Back ArrowLogo
Info
Profile

ਹਿੰਮਤ ਨਾ ਪਈ।

"ਮੇਰੀ ਵਿਆਹੀ ਭੈਣ ਵੱਲੋਂ । ਹੁਣ ਉਸਦਾ ਪਰਿਵਾਰਕ ਨਾਂ ਦੂਸਰਾ ਹੈ,” ਉਸਨੇ ਆਪਣੇ ਆਪ ਨਾਲ ਘਿਣ ਮਹਿਸੂਸ ਕਰਦਿਆਂ ਜਵਾਬ ਦਿੱਤਾ।

ਇੰਜਣ ਦੀ ਗਰਜ ਥਾਣੀਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪਾਸੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਸਰਜਨ, ਇੱਕ ਓਪਰਾ ਆਦਮੀ ਜਿਸਨੇ ਆਪਣੇ ਓਵਰਕੋਟ ਉੱਤੇ ਚਿੱਟਾ ਚੋਗਾ ਪਾਇਆ ਹੋਇਆ ਸੀ, ਹਵਾਈ ਜਹਾਜ਼ ਵਿੱਚ ਆ ਚੜ੍ਹਿਆ।

"ਇੱਕ ਮਰੀਜ਼ ਪਹਿਲਾਂ ਹੀ ਆ ਚੁੱਕਾ ਹੈ ?” ਉਸਨੇ ਮਰੇਸੇਯੇਵ ਵੱਲ ਦੇਖਦਿਆਂ ਪੁੱਛਿਆ। "ਬਹੁਤ ਖੂਬ। ਦੂਜੇ ਨੂੰ ਵੀ ਲੈ ਆਓ। ਅਸੀਂ ਇੱਕ ਮਿੰਟ ਦੇ ਅੰਦਰ ਅੰਦਰ ਉਡ ਪਵਾਂਗੇ। ਤੇ ਤੁਸੀਂ ਇੱਥੇ ਕੀ ਕਰ ਰਹੇ ਹੋ, ਮੈਡਮ ?” ਉਸਨੇ ਭਾਫ਼ ਨਾਲ ਮੱਧਮ ਪੈ ਚੁੱਕੀਆਂ ਐਨਕਾਂ ਦੇ ਵਿੱਚੋਂ ਦੀ "ਰੁੱਤ-ਵਿਗਿਆਨਕ ਸਾਰਜੰਟ" ਵੱਲ ਦੇਖਦਿਆਂ ਪੁੱਛਿਆ, ਜਿਹੜੀ ਯੂਰਾ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ। "ਜਾਓ, ਕਿਰਪਾ ਕਰਕੇ, ਅਸੀਂ ਹੋਰ ਇੱਕ ਮਿੰਟ ਨੂੰ ਉੱਡ ਜਾਵਾਂਗੇ। ਹੇ-ਏ! ਸਟਰੈਚਰ ਅੰਦਰ ਲੈ ਆਓ।”

"ਚਿੱਠੀ ਲਿਖਣਾ, ਰੱਬ ਦੇ ਵਾਸਤੇ, ਚਿੱਠੀ ਲਿਖਣਾ, ਮੈਂ ਉਡੀਕ ਕਰਾਂਗੀ!" ਅਲੈਕਸੇਈ ਨੇ ਕੁੜੀ ਨੂੰ ਕੰਨ ਵਿੱਚ ਕਹਿੰਦਿਆਂ ਸੁਣਿਆ।

ਯੂਰਾ ਦੀ ਸਹਾਇਤਾ ਨਾਲ ਸਰਜਨ ਨੇ ਇੱਕ ਸਟਰੈਚਰ ਹਵਾਈ ਜਹਾਜ਼ ਉੱਪਰ ਚੜ੍ਹਾਇਆ, ਜਿਸ ਉੱਤੇ ਕੋਈ ਹੌਲੀ ਹੌਲੀ ਕੱਰਾਹ ਰਿਹਾ ਸੀ । ਜਦੋਂ ਇਸਨੂੰ ਖੋੜਾ ਵਿੱਚ ਫਿੱਟ ਕੀਤਾ ਜਾ ਰਿਹਾ ਸੀ, ਤਾਂ ਜਿਸ ਚਾਦਰ ਨਾਲ ਇਸਨੂੰ ਢੱਕਿਆ ਗਿਆ ਸੀ, ਉਹ ਹੇਠਾਂ ਖਿਸਕ ਗਈ ਤੇ ਮਰੇਸੇਯੇਵ ਨੂੰ ਕੁਕੁਸ਼ਕਿਨ ਦਾ ਚਿਹਰਾ ਦਿਖਾਈ ਦਿੱਤਾ, ਜਿਹੜਾ ਪੀੜ ਨਾਲ ਵਿੰਗਾ ਹੋਇਆ ਪਿਆ ਸੀ। ਸਰਜਨ ਨੇ ਆਪਣੇ ਹੱਥ ਮਲੇ, ਕੈਬਿਨ ਵਿੱਚ ਚਾਰੇ ਪਾਸੇ ਦੇਖਿਆ, ਤੇ ਮਰੇਸੇਯੇਵ ਨੂੰ ਢਿੱਡ ਉੱਪਰ ਥਾਪੜਦਾ ਬੋਲਿਆ:

"ਬਹੁਤ ਚੰਗਾ, ਸ਼ਾਨਦਾਰ ! ਤੇਰੇ ਸਾਥ ਲਈ ਇੱਕ ਹੋਰ ਸਵਾਰੀ ਹੈ, ਨੌਜਵਾਨ, ਤਾਂ ਕਿ ਰਾਹ ਵਿੱਚ ਬੋਰ ਨਾ ਹੋਵੇ । ਹੈਂ? ਤੇ ਹੁਣ, ਜਿਹੜੇ ਨਾਲ ਨਹੀਂ ਜਾ ਰਹੇ, ਉਹ ਸਾਰੇ ਕ੍ਰਿਪਾ ਕਰਕੇ ਜਹਾਜ਼ ਤੋਂ ਉੱਤਰ ਜਾਣ ! ਸੋ, ਸਾਰਜੰਟ ਦੇ ਬਿੱਲੇ ਵਾਲੀ ਉਹ ਲਾਰੇਲੇਈ ਲੋਪ ਹੋ ਗਈ ਕਿ ਨਹੀਂ ? ਬਹੁਤ ਖੂਬ! ਸੋ ਚੱਲੋ, ਚੱਲੀਏ!..."

ਯੂਰਾ ਹਿਚਕਿਚਾ ਰਿਹਾ ਸੀ, ਸੋ ਸਰਜਨ ਨੇ ਉਸਨੂੰ ਫੜ ਕੇ ਬਾਹਰ ਕਰ ਦਿੱਤਾ। ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਹਵਾਈ ਜਹਾਜ ਕੰਬਣ ਲੱਗਾ, ਤੁਰ ਪਿਆ, ਜ਼ਮੀਨ ਤੋਂ ਉਠਿਆ ਤੇ ਫਿਰ ਚੁੱਪ-ਚਾਪ ਤੇ ਇਕਸਾਰ, ਇੰਜਣਾਂ ਦੀ ਬਾਕਾਇਦਾ ਧੜਕਣ ਦੇ ਸਾਥ ਵਿਚ, ਆਪਣੇ ਜਮਾਂਦਰੂ ਸੁਭਾਅ ਨਾਲ ਉੱਚਾ ਚੜ੍ਹ ਗਿਆ। ਕੰਧ ਦਾ ਆਸਰਾ ਲੈਂਦਾ ਹੋਇਆ, ਸਰਜਨ ਮਰੇਸੇਯੇਵ ਤੱਕ ਆਇਆ।

"ਕੀ ਹਾਲ ਹੈ ?” ਉਸਨੇ ਪੁੱਛਿਆ। "ਲਿਆਓ ਜ਼ਰਾ ਨਬਜ਼ ਦੇਖਾਂ।" ਉਸਨੇ ਘੋਖਵੀਂ ਤਰ੍ਹਾਂ ਨਾਲ ਮਰੇਸੇਯੇਵ ਵੱਲ ਦੇਖਿਆ, ਸਿਰ ਹਿਲਾਇਆ ਤੇ ਬੁੜਬੁੜਾਇਆ: "ਹੂੰ ! ਤਗੜਾ ਆਚਰਨ ਹੈ।'' ਤੇ ਫਿਰ ਮਰੇਸੇਯੇਵ ਨੂੰ ਸੰਬੋਧਨ ਕਰਦਾ ਬੋਲਿਆ: "ਤੁਹਾਡੇ ਮਾਅਰਕਿਆਂ

99 / 372
Previous
Next