ਮੇਰਾ ਨਾਂ ਵੀ ਹੁੰਦਾ 'ਬਾਬਾ' ਉਤਲੇ ਵਿੱਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ ।
9. ਉਠ ਉਏ 'ਬਾਬਾ' ਆਪਣੀ ਜੂਹ ਦੇ
ਉਠ ਉਏ 'ਬਾਬਾ' ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ ।
ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ ।
ਖੌਰੇ ਕੋਈ ਮੰਜ਼ਲ ਭੁੱਲਿਆ ਆ ਈ ਜਾਵੇ ਪੱਖੀ,
ਧੁੱਪਾਂ ਸੜੀਆਂ ਰੇਤਾਂ ਵਿੱਚ ਵੀ ਰੁੱਖ ਦਾ ਦੀਵਾ ਬਾਲ ।
ਅਸੀਂ ਵੀ ਤੇਰੇ ਆਦਮ ਜਾਏ ਉਤੋਂ ਤੇ ਨਈਂ ਡਿੱਗੇ,
ਝੁੱਗੀਆਂ ਵਿੱਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ ।
ਖੌਰੇ ਉਜੜੇ ਘਰ ਦੇ ਆਲੇ ਜੱਗ ਨੂੰ ਚੰਗੇ ਲੱਗਣ,
ਸਾਡੇ ਨੈਣਾਂ ਵਿੱਚ ਵੀ ਆਪਣੇ ਮੁੱਖ ਦਾ ਦੀਵਾ ਬਾਲ ।
ਰੋਟੀ ਜੋਗਾ ਵੀ ਨਈਂ ਆਟਾ ਭਾਵੇਂ ਵਿੱਚ ਕੁਨਾਲੀ,
ਫਿਰ ਵੀ ਬੁਲ੍ਹਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ ।
ਉਹਨਾਂ ਵਿਚੋਂ ਮੁੱਕ ਜਾਂਦੀ ਏ ਅਣਖ ਦੀ 'ਬਾਬਾ' ਲੋ,
ਜਿਹੜੇ ਲੋਕੀ ਟੁੱਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ ।
10. ਮਸਜਦ ਮੇਰੀ ਤੂੰ ਕਿਉਂ ਢਾਵੇਂ
ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ ।
ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ,
ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ।
ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਈਂ,