35. ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ
ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ,
ਮੈਂ ਤੇ ਰੋਂਦਾ ਹਟਿਆ ਵਾਂ।
ਨਜਮੀ ਯਾਰ ਹਰਾ ਨੀ ਹੋਣਾ,
ਮੈ ਯਾਰਾਂ ਦਾ ਚੱਟਿਆ ਵਾਂ।
ਕੱਲ੍ਹ ਤੱਕ ਮੈਨੂੰ ਦੇਖ ਕੇ ਜਿਹੜੇ,
ਆਪਣਾ ਰੂਪ ਸੰਵਾਰਦੇ ਰਹੇ।
ਇੱਕ ਤਰੇੜ ਪਈ ਏ ਮੈਨੂੰ,
ਗਿਆ ਰੂੜੀ ਤੇ ਸੁੱਟਿਆ ਵਾਂ।
ਉੱਚਾ ਕਰਨ ਲਈ ਆਪਣਾ ਸ਼ਮਲਾ,
ਮੈਂ ਪੰਜਾਬੀ ਲਿਖਦਾ ਨਈਂ।
ਮਾਂ ਬੋਲੀ ਦੇ ਹੱਕ ਦੀ ਖਾਤਰ,
ਲੋਕਾਂ ਅੱਗੇ ਡਟਿਆ ਵਾਂ।
36. ਮੇਰਾ ਜ਼ੁਰਮ
ਸਾਰੀ ਦੁਨੀਆਂ ਦੇ ਮਜ਼ਦੂਰੋ,
ਫਜ਼ਰੇ ਸ਼ਿਕਰ ਦੁਪਹਿਰੇ ਸ਼ਾਮੀ,
ਮੁਰਦਾ ਵਿੱਚ ਮਸ਼ੀਨਾਂ ਦੇ,
ਜਾਨਾਂ ਪਾਵਣ ਵਾਲਿਓ ਲੋਕੋ,
ਮਿੱਟੀ ਸੋਨਾਂ ਕਰਨਿਓ ਲੋਕੋ,
ਫਿਰ ਵੀ ਭੁੱਖੇ ਮਰਨਿਓ ਲੋਕੋ,
ਮੇਰਾ ਇੱਕ ਐਲਾਨ ਸੁਣੋ,
ਪੂਰੇ ਨਾਲ ਧਿਆਨ ਸੁਣੋ,
ਸੱਨ੍ਹੀਆਂ ਥੌੜੇ ਰੰਬੇ ਕਹੀਆਂ,
ਕਾਂਡੀ ਤੇਸੀ ਗੈਂਤੀ ਛੱਡੋ,
ਡਾਗਾਂ ਸੋਟੇ ਸ਼ਮਕਾਂ ਸ਼ਾਂਟੇ,
ਇੱਟਾਂ ਵੱਟੇ ਜੋ ਵੀ ਲੱਭੇ,
ਮੇਰੇ ਵੱਲੇ ਲੈਕੇ ਨੱਠੋ,
ਮੈਨੂੰ ਆਕੇ ਮਾਰੋ ਕੁੱਟੋ,