Back ArrowLogo
Info
Profile

ਸੋਚ ਰਿਹਾ ਸੀ ।

ਉਸਨੂੰ ਆਪਣੇ ਸਾਥੀ ਉੱਤੇ ਰਸ਼ਕ ਆ ਰਿਹਾ ਸੀ। ਉਸਨੂੰ ਆਪਣੀ ਸਾਰੀ ਤਾਕਤ ਨਾਲ ਦੌੜ ਕੇ ਉਸ ਥਾਂ ਜਾਣ ਦੀ ਤੀਬਰ ਇੱਛਾ ਮਹਿਸੂਸ ਹੋਈ, ਜਿੱਥੇ ਇਹ ਛੋਟਾ ਜਿਹਾ, ਸਾਰਿਆਂ ਵੱਲੋਂ ਨਾ ਪਸੰਦ ਕੀਤਾ ਜਾਂਦਾ ਆਦਮੀ ਪਿਆ ਸੀ, ਜਿਹੜਾ ਏਨਾਂ ਬਹਾਦਰ ਤੇ ਹੁਸ਼ਿਆਰ ਪਾਇਲਟ ਸਾਬਤ ਹੋਇਆ ਸੀ। ਪਰ ਉਹ ਤਾਂ ਸਟਰੈਚਰ ਨਾਲ ਬੱਝਾ ਹੋਇਆ ਸੀ ਤੇ ਸਖਤ ਪੀੜ ਨੇ ਉਸਨੂੰ ਜਕੜਿਆ ਹੋਇਆ ਸੀ, ਜਿਸਨੇ, ਉਸਨੂੰ ਮੁੜ ਦਬਾ ਲਿਆ ਸੀ, ਜਿਉ ਹੀ ਤੰਤੂ-ਤਣਾਅ ਢਿੱਲਾ ਪਿਆ ਸੀ।

ਇਹ ਸਾਰੀਆਂ ਘਟਨਾਵਾਂ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਵਾਪਰੀਆਂ, ਪਰ ਇਹ ਏਨੀਆਂ ਜ਼ਿਆਦਾ ਸਨ ਕਿ ਅਲੈਕਸੇਈ ਇਕਦਮ ਆਪਣੇ ਮਨ ਵਿੱਚ ਉਹਨਾਂ ਦਾ ਵਿਸ਼ਲੇਸ਼ਣ ਨਾ ਕਰ ਸਕਿਆ। ਜਦੋਂ ਉਸਦੇ ਸਟਰੈਚਰ ਨੂੰ ਰੈਡ ਕਰਾਸ ਵਾਲੇ ਹਵਾਈ ਜਹਾਜ਼ ਵਿਚਲੀਆਂ ਵਿਸ਼ੇਸ਼ ਖੋੜਾ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਜਦੋਂ ਉਸਦਾ “ਰੁੱਤ-ਵਿਗਿਆਨਕ ਸਾਰਜੰਟ ਦੀ ਗੱਡੀ ਹੋਈ ਨਜ਼ਰ ਵੱਲ ਧਿਆਨ ਗਿਆ, ਸਿਰਫ ਉਦੋਂ ਕਿਤੇ ਜਾ ਕੇ ਉਸਨੂੰ ਉਹਨਾਂ ਲਫ਼ਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਾ ਜਿਹੜੇ ਬੰਬਰੀ ਦੇ ਦੌਰਾਨ ਕੁੜੀ ਦੇ ਪੀਲੇ ਪਏ ਹੋਏ ਬੁਲ੍ਹਾਂ ਵਿੱਚੋਂ ਨਿੱਕਲ ਗਏ ਸਨ । ਉਸਨੂੰ ਇਹ ਸੋਚ ਕੇ ਸ਼ਰਮ ਆਈ ਕਿ ਉਸਨੂੰ ਏਨੀਂ ਚੰਗੀ, ਆਪਾਵਾਰੂ ਕੁੜੀ ਦੇ ਨਾਂ ਦਾ ਵੀ ਨਹੀਂ ਸੀ ਪਤਾ।

“ਸਾਥੀ ਸਾਰਜੰਟ," ਉਸਨੇ ਕ੍ਰਿਤੱਗ ਅੱਖਾਂ ਨਾਲ ਉਸ ਵੱਲ ਦੇਖਦਿਆਂ ਹੌਲੀ ਜਿਹਾ ਕਿਹਾ।

ਪਤਾ ਨਹੀਂ ਇੰਜਣ ਦੀ ਗਰਜ ਵਿੱਚ ਉਸਦੀ ਅਵਾਜ਼ ਕੁੜੀ ਤੱਕ ਪਹੁੰਚੀ ਜਾਂ ਨਾ, ਪਰ ਉਹ ਅੱਗੇ ਆਈ ਤੇ ਇੱਕ ਛੋਟਾ ਜਿਹਾ ਪੈਕਟ ਉਸ ਵੱਲ ਵਧਾਉਂਦੀ ਹੋਈ ਬੋਲੀ:

“ਸਾਥੀ ਸੀਨੀਅਰ ਲੈਫ਼ਟੀਨੈਂਟ, ਇਹ ਚਿੱਠੀਆਂ ਤੁਹਾਡੇ ਲਈ ਨੇ। ਮੈਂ ਇਹਨਾਂ ਨੂੰ ਸਾਂਭ ਕੇ ਰੱਖ ਛੱਡਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਜਿਊਂਦੇ ਹੋ ਤੇ ਤੁਸੀਂ ਮੁੜ ਆਓਗੇ। ਮੈਨੂੰ ਪਤਾ ਸੀ, ਮੈਂ ਮਹਿਸੂਸ ਕਰਦੀ ਸਾਂ।

ਉਸਨੇ ਛੋਟਾ ਜਿਹਾ ਪੈਕਟ ਉਸਦੀ ਛਾਤੀ ਉੱਤੇ ਰੱਖ ਦਿੱਤਾ। ਉਹਨਾਂ ਵਿੱਚੋਂ ਕਈ ਉਸਨੂੰ ਆਪਣੀ ਮਾਂ ਦੀਆਂ ਚਿੱਠੀਆਂ ਦਿਖਾਈ ਦਿੱਤੀਆਂ, ਤਿਕੋਨਾ ਵਿੱਚ ਭੰਨੀਆਂ ਹੋਈਆਂ, ਤੇ ਵਿੰਗ-ਤੜਿੰਗੀ, ਬੁੱਢੇ ਹੱਥਾਂ ਦੀ ਲਿਖਤ ਵਿੱਚ ਸਿਰਨਾਵਾਂ ਕੀਤਾ ਹੋਇਆ ਤੇ ਕੁਝ ਚਿੱਠੀਆਂ ਜਾਣੇ-ਪਛਾਣੇ ਲਫ਼ਾਫ਼ਿਆਂ ਵਿੱਚ ਸਨ, ਜਿਸ ਤਰ੍ਹਾਂ ਦੇ ਉਹ ਹਮੇਸਾਂ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ। ਉਸਦਾ ਚਿਹਰਾ ਖਿੜ ਗਿਆ ਜਦੋਂ ਉਸਨੇ ਉਹ ਚਿੱਠੀਆਂ ਦੇਖੀਆਂ ਤੇ ਉਸਨੇ ਕੰਬਲ ਵਿੱਚੋਂ ਆਪਣਾ ਹੱਥ ਕੱਢਣ ਲਈ ਹਿਲਜੁਲ ਕੀਤੀ।

"ਇਹ ਕਿਸੇ ਕੁੜੀ ਵੱਲੋਂ ਨੇ ?" "ਰੁੱਤ-ਵਿਗਿਆਨਕ ਸਾਰਜੰਟ ਨੇ ਉਦਾਸੀ ਵਿੱਚ, ਮੁੜ ਸ਼ਰਮ ਨਾਲ ਲਾਲ ਸੂਹੀ ਹੁੰਦਿਆਂ ਪੁੱਛਿਆ, ਜਦ ਕਿ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹਨਾਂ ਨੇ ਉਸਦੀਆਂ ਲੰਮੀਆਂ, ਕਹਿ-ਰੰਗੀਆਂ ਝਿਮਣੀਆਂ ਨੂੰ ਜੋੜ ਦਿਤਾ।

ਮਰੇਸੇਯੇਵ ਨੇ ਸਮਝ ਲਿਆ ਕਿ ਵਿਸਫੋਟਾਂ ਦੇ ਦੌਰਾਨ ਕਹੇ ਗਏ ਉਹਨਾਂ ਲਫ਼ਜ਼ਾਂ ਦੀ ਉਸਨੇ ਕਲਪਨਾ ਨਹੀਂ ਸੀ ਕੀਤੀ, ਤੇ ਇਹ ਸਮਝ ਜਾਣ ਪਿੱਛੋਂ, ਸੱਚ ਦੱਸਣ ਦੀ ਉਸਦੀ

98 / 372
Previous
Next