Back ArrowLogo
Info
Profile

ਜਿਉਂਦੀ ਜਾਨੇ ਮਾਵਾਂ ਮੋਈਆਂ

ਅੰਨ੍ਹੀਆਂ ਗੂੰਗੀਆਂ ਝੱਲੀਆਂ ਹੋਈਆਂ

ਕੰਧਾਂ ਦੇ ਨਾਲ ਬਾਬਲ ਵੱਜੇ

ਭੈਣਾਂ ਆਪਣੇ ਸਿਰ ਨਹੀਂ ਕੱਜੇ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਅਮਨ ਦੇ ਦਿਲ ਤੇ ਵੱਜੀਆਂ ਛੁਰੀਆਂ

ਜੱਗ ਤੇ ਗਈਆਂ ਖ਼ਬਰਾਂ ਬੁਰੀਆਂ

ਅੱਜ ਦਾ ਦਿਹਾੜਾ ਅੱਤ ਕੁਲਹਿਣਾ

ਸਦੀਆਂ ਤੀਕਰ ਚੇਤੇ ਰਹਿਣਾ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

ਕੋਈ ਵੀ ਦਹਿਸ਼ਤਗਰਦ ਨਾ ਛੱਡਣਾ

ਵੜਿਆ ਵਿੱਚ ਪਤਾਲੋਂ ਕੱਢਣਾ

ਰੱਬਾ ਥੱਲੇ ਆਉਂਦਾ ਕਿਉਂ ਨਹੀਂ

ਜ਼ਾਲਮ ਨੂੰ ਨੱਥ ਪਾਉਂਦਾ ਕਿਉਂ ਨਹੀਂ

ਹਾਲ ਉਏ ਹਾਲ ਉਏ ਹਾਲ ਉਏ ਰੱਬਾ

 

39. ਹੂਰ

ਸਵਾਲ:

ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ,

ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਏ,

ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਏ,

ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਏ,

ਪਰ ਮੁਟਿਆਰੇ ਦੱਸ ਨੀ ਮੈਨੂੰ,

ਸਿਰ ਤੇ ਪਾਟੀ ਚਾਦਰ ਕਿਉਂ?

ਰੇਸ਼ਮ ਵਰਗੇ ਜੁੱਸੇ ਤੇ ਖੱਦਰ ਕਿਉਂ?

ਤੇਰੇ ਸਿਰ ਤੇ ਜੂੜਾ ਕਿਉਂ ਨਈਂ?

ਹੱਥੀਂ ਰੰਗਲਾ ਚੂੜਾ ਕਿਉਂ ਨਈਂ?

ਕੋਕਾ ਕਿਥੇ ਤੇਰੇ ਨੱਕ ਦਾ?

26 / 27
Previous
Next