ਵੱਢਿਓ! ਖੇਡ ਵਿਗਾੜਨ ਲੱਗੇ
ਮੇਲਾ ਫੇਰ ਉਜਾੜਨ ਲੱਗੇ
ਸਦੀਆਂ ਦਾ ਪੰਜਾਬ ਤੁਹਾਡਾ
ਫਿਰ ਇੱਕ ਵਾਰੀ ਵੰਡਣਾ ਚਾਹੁੰਦੇ
ਆਪਣੇ ਘਰ ਨੂੰ ਵੰਡਣਾ ਚਾਹੁੰਦੇ ।
ਰੱਖ ਬੰਦੂਕਾਂ ਤੁਹਾਡੇ ਮੋਢੇ
ਆਪਣਾ ਕੱਦ ਵਧਾਉਣਾ ਚਾਹੁੰਦੇ
ਕੱਢ ਤੁਹਾਨੂੰ ਵਿੱਚ ਸਮੁੰਦਰੋਂ
ਆਪਣਾ ਨਾਂ ਚਮਕਾਉਣਾ ਚਾਹੁੰਦੇ ।
ਇਹ ਮੈਂ ਕਿੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਇਹ ਮੈਂ ਕਿੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਸਾਡਾ ਵਿਰਸਾ ਮੁੱਖ ਤੁਸੀਂ,
ਸਾਡੇ ਸਿਰ ਦੇ ਰੁੱਖ ਤੁਸੀਂ ।
ਨਵੇਂ ਮਦਾਰੀ ਆ ਕੇ ਤੱਕੋ
ਜਿਵੇਂ ਡੱਕੇ ਜਾਂਦੇ ਡੱਕੋ ।
ਅਜੇ ਤਾਂ ਪਿਛਲੀ ਵੰਡ ਨਹੀਂ ਭੁੱਲੀ,
ਬੂਥੇ ਵੱਜੀ ਚੰਡ ਨਹੀਂ ਭੁੱਲੀ ।
22. ਆਪਣੇ ਮੂੰਹ ਨੂੰ ਡੱਕਾ ਲਾ ਓਏ ਸੀਦੇ ਸ਼ਾਹ
ਆਪਣੇ ਮੂੰਹ ਨੂੰ ਡੱਕਾ ਲਾ, ਓਏ ਸੀਦੇ ਸ਼ਾਹ।
ਇੰਝ ਨਾ ਆਪਣਾ ਕੱਦ ਵਧਾ, ਓਏ ਸੀਦੇ ਸ਼ਾਹ।
ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ,
ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਸੀਦੇ ਸ਼ਾਹ।
ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ,
ਰਜਵੀਂ ਲੱਭੇ, ਜਰ ਕੇ ਖਾਹ, ਓਏ ਸੀਦੇ ਸ਼ਾਹ।