ਰ ਹਰ ਕੋਈ ਸੋਚ ਰਿਹਾ ਸੀ: “ਛਲਾਂਗ ਲਾ ਦੇਹ, ਲਾ ਵੀ ਦੇਹ ਛਲਾਂਗ!"

ਇੱਕ ਲੜਾਕਾ ਹਵਾਈ ਜਹਾਜ਼, ਜਿਸਦੀ ਪੂਛਲ ਉੱਤੇ "1" ਲਿਖਿਆ ਹੋਇਆ ਸੀ, ਹਵਾ ਵਿੱਚ ਉਡਿਆ ਤੇ ਹੁਸ਼ਿਆਰੀ ਨਾਲ ਪਹਿਲਾਂ ਹੀ ਮੋੜ ਕੱਟਦਿਆਂ ਜ਼ਖਮੀ "ਨੰਬਰ ਨ" ਦੇ ਨਾਲ ਨਾਲ ਹੋ ਗਿਆ। ਜਿਸ ਸ਼ਾਂਤੀ ਤੇ ਹੁਸ਼ਿਆਰੀ ਨਾਲ ਹਵਾਈ ਜਹਾਜ਼ ਉਡਾਇਆ ਜਾ ਰਿਹਾ ਸੀ, ਉਸਤੋਂ ਅਲੈਕਸਈ ਨੇ ਅੰਦਾਜ਼ਾ ਲਾ ਲਿਆ ਕਿ ਵਿੰਗ ਕਮਾਂਡਰ ਆਪ ਇਸਨੂੰ ਚਲਾ ਰਿਹਾ ਹੈ। ਪ੍ਰਤੱਖ ਤੌਰ ਉਤੇ, ਇਹ ਫ਼ੈਸਲਾ ਕਰਦਿਆਂ ਕਿ ਕੁਕੂਸ਼ਕਿਨ ਦਾ ਰੇਡੀਓ ਸੈੱਟ ਕੰਮ ਨਹੀਂ ਕਰ ਰਿਹਾ, ਜਾਂ ਪਾਇਲਟ ਦਾ ਦਿਮਾਗ਼ ਟਿਕਾਣੇ ਨਹੀ ਰਿਹਾ, ਉਹ ਕਾਹਲੀ ਨਾਲ ਉਸਦੀ ਸਹਾਇਤਾ ਲਈ ਗਿਆ। ਆਪਣੇ ਪਰ੍ਹਾਂ ਨਾਲ ਸੰਕੇਤ ਦਿੰਦਿਆ : "ਜਿਵੇਂ ਮੈਂ ਕਰਦਾ ਹਾਂ, ਕਰੋ,” ਉਸਨੇ ਹਵਾਈ ਜਹਾਜ਼ ਪਾਸੇ ਵੱਲ ਕਰ ਲਿਆ ਤੇ ਉੱਚਾ ਉੱਠਣ ਲੱਗ ਪਿਆ। ਉਸਨੇ ਕੁਕੁਸ਼ਕਿਨ ਨੂੰ ਪਾਸੇ ਵੱਲ ਹੋਣ ਦਾ ਤੇ ਛਲਾਂਗ ਲਾਉਣ ਦਾ ਹੁਕਮ ਦਿੱਤਾ। ਪਰ ਉਸ ਘੜੀ ਕੁਕੁਸ਼ਕਿਨ ਨੇ ਆਪਣੀ ਗੈਸ ਘੱਟ ਕਰ ਦਿੱਤੀ ਤੇ ਉਤਰਨ ਲਈ ਤਿਆਰ ਹੋ ਗਿਆ। ਉਸਦਾ ਟੁੱਟੇ ਪਰ ਵਾਲਾ ਜਹਾਜ਼ ਅਲੈਕਸੇਈ ਦੇ ਸਿਰ ਦੇ ਉਪਰੋਂ ਦੀ ਲੰਘਿਆ ਤੇ ਤੇਜ਼ੀ ਨਾਲ ਜ਼ਮੀਨ ਦੇ ਨੇੜੇ ਹੋ ਗਿਆ। ਉਹ ਇੱਕਦਮ ਖੱਬੇ ਪਾਸੇ ਨੂੰ ਹੋਇਆ, ਆਪਣੀ ਸਵਸਥ "ਲੱਤ" ਦੇ ਭਾਰ ਉਤਰਿਆ, ਇਕੋ ਪਹੀਏ ਨਾਲ ਜ਼ਰਾ ਕੁ ਦੌੜਿਆ, ਰਫ਼ਤਾਰ ਘਟਾਈ, ਫਿਰ ਸੱਜੇ ਪਾਸੇ ਨੂੰ ਝੁਕਿਆ ਤੇ ਆਪਣੇ ਠੀਕ ਪਰ ਨੂੰ ਜ਼ਮੀਨ ਨਾਲ ਲਾਉਂਦਿਆਂ, ਉੱਥੇ ਹੀ ਚੱਕਰ ਕੱਟਣ ਲੱਗਾ ਤੇ ਬਰਫ਼ ਦੇ ਬੱਦਲ ਉਡਾਉਣ ਲੱਗਾ।

ਜਦੋਂ ਬਰਫ਼ ਦੇ ਬੱਦਲ ਛਟੇ ਤਾਂ ਅਪਾਹਜ ਹੋਏ ਜਹਾਜ਼ ਦੇ ਕੋਲ ਕੋਈ ਕਾਲੀ ਜਿਹੀ ਚੀਜ਼ ਪਈ ਦਿਖਾਈ ਦਿੱਤੀ। ਆਦਮੀ ਇਸ ਕਾਲੀ ਚੀਜ਼ ਵੱਲ ਦੌੜਦੇ ਹੋਏ ਆਏ, ਤੇ ਆਪਣਾ ਧੂਤੂ ਵਜਾਉਂਦੀ ਹੋਈ, ਇਕ ਐਮਬੂਲੈਂਸ ਕਾਰ ਇਸ ਵੱਲ ਦੌੜੀ।

"ਉਸਨੇ ਆਪਣਾ ਹਵਾਈ ਜਹਾਜ਼ ਬਚਾ ਲਿਐ। ਸੋ, ਇਸ ਤਰ੍ਹਾਂ ਦਾ ਬੰਦਾ ਹੈ ਕੁਕੂਸ਼ਕਿਨ। ਉਸਨੇ ਇਹ ਚੀਜ਼ ਕਦੋਂ ਸਿੱਖੀ ਹੈ ?" ਆਪਣੇ ਸਟਰੈਚਰ ਉੱਤੇ ਪਿਆ ਮਰੇਸੇਯੇਵ

97 / 372
Previous
Next