Back ArrowLogo
Info
Profile

14. ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿਚ

ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿੱਚ ।

ਇਹਦੇ ਧੱਫੇ ਜਰਦਾ ਰਿਹਾਂ ਵਾਂ ਕੁੱਖ ਦੇ ਵਿੱਚ ।

 

ਉਨ੍ਹਾਂ ਲਾਗੇ ਉੱਚਾ ਸਾਹ ਵੀ ਪਾਪ ਜਿਹਾ,

ਜਿਹੜੇ ਲੋਕੀ ਸੁੱਤੇ ਪਏ ਨੇ ਸੁੱਖ ਦੇ ਵਿੱਚ ।

 

ਇਹ ਵੀ ਮੁਨਕਰ ਹੋ ਨਾ ਜਾਵੇ ਮੇਰੇ ਵਾਂਗ,

ਇਹਦੀ ਭੁੱਖ ਵੀ ਰੱਖ ਦੇ ਮੇਰੀ ਭੁੱਖ ਦੇ ਵਿੱਚ ।

 

ਮੌਤ ਕਿਤੇ ਵੀ ਆਵੇ ਮੇਰੀ ਸੱਧਰ ਸੁਣ,

ਦੱਬਿਆ ਜਾਵਾਂ ਪਾਕਪਤਣ ਦੀ ਕੁੱਖ ਦੇ ਵਿੱਚ ।

 

15. ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ

ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ ।

ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ ।

 

ਜਿਨ੍ਹੇਂ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ,

ਉਹਨੂੰ ਆਖੋ (ਮੇਰੇ ਅੰਦਰ) ਆ ਕੇ ਵੇਖ ਲਵੇ ।

10 / 27
Previous
Next