ਮੇਰੇ ਮੁੜ੍ਹਕੇ ਨਾਲ ਖਲੋਤਾ ਤਾਜ ਮਹਿਲ,
ਝੂਠਾ ਵਾਂ ਤੇ ਗੱਲ ਕਰਵਾ ਕੇ ਵੇਖ ਲਵੇ ।
ਮੇਰੇ ਦਮ ਨਾਲ ਗੁਟਕੇ ਵੇਹੜਾ ਮੱਕੇ ਦਾ,
ਮੈਨੂੰ ਵਿਚੋਂ ਪਰ੍ਹਾਂ ਹਟਾ ਕੇ ਵੇਖ ਲਵੇ ।
ਸਾਡੀ ਇਕ ਇਕ ਝੁੱਗੀ ਇਕ ਮੁਸਵਦਾ ਏ,
ਸੁਖ਼ਨਵਰਾਂ ਚੋਂ ਕੋਈ ਵੀ ਜਾ ਕੇ ਵੇਖ ਲਵੇ ।
ਤੇਰੇ ਪੁੱਤਰ ਵਾਂਗੂੰ ਮੇਰਾ ਪੁੱਤਰ ਵੀ,
ਲੰਬੜਦਾਰਾ ਬਸਤਾ ਪਾ ਕੇ ਵੇਖ ਲਵੇ ।
ਮੇਰਾ ਇਕ ਇਕ ਮਿਸਰਾ ਦੁੱਖ ਜ਼ਮਾਨੇ ਦਾ,
ਮੇਰਾ ਕੋਈ ਵੀ ਸ਼ਿਅਰ ਸੁਣਾ ਕੇ ਵੇਖ ਲਵੇ ।